ਸ਼ੈਵਰਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੈਵਰਲੇ
ਕਿਸਮDivision
ਉਦਯੋਗਆਟੋਮੋਟਿਵ
ਸਥਾਪਨਾ3 ਨਵੰਬਰ 1911; 112 ਸਾਲ ਪਹਿਲਾਂ (1911-11-03)
ਸੰਸਥਾਪਕਲੂਈ ਸ਼ੈਵਰੋਲੇ
ਵਿਲੀਅਮ ਸੀ. ਡੁਰੰਟ
ਮੁੱਖ ਦਫ਼ਤਰ,
ਸੇਵਾ ਦਾ ਖੇਤਰਆਲਮੀ (ਓਸ਼ੇਨੀਆ ਤੋਂ ਬਿਨਾਂ)
ਮੁੱਖ ਲੋਕ
ਐਲਨ ਬੈਟੀ, ਸੀਨੀਅਰ ਉਪ ਪ੍ਰਧਾਨ[1]
ਉਤਪਾਦਆਟੋਮੋਬਾਇਲ
ਵਪਾਰਕ ਵਹੀਕਲ
ਟਰੱਕ
ਸੇਵਾਵਾਂ
  • ਵਹੀਕਲ ਫ਼ਾਇਨੈਂਨਸਿੰਗ
  • ਵਹੀਕਲ ਬੀਮਾ
  • ਵਹੀਕਲ ਮੁਰੰਮਤ
  • ਵਹੀਕਲ ਸੇਲ
  • ਤੇਲ ਬਦਲੀ
ਮਾਲਕਜਨਰਲ ਮੋਟਰਜ਼ ਕੰਪਨੀ
ਵੈੱਬਸਾਈਟwww.chevrolet.com

ਸ਼ੈਵਰੋਲੇ /ʃɛvrəˈl/, ਆਮ ਤੌਰ ਤੇ ਸ਼ੈਵੀ (Chevy) ਜਾਂ ਰਸਮੀ ਤੌਰ ਤੇ ਸ਼ੈਵਰੋਲੇ ਡਿਵੀਜ਼ਨ ਆਫ਼ ਜਨਰਲ ਮੋਟਰਜ਼ ਕੰਪਨੀ, ਇੱਕ ਅਮਰੀਕੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ ਜਨਰਲ ਮੋਟਰਜ਼ (GM) ਦੀ ਅਮਰੀਕੀ ਡਿਵੀਜ਼ਨ ਹੈ। ਲੂਈ ਸ਼ੈਵਰੋਲੇ ਅਤੇ ਜਰਨਲ ਮੋਟਰਜ਼ ਦੇ ਥਾਪਕ ਵਿਲੀਅਮ ਸੀ. ਡੁਰੰਟ ਨੇ ਇਹ ਕੰਪਨੀ 3 ਨਵੰਬਰ 1911 ਨੂੰ, ਬਤੌਰ ਸ਼ੈਵਰੋਲੇ ਮੋਟਰ ਕਾਰ ਕੰਪਨੀ, ਕਾਇਮ ਕੀਤੀ।[2]

ਸ਼ੈਵਰੋਲੇ ਦੇ ਵਹੀਕਲ, ਓਸ਼ੇਨੀਆ ਤੋ ਬਿਨਾਂ, ਦੁਨੀਆ ਭਰ ਦੀਆਂ ਆਟੋਮੋਟਿਵ ਬਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਓਸ਼ੇਨੀਆਂ ਵਿੱਚ ਜਨਰਲ ਮੋਟਰਜ਼ ਦੀ ਤਰਜਮਾਨੀ ਇਸਦੀ ਆਸਟਰੇਲੀਆਈ ਉਪਸੰਗੀ ਹੋਲਡਨ ਕਰਦੀ ਹੈ। 2005 ਵਿੱਚ ਸ਼ੈਵਰੋਲੇ ਯੂਰਪ ਵਿੱਚ ਫਿਰ ਤੋਂ ਲਾਂਚ ਕੀਤੀ ਗਈ ਜਿਸਨੇ ਮੁੱਖ ਤੌਰ ਤੇ ਦੱਖਣੀ ਕੋਰੀਆ ਦੀ ਜਨਰਲ ਮੋਟਰਜ਼ ਡੇਵੂ ਦੇ ਬਣੇ ਵਹੀਕਲ ਵੇਚੇ ਅਤੇ ਇਸਦੀ ਟੈਗਲਾਈਨ ਸੀ "Daewoo has grown up enough to become Chevrolet"। ਇਹ ਜਰਨਲ ਮੋਟਰਜ਼ ਦੀ ਸ਼ੈਵਰੋਲੇ ਨੂੰ ਗਲੋਬਲ ਬ੍ਰੈਂਡ ਬਣਾਉਣ ਦੀ ਕੋਸ਼ਿਸ਼ ਸੀ। ਯੂਰਪ ਵਿੱਚ ਸ਼ੈਵਰੋਲੇ ਦੀ ਮੁੜ-ਪਛਾਣ ਨਾਲ ਜਰਨਲ ਮੋਟਰਜ਼ ਸ਼ੈਵਰੋਲੇ ਨੂੰ ਮੁੱਖ ਬ੍ਰੈਂਡ ਬਣਾਉਣਾ ਚਾਹੁੰਦੀ ਸੀ ਜਦਕਿ ਜਰਨਲ ਮੋਟਰਜ਼ ਦੇ ਪੁਰਾਣੇ ਯੂਰਪੀ standard-bearers, ਜਰਮਨੀ ਦੀ ਓਪਲ ਅਤੇ ਇੰਗਲੈਂਡ ਦੀ ਵਾਕਸਹਾਲ, ਅਪਮਾਰਕੀਟ ਭੇਜੇ ਗਏ।[3]

ਹਵਾਲੇ[ਸੋਧੋ]

  1. Corporate Officers (15 ਜਨਵਰੀ2014). "Alan Batey – GM Corporate Officers". GM.com. Archived from the original on 2014-07-14. Retrieved 19 ਅਗਸਤ 2014. {{cite web}}: Check date values in: |date= (help); Unknown parameter |dead-url= ignored (help)
  2. "Chevrolet 1911–1996". GM Heritage Center. 1996. p. 97. Retrieved 1 ਅਕਤੂਬਰ 2014.
  3. Luft, Alex. "General Motors To Move Opel Upmarket, Position Chevy As "Value" Brand". Retrieved 17 ਨਵੰਬਰ 2013.