ਕਲਪਨਾ ਚਾਵਲਾ
ਕਲਪਨਾ ਚਾਵਲਾ | |
---|---|
ਜਨਮ | |
ਮੌਤ | ਫਰਵਰੀ 1, 2003 | (ਉਮਰ 40)
ਪੁਰਸਕਾਰ | |
ਪੁਲਾੜ ਕਰੀਅਰ | |
ਪੁਲਾੜ ਵਿੱਚ ਸਮਾਂ | 31 ਦਿਨ 14 ਘੰਟੇ 54 ਮਿੰਟ[1] |
ਚੋਣ | 1994 ਨਾਸਾ ਗਰੁੱਪ |
ਮਿਸ਼ਨ | STS-87, STS-107 |
Mission insignia |
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ।[2] ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਮ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਕਲਪਨਾ ਉਹਨਾਂ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ।[3] ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ[4] ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਜੀਵਨ
[ਸੋਧੋ]ਕਲਪਨਾ ਚਾਵਲਾ ਦਾ ਜਨਮ ਕਰਨਾਲ, ਹਰਿਆਣਾ, ਭਾਰਤ ਵਿੱਚ ਇੱਕ ਹਿੰਦੂ ਪੰਜਾਬੀ ਭਾਰਤੀ ਪਰਿਵਾਰ ਵਿੱਚ 17 ਮਾਰਚ, 1962 ਨੂੰ ਹੋਇਆ ਸੀ ਪਰ ਉਸਦੀ ਦਫ਼ਤਰੀ ਜਨਮ ਤਰੀਕ ਬਦਲ ਕੇ 1 ਜੁਲਾਈ, 1961 ਕੇ ਦਿੱਤੀ ਸੀ ਤਾਂ ਕਿ ਉਹ ਦਸਵੀਂ ਦੇ ਇਮਤਿਹਾਨ ਦੇਣ ਲਈ ਯੋਗ ਹੋ ਸਕੇ।[5] ਬਚਪਨ ਵਿੱਚ ਕਲਪਨਾ ਨੂੰ ਹਵਾਈ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਣ ਵਿੱਚ ਬਹੁਤ ਦਿਲਚਸਪੀ ਸੀ।[6] ਪੰਜਾਬ ਇੰਜੀਨੀਅਰਿੰਗ ਕਾਲਜ, ਨਾਭਾ ਤੋਂ ਉਸਨੇ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਪਿੱਛੋਂ 1982 ਵਿੱਚ ਉਹ ਅਮਰੀਕਾ ਚਲੀ ਗਈ. ਜਿੱਥੇ ਉਸਨੇ ਆਰਲਿੰਗਟਨ ਦੀ ਟੈਕਸਸ ਦੀ ਯੂਨੀਵਰਸਿਟੀ ਤੋਂ 1984 ਐਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਹਾਸਲ ਕੀਤੀ।[7] ਅੱਗੇ ਜਾ ਕੇ ਉਸਨੇ ਕੋਲੋਰਾਡੋ ਬਾਊਲਡਰ ਦੀ ਯੂਨੀਵਰਸਿਟੀ ਤੋਂ 1986 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਦੂਜੀ ਮਾਸਟਰ ਡਿਗਰੀ ਅਤੇ 1988 ਵਿੱਚ ਪੀ.ਐਚ.ਡੀ. ਪੂਰੀ ਕੀਤੀ।[8]
ਪੇਸ਼ੇਵਰ ਜੀਵਨ
[ਸੋਧੋ]1988 ਵਿੱਚ ਉਸਨੇ ਨਾਸਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਸਨੇ ਵੀ/ਸਟੋਲ ਦੇ ਸੰਕਲਪਾਂ ਉੱਪਰ ਕੰਪਿਊਟੇਸ਼ਨਲ ਫ਼ਲਿਊਡ ਡਾਈਨੈਮਿਕਸ (ਸੀਐਫ਼ਡੀ) ਰਿਸਰਚ ਕੀਤੀ। 1993 ਵਿੱਚ ਉਸਨੇ ਓਵਰਸੈਟ ਮੈਥਡਸ, ਇੰਕ. ਵਿੱਚ ਉਪ-ਪ੍ਰਧਾਨ ਅਤੇ ਰਿਸਰਚ ਸਾਇੰਟਿਸਟ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ।[9] ਕਲਪਨਾ ਨੂੰ ਹਵਾਈ ਜਹਾਜ਼ਾਂ ਅਤੇ ਗਲਾਈਡਰਾਂ ਵਿੱਚ ਫ਼ਲਾਈਟ ਨਿਰਦੇਸ਼ਕ ਦਾ ਸਰਟੀਫ਼ਿਕੇਟ ਅਤੇ ਇੱਕ ਜਾਂ ਵਧੇਰੇ ਇੰਜਣਾਂ ਵਾਲੇ ਹਵਾਈ ਜਹਾਜ਼ਾਂ, ਸਮੁੰਦਰੀ ਹਵਾਈ ਜਹਾਜ਼ਾਂ ਅਤੇ ਗਲਾਈਡਰਾਂ ਵਿੱਚ ਵਪਾਰਕ ਪਾਈਲਟ ਲਾਇੰਸੈਂਸ ਹਾਸਲ ਸੀ।[10] ਅਪਰੈਲ 1991 ਵਿੱਚ ਇੱਕ ਅਮਰੀਕੀ ਨਾਗਰਿਕ ਬਣਨ ਪਿੱਛੋਂ ਕਲਪਨਾ ਨੇ ਨਾਸਾ ਐਸਟਰੋਨਾਟ ਕੌਰਪਸ ਲਈ ਅਰਜ਼ੀ ਦਿੱਤੀ।[11] ਉਹ ਇਸ ਕੌਰਪਸ ਵਿੱਚ ਮਾਰਚ 1995 ਵਿੱਚ ਸ਼ਾਮਿਲ ਹੋਈ ਅਤੇ 1996 ਵਿੱਚ ਉਸਨੂੰ ਉਸਦੀ ਪਹਿਲੀ ਉਡਾਨ ਭਰਨ ਲਈ ਚੁਣਿਆ ਗਿਆ।
ਪਹਿਲਾ ਪੁਲਾੜ ਮਿਸ਼ਨ
[ਸੋਧੋ]ਉਸਦਾ ਪਹਿਲਾ ਪੁਲਾੜ ਮਿਸ਼ਨ 2 ਮਈ, 1997 ਵਿੱਚ ਸ਼ੁਰੂ ਹੋਇਆ। ਉਹ ਸਪੇਸ ਸ਼ਟਲ ਕੋਲੰਬੀਆ ਐਸਟੀਐਸ-87 ਦੇ ਛੇ ਖਗੋਲ ਵਿਗਿਆਨੀਆਂ ਦੇ ਮੈਂਬਰਾਂ ਵਿੱਚੋਂ ਇੱਕ ਸੀ। ਕਲਪਨਾ ਪੁਲਾੜ ਵਿੱਚ ਉਡਾਨ ਭਰਨ ਵਾਲੀ ਪਹਿਲੀ ਭਾਰਤੀ ਔਰਤ ਸੀ। ਉਸਨੇ ਇਹ ਸ਼ਬਦ ਖਗੋਲ ਦੀ ਭਾਰਹੀਣਤਾ ਵਿੱਚ ਜਾ ਕੇ ਕਹੇ ਸਨ, "ਤੁਸੀਂ ਸਿਰਫ਼ ਤੁਹਾਡੀ ਸਮਝ ਹੋਂ।" ਆਪਣੇ ਪਹਿਲੇ ਮਿਸ਼ਨ ਉੱਪਰ ਕਲਪਨਾ ਨੇ ਧਰਤੀ ਦੇ 252 ਚੱਕਰਾਂ ਵਿੱਚ 10.4 ਮਿਲੀਅਨ ਮੀਲ (16737177.6 ਕਿ.ਮੀ.) ਦਾ ਸਫ਼ਰ ਤੈਅ ਕੀਤਾ ਜਿਸ ਵਿੱਚ ਉਹ 372 ਘੰਟੇ (15 ਦਿਨ ਅਤੇ 12 ਘੰਟੇ) ਖਲਾਅ ਵਿੱਚ ਰਹੀ।[9] ਐਸਟੀਐਸ-87 ਦੇ ਦੌਰਾਨ ਉਸਨੇ ਖਗੋਲ ਵਿੱਚ ਇੱਕ ਸਪਾਰਟਨ ਉਪਗ੍ਰਹਿ ਛੱਡਿਆ ਜਿਹੜਾ ਕਿ ਖ਼ਰਾਬ ਹੋ ਗਿਆ ਜਿਸਦੇ ਕਾਰਨ ਵਿੰਸਟਨ ਸਕੌਟ ਅਤੇ ਤਾਕਾਓ ਡੋਈ ਨੂੰ ਉਪਗ੍ਰਹਿ ਨੂੰ ਫੜਨ ਲਈ ਪੁਲਾੜ ਵਿੱਚ ਜਹਾਜ਼ ਤੋਂ ਬਾਹਰ ਜਾਣਾ ਪਿਆ ਸੀ। ਨਾਸਾ ਦੀ 5 ਮਹੀਨਿਆਂ ਦੀ ਜਾਂਚ-ਪੜਤਾਲ ਤੋਂ ਪਿੱਛੋਂ ਉਸਨੂੰ ਦੋਸ਼-ਮੁਕਤ ਕਰ ਦਿੱਤਾ ਗਿਆ[ਹਵਾਲਾ ਲੋੜੀਂਦਾ] ਕਿਉਂਕਿ ਸਾਫ਼ਟਵੇਅਰ ਇੰਟਰਫ਼ੇਸਾਂ ਅਤੇ ਚਾਲਕ-ਦਲ ਦੇ ਮੈਂਬਰਾਂ ਦੇ ਕੰਟਰੋਲ ਵਿੱਚ ਸਮੱਸਿਆ ਸੀ। ਐਸਟੀਐਸ-87 ਦੀਆਂ ਉਡਾਨ ਉਪਰੰਤ ਕਾਰਵਾਈਆਂ ਪੂਰਾ ਹੋਣ ਤੇ ਕਲਪਨਾ ਨੂੰ ਸਪੇਸ ਸਟੇਸ਼ਨ ਵਿੱਚ ਕੰਮ ਕਰਨ ਲਈ ਤਕਨੀਕੀ ਅਹੁਦਿਆਂ ਤੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਦੂਜਾ ਪੁਲਾੜ ਮਿਸ਼ਨ
[ਸੋਧੋ]2000 ਵਿੱਚ ਐਸਟੀਐਸ 107 ਦੇ ਚਾਲਕ-ਦਲ ਦੇ ਮੈਂਬਰ ਦੇ ਤੌਰ 'ਤੇ ਦੂਜੀ ਵਾਰ ਪੁਲਾੜ ਉਡਾਨ ਭਰਨ ਲਈ ਚੁਣਿਆ ਗਿਆ ਸੀ। ਇਹ ਮਿਸ਼ਨ ਉਡਾਨ ਭਰਨ ਦੇ ਸਮੇਂ ਅਤੇ ਤਕਨੀਕੀ ਸਮੱਸਿਆਵਾਂ ਦੇ ਕਾਰਨ ਵਾਰ-ਵਾਰ ਰੋਕਿਆ ਗਿਆ ਸੀ ਜਿਵੇਂ ਕਿ ਜੁਲਾਈ 2002 ਵਿੱਚ ਵਿਗਿਆਨੀਆਂ ਨੇ ਸ਼ਟਲ ਇੰਜਣ ਵਿੱਚ ਤਰੇੜਾਂ ਵੇਖੀਆਂ ਗਈਆਂ। 16 ਜਨਵਰੀ 2003 ਨੂੰ ਆਖ਼ਰਕਾਰ ਸਪੇਸ ਸ਼ਟਲ ਕੋਲੰਬੀਆ ਨੂੰ ਪੁਲਾੜ ਵਿੱਚ ਭੇਜਿਆ ਗਿਆ ਅਤੇ ਇਸ ਦੌਰਾਨ ਬਹੁਤ ਹੀ ਦੁਖਦਾਈ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਾਪਰੀ ਜਿਸ ਵਿੱਚ ਐਸਟੀਐਸ-107 ਦੇ ਸਾਰੇ ਮੈਂਬਰ ਮਾਰੇ ਗਏ ਸਨ, ਜਿਹਨਾਂ ਵਿੱਚ ਕਲਪਨਾ ਚਾਵਲਾ ਵੀ ਸ਼ਾਮਿਲ ਸੀ। ਚਾਲਕ-ਦਲ ਨੇ ਇਸ ਉਡਾਨ ਦੌਰਾਨ 80 ਪ੍ਰਯੋਗ ਕੀਤੇ ਜਿਸ ਵਿੱਚ ਉਹਨਾਂ ਨੇ ਧਰਤੀ ਅਤੇ ਖਗੋਲ ਵਿਗਿਆਨ, ਉੱਚ ਤਕਨਾਲੋਜੀ ਵਿਕਾਸ ਅਤੇ ਖਗੋਲ ਯਾਤਰੀਆਂ ਦੀ ਸੁਰੱਖਿਆ ਅਤੇ ਸਿਹਤ ਦਾ ਅਧਿਐਨ ਕੀਤਾ ਸੀ। ਐਸਟੀਐਸ-107 ਦੇ ਲਾਂਚ ਦੇ ਸਮੇਂ, ਜਿਹੜਾ ਕਿ ਕੋਲੰਬੀਆ ਦਾ 28ਵਾਂ ਮਿਸ਼ਨ ਸੀ, ਇੰਸੂਲੇਸ਼ਨ ਵਿੱਚੋਂ ਫ਼ੋਮ ਦਾ ਇੱਕ ਟੁਕੜਾ ਸਪੇਸ ਸ਼ਟਲ ਦੇ ਬਾਹਰੀ ਟੈਂਕ ਨਾਲੋਂ ਟੁੱਟ ਗਿਆ ਸੀ ਅਤੇ ਇਹ ਆਰਬਿਟਰ ਦੇ ਖੱਬੇ ਖੰਭ ਵਿੱਚ ਫਸ ਗਿਆ ਸੀ। ਪਹਿਲਾਂ ਵਾਲੀਆਂ ਸ਼ਟਲ ਉਡਾਨਾਂ ਵਿੱਚ ਫੋਮ ਦੇ ਟੁੱਟਣ ਨਾਲ ਬਹੁਤ ਘੱਟ ਨੁਕਸਾਨ ਹੋਇਆ ਸੀ,[12] ਪਰ ਕੁਝ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਕੋਲੰਬੀਆ ਵਿੱਚ ਇਹ ਨੁਕਸਾਨ ਬਹੁਤ ਜ਼ਿਆਦਾ ਸੀ। ਨਾਸਾ ਨੇ ਇਸ ਦੁਰਘਟਨਾ ਬਾਰੇ ਬਹੁਤੀ ਜਾਂਚ-ਪੜਤਾਲ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨੁਕਸਾਨ ਦਾ ਕਾਰਨ ਪਤਾ ਲੱਗ ਗਿਆ ਸੀ ਅਤੇ ਉਹ ਇਸਨੂੰ ਠੀਕ ਕਰਨ ਵਿੱਚ ਅਸਫਲ ਰਹੇ ਸਨ।[13] ਜਦੋਂ ਕੋਲੰਬੀਆ ਧਰਤੀ ਦੇ ਵਾਤਾਵਰਨ ਵਿੱਚ ਮੁੜ ਦਾਖ਼ਲ ਹੋਇਆ ਤਾਂ ਪੁਲਾੜ ਜਹਾਜ਼ ਦੇ ਵਿੱਚ ਹੋਏ ਨੁਕਸਾਨ ਦੇ ਕਾਰਨ ਗਰਮ ਵਾਯੂਮੰਡਲੀ ਗੈਸਾਂ ਨੇ ਅੰਦਰੂਨੀ ਖੰਭਾਂ ਦਾ ਹੋਰ ਨੁਕਸਾਨ ਕਰ ਦਿੱਤਾ ਜਿਸ ਨਾਲ ਪੁਲਾੜ ਜਹਾਜ਼ ਦਾ ਸਤੁੰਲਨ ਵਿਗੜ ਗਿਆ ਅਤੇ ਇਹ ਬੁਰੀ ਤਰ੍ਹਾਂ ਟੋਟੇ-ਟੋਟੇ ਹੋ ਗਿਆ।[14] ਇਸ ਦੁਰਘਟਨਾ ਤੋਂ ਪਿੱਛੋਂ ਸਪੇਸ ਸ਼ਟਲ ਉਡਾਨਾਂ ਦੋ ਸਾਲਾਂ ਤੱਕ ਰੱਦ ਕਰ ਦਿੱਤੀਆਂ ਗਈਆ। ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਨਿਰਮਾਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਅਤੇ ਸਟੇਸ਼ਨ 29 ਮਹੀਨਿਆਂ ਤੱਕ ਰੂਸੀ ਰੌਸਕੌਸਮੌਸ ਸਟੇਟ ਕਾਰਪੋਰੇਸ਼ਨ ਦੇ ਉੱਪਰ ਹੀ ਨਿਰਭਰ ਰਿਹਾ। ਇਸ ਪਿੱਛੋਂ ਢਾਈ ਸਾਲਾਂ ਬਾਅਦ ਐਸਟੀਐਸ-114 ਨੂੰ ਨਾਸਾ ਵੱਲੋਂ ਪੁਲਾੜ ਵਿੱਚ ਭੇਜਿਆ ਗਿਆ।
ਮੌਤ
[ਸੋਧੋ]ਕਲਪਨਾ ਚਾਵਲਾ ਦੀ ਮੌਤ 1 ਫ਼ਰਵਰੀ 2003 ਦੀ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਹੋਈ। ਉਸਦੇ ਨਾਲ ਉਸਦੇ ਚਾਲਕ-ਦਲ ਦੇ ਸਾਰੇ ਛੇ ਸਾਥੀਆਂ ਦੀ ਵੀ ਮੌਤ ਹੋ ਗਈ ਸੀ, ਜਦੋਂ ਕੋਲੰਬੀਆ ਪੁਲਾੜਯਾਨ ਐਸਟੀਐਸ-107 ਵਾਪਸੀ ਦੇ ਸਮੇਂ ਟੈਕਸਸ ਦੇ ਉੱਪਰ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਸਮੇਂ ਬੁਰੀਂ ਤਰ੍ਹਾਂ ਟੁਕੜੇ-ਟੁਕੜੇ ਹੋ ਗਿਆ ਸੀ, ਜਦੋਂ ਇਹ ਆਪਣਾ 28ਵਾਂ ਮਿਸ਼ਨ ਲਗਭਗ ਪੂਰਾ ਕਰ ਚੁੱਕਾ ਸੀ।[15]
ਕਲਪਨਾ ਚਾਵਲਾ ਦੇ ਸਰੀਰ ਦੇ ਬਚੇ ਹੋਏ ਹਿੱਸਿਆਂ ਨੂੰ ਹੋਰ ਚਾਲਕ-ਦਲ ਦੇ ਮੈਂਬਰਾਂ ਦੇ ਨਾਲ ਪਛਾਣ ਲਿਆ ਗਿਆ ਸੀ ਅਤੇ ਉਸਦੀਆਂ ਅਸਥੀਆਂ ਨੂੰ ਯੂਟਾ ਦੇ ਨੈਸ਼ਨਲ ਪਾਰਕ ਵਿੱਚ ਸੰਸਕਾਰ ਕਰਕੇ ਖਿਲਾਰਿਆ ਗਿਆ ਸੀ ਜਿਵੇਂ ਕਿ ਉਸਦੀ ਇੱਛਾ ਸੀ।
ਪੁਰਸਕਾਰ
[ਸੋਧੋ]ਮਰਨ ਉਪਰੰਤ:
- ਕਾਂਗਰੈਸ਼ਨਲ ਆਕਾਸ਼ ਮੈਡਲ ਦੇ ਸਨਮਾਨ
- ਨਾਸਾ ਆਕਾਸ਼ ਉਡਾਨ ਮੈਡਲ
- ਨਾਸਾ ਵਿਸ਼ੇਸ਼ ਸੇਵਾ ਮੈਡਲ
ਸਨਮਾਨ
[ਸੋਧੋ]- ਨਿੱਕਾ ਗ੍ਰਹਿ 51826 ਕਲਪਨਾ ਚਾਵਲਾ, ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਗਿਆ।[16]
- 5 ਫ਼ਰਵਰੀ, 2003 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਮੌਸਮ ਵਿਗਿਆਨ ਸਬੰਧੀ ਉਪਗ੍ਰਹਿਆਂ, ਮੈਟਸੈਟ, ਦਾ ਨਾਮ ਕਲਪਨਾ ਕਰ ਦਿੱਤਾ ਜਾਵੇਗਾ। ਇਸ ਲੜੀ ਦਾ ਪਹਿਲਾ ਉਪਗ੍ਰਹਿ ਮੈਟਸੈਟ-1 ਨੂੰ ਭਾਰਤ ਨੇ 12 ਸਤੰਬਰ, 2002 ਵਿੱਚ ਛੱਡਿਆ ਅਤੇ ਇਸਦਾ ਨਾਮ ਬਦਲ ਕੇ ਕਲਪਨਾ-1 ਰੱਖਿਆ ਗਿਆ।[17]
- ਜੈਕਸਨ ਹਾਈਟਸ, ਕੁਈਨਸ, ਨਿਊਯਾਰਕ ਸ਼ਹਿਰ ਦੀ 74ਵੀਂ ਗਲੀ ਦਾ ਨਾਮ ਬਦਲ ਕੇ ਉਸਦੇ ਸਨਮਾਨ ਵਿੱਚ "ਕਲਪਨਾ ਚਾਵਲਾ ਮਾਰਗ" ਰੱਖ ਦਿੱਤਾ ਗਿਆ ਸੀ।[18]
- 2004 ਵਿੱਚ ਕਰਨਾਟਕ ਦੀ ਸਰਕਾਰ ਵੱਲੋਂ ਨੌਜਵਾਨ ਔਰਤ ਵਿਗਿਆਨੀਆਂ ਨੂੰ ਸਨਮਾਨ ਵੱਜੋਂ ਕਲਪਨਾ ਚਾਵਲਾ ਅਵਾਰਡ ਦੇਣ ਦਾ ਫ਼ੈਸਲਾ ਲਿਆ ਗਿਆ।[19]
- ਨਾਸਾ ਨੇ ਇੱਕ ਸੂਪਰ ਕੰਪਿਊਟਰ ਚਾਵਲਾ ਨੂੰ ਸਪਰਪਿਤ ਕੀਤਾ।[20]
- ਫ਼ਲੋਰਿਡਾ ਇੰਸਟੀਟਿਊਟ ਔਫ਼ ਟੈਕਨੌਲੋਜੀ ਨੇ ਵਿਦਿਆਰਥੀਆਂ ਦੇ ਹਾਲਾਂ ਦੇ ਨਾਮ ਖਗੋਲ ਵਿਗਿਆਨੀਆਂ ਦੇ ਨਾਮ ਉੱਪਰ ਰੱਖੇ ਜਿਸ ਵਿੱਚ ਕਲਪਨਾ ਚਾਵਲਾ ਦਾ ਨਾਮ ਵੀ ਸ਼ਾਮਿਲ ਸੀ।
- ਨਾਸਾ ਦਾ ਮਾਰਸ ਐਕਸਪਲੋਰੇਸ਼ਨ ਰੋਵਰ ਮਿਸ਼ਨ ਨੇ ਪਹਾੜੀਆਂ ਦੀਆਂ ਸੱਤ ਚੋਟੀਆਂ ਦਾ ਨਾਮ ਰੱਖਿਆ, ਜਿਹਨਾਂ ਨੂੰ ਕੋਲੰਬੀਆਂ ਹਿਲਸ ਕਿਹਾ ਜਾਂਦਾ ਹੈ। ਇਹਨਾਂ ਸੱਤਾਂ ਚੋਟੀਆਂ ਦਾ ਨਾਮ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਪੁਲਾੜ ਯਾਤਰੀਆਂ ਦੇ ਨਾਮ ਉੱਪਰ ਰੱਖੇ ਗਏ, ਜਿਸ ਵਿੱਚ ਇੱਕ ਚੋਟੀ ਦਾ ਨਾਮ ਚਾਵਲਾ ਹਿੱਲ ਰੱਖਿਆ ਗਿਆ।
- ਸਟੀਵ ਮੋਰਸ ਨੇ ਬੈਂਡ ਡੀਪ ਪਰਪਲ ਵਿੱਚ ਇੱਕ ਗੀਤ ਬਣਾਇਆ ਜਿਸਦਾ ਨਾਮ ਕੌਂਟੈਕਟ ਲੌਸਟ ਹੈ। ਇਹ ਗੀਤ ਉਸਨੇ ਕੋਲੰਬੀਆ ਹਾਦਸੇ ਦੀ ਯਾਦ ਵਿੱਚ ਬਣਾਇਆ ਸੀ।[21]
- ਨਾਵਲਕਾਰ ਪੀਟਰ ਡੇਵਿਡ ਆਪਣੇ ਇੱਕ ਨਾਵਲ ਸਟਾਰਟਰੈੱਕ ਵਿੱਚ ਇੱਕ ਸ਼ਟਲਕਰਾਫ਼ਟ ਦਾ ਨਾਮ ਕਲਪਨਾ ਚਾਵਲਾ ਦੇ ਨਾਮ ਉੱਪਰ ਚਾਵਲਾ ਰੱਖਿਆ।[22]
- ਇੰਟਰਨੈਸ਼ਨਲ ਸਪੇਸ ਇਲਿਊਮਨੀ ਨੇ 2010 ਵਿੱਚ ਭਾਰਤੀ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਪੁਲਾੜ ਸਿੱਖਿਆ ਪ੍ਰੋਗਰਾਮਾਂ ਵਿੱਚ ਸਹਾਇਤਾ ਦੇ ਲਈ ਕਲਪਨਾ ਚਾਵਲਾ ਆਈ.ਐਸ.ਯੂ. ਸਕਾਲਰਸ਼ਿਪ ਫ਼ੰਡ ਦੇਣਾ ਸ਼ੁਰੂ ਕੀਤਾ।[23]
- ਕਲਪਨਾ ਚਾਵਲਾ ਯਾਦਗਾਰੀ ਸਕਾਲਰਸ਼ਿਪ ਪ੍ਰੋਗਰਾਮ ਨੂੰ ਟੈਕਸਸ ਦੀ ਯੂਨੀਵਰਸਿਟੀ ਵਿਖੇ ਭਾਰਤੀ ਸਟੂਡੈਂਟਸ ਐਸੋਸੀਏਸ਼ਨ (ISA) ਵੱਲੋਂ ਸ਼ੁਰੂ ਕੀਤਾ ਗਿਆ।[24]
- ਕੋਲੋਰਾਡੋ ਦੀ ਯੂਨੀਵਰਸਿਟੀ ਵੱਲੋਂ 1983 ਵਿੱਚ ਸ਼ੁਰੂ ਕੀਤੇ ਗਏ ਸ਼ਾਨਦਾਰ ਵਿਦਿਆਰਥੀ ਅਵਾਰਡ ਦਾ ਨਾਮ ਬਦਲ ਕੇ ਕਲਪਨਾ ਚਾਵਲਾ ਦੇ ਨਾਮ ਉੱਪਰ ਰੱਖ ਦਿੱਤਾ ਗਿਆ।[25]
- ਆਰਲਿੰਗਟਨ ਵਿਖੇ ਟੈਕਸਸ ਦੀ ਯੂਨੀਵਰਸਿਟੀ, ਜਿੱਥੋਂ ਚਾਵਲਾ ਨੇ 1984 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਸਾਇੰਸ ਡਿਗਰੀ ਪ੍ਰਾਪਤ ਕੀਤੀ ਸੀ, ਨੇ ਇੱਕ ਹਾਲ ਦਾ ਨਾਮ ਕਲਪਨਾ ਚਾਵਲਾ ਦੇ ਨਾਮ ਉੱਪਰ ਰੱਖਿਆ।[26]
- ਪੰਜਾਬ ਇੰਜੀਨੀਅਰਿੰਗ ਕਾਲਜ ਦੇ ਕੁੜੀਆਂ ਦੇ ਹੋਸਟਲ ਦ ਨਾਮ ਚਾਵਲਾ ਦੇ ਨਾਮ ਉੱਪਰ ਰੱਖਿਆ ਗਿਆ। ਇਸ ਤੋਂ ਇਲਾਵਾ 25,000 ਰੁਪਏ, ਇੱਕ ਮੈਡਲ ਅਤੇ ਇੱਕ ਸਰਟੀਫ਼ਿਕੇਟ ਵੀ ਕਾਲਜ ਵੱਲੋਂ ਉਸ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸਨੇ ਐਰੋਨੌਟੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਸਭ ਤੋਂ ਵਧੀਆਂ ਪ੍ਰਦਰਸ਼ਨ ਕੀਤਾ ਹੋਵੇ।[27]
- ਹਰਿਆਣਾ ਸਰਕਾਰ ਵੱਲੋਂ ਜੋਤੀਸਰ, ਕੁਰੁਕਸ਼ੇਤਰ ਵਿਖੇ ਕਲਪਨਾ ਚਾਵਲਾ ਪਲੈਨੇਟੇਰੀਅਮ ਦਾ ਨਿਰਮਾਣ ਕੀਤਾ ਗਿਆ ਹੈ।[28]
- ਭਾਰਤੀ ਤਕਨਾਲੋਜੀ ਸੰਸਥਾ, ਖੜਗਪੁਰ ਨੇ ਕਲਪਨਾ ਚਾਵਲਾ ਸਪੇਸ ਤਕਨਾਲੋਜੀ ਸੈੱਲ ਦਾ ਨਾਂ ਉਸਦੇ ਸਨਮਾਨ ਵਿੱਚ ਰੱਖਿਆ ਹੈ।[29][30]
- ਦਿੱਲੀ ਤਕਨਾਲੋਜੀ ਯੂਨੀਵਰਸਿਟੀ ਨੇ ਕੁੜੀਆਂ ਦੇ ਹੋਸਟਲ ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਹੈ।[31]
- ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਟਿਊਟ ਔਫ਼ ਟੈਕਨੌਲੋਜੀ, ਸਾਗਰ ਇੰਸਟੀਟਿਊਟ ਔਫ਼ ਰਿਸਰਚ ਐਂਡ ਟੈਕਨੌਲੋਜੀ, ਵੀਆਈਟੀ ਯੂਨੀਵਰਸਿਟੀ, ਸਮਰਾਟ ਅਸ਼ੋਕ ਟੈਕਨੋਲੌਜੀਕਲ ਇੰਸਟੀਟਿਊਟ ਅਤੇ ਪੌਂਡੀਚਰੀ ਯੂਨੀਵਰਸਿਟੀ ਨੇ ਆਪਣੇ ਹੋਸਟਲ ਬਲਾਕਾਂ ਦੇ ਨਾਮ ਉਸਦੇ ਨਾਮ ਉੱਪਰ ਰੱਖੇ ਹਨ।[32][33][34]
- ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ (KCGMC) ਇੱਕ ਮੈਡੀਕਲ ਕਾਲਜ ਹੈ ਜਿਹੜਾ ਕਰਨਾਲ, ਹਰਿਆਣਾ ਵਿਖੇ ਸ਼ੁਰੂ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ "Life facts". NASA. Archived from the original on ਮਾਰਚ 4, 2016. Retrieved February 27, 2014.
{{cite web}}
: Unknown parameter|dead-url=
ignored (|url-status=
suggested) (help) - ↑ Salim Rizvi (11 December 2006). "Indo-US astronaut follows Kalpana's footsteps". BBC. New York. Retrieved 20 November 2012.
Almost four years after the death of the first Indian-American astronaut Kalpana Chawla in the Columbia space shuttle disaster, Nasa has sent another woman of Indian origin into space.
- ↑ "Kalpana Chawla". Retrieved 2012-05-24.
- ↑ "Astronaut Bio: Kalpana Chawla 5/04". www.jsc.nasa.gov. Retrieved 2018-01-05.
- ↑ Salwi, Dilip M (ਫ਼ਰਵਰੀ 20, 2004). "Did you know Kalpana was called Monto?". Rediff.com. Archived from the original on ਅਗਸਤ 20, 2017. Retrieved ਅਗਸਤ 20, 2017.
{{cite news}}
: Unknown parameter|dead-url=
ignored (|url-status=
suggested) (help) - ↑ http://harrisonpublishing.net/pdf/book/kalpana_book.1.1.pdf
- ↑ Chawla, Kalpana (1984), MS Thesis Optimization of cross flow fan housing for airplane wing installation, University of Texas at Arlington, p. 97
- ↑ Chawla, Kalpana (1988), PhD Thesis Computation of dynamics and control of unsteady vortical flows., University of Colorado at Boulder, p. 147
- ↑ 9.0 9.1 "Kalpana Chawla (PH.D)". Biographical Data. NASA. Retrieved September 14, 2014.
- ↑ "Kalpana Chawla". I Love India. Retrieved September 14, 2014.
- ↑ Basu, Biman (May 2012). "Book Review: Biography of Kalpana Chawla" (PDF). Science Reporter: 40–41. Retrieved 2013-07-06.
Born on 17 March 1962 in Karnal, Haryana
- ↑ Columbia Accident Investigation Board (August 2003). "6.1 A History of Foam Anomalies (page 121)" (PDF). Retrieved June 26, 2014.
- ↑ Marcia Dunn (February 2, 2003). "Columbia's problems began on left wing". Associated Press via staugustine.com. Archived from the original on ਨਵੰਬਰ 2, 2013. Retrieved ਜੁਲਾਈ 3, 2018.
{{cite web}}
: Unknown parameter|dead-url=
ignored (|url-status=
suggested) (help) - ↑ "Molten Aluminum found on Columbia's thermal tiles". USA Today. Associated Press. March 4, 2003. Retrieved August 13, 2007.
- ↑ Correspondent, A. "Space Shuttle Explodes, Kalpana Chawla dead". Rediff.
- ↑ "Tribute to the Crew of Columbia". NASA JPL. Archived from the original on 2008-02-08. Retrieved 2007-06-10.
{{cite web}}
: Unknown parameter|dead-url=
ignored (|url-status=
suggested) (help) - ↑ "ISRO METSAT Satellite Series Named After Columbia Astronaut Kalpana Chawla". Spaceref.com. Retrieved 2007-06-10.
- ↑ Rajghatta, Chidanand (Jul 12, 2004). "NY has Kalpana Chawla Way". The Times of India. Retrieved 27 February 2014.
- ↑ "Kalpana Chawla Award instituted". The Hindu. Chennai, India. 2004-03-23. Archived from the original on 2004-07-13. Retrieved 2007-06-10.
{{cite news}}
: Unknown parameter|dead-url=
ignored (|url-status=
suggested) (help) - ↑ "NASA Names Supercomputer After Columbia Astronaut". About.com. Retrieved 2007-06-10.
- ↑ "Space Music – Rock/Pop". HobbySpace. 2005-08-31. Retrieved 2010-12-10.
- ↑ David, Peter; Star Trek: Next Generation: Before Dishonor; Page 24.
- ↑ Kalpana Chawla International Space University Scholarship Archived March 1, 2011, at the Wayback Machine.
- ↑ "Kalpana Chawla Memorial Scholarship". UTEP. Archived from the original on ਅਕਤੂਬਰ 2, 2011. Retrieved ਜੂਨ 10, 2008.
{{cite web}}
: Unknown parameter|deadurl=
ignored (|url-status=
suggested) (help) - ↑ "Kalpana Chawla Award". University of Colorado. Archived from the original on ਮਾਰਚ 9, 2012. Retrieved ਫ਼ਰਵਰੀ 12, 2012.
{{cite web}}
: Unknown parameter|deadurl=
ignored (|url-status=
suggested) (help) - ↑ "Kalpana Chawla Hall". University of Texas at Arlington. Archived from the original on 2012-09-06. Retrieved 2013-05-16.
{{cite web}}
: Unknown parameter|dead-url=
ignored (|url-status=
suggested) (help) - ↑ "Punjab Engineering College remembers Kalpana". The Indian Express. Archived from the original on ਅਗਸਤ 27, 2006. Retrieved ਜੂਨ 10, 2007.
{{cite web}}
: Unknown parameter|deadurl=
ignored (|url-status=
suggested) (help) - ↑ "IBN News". Ibnlive.in.com. 2010-02-03. Archived from the original on 2009-09-27. Retrieved 2010-12-10.
{{cite web}}
: Unknown parameter|dead-url=
ignored (|url-status=
suggested) (help) - ↑ Saxena, Ambuj. "Kalpana Chawla Space Technology Cell | Flickr – Photo Sharing!". Flickr. Retrieved 2010-12-10.
- ↑ "Space Technology Cell". Kcstc.iitkgp.ernet.in. Archived from the original on 2007-12-30. Retrieved 2010-12-10.
{{cite web}}
: Unknown parameter|dead-url=
ignored (|url-status=
suggested) (help) - ↑ "Delhi University". Archived from the original on 2022-03-31. Retrieved 2018-07-05.
{{cite web}}
: Unknown parameter|dead-url=
ignored (|url-status=
suggested) (help) - ↑ "SIRT". Archived from the original on 2015-05-26. Retrieved 2018-07-05.
{{cite web}}
: Unknown parameter|dead-url=
ignored (|url-status=
suggested) (help) - ↑ "Pondicherry University".
- ↑ "Truba".
ਬਾਹਰੀ ਕੜੀਆਂ
[ਸੋਧੋ]- ਕਲਪਨਾ ਚਾਵਲਾ ਪਰਿਵਾਰ ਫਾਉਂਡੇਸ਼ਨ Archived 2013-03-02 at the Wayback Machine.
- ਕਲਪਨਾ ਚਾਵਲਾ ਦੇ ਜੀਵਨ ਦਾ ਜਸ਼ਨ Archived 2009-04-18 at the Wayback Machine.
- ਕਲਪਨਾ ਚਾਵਲਾ ਇਨਾਮ 2012