ਸ਼ੀਰੀਂ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੀਰੀਂ
ਤਸਵੀਰ:Shirin.jpg
© 2008 MK2
ਨਿਰਦੇਸ਼ਕਅੱਬਾਸ ਕਿਆਰੋਸਤਾਮੀ
ਸਿਤਾਰੇਨਿਕੀ ਕਰੀਮੀ, ਗੋਲਸ਼ੀਫ਼ਤੇਹ ਫਰਾਹਾਨੀ, ਜੂਲੀਅਤ ਬਿਨੋਸ਼
ਰਿਲੀਜ਼ ਮਿਤੀ(ਆਂ)ਸਤੰਬਰ 2008, ਵੀਨਸ
ਮਿਆਦ92 ਮਿੰਟ
ਦੇਸ਼ਇਰਾਨ
ਭਾਸ਼ਾਫ਼ਾਰਸੀ

ਸ਼ੀਰੀਂ (2008) ਇਰਾਨੀ ਫ਼ਿਲਮ ਡਾਇਰੈਕਟਰ ਅਤੇ ਨਿਰਮਾਤਾ ਅੱਬਾਸ ਕਿਆਰੋਸਤਾਮੀ ਦੀ ਫ਼ਿਲਮ ਹੈ, ਜਿਸਨੂੰ ਕੁਝ ਆਲੋਚਕ ਉਸਦੇ ਕਲਾ ਕੈਰੀਅਰ ਵਿੱਚ ਇੱਕ ਅਹਿਮ ਮੋੜ ਸਮਝਦੇ ਹਨ। 2008 ਵਿੱਚ ਕਿਆਰੋਸਤਾਮੀ ਨੇ ਫ਼ਿਲਮ ਸ਼ੀਰੀਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ਕਈ ਅਹਿਮ ਇਰਾਨੀ ਅਭਿਨੇਤਰੀਆਂ ਅਤੇ ਫਰਾਂਸੀਸੀ ਅਭਿਨੇਤਰੀ ਜੂਲੀਅਤ ਬਿਨੋਸ਼ ਨੂੰ ਔਰਤਾਂ ਦੀ ਕੁਰਬਾਨੀ ਦੇ ਥੀਮ ਤੇ ਇੱਕ ਫ਼ਾਰਸੀ ਨੀਮ-ਮਿਥਹਾਸਕ ਕਿੱਸੇ, ਖੁਸਰੋ ਅਤੇ ਸ਼ੀਰੀਂ ਉੱਤੇ ਅਧਾਰਿਤ ਰੋਮਾਂਸ ਫ਼ਿਲਮ ਦੇਖਦਿਆਂ ਨੂੰ ਫ਼ਿਲਮਾਇਆ ਗਿਆ ਹੈ। [1][2] ਇਸ ਫ਼ਿਲਮ ਨੂੰ "ਬਿੰਬ, ਆਵਾਜ਼ ਅਤੇ ਨਾਰੀ ਦਰਸ਼ਕਤਾ ਵਿਚਕਾਰ ਸੰਬੰਧ ਦੀ ਜਬਰਦਸਤ ਖੋਜ-ਭਾਲ" ਮੰਨਿਆ ਜਾਂਦਾ ਹੈ।[3] ਇਸ ਵਿੱਚ ਦਰਸ਼ਕਾਂ ਦੀ ਕਹਾਣੀ ਨਾਲ ਜਜ਼ਬਾਤੀ ਸਾਂਝ ਨੂੰ ਪੇਸ਼ ਕੀਤਾ ਹੈ।

ਹਵਾਲੇ[ਸੋਧੋ]

  1. "Film Review: Shirin". The Guardian. 2008-08-29. Retrieved 2012-02-17. 
  2. "Iranian film "Shirin" a rewarding challenge". Hollywood Reporter via Reuters. Retrieved 2012-07-17. 
  3. Ginsberg, Terri; Lippard, Chris (2010-03-01). Historical Dictionary of Middle Eastern Cinema. Scarecrow Press. p. 236. ISBN 978-0-8108-6090-2.