ਸਮੱਗਰੀ 'ਤੇ ਜਾਓ

ਸ਼ਰਾਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਰਾਬ (ਜਾਂ ਦਾਰੂ) ਇੱਕ ਤਰਲ ਨਸ਼ੀਲਾ ਪਦਾਰਥ ਹੈ। ਇਸਨੂੰ ਦਾਰੂ ਵੀ ਕਿਹਾ ਜਾਂਦਾ ਹੈ।

ਦੇਸੀ ਸ਼ਰਾਬ

[ਸੋਧੋ]

ਪੰਜਾਬ ਵਿੱਚ ਦੇਸੀ ਸ਼ਰਾਬ ਨੂੰ ਆਮ ਤੌਰ ’ਤੇ ਦਾਰੂ, ਅਤੇ ਰੂੜੀ ਮਾਰਕਾ ਵੀ ਆਖਦੇ ਹਨ। ਅਜਿਹਾ ਇਸਦੇ ਬਣਨ ਵੇਲੇ ਇਸਨੂੰ ਰੂੜੀ ਵਿੱਚ ਦੱਬਣ ਕਰਕੇ ਆਖਿਆ ਜਾਂਦਾ ਹੈ।

ਇਸਨੂੰ ਗੁੜ, ਕਿੱਕਰ ਦੇ ਸੱਕ ਅਤੇ ਹੋਰ ਸਵਾਦ ਮੁਤਾਬਕ ਚੀਜ਼ਾਂ ਨਾਲ ਬਣਾਇਆ ਜਾਂਦਾ ਹੈ। ਗੁੜ ਅਤੇ ਕਿੱਕਰ ਦੇ ਸੱਕ ਦਾ ਘੋਲ ਅਤੇ ਸਵਾਦ ਮੁਤਾਬਕ ਹੋਰ ਚੀਜ਼ਾਂ ਜਿਵੇਂ ਦਾਖਾਂ ਅਤੇ ਇਲਾਇਚੀਆਂ ਆਦਿ ਪਾਉਣ ਤੋਂ ਬਾਅਦ ਇਸਨੂੰ ਇੱਕ ਭਾਂਡੇ ਵਿੱਚ ਪਾ ਕੇ ਰਸਾਇਣਿਕ ਕਿਰਿਆ ਲਈ ਦੱਬ ਦਿੱਤਾ ਜਾਂਦਾ ਹੈ। ਰਸਾਇਣਿਕ ਕਿਰਿਆ ਪੂਰੀ ਹੋਣ ਨੂੰ ਦਾਰੂ ਦਾ ਉੱਠਣਾ ਵੀ ਆਖਦੇ ਹਨ। ਇਸ ਘੋਲ ਨੂੰ ਲਾਹਣ ਆਖਦੇ ਹਨ। ਇਸ ਤੋਂ ਬਾਅਦ ਇੱਕ ਭੱਠੀ ਦੀ ਵਰਤੋਂ ਕਰਕੇ ਵਾਸ਼ਪੀਕਰਨ ਦੀ ਕਿਰਿਆ ਦੁਆਰਾ ਸ਼ਰਾਬ ਨੂੰ ਘੋਲ ਤੋਂ ਵੱਖ ਕਰ ਲਿਆ ਜਾਂਦਾ ਹੈ।

ਸੱਭਿਆਚਾਰ ਤੇ ਸ਼ਰਾਬ

[ਸੋਧੋ]

ਸਮਾਜ ਵਿੱਚ ਪ੍ਰਚੱਲਤ ਲੋਕ ਕਹਾਣੀਆਂ ਵਿੱਚ ਸ਼ਰਾਬ ਪੀਣ ਨੂੰ ਸਭ ਬੁਰਾਈਆਂ ਦੀ ਜੜ੍ਹ ਮੰਨਿਆ ਗਿਆ ਹੈ।[1]

ਹਵਾਲੇ

[ਸੋਧੋ]
  1. [permanent dead link]