ਸ਼ਾਵਨਾ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਵਨਾ ਪਾਂਡੇ
ਪੁਲਾੜ ਯਾਤਰੀ
ਪਦਵੀਸਰਗਰਮ
ਜਨਮ (1965-09-19) ਸਤੰਬਰ 19, 1965 (ਉਮਰ 54)
ਸ਼ੇਰਵੁੱਡ ਪਾਰਕ, ਅਲਬੇਰਟਾ, ਕਨੇਡਾ
ਹੋਰ ਕਿਤਾਚਿਕਿਤਸਕ, ਪੁਲਾੜ ਯਾਤਰੀ, ਬੁਲਾਰਾ

ਡਾ. ਸ਼ਾਵਨਾ ਪਾਂਡੇ ਇੱਕ ਪੁਲਾੜ ਯਾਤਰੀ ਹੈ ਜੋ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਸ ਤੋਂ ਬਾਅਦ ਪੁਲਾੜ ਦੀ ਉੜਾਨ ਭਰਨ ਵਾਲੀ ਤੀਜੀ ਭਾਰਤੀ ਔਰਤ ਹੋਵੇਗੀ।[1] ਸ਼ਾਵਨਾ, ਕਨੇਡਾ ਦੀ "ਅਲਬਰਟਾ ਯੂਨੀਵਰਸਿਟੀ ਹਸਪਤਾਲ" ਵਿੱਚ ਇੱਕ ਜਨਰਲ ਚਿਕਿਤਸਕ ਹੈ।[2] ਤੰਤੂ ਵਿਗਿਆਨੀ ਬਣਨ ਤੋਂ ਪਹਿਲਾਂ ਸ਼ਾਵਨਾ "ਤਕਵੋਨਦੋ ਖੇਡਾਂ" ਦੀ ਪ੍ਰਤਿਯੋਗੀ ਰਹੀ ਹੈ।[3] ਡਾ. ਸ਼ਾਵਨਾ ਪੁਲਾੜ ਯਾਤਰੀ, ਤੰਤੂ ਵਿਗਿਆਨੀ ਅਤੇ ਚਿਕਿਤਸਕ ਦੇ ਨਾਲ ਨਾਲ ਇੱਕ ਪ੍ਰੇਰਨਾਦਾਇਕ ਬੁਲਾਰਾ ਵੀ ਹੈ।[4]

ਜੀਵਨ[ਸੋਧੋ]

ਡਾ. ਸ਼ਾਵਨਾ ਦਾ ਜਨਮ ਸ਼ੇਰਵੁੱਡ ਪਾਰਕ, ਅਲਬੇਰਟਾ, ਕਨੇਡਾ ਵਿੱਖੇ ਹੋਇਆ। ਇਸਦੇ ਪਿਤਾ ਸਤੀਸ਼ ਸਟੀਵ ਪਾਂਡੇ ਅਤੇ ਮਾਤਾ ਇੰਦਰਾ ਪਾਂਡੇ ਮੁੰਬਈ, ਮਹਾਰਾਸ਼ਟਰ ਤੋਂ ਸਨ। ਸ਼ਾਵਨਾ ਅਤੇ ਇਸ ਦੇ ਭਰਾ ਨੀਲ ਪਾਂਡੇ ਦਾ ਪਾਲਣ-ਪੋਸ਼ਣ ਅਲਬੇਰਟਾ ਵਿੱਚ ਹੀ ਹੋਇਆ।।[4] ਸ਼ਾਵਨਾ ਨੇ "ਯੂਨੀਵਰਸਿਟੀ ਆਫ਼ ਅਲਬੇਰਟਾ" ਵਿੱਚ ਤੰਤੂ ਵਿਗਿਆਨ ਦੇ ਖੇਤਰ ਵਿੱਚ ਬੀ.ਐਸਸੀ ਕਰਨ ਤੋਂ ਬਾਅਦ ਪਾਂਡੇ ਨੇ ਪੁਲਾੜ ਵਿਗਿਆਨ ਵਿੱਚ ‘ਇੰਟਰਨੈਸ਼ਨਲ ਸਪੇਸ ਯੂਨੀਵਰਸਿਟੀ' ਤੋਂ ਐਮ.ਐਸਸੀ ਕੀਤੀ। ਇਹਨਾਂ ਡਿਗਰੀਆਂ ਤੋਂ ਬਾਅਦ ਡਾ. ਪਾਂਡੇ ਨੇ "ਯੂਨੀਵਰਸਿਟੀ ਆਫ਼ ਅਲਬੇਰਟਾ" ਤੋਂ ਔਸ਼ਧੀ ਵਿਗਿਆਨ ਵਿੱਚ ਐਮਡੀ ਦੀ ਡਿਗਰੀ ਪ੍ਰਾਪਤ ਕੀਤੀ।[3]

ਕੈਰੀਅਰ[ਸੋਧੋ]

ਸ਼ਾਵਨਾ ਅਲਬੇਰਟਾ ਯੂਨੀਵਰਸਿਟੀ ਵਿੱਖੇ ਇੱਕ ਜਨਰਲ ਚਿਕਿਤਸਕ ਹੈ। ਇਹ ਪੋਲਰ ਸਬਬੋਰੀਟਲ ਸਾਇੰਸ ਇਨ ਅੱਪਰ ਮੇਸੋਸਫੇਰ' (ਪੀਓਐਸਐਸਯੂਐਮ) ਪ੍ਰੋਜੈਕਟ ਦਾ ਇੱਕ ਹਿੱਸਾ ਹੈ। ਇਸ ਤੋਂ ਬਿਨਾਂ ਡਾ. ਪਾਂਡੇ ਫਿਜ਼ੀਔਲੋਜੀ, ਹੈਲਥ, ਅਤੇ ਇਨਵਾਅਰਮੈਂਟਲ ਓਬਜਰਵੇਸ਼ਨ ਇਨ ਮਾਈਕਰੋਗਰੇਵਟੀ (ਪੀਐਚਈਐਨਓਐਮ) ਪ੍ਰੋਜੈਕਟ ਲਈ ਵੀ ਕੰਮ ਕਰ ਰਹੀ ਹੈ। ਸ਼ਾਵਨਾ "ਪੋਜ਼ੀਡਨ" ਮਿਸ਼ਨ ਦਾ ਹਿੱਸਾ ਹੈ ਜੋ ਫਲੋਰੀਦਾ ਵਿੱਖੇ 100 ਦਿਨਾਂ ਦਾ ਪਾਣੀ ਦੇ ਅੰਦਰ ਵਾਲਾ ਇੱਕ ਮਿਸ਼ਨ ਹੈ।[1][5]

ਮੁੱਖ ਕਾਰਜ[ਸੋਧੋ]

ਸ਼ਵਾਨਾ ਪਾਂਡੇ ਸਿਲੀਕੋਨ ਵੈਲੀ ਵਿੱਖੇ ‘ਕੀਵੀਗਾਰਡ ਟੈਕਨੋਲੋਜੀਜ਼’ ਦੀ ਸੰਸਥਾਪਕ ਹੈ।

ਸਨਮਾਨ[ਸੋਧੋ]

  • 2012 ਵਿੱਚ, ‘ਇੰਟਰਨੈਸ਼ਨਲ ਵੁਮੈਨ’ਸ ਡੇ ਅਵਾਰਡ’
  • 2013 ਵਿੱਚ, ‘ਪ੍ਰਾਈਡ ਆਫ਼ ਸਤਰਾਥਕੋਨਾ ਅਵਾਰਡ’ ਅਤੇ ‘ਏਡਮੋਨਟਨ ਡੌਟਰ'ਸ ਡੇ ਅਵਾਰਡ’[4]
  • 2016 ਵਿੱਚ, ;ਗਲੋਬਲ ਵੁਮੈਨ ਆਫ਼ ਵਿਜ਼ਨ ਅਵਾਰਡ'[6]

ਹਵਾਲੇ[ਸੋਧੋ]