ਸ਼ੀਲਾ ਗੁਜਰਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੀਲਾ ਗੁਜਰਾਲ (1924–2011) ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲ਼ੀ ਇੱਕ ਭਾਰਤੀ ਕਵੀ ਅਤੇ ਲੇਖਕ ਸੀ। ਉਹ ਇੱਕ ਸਮਾਜ ਸੇਵਿਕਾ ਅਤੇ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਪਤਨੀ ਵੀ ਸੀ। [1] [2]

ਨਿੱਜੀ ਜੀਵਨ[ਸੋਧੋ]

ਸ਼ੀਲਾ ਗੁਜਰਾਲ ਦਾ ਜਨਮ 24 ਜਨਵਰੀ 1924 ਨੂੰ ਲਾਹੌਰ ਵਿੱਚ ਹੋਇਆ ਸੀ ਅਤੇ ਉਸਦਾ ਵਿਆਹ 26 ਮਈ 1945 ਨੂੰ ਸਿਆਸਤਦਾਨ ਅਵਤਾਰ ਨਰਾਇਣ ਗੁਜਰਾਲ ਦੇ ਪੁੱਤਰ ਇੰਦਰ ਕੁਮਾਰ ਗੁਜਰਾਲ ਨਾਲ ਹੋਇਆ ਸੀ [3] ਉਨ੍ਹਾਂ ਦੇ ਦੋ ਪੁੱਤਰ ਸਨ, ਨਰੇਸ਼ ਗੁਜਰਾਲ (ਜਨਮ 19 ਮਈ 1948), ਜੋ ਰਾਜ ਸਭਾ ਮੈਂਬਰ ਹੈ, ਅਤੇ ਵਿਸ਼ਾਲ ਗੁਜਰਾਲ। [4] [5]

ਉਸਦਾ ਜੀਜਾ, ਸਤੀਸ਼ ਗੁਜਰਾਲ, ਇੱਕ ਮਸ਼ਹੂਰ ਭਾਰਤੀ ਚਿੱਤਰਕਾਰ ਸੀ।[ਹਵਾਲਾ ਲੋੜੀਂਦਾ]

11 ਜੁਲਾਈ 2011 ਨੂੰ, ਇੱਕ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ, ਦਿੱਲੀ ਵਿੱਚ ਉਸਦੇ ਘਰ ਵਿੱਚ ਉਸਦੀ ਮੌਤ ਹੋ ਗਈ। [6]

ਇਨਾਮ[ਸੋਧੋ]

ਉਹ ਇੰਟਰਨੈਸ਼ਨਲ ਪੋਇਟਸ ਅਕੈਡਮੀ ਦੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਗੋਲਡਨ ਪੋਇਟ ਅਵਾਰਡ ਨਾਲ਼ ਸਨਮਾਨਿਤ ਹੈ। [7] [8]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. "Shri Inder Kumar Gujral | Prime Minister of India". Prime Minister of India. Retrieved 2022-09-27.
  2. International Who's Who in Poetry 2004 (in ਅੰਗਰੇਜ਼ੀ). Taylor & Francis. 2003. ISBN 978-1-85743-178-0.
  3. International Who's Who in Poetry 2005 (in ਅੰਗਰੇਜ਼ੀ). Taylor & Francis. 2004. ISBN 978-1-85743-269-5.
  4. "Shri Inder Kumar Gujral | Prime Minister of India".
  5. Publications, Europa (2003). International Who's Who in Poetry 2004. ISBN 9781857431780.
  6. "Sheila Gujral passes away". The Hindu (in Indian English). PTI. 2011-07-11. ISSN 0971-751X. Retrieved 2022-09-27.{{cite news}}: CS1 maint: others (link)
  7. "Sheila Gujral Dead". India TV (in ਅੰਗਰੇਜ਼ੀ). 2011-07-11. Retrieved 2022-09-27.
  8. "Sheila Gujral no more". The Indian Express (in ਅੰਗਰੇਜ਼ੀ). 2011-07-11. Retrieved 2022-09-27.