ਅਵਤਾਰ ਨਰਾਇਣ ਗੁਜਰਾਲ
ਲਾਲਾ ਅਵਤਾਰ ਨਰਾਇਣ ਗੁਜਰਾਲ ਪੰਜਾਬ ਦਾ ਇੱਕ ਸਿਆਸਤਦਾਨ ਅਤੇ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦਾ ਪਿਤਾ ਸੀ। ਉਸਨੇ ਕੁਝ ਮਹੀਨਿਆਂ ਲਈ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਪੱਛਮੀ ਪੰਜਾਬ ਦੀ ਗੈਰ-ਮੁਸਲਿਮ ਆਬਾਦੀ ਦੀ ਨੁਮਾਇੰਦਗੀ ਕੀਤੀ।
ਨਿੱਜੀ ਜੀਵਨ
[ਸੋਧੋ]ਗੁਜਰਾਲ ਦਾ ਜਨਮ ਜੇਹਲਮ ਤੋਂ ਤਕਰੀਬਨ 25 ਮੀਲ ਦੂਰ ਇੱਕ ਪਿੰਡ ਪਰੀ ਦਰਵਾਜਾ ਵਿੱਚ ਹੋਇਆ ਸੀ। ਉਹ ਅਜੇ16 ਸਾਲ ਦਾ ਹੀ ਸੀ ਕਿ ਉਸਦੇ ਪਿਤਾ ਦੁਨੀ ਚੰਦ ਦੀ ਬੁਬੋਨਿਕ ਪਲੇਗ ਨਾਲ਼ ਮੌਤ ਹੋ ਗਈ। [1] ਗੁਜਰਾਲ ਡੀਏਵੀ ਕਾਲਜ ਲਾਹੌਰ ਦਾ ਵਿਦਿਆਰਥੀ ਰਿਹਾ ਸੀ, ਅਤੇ ਉਸਨੇ ਜੰਮੂ ਤੋਂ ਆਪਣੀ ਉੱਚ ਸੈਕੰਡਰੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਪੇਸ਼ੇ ਤੋਂ ਉਹ ਵਕੀਲ ਸੀ। [2] ਉਸ ਦਾ ਵਿਆਹ ਪੁਸ਼ਪਾ ਨਾਲ ਹੋਇਆ ਸੀ। [2]
ਗੁਜਰਾਲ ਦੇ ਪੁੱਤਰ ਅਨੁਸਾਰ ਉਹ ਇੱਕ ਹਿੰਦੂ ਸੁਧਾਰਵਾਦੀ ਸੀ ਜਿਸ ਨੇ ਆਰੀਆ ਸਮਾਜ ਅੰਦੋਲਨ; ਖ਼ਾਸਕਰ ਲਾਲਾ ਲਾਜਪਤ ਰਾਏ ਤੋਂ ਪ੍ਰੇਰਨਾ ਲਈ। [2]
ਸਿਆਸੀ ਜੀਵਨ
[ਸੋਧੋ]ਬ੍ਰਿਟਿਸ਼ ਭਾਰਤ
[ਸੋਧੋ]ਗੁਜਰਾਲ ਭਾਰਤੀ ਰਾਸ਼ਟਰੀ ਕਾਂਗਰਸ ਦੀ ਜੇਹਲਮ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਰਿਹਾ। [2] ਉਸ ਨੂੰ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਰਕੇ ਬ੍ਰਿਟਿਸ਼ ਸਰਕਾਰ ਨੇ ਕਈ ਵਾਰ ਜੇਲ੍ਹ ਭੇਜਿਆ ਸੀ। [2]
ਪਾਕਿਸਤਾਨ
[ਸੋਧੋ]ਜਦੋਂ 1946 ਦੇ ਭਾਰਤ ਦੇ ਕੈਬਨਿਟ ਮਿਸ਼ਨ ਨੇ ਭਾਰਤ ਨੂੰ ਵੰਡਣ ਦਾ ਫੈਸਲਾ ਕੀਤਾ, ਤਾਂ ਗੁਜਰਾਲ ਨੇ ਪਾਕਿਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ; ਜੇਹਲਮ ਦੇ ਇੱਕ ਵਕੀਲ ਅਤੇ ਲੀਗ ਦੇ ਇੱਕ ਪ੍ਰਮੁੱਖ ਸਿਆਸਤਦਾਨ, ਗਜ਼ਨਫਰ ਅਲੀ ਖਾਨ ਨੇ ਉਸਨੂੰ ਸਦਭਾਵਨਾ ਵਾਲਾ ਮਾਹੌਲ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ। [3] 4 ਜੁਲਾਈ 1947 ਨੂੰ, ਗੁਜਰਾਲ ਨੂੰ (ਅਜੇ ਤੱਕ ਅਣਵੰਡੇ) ਪੰਜਾਬ ਅਸੈਂਬਲੀ ਦੇ ਗੈਰ-ਮੁਸਲਿਮ ਮੈਂਬਰਾਂ ਨੇ ਪਾਕਿਸਤਾਨ ਦੀ ਸੰਵਿਧਾਨ ਸਭਾ ਲਈ ਚੁਣਿਆ ਸੀ; [4] ਉਸਨੇ 10 ਅਗਸਤ ਨੂੰ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ। [5]
ਤਿੰਨ ਦਿਨਾਂ ਬਾਅਦ, ਸੰਵਿਧਾਨ ਸਭਾ ਦੇ ਗੈਰ-ਮੁਸਲਿਮ ਮੈਂਬਰ ਕਰਾਚੀ ਵਿਖੇ ਗੁਜਰਾਲ ਦੇ ਘਰ ਮਿਲੇ, ਅਤੇ "ਪਾਕਿਸਤਾਨ ਕਾਂਗਰਸ" ਦਾ ਗਠਨ ਕੀਤਾ; ਉਨ੍ਹਾਂ ਨੂੰ ਚੀਫ਼ ਵ੍ਹਿਪ ਚੁਣਿਆ ਗਿਆ। [2] ਛੇਤੀ ਹੀ, ਲਿਆਕਤ ਅਲੀ ਖਾਨ, ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ, ਨੇ ਉਸ ਨੂੰ ਦਿੱਲੀ ਭੇਜਿਆ ਤਾਂ ਜੋ ਪਾਕਿਸਤਾਨ ਪਰਵਾਸ ਕਰਨਾ ਚਾਹੁੰਦੇ ਮੁਸਲਮਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਦਿੱਲੀ ਵਿੱਚ ਰਹਿੰਦਿਆਂ, ਗੁਜਰਾਲ ਨੇ ਆਪਣੇ ਵੱਡੇ ਪਰਿਵਾਰ ਅਤੇ ਖ਼ਾਸ ਕਰਕੇ ਔਰਤਾਂ ਦੇ ਪਰਵਾਸ ਦਾ ਪ੍ਰਬੰਧ ਕੀਤਾ। [2] ਉਹ ਆਪ ਕੁਝ ਸਮੇਂ ਲਈ ਆਪਣੇ ਪੁੱਤਰ ਨਾਲ ਕਰਾਚੀ ਰਿਹਾ ਅਤੇ ਫਿਰ ਭਾਰਤ ਆ ਗਿਆ।
ਭਾਰਤ
[ਸੋਧੋ]ਗੁਜਰਾਲ ਜਲੰਧਰ ਵਿਚ ਆ ਵਸਿਆ; ਨਹਿਰੂ ਦੇ ਕਹਿਣ 'ਤੇ ਉਸ ਨੂੰ ਪੰਜਾਬ ਇੰਡਸਟਰੀਅਲ ਟ੍ਰਿਬਿਊਨਲ ਵਿਚ ਜੱਜ ਨਿਯੁਕਤ ਕੀਤਾ ਗਿਆ। [6] 30 ਮਈ 1976 ਨੂੰ ਦਿਲ ਦੇ ਦੌਰਾ ਨਾਲ਼ ਉਸਦੀ ਮੌਤ ਹੋ ਗਈ। [7]
ਨੋਟ
[ਸੋਧੋ]ਹਵਾਲੇ
[ਸੋਧੋ]- ↑ Gujral, I. K. (2011). Matters of Discretion: an autobiography (in ਅੰਗਰੇਜ਼ੀ). Penguin Books. pp. 17–18, 23, 28–30. ISBN 978-938048080-0.
- ↑ 2.0 2.1 2.2 2.3 2.4 2.5 2.6 Gujral, I. K. (2011). Matters of Discretion: an autobiography (in ਅੰਗਰੇਜ਼ੀ). Penguin Books. pp. 17–18, 23, 28–30. ISBN 978-938048080-0.Gujral, I. K. (2011). Matters of Discretion: an autobiography. Penguin Books. pp. 17–18, 23, 28–30. ISBN 978-938048080-0.
- ↑ Nair, Neeti (2011). "Memory and the Search for Meaning in Post-Partition Delhi". Changing Homelands: Hindu Politics and the Partition of India (in ਅੰਗਰੇਜ਼ੀ). Harvard University Press. pp. 220–224. ISBN 9780674057791.
- ↑ "Punjab Speaker Defeated: Pakistan Assembly". Times of India. 5 July 1947. p. 8.
- ↑ Constituent Assembly of Pakistan Debates: Sunday, 10th August, 1947 (in ਅੰਗਰੇਜ਼ੀ). Vol. I (1). Lahore: Government of Pakistan. 1947. pp. 3–4.
- ↑ Shukla, Rajeev (2022). Scars Of 1947: Real Partition Stories (in ਅੰਗਰੇਜ਼ੀ). Penguin Random House India Private Limited. ISBN 9789354924101.
- ↑ "Former ambassador to Moscow K.P.S. Menon awarded the Lenin Prize". India Today (in ਅੰਗਰੇਜ਼ੀ). Retrieved 2022-12-29.