ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮ
ਰਵਾਇਤੀ ਚੀਨੀ 上山下鄉運動
ਸਧਾਰਨ ਚੀਨੀ 上山下乡运动
Literal meaningਪਹਾੜਾਂ ਦੀਆਂ ਟੀਸੀਆਂ ਤੱਕ ਪਿੰਡਾਂ ਦੀਆਂ ਜੂਹਾਂ ਤੱਕ ਮੁਹਿੰਮ
ਪੁਨਰਵਸੇਬਾ
ਰਵਾਇਤੀ ਚੀਨੀ 插隊落戶
ਸਧਾਰਨ ਚੀਨੀ 插队落户
Literal meaningਟੀਮ ਵਿੱਚ ਸ਼ਾਮਲ ਹੋਵੋ,
ਘਰਾਂ ਚੋਂ ਬਾਹਰ ਆਓ

ਪਹਾੜਾਂ ਦੀਆਂ ਉੱਚੀਆਂ ਟੀਸੀਆਂ ਤੱਕ ਉੱਤੇ ਅਤੇ ਪਿੰਡਾਂ ਦੀਆਂ ਜੂਹਾਂ ਤੱਕ ਹੇਠਾਂ ਤੱਕ ਮੁਹਿੰਮ ਚੀਨ ਵਿੱਚ 1960ਵਿਆਂ ਦੇ ਸ਼ੁਰੂ ਅਤੇ 1970ਵਿਆਂ ਦੇ ਅੰਤਲੇ ਸਾਲਾਂ ਦਰਮਿਆਨ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਸੀ।ਇਹ ਮੁਹਿੰਮ ਚੀਨ ਵਿੱਚ ਮਾਓ ਤਸੇ-ਤੁੰਗ ਵੱਲੋਂ ਚਲਾਏ ਗਏ ਸੱਭਿਆਚਾਰਕ ਇਨਕਲਾਬ ਅਤੇ ਸਰਮਾਏਦਾਰ ਧਿਰਾਂ ਵਿਰੋਧੀ ਨੀਤੀ ਦਾ ਹਿੱਸਾ ਸੀ ਜਿਸ ਵਿੱਚ ਸ਼ਹਿਰੀ ਰੱਜੇ ਪੁੱਜੇ ਬੁਰਜੂਆ ਪੜ੍ਹੇ ਲਿਖੇ ਨੌਜੁਆਨਾ, ਜਿਹਨਾ ਨੂੰ ਨੂੰ ਪਿੰਡਾਂ ਅਤੇ ਦੂਰ ਦਰਾਜ ਦੇ ਪਹਾੜੀ ਇਲਾਕਿਆਂ ਵਿੱਚ ਭੇਜਣਾ ਸੀ ਤਾਂ ਜੋ ਉਹ ਇਹਨਾਂ ਇਲਾਕਿਆਂ ਵਿੱਚ ਕੰਮ ਕਰ ਰਹੇ ਪੇਂਡੂ ਕਿਸਾਨਾਂ ਅਤੇ ਕਾਮਿਆਂ ਤੋਂ ਕੰਮ ਸਿੱਖ ਸਕਣ ਅਤੇ ਉਹਨਾ ਦੇ ਕਠੋਰ ਹਾਲਾਤਾਂ ਤੋਂ ਜਾਣੂ ਹੋ ਸਕਣ।ਇਸ ਮੁਹਿੰਮ ਅਧੀਨ ਕਰੀਬ 17 ਮਿਲੀਅਨ ਨੌਜਵਾਨਾ ਨੂੰ ਪਿੰਡਾਂ ਵਿੱਚ ਭੇਜਿਆ ਗਿਆ ਸੀ।[1] ਇੱਕਲੇ ਸ਼ੇਨਯਾਂਗ ਸ਼ਹਿਰ ਤੋਂ (1968) ਵਿੱਚ "ਪਿੰਡਾਂ ਵੱਲ ਨੂੰ ਮੁਹਿੰਮ" ਵਿੱਚ ਕਰੀਬ 200,000 ਨੌਜਵਾਨ ਭੇਜੇ ਗਏ ਸਨ। ਮਾਓ ਦੀ ਇਹ ਨੀਤੀ ਰਾਜਨੀਤਿਕ ਪੱਖੋਂ ਲਿਓ ਸ਼ਿਓਚੀ ਦੀ 1960 ਵਿਆਂ ਚ ਅਪਨਾਈ ਨੀਤੀ ਤੋਂ ਵੱਖ ਸੀ।ਲਿਓ ਸ਼ਿਓਚੀ ਦੀ ਨੀਤੀ ਚੀਨ ਦੇ ਮਹਾਂ ਅਕਾਲ ਅਤੇ ਆਰਥਿਕਤਾ ਵਿੱਚ ਅਗਾਂਹਵਧੂ ਮਹਾਂ ਹੁਲਾਰਾ (ਅੰਗਰੇਜ਼ੀGreat Leap Forward) ਦੇ ਹਾਲਾਤਾਂ ਦੇ ਮੱਦੇ ਨਜ਼ਰ ਵਾਧੂ ਸ਼ਹਿਰੀ ਵੱਸੋਂ ਦੀ ਵੰਡ ਨੂੰ ਸਾਂਵਾਂ ਕਰਨਾ ਸੀ।ਮਾਓ ਦੀ ਸ਼ਹਿਰੀ ਨੌਜਵਾਨਾ ਨੂੰ ਪਿੰਡਾਂ ਵੱਲ ਤੋਰਨ ਦੀ ਨੀਤੀ ਦਾ ਮਕਸਦ ਇਹ ਸੀ ਕਿ ਉਹ ਕਾਮਿਆਂ ਅਤੇ ਕਿਸਾਨਾਂ ਵਿੱਚ ਜਾ ਕੇ ਆਪਣੀ ਪ੍ਰਤਿਭਾ ਨੂੰ ਪੂਰਨ ਵਿਕਸਤ ਕਰ ਸਕਣਗੇ। [2] ਬਹੁਤ ਸਾਰੇ ਸਕੂਲ ਗਰੇਜੂਏਟ, ਜੋ ਚੀਨ ਵਿੱਚ ਹੇਠਾਂ ਭੇਜੇ ਗਏ ਨੌਜੁਆਨ ਜਾਂ ਪੜ੍ਹੇ ਲਿਖੇ ਨੌਜੁਆਨ (ਨਾ) ਵਜੋਂ ਜਾਣੇ ਜਾਣ ਲੱਗੇ,ਨੂੰ ਸ਼ਹਿਰਾਂ ਤੋਂ ਪਿੰਡਾਂ ਅਤੇ ਦੂਰ ਦਰਾਜ ਥਾਂਵਾਂ ਵੱਲ ਜਬਰੀ ਪਰਵਾਸ ਦਾ ਬਨਵਾਸ ਦਿੱਤਾ ਗਿਆ ਸੀ ਹੋਰਨਾ ਦੇਸਾਂ ਵਿੱਚ ਇਹਨਾਂ ਨੌਜੁਆਨਾ ਨੂੰ ਜਲਾਵਤਨ ਜਾਂ ਨਿਸਕਾਸ਼ਤ ਨੌਜੁਆਨ ਕਿਹਾ ਜਾਂਦਾ ਸੀ।ਕੁਝ ਟਿੱਪਣੀਕਾਰ ਇਹਨਾਂ ਨੌਜੁਆਨਾ ਨੂੰ ਗੁੰਮੀ ਹੋਈ ਪੀੜ੍ਹੀ ਮੰਨਦੇ ਹਨ ਕਿਓਂਕਿ ਇਹਨਾਂ 'ਚੋਂ ਬਹੁਤ ਨੇ ਯੂਨੀਵਰਸਿਟੀ ਵਿੱਦਿਆ ਦੇ ਮੌਕੇ ਗਵਾ ਲਏ।ਇਹਨਾ ਨੌਜੁਆਨਾ ਦੇ ਤਜਰਬਿਆਂ ਬਾਰੇ ਪ੍ਰਸਿਧ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ ਹੈ ਜਿਹਨਾ ਵਿੱਚ ਪ੍ਰਮੁੱਖ ਹਨ ਨੋਬਲ ਪੁਰਸਕਾਰ ਵਿਜੇਤਾ ਲੂ ਸ਼ਿਆਬਾਓ (ਅੰਗਰੇਜ਼ੀ Liu Xiaobo),ਲਿਆਓ ਜਿਆਮਿਨ (ਅੰਗਰੇਜ਼ੀLü Jiamin) ਅਤੇ ਯੇੰਗ ਚੇਂਗਜ਼ੀ,(ਅੰਗਰੇਜ਼ੀZhang Chengzhi) ਜੋ ਸਾਰੇ ਦੇ ਸਾਰੇ ਅੰਦਰੂਨੀ ਮੰਗੋਲੀਆ ਚਲੇ ਗਏ ਸਨ।ਲੇਖਕ ਦਾਈ ਸਜੀ ਦਾ ਅੰਗਰੇਜ਼ੀ ਅਤੇ ਫ਼ਰਾਂਸੀਸੀ ਭਾਸ਼ਾ ਇੱਕ ਨਾਵਲ ਵੀ ਛਪਿਆ ਜਿਸਦਾ ਸਿਰਲੇਖ ਸੀ " ਬਲਜ਼ਾਕ ਐਂਡ ਲਿਟਲ ਚਾਇਨੀਜ ਸੀਮਸਟ੍ਰੈੱਸ " ਜੋ ਇਹਨਾਂ ਜਬਰੀ ਪ੍ਰਵਾਸ ਦਾ ਸ਼ਿਕਾਰ ਹੋਏ ਨੌਜੁਆਨਾ ਦੀ ਗਾਥਾ ਦਰਸਾਉਂਦਾ ਹੈ।ਇਸ ਨਾਵਲ ਨੂੰ ਬੇਹੱਦ ਸ਼ੁਹਰਤ ਅਤੇ ਮਸ਼ਹੂਰੀ ਮਿਲੀ ਅਤੇ ਇਸਦੀ ਕਹਾਨੀ ਤੇ ਅਧਾਰਤ ਇੱਕ ਫਿਲਮ ਵੀ ਬਣੀ।

ਨੋਟਸ[ਸੋਧੋ]

  1. Ebrey, Patricia Buckley (2005). China: A Cultural, Social, and Political History (1st ed.). Wadsworth Publishing. p. 294. ISBN 978-0618133871. 
  2. Dietrich, Craig (1997). People's China: A Brief History (3rd ed.). Oxford University Press. p. 199. ISBN 978-0195106299. 

ਹਵਾਲੇ[ਸੋਧੋ]

  • Schoppa, R. Keith (2006), Revolution and Its Past: Identities and Change in Modern Chinese History, Pearson Education, pp. 349–356, ISBN 0-13-193039-7 
  • Benson, Linda (2002), China Since 1949, Semnar Studies in History, Pearson Education, pp. 38–44, ISBN 0-582-43739-3 
  • Zhong, Xueping (2001), Some of Us: Chinese Women Growing Up in the Mao Era, Rutgers University Press, ISBN 0-8135-2969-7 

ਬਾਹਰੀ ਲਿੰਕ[ਸੋਧੋ]