ਸ਼ਾਂਤੀ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਂਤੀ ਘੋਸ਼
ਤਸਵੀਰ:Santi Ghose.jpg
ਜਨਮ22 ਨਵੰਬਰ 1916
ਕਲਕੱਤਾ, ਭਾਰਤ
ਮੌਤ1989
ਅਲਮਾ ਮਾਤਰਬੰਗਾਲੀ ਮਹਿਲਾ ਕਾਲਜ
ਲਈ ਪ੍ਰਸਿੱਧ15 ਸਾਲ ਦੀ ਉਮਰ 'ਚ ਬਰਤਾਨਵੀ ਮੈਜਿਸਟ੍ਰੇਟ ਦਾ ਕਤਲ

ਸ਼ਾਂਤੀ ਘੋਸ਼ (22 ਨਵੰਬਰ 1916 - 1989)[1] ਇੱਕ ਭਾਰਤੀ ਰਾਸ਼ਟਰਵਾਦੀ ਸੀ ਜੋ ਸੁਨੀਤੀ ਚੌਧਰੀ ਦੇ ਨਾਲ ਇੱਕ ਬ੍ਰਿਟਿਸ਼ ਜ਼ਿਲ੍ਹਾ ਮੈਜਿਸਟਰੇਟ ਨੂੰ ਕਤਲ ਕੀਤਾ ਸੀ ਜਦ ਉਸ ਸੀ 15 ਸਾਲ ਦੀ ਉਮਰ ਸੀ[1][2][3] ਅਤੇ ਇੱਕ ਹਥਿਆਰਬੰਦ ਇਨਕਲਾਬੀ ਸੰਘਰਸ਼ ਵਿੱਚ ਉਸਦੀ ਭਾਗੀਦਾਰੀ ਲਈ ਵੀ ਉਸ ਨੂੰ ਜਾਣਿਆ ਜਾਂਦਾ ਹੈ।[2]

ਆਰੰਭਕ ਜੀਵਨ[ਸੋਧੋ]

ਘੋਸ਼ ਦਾ ਜਨਮ 22 ਨਵੰਬਰ 1916 ਨੂੰ ਕਲਕੱਤਾ, ਭਾਰਤ ਵਿੱਚ ਹੋਇਆ।[2] ਉਹ ਪੂਰਬੀ ਬੰਗਾਲ ਦੇ ਵਿਕਟੋਰੀਆ ਕਾਲਜ ਆਫ ਕਾਮੀਲਾ 'ਚ ਦਰਸ਼ਨ ਪੜ੍ਹਾਉਂਦੇ ਇੱਕ ਪ੍ਰੋਫ਼ੈਸਰ ਅਤੇ ਰਾਸ਼ਟਰਵਾਦੀ, ਦੇਬੇਂਦਰਨਾਥ ਘੋਸ਼, ਦੀ ਧੀ ਸੀ।[2]

1931 ਵਿੱਚ ਘੋਸ਼ ਛਤਰੀ ਸੰਘ (ਗਰਲ ਸਟੂਡੈਂਟਸ ਐਸੋਸੀਏਸ਼ਨ) ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ ਇਸ ਦੇ ਸਕੱਤਰ ਵਜੋਂ ਸੇਵਾ ਵੀ ਨਿਭਾਈ।[2] ਘੋਸ਼ ਪ੍ਰੋਫੱਲਾਨੰਦਿਨੀ ਬ੍ਰਹਮਾ ਦੁਆਰਾ ਪ੍ਰੇਰਿਤ ਸੀ, ਜੋ ਕੋਮੀਲਾ ਵਿੱਚ ਫੈਜ਼ੁਨੇਸੇ ਗਰਲਜ਼ ਸਕੂਲ ਵਿੱਚ ਇੱਕ ਵਿਦਿਆਰਥੀ ਸੀ। ਉਹ ਜੁਗਾਂਤਰ ਪਾਰਟੀ ਵਿੱਚ ਸ਼ਾਮਲ ਹੋ ਗਈ[2] ਜੋ ਇੱਕ ਅੱਤਵਾਦੀ ਇਨਕਲਾਬੀ ਸੰਗਠਨ ਸੀ, ਜਿਸ ਨੇ "ਬਰਤਾਨਵੀ ਬਸਤੀਵਾਦੀ ਰਾਜ ਨੂੰ ਬਰਖਾਸਤ ਕਰਨ ਲਈ ਇੱਕ ਸਿਆਸੀ ਤਕਨੀਕ ਵਜੋਂ ਕਤਲ ਦਾ ਇਸਤੇਮਾਲ ਕੀਤਾ।"[4] ਉਸ ਨੇ ਤਲਵਾਰਾਂ, ਕਲੱਬਾਂ ਅਤੇ ਹਥਿਆਰਾਂ ਨਾਲ ਸਵੈ-ਰੱਖਿਆ ਦੀ ਸਿਖਲਾਈ ਪ੍ਰਾਪਤ ਕੀਤੀ।[2]

ਅੰਤਲਾ ਜੀਵਨ ਅਤੇ ਮੌਤ[ਸੋਧੋ]

ਉਸ ਦੀ ਰਿਹਾਈ ਤੋਂ ਬਾਅਦ, ਘੋਸ਼ ਨੇ ਬੰਗਾਲੀ ਮਹਿਲਾ ਕਾਲਜ 'ਚ ਦਾਖਿਲਾ ਲਿਆ ਅਤੇ ਭਾਰਤੀ ਕਮਿਊਨਿਸਟ ਅੰਦੋਲਨ ਵਿੱਚ ਹਿੱਸਾ ਲਿਆ।[2] ਬਾਅਦ ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਈ।[2] ਸੰਨ 1942 ਵਿੱਚ, ਘੋਸ਼ ਨੇ ਪ੍ਰੋਫੈਸਰ ਚਿਤਰੰਜਨ ਦਾਸ ਨਾਲ ਵਿਆਹ ਕਰਵਾਇਆ।[2] ਉਸ ਨੇ 1952-62 ਅਤੇ 1967-68 ਤੱਕ ਪੱਛਮੀ ਬੰਗਾਲ ਲੈਜਿਸਲੇਟਿਵ ਕੌਂਸਲ ਵਿੱਚ ਸੇਵਾ ਨਿਭਾਈ।[2] ਉਸ ਨੇ 1962-64 ਤੱਕ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਸੇਵਾ ਕੀਤੀ।[2] ਘੋਸ਼ ਨੇ ਇੱਕ ਕਿਤਾਬ ਛਾਪੀ ਅਤੇ ਪ੍ਰਕਾਸ਼ਿਤ ਕੀਤੀ ਜਿਸ ਦਾ ਨਾਂਅ ਅਰੁਣ ਬਾਹਨੀ ਹੈ।[2]

ਹਵਾਲੇ[ਸੋਧੋ]

  1. 1.0 1.1 Forbes, Geraldine. Indian Women and the Freedom Movement: A Historian's Perspective.
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 Smith, Bonnie G. (2008). The Oxford Encyclopedia of Women in World History. Oxford University Press, USA. pp. 377–8. ISBN 978-0-19-514890-9.
  3. Smith, Bonnie G. (2005). Women's History in Global Perspective, Volume 2. University of Illinois Press.
  4. The Bangladesh Reader: History, Culture, Politics.

[1]

  1. a b c d e The Bangladesh Reader: History, Culture, Politics.