ਸ਼ਾਹੀਨ ਬਾਗ਼
ਸ਼ਾਹੀਨ ਬਾਗ਼ ਦਿੱਲੀ, ਭਾਰਤ ਦੇ ਦੱਖਣੀ ਦਿੱਲੀ ਜ਼ਿਲਾ ਵਿੱਚ ਇੱਕ ਰਿਹਾਇਸ਼ੀ ਇਲਾਕਾ ਹੈ। ਇਹ ਓਖਲਾ (ਜਾਮੀਆ ਨਗਰ) ਖੇਤਰ ਦੀ ਦੱਖਣੀ ਪੱਛਮੀ ਕਲੋਨੀ ਹੈ, ਜੋ ਯਮੁਨਾ ਦੇ ਕੰਢੇ ਤੇ ਸਥਿਤ ਹੈ।
ਆਰਥਿਕਤਾ
[ਸੋਧੋ]ਖੇਤਰ ਦੀ ਆਰਥਿਕਤਾ ਵੰਨ ਸੁਵੰਨੀ ਹੈ। ਥੋਕ ਬਾਜ਼ਾਰ, ਜਾਇਦਾਦ ਦੀ ਵਿਕਰੀ ਤੋਂ ਇਲਾਵਾ ਖੇਤਰ ਦੇ ਅਤੇ ਆਸ ਪਾਸ ਦੇ ਹੋਰ ਦਿਲਚਸਪ ਸਥਾਨਾਂ ਵਿੱਚ ਐਨਐਸਆਈਸੀ, ਲੋਟਸ ਟੈਂਪਲ, ਓਖਲਾ ਰੇਲਵੇ ਸਟੇਸ਼ਨ ਅਤੇ ਨਹਿਰੂ ਪਲੇਸ ਸ਼ਾਮਲ ਹਨ।
ਇਹ ਖੇਤਰ ਨੋਇਡਾ, ਨਹਿਰੂ ਪਲੇਸ, ਸਰਿਤਾ ਵਿਹਾਰ, ਜਸੋਲਾ, ਓਖਲਾ ਉਦਯੋਗਿਕ ਖੇਤਰ, ਅਤੇ ਓਖਲਾ ਰੇਲਵੇ ਸਟੇਸ਼ਨ ਵਰਗੇ ਨੇੜਲੇ ਵਪਾਰਕ ਅਤੇ ਅਧਿਕਾਰਤ ਖੇਤਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਸ ਵਿਚ ਜਾਮੀਆ ਮਿਲੀਆ ਇਸਲਾਮੀਆ ਅਤੇ ਜਾਮੀਆ ਹਮਦਰਦ ਵਰਗੀਆਂ ਯੂਨੀਵਰਸਿਟੀਆਂ ਨਾਲ ਵੀ ਚੰਗੀ ਤਰ੍ਹਾਂ ਜੁੜਿਆ ਅਤੇ ਥੋੜ੍ਹੀ ਦੂਰੀ ਤੇ ਹੈ।
ਬੁਨਿਆਦੀ ਢਾਂਚਾ
[ਸੋਧੋ]ਇੱਕ ਮੈਟਰੋ ਰੇਲਵੇ ਸਟੇਸ਼ਨ ਜਿਸਦਾ ਨਾਮ ਜਸੋਲਾ ਵਿਹਾਰ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਸ਼ਾਹੀਨ ਬਾਗ ਨੂੰ ਦਿੱਲੀ ਮੈਟਰੋ ਨੈਟਵਰਕ ਨਾਲ ਜੋੜਦਾ ਹੈ। ਇੱਕ ਮੈਟਰੋ ਰੇਲਵੇ ਸਟੇਸ਼ਨ ਸਰਿਤਾ ਵਿਹਾਰ ਵਿੱਚ ਮੌਜੂਦ ਹੈ, ਜੋ ਸ਼ਾਹੀਨ ਬਾਗ ਤੋਂ ਲਗਪਗ 1-2 ਕਿ.ਮੀ. ਦੂਰੀ ਤੇ ਹੈ। ਵੱਡੇ ਰੂਟਾਂ ਲਈ ਬੱਸਾਂ ਕਲਿੰਡੀ ਕੁੰਜ ਤੋਂ ਸ਼ੁਰੂ ਹੁੰਦੀਆਂ ਹਨ। ਇਲਾਕੇ ਵਿਚ ਤਿੰਨ ਵੱਡੇ ਬੱਸ ਅੱਡੇ ਹਨ, ਕਲਿੰਡੀ ਕੁੰਜ, ਠੋਕਰ ਨੰਬਰ 8 ਅਤੇ ਠੋਕਰ ਨੰਬਰ 6।
ਰਾਜਨੇਤਾ
[ਸੋਧੋ]- ਅਮਾਨਤੁੱਲਾ ਖਾਨ ਇਸ ਖੇਤਰ ਤੋਂ ‘ਆਪ’ ਦਾ ਵਿਧਾਇਕ ਹੈ।