ਸ਼ਰੀਫ਼ ਕੁੰਜਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰੀਫ਼ ਕੁੰਜਾਹੀ
ਜਨਮ(1914 -05-13)13 ਮਈ 1914
ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ)
ਮੌਤ20 ਜਨਵਰੀ 2007(2007-01-20) (ਉਮਰ 92)
(ਪੰਜਾਬ, ਪਾਕਿਸਤਾਨ
ਵੱਡੀਆਂ ਰਚਨਾਵਾਂਜਗਰਾਤੇ (ਇਹ ਕਾਵਿ-ਸੰਗ੍ਰਹਿ ਸ਼ਾਹਮੁਖੀ ਤੋਂ ਪਹਿਲਾਂ 1958 ਵਿੱਚ ਗੁਰਮੁਖੀ ਵਿੱਚ ਛਪਿਆ)
ਕੌਮੀਅਤਪਾਕਿਸਤਾਨੀ
ਨਸਲੀਅਤਪੰਜਾਬੀ
ਸਿੱਖਿਆਐਮ ਏ (ਉਰਦੂ,ਫ਼ਾਰਸੀ)
ਕਿੱਤਾਕਵੀ, ਵਾਰਤਕਕਾਰ
ਲਹਿਰਪ੍ਰਗਤੀਵਾਦੀ
ਔਲਾਦਇੱਕ ਧੀ
ਵਿਧਾਨਜ਼ਮ

ਸ਼ਰੀਫ਼ ਕੁੰਜਾਹੀ (13 ਮਈ 1914 - 20 ਜਨਵਰੀ 2007)[1] ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸਨ। ਉਹ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ 1973 ਤੋਂ 1980, ਨਵੇਂ ਸਥਾਪਤ ਪੰਜਾਬੀ ਵਿਭਾਗ ਵਿੱਚ ਸਾਹਿਤ ਅਤੇ ਭਾਸ਼ਾ ਦੇ ਪਹਿਲੇ ਅਧਿਆਪਕ ਸਨ।

ਪਹਿਲਾ ਜੀਵਨ[ਸੋਧੋ]

ਸ਼ਰੀਫ਼ ਦਾ ਜਨਮ 13 ਮਈ 1914 ਨੂੰ, ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ) ਵਿੱਚ ਹੋਇਆ। 1930 ਵਿੱਚ ਕੁੰਜਾਹ ਤੋਂ ਮੈਟ੍ਰਿਕ ਤੇ ਜਿਹਲਮ ਤੋਂ ਇੰਟਰ ਕੀਤਾ। ਏਸ ਵੇਲੇ ਦੌਰਾਨ ਉਨ੍ਹਾਂ ਨੇ ਸ਼ਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਤਰੱਕੀ-ਪਸੰਦ ਤਹਿਰੀਕ ਵਿੱਚ ਸ਼ਾਮਿਲ ਸਨ। ਇੰਡੀਅਨ ਨੈਸ਼ਨਲ ਕਾਂਗਰਸ ਨਾਲ਼ ਉਨ੍ਹਾਂ ਦੀਆਂ ਹਮਦਰਦੀਆਂ ਸਨ। 1943 ਵਿੱਚ ਉਨ੍ਹਾਂ ਨੇ ਮੁਣਸ਼ੀ ਫ਼ਾਜ਼ਲ ਫ਼ਿਰ ਬੀ. ਏ. ਕੀਤੀ ਤੇ ਲਹੌਰ ਤੋਂ ਉਸਤਾਦ ਬਣਨ ਦਾ ਕੋਰਸ ਕੀਤਾ। ਉਨ੍ਹਾਂ ਨੇ ਉਰਦੂ ਤੇ ਫ਼ਾਰਸੀ ਵਿੱਚ ਐਮ. ਏ. ਕੀਤੀ ਤੇ ਗੌਰਮਿੰਟ ਕਾਲਜ ਅਟਕ ਵਿੱਚ ਲੈਕਚਰਾਰ ਲੱਗ ਗਏ।

ਕਾਵਿ-ਸੰਗ੍ਰਹਿ[ਸੋਧੋ]

  • ਜਗਰਾਤੇ (1958 ਵਿੱਚ ਗੁਰਮੁਖੀ ਵਿੱਚ ਛਪਿਆ)
  • ਝਾਤੀਆਂ
  • ਓੜਕ ਹੁੰਦੀ ਲੋਅ[1]

ਨਮੂਨਾ[ਸੋਧੋ]

ਭਾਰਤ ਦੀ ਵੰਡ ਬਾਰੇ ਇੱਕ ਨਜ਼ਮ ਵਿੱਚੋਂ

ਵਿੱਛੜੇ ਸੱਜਣ ਜਦੋਂ ਯਾਦ ਆਵਣ।
ਅੱਖ ਵਿੱਚ ਅੱਥਰੂ ਫੇਰੇ ਪਾਵਣ।
ਹਰ ਅੱਥਰੂ ਦੇ ਸ਼ੀਸ਼-ਮਹਲ ਵਿੱਚ,
ਵੱਸਣ ਤਾਂਘਾਂ ਡੱਕੀਆਂ ਹੋਈਆਂ।
ਕੈਦਾਂ ਕੱਟ ਕੱਟ ਥੱਕੀਆਂ ਹੋਈਆਂ।
ਉਹ ਰੋਂਦੇ ਪਏ ਤਰਲੇ ਲੈਂਦੇ।
ਕਾਹਲਾਂ ਕਰਦੇ ਸੌੜੇ ਪੈਂਦੇ।
ਇਹਨਾਂ ਕਾਹਲਾਂ ਸੌੜਾਂ ਹੱਥੋਂ,
ਇਕ ਝਮਕਣ ਵਿਚ
ਸ਼ੀਸ਼-ਮਹਲ ਪਏ ਢਹਿੰਦੇ।

ਹਵਾਲੇ[ਸੋਧੋ]