ਸ਼੍ਰੀਲੰਕਾ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ 2019-20

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼੍ਰੀਲੰਕਾ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ 2019–20
Flag of Pakistan.svg
ਪਾਕਿਸਤਾਨ
Flag of Sri Lanka.svg
ਸ਼੍ਰੀਲੰਕਾ
ਤਰੀਕਾਂ 27 ਸਤੰਬਰ – 9 ਅਕਤੂਬਰ 2019
ਕਪਤਾਨ ਸਰਫ਼ਰਾਜ਼ ਅਹਮਦ ਲਾਹਿਰੂ ਥਿਰੀਮਾਨੇ (ਇੱਕ ਰੋਜ਼ਾ)
ਦਸੁਨ ਸ਼ਨਾਕਾ (ਟੀ20ਆਈ)
ਓਡੀਆਈ ਲੜੀ
ਟੀ20ਆਈ ਲੜੀ

ਸ਼੍ਰੀਲੰਕਾ ਕ੍ਰਿਕਟ ਟੀਮ ਇਸ ਵੇਲੇ ਸਤੰਬਰ ਅਤੇ ਅਕਤੂਬਰ 2019 ਵਿੱਚ ਪਾਕਿਸਤਾਨ ਦਾ ਦੌਰਾ ਕਰ ਰਹੀ ਹੈ। ਇਸ ਵਿੱਚ ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਲਾਫ਼ ਤਿੰਨ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਅਤੇ ਤਿੰਨ ਟਵੰਟੀ20 ਅੰਤਰਰਾਸ਼ਟਰੀ (ਟੀ20ਆਈ) ਮੈਚ ਖੇਡੇਗੀ।[1][2] ਇਸ ਦੌਰੇ ਵਿੱਚ ਪਹਿਲਾਂ ਦੋ ਟੈਸਟ ਮੈਚ ਵੀ ਸ਼ਾਮਿਲ ਸਨ ਪਰ ਇਨ੍ਹਾਂ ਨੂੰ ਦਸੰਬਰ 2019 ਤੱਕ ਮੁਲਤਵੀ ਕਰ ਦਿੱਤਾ ਗਿਆ ਜੋ ਕਿ ਯੂਏਈ ਵਿੱਚ ਖੇਡੇ ਜਾਣਗੇ।[3][4] ਸ਼੍ਰੀਲੰਕਾ ਨੇ ਪਿਛਲੀ ਵਾਰ ਪਾਕਿਸਤਾਨ ਵਿੱਚ 2017 ਵਿੱਚ ਖੇਡਿਆ ਸੀ ਜਦੋਂ ਤੀਜਾ ਟੀ20ਆਈ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿੱਚ ਖੇਡਿਆ ਗਿਆ ਸੀ।[5][6]

ਸ਼੍ਰੀਲੰਕਾ ਦੇ ਕਾਫੀ ਖਿਡਾਰੀਆਂ ਨੇ ਇਸ ਲੜੀ ਵਿੱਚ ਖੇਡਣ ਤੋਂ ਨਾਂਹ ਕਰ ਦਿੱਤੀ ਸੀ,[7] ਜਿਸ ਕਰਕੇ ਲਾਹਿਰੂ ਥਿਰੀਮਾਨੇ ਅਤੇ ਦਸੁਨ ਸ਼ਨਾਕਾ ਨੂੰ ਉਨ੍ਹਾਂ ਦੀ ਟੀਮ ਦੇ ਕ੍ਰਮਵਾਰ ਓਡੀਆਈ ਅਤੇ ਟੀ20ਆਈ ਕਪਤਾਨੀ ਦਿੱਤੀ ਗਈ।[8] ਭਾਵੇਂ ਕਿ ਇੰਗਲੈਂਡ ਵਿੱਚ ਹੋਏ 2019 ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਤੱਕ ਨਾ ਪਹੁੰਚ ਸਕੀ, ਫਿਰ ਵੀ ਸਰਫ਼ਰਾਜ਼ ਅਹਿਮਦ ਨੂੰ ਹੀ ਇਸ ਲੜੀ ਦੌਰਾਨ ਟੀਮ ਦਾ ਕਪਤਾਨ ਰੱਖਿਆ ਗਿਆ ਅਤੇ ਬਾਬਰ ਆਜ਼ਮ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ।[9][10] ਸਰਫ਼ਰਾਜ਼ ਅਹਿਮਦ ਨੇ ਇਸ ਲੜੀ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਇਸ ਲੜੀ ਵਿੱਚ ਮੇਜ਼ਬਾਨ ਪਾਕਿਸਤਾਨ ਦੇ ਕਪਤਾਨ ਦੇ ਤੌਰ ਤੇ ਖੇਡਣਾ ਉਸਦੇ ਕੈਰੀਅਰ ਦੇ ਸਭ ਤੋਂ ਯਾਦਗਾਰ ਦਿਨਾਂ ਵਿੱਚੋਂ ਇੱਕ ਹੈ।[11]

ਪਹਿਲਾ ਓਡੀਆਈ ਜੋ ਕਿ ਨੈਸ਼ਨਲ ਸਟੇਡੀਅਮ ਕਰਾਚੀ ਵਿੱਚ ਖੇਡਿਆ ਜਾਣਾ ਸੀ, ਮੀਂਹ ਦੇ ਕਾਰਨ ਰੱਦ ਹੋ ਗਿਆ।[12] ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਮੈਦਾਨ ਵਿੱਚ ਮੀਂਹ ਦੇ ਕਾਰਨ ਮੈਚ ਰੱਦ ਹੋਇਆ ਹੋਵੇ।[13] ਇਸ ਨਤੀਜੇ ਦੇ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਦੂਜੇ ਮੈਚ ਦੀ ਤਰੀਕ ਇੱਕ ਦਿਨ ਵਧਾ ਕੇ 30 ਸਤੰਬਰ 2019 ਕਰ ਦਿੱਤੀ ਸੀ ਜਿਸ ਕਰਕੇ ਮੈਦਾਨ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੋ ਸਕੇ।[14]

ਪਿਛੋਕੜ[ਸੋਧੋ]

ਮਾਰਚ 2009 ਵਿੱਚ ਗੱਦਾਫੀ ਸਟੇਡੀਅਮ ਲਾਹੌਰ ਵਿਖੇ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਟੀਮ ਉੱਪਰ ਇੱਕ ਬੰਦੂਕਧਾਰੀ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਅਤੇ ਉਸ ਮਗਰੋਂ ਇਸ ਟੀਮ ਨੇ ਪਾਕਿਸਤਾਨ ਵਿੱਚ ਕੋਈ ਵੀ ਪੂਰੀ ਲੜੀ ਨਹੀਂ ਖੇਡੀ ਸੀ।[15] ਮਈ 2019 ਵਿੱਚ ਸਿੰਗਾਪੁਰ ਵਿੱਚ ਹੋਈ ਏਸ਼ੀਆਈ ਕ੍ਰਿਕਟ ਕੌਂਸਲ (ਏਸੀਸੀ) ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਨੂੰ ਇਹ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਟੀਮ ਪਾਕਿਸਤਾਨ ਵਿੱਚ ਦੋ ਟੈਸਟ ਮੈਚ ਖੇਡੇ।[16] ਜੁਲਾਈ 2019 ਵਿੱਚ ਐਸ.ਐਸ.ਸੀ. ਨੇ ਪਾਕਿਸਤਾਨ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਆਪਣੇ ਮਾਹਿਰਾਂ ਦੀ ਇੱਕ ਟੀਮ ਭੇਜੀ,[17] ਜਿਸ ਪਿੱਛੋਂ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਉਹ ਪਾਕਿਸਤਾਨ ਵਿੱਚ ਇੱਕ ਟੈਸਟ ਮੈਚ ਖੇਡ ਸਕਦੇ ਸਨ।[18] ਮਗਰੋਂ ਅਗਸਤ 2019 ਵਿੱਚ ਸ਼੍ਰੀਲੰਕਾ ਸੁਰੱਖਿਆ ਮਾਹਿਰਾਂ ਦੇ ਟੀਮ ਨੇ ਲਾਹੌਰ ਅਤੇ ਕਰਾਚੀ ਦੀਆਂ ਥਾਵਾਂ ਦਾ ਮੁਆਇਨਾ ਕਰਨ ਮਗਰੋਂ ਉਨ੍ਹਾਂ ਨੇ ਇੱਕ ਹੋਰ ਫੈਸਲਾ ਲਿਆ।[19][20] ਇਨ੍ਹਾਂ ਸੁਰੱਖਿਆ ਮਾਹਿਰਾਂ ਨੇ ਬੋਰਡ ਨੂੰ ਹੋਰ ਹੌਂਸਲਾ ਦਿੱਤਾ ਕਿ ਉਹ ਪਾਕਿਸਤਾਨ ਵਿੱਚ ਟੈਸਟ ਮੈਚ ਨਾਲ ਲੜੀ ਦੀ ਸ਼ੁਰੂਆਤ ਕਰ ਸਕਦੇ ਹਨ।[21] 22 ਅਗਸਤ 2019 ਨੂੰ ਸ਼੍ਰੀਲੰਕਾ ਨੇ ਖੇਡ ਮੰਤਰੀ ਨੇ ਪਾਕਿਸਤਾਨ ਵਿੱਚ ਤਿੰਨ ਮੈਚਾਂ ਦੀ ਓਡੀਆਈ ਲੜੀ ਖੇਡਣ ਤੇ ਸਹਿਮਤੀ ਦਿੱਤੀ ਪਰ ਕੋਈ ਵੀ ਟੈਸਟ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ।[22][23]

9 ਸਤੰਬਰ 2019 ਨੂੰ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਕਿ ਉਹ ਇਸ ਦੌਰੇ ਤੇ ਜਾਣਾ ਚਾਹੁੰਦੇ ਹਨ ਜਾਂ ਨਹੀਂ,[24][25] ਜਿਸ ਵਿੱਚ ਦਿਨੇਸ਼ ਚਾਂਦੀਮਲ, ਅਕੀਲਾ ਧਨੰਜਿਆ, ਨਿਰੋਸ਼ਨ ਡਿਕਵੈਲਾ, ਦਿਮੁਥ ਕਰੁਣਾਰਤਨੇ, ਸੁਰੰਗਾ ਲਕਮਲ, ਲਸਿਥ ਮਲਿੰਗਾ, ਐਂਜਲੋ ਮੈਥਿਊਜ਼, ਕੁਸਲ ਪਰੇਰਾ, ਥਿਸਾਰਾ ਪਰੇਰਾ ਅਤੇ ਧਨੰਜਿਆ ਡੇ ਸਿਲਵਾ ਸਾਰਿਆਂ ਨੇ ਫੈਸਲਾ ਕੀਤਾ ਕਿ ਉਹ ਇਸ ਦੌਰੇ ਤੇ ਨਹੀਂ ਜਾਣਗੇ।[26] ਦੋ ਦਿਨਾਂ ਮਗਰੋਂ ਸ਼੍ਰੀਲੰਕਾ ਨੇ ਪਾਕਿਸਤਾਨ ਲਈ ਆਪਣੀ ਟੀਮ ਦਾ ਐਲਾਨ ਕੀਤਾ, ਪਰ ਸ਼੍ਰੀਲੰਕਾ ਦੀ ਸਰਕਾਰ ਨੂੰ ਟੀਮ ਉੱਪਰ ਅੱਤਵਾਦੀ ਹਮਲੇ ਦੀ ਸੰਭਾਵਨਾ ਦੀ ਸੂਚਨਾ ਮਿਲੀ।[27] ਸ਼੍ਰੀਲੰਕਾ ਨੇ ਦੌਰੇ ਤੋਂ ਇੱਕ ਵਾਰ ਸੁਰੱਖਿਆ ਦੀ ਸਮੀਖਿਆ ਕੀਤੀ।[28] ਪਰ ਪੀਸੀਬੀ ਨੇ ਮੈਚ ਦੇਸ਼ ਤੋਂ ਬਾਹਰ ਲਿਜਾਣ ਲਈ ਮਨ੍ਹਾਂ ਕਰ ਦਿੱਤਾ।[29] ਪੀਸੀਬੀ ਦੇ ਚੇਅਰਮੈਨ ਅਹਿਸਾਨ ਮਨੀ ਨੇ ਇਹ ਬਿਆਨ ਦਿੱਤਾ ਕਿ, "ਹੁਣ ਸਾਡੇ ਕੋਲ ਹੋਰ ਕਿਸੇ ਚੋਣ ਨੂੰ ਲੱਭਣ ਦਾ ਸਮਾਂ ਹੀ ਨਹੀਂ ਹੈ।"[30] 19 ਸਤੰਬਰ 2019 ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਬਿਆਨ ਦਿੱਤਾ ਕਿ ਦੌਰਾ ਕੀਤਾ ਜਾਵੇਗਾ ਜਿਵੇਂ ਕਿ ਉਲੀਕਿਆ ਗਿਆ ਸੀ।[31][32] ਦੋ ਦਿਨਾਂ ਪਿੱਛੋਂ ਪੀਸੀਬੀ ਨੇ ਮੈਚ ਲਈ ਸਾਰੇ ਮੈਚ ਅਧਿਕਾਰੀਆਂ ਨੂੰ ਨਿਯੁਕਤ ਕੀਤਾ।[33]

ਟੀਮਾਂ[ਸੋਧੋ]

ਓਡੀਆਈ ਟੀ20ਆਈ
 ਪਾਕਿਸਤਾਨ[34]  ਸ਼੍ਰੀਲੰਕਾ[35]  ਪਾਕਿਸਤਾਨ  ਸ਼੍ਰੀਲੰਕਾ[36]

ਓਡੀਆਈ ਲੜੀ[ਸੋਧੋ]

ਪਹਿਲਾ ਓਡੀਆਈ[ਸੋਧੋ]

27 ਸਤੰਬਰ 2019
15:00 (ਦਿ/ਰ)
ਸਕੋਰਕਾਰਡ
v
ਮੈਚ ਰੱਦ ਹੋਇਆ
ਨੈਸ਼ਨਲ ਸਟੇਡੀਅਮ, ਕਰਾਚੀ
ਅੰਪਾਇਰ: ਅਹਿਸਾਨ ਰਜ਼ਾ (ਪਾਕਿਸਤਾਨ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
 • ਟਾੱਸ ਨਹੀਂ ਹੋਈ
 • ਮੀਂਹ ਦੇ ਕਾਰਨ ਕੋਈ ਖੇਡ ਨਾ ਹੋ ਸਕੀ।

ਦੂਜਾ ਓਡੀਆਈ[ਸੋਧੋ]

30 ਸਤੰਬਰ 2019
15:00 (ਦਿ/ਰ)
ਸਕੋਰਕਾਰਡ
ਪਾਕਿਸਤਾਨ 
305/7 (50 ਓਵਰ)
v
 ਸ਼੍ਰੀਲੰਕਾ
238 (46.5 ਓਵਰ)
ਪਾਕਿਸਤਾਨ 67 ਦੌੜਾਂ ਨਾਲ ਜਿੱਤਿਆ
ਨੈਸ਼ਨਲ ਸਟੇਡੀਅਮ, ਕਰਾਚੀ
ਅੰਪਾਇਰ: ਮਾਈਕਲ ਗੌਫ (ਇੰਗਲੈਂਡ) ਅਤੇ ਸ਼ੋਜ਼ਾਬ ਰਜ਼ਾ (ਪਾਕਿਸਤਾਨ)
ਮੈਨ ਆਫ਼ ਦ ਮੈਚ: ਉਸਮਾਨ ਸ਼ਿਨਵਾਰੀ (ਪਾਕਿਸਤਾਨ)
 • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਤੀਜਾ ਓਡੀਆਈ[ਸੋਧੋ]

2 ਅਕਤੂਬਰ 2019
15:00 (ਦਿ/ਰ)
ਸਕੋਰਕਾਰਡ
ਸ਼੍ਰੀਲੰਕਾ 
297/9 (50 ਓਵਰ)
v
 ਪਾਕਿਸਤਾਨ
299/5 (48.2 ਓਵਰ)
ਪਾਕਿਸਤਾਨ 5 ਵਿਕਟਾਂ ਨਾਲ ਜਿੱਤਿਆ
ਨੈਸ਼ਨਲ ਸਟੇਡੀਅਮ, ਕਰਾਚੀ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)

ਟੀ20ਆਈ ਲੜੀ[ਸੋਧੋ]

ਪਹਿਲਾ ਟੀ20ਆਈ[ਸੋਧੋ]

5 ਅਕਤੂਬਰ 2019
18:30 (ਦਿ/ਰ)
ਸਕੋਰਕਾਰਡ
ਸ਼੍ਰੀਲੰਕਾ 
165/5 (20 ਓਵਰ)
v
 ਪਾਕਿਸਤਾਨ
101 (17.4 ਓਵਰ)
ਸ਼੍ਰੀਲੰਕਾ 64 ਦੌੜਾਂ ਨਾਲ ਜਿੱਤਿਆ
ਗੱਦਾਫ਼ੀ ਸਟੇਡੀਅਮ, ਲਾਹੌਰ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਅਹਿਸਾਨ ਰਜ਼ਾ (ਪਾਕਿਸਤਾਨ)
ਮੈਨ ਆਫ਼ ਦ ਮੈਚ: ਧਨੁਸ਼ਕਾ ਗੁਣਾਥਿਲਾਕਾ (ਸ਼੍ਰੀਲੰਕਾ)
 • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
 • ਮਿਨੋਦ ਭਾਨੁਕਾ ਅਤੇ ਭਾਨੁਕਾ ਰਾਜਪਕਸ਼ (ਸ਼੍ਰੀਲੰਕਾ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
 • ਦਸੁਨ ਸ਼ਨਾਕਾ ਨੇ ਟੀ20ਆਈ ਮੈਚਾਂ ਵਿੱਚ ਪਹਿਲੀ ਵਾਰ ਟੀਮ ਦੀ ਕਪਤਾਨੀ ਕੀਤੀ।[37]
 • ਮੁਹੰਮਦ ਹਸਨੈਨ ਟੀ20ਆਈ ਮੈਚਾਂ ਵਿੱਚ ਹੈਟ੍ਰਿਕ ਲਗਾਉਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ (ਉਮਰ 19 ਸਾਲ 183 ਦਿਨ)ਅਤੇ ਪਾਕਿਸਤਾਨ ਦਾ ਦੂਜਾ ਅਤੇ ਵਿਸ਼ਵ ਦਾ 9ਵਾਂ ਗੇਂਦਬਾਜ਼ ਬਣਿਆ।[38][39]

ਦੂਜਾ ਟੀ20ਆਈ[ਸੋਧੋ]

7 ਅਕਤੂਬਰ 2019
18:30 (ਦਿ/ਰ)
ਸਕੋਰਕਾਰਡ
ਸ਼੍ਰੀਲੰਕਾ 
182/6 (20 ਓਵਰ)
v
 ਪਾਕਿਸਤਾਨ
147 (19 ਓਵਰ)
ਸ਼੍ਰੀਲੰਕਾ 35 ਦੌੜਾਂ ਨਾਲ ਜਿੱਤਿਆ
ਗੱਦਾਫ਼ੀ ਸਟੇਡੀਅਮ, ਲਾਹੌਰ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਆਸਿਫ਼ ਯਾਕੂਬ (ਪਾਕਿਸਤਾਨ)
ਮੈਨ ਆਫ਼ ਦ ਮੈਚ: ਭਾਨੁਕਾ ਰਾਜਪਕਸ਼ (ਸ਼੍ਰੀਲੰਕਾ)
 • ਸ਼੍ਰੀਲੰਕਾ ਨੇ ਟਾੱਸ ਜਿੱਤੀ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਤੀਜਾ ਟੀ20ਆਈ[ਸੋਧੋ]

9 ਅਕਤੂਬਰ 2019
18:30 (ਦਿ/ਰ)
ਸਕੋਰਕਾਰਡ
v
ਗੱਦਾਫ਼ੀ ਸਟੇਡੀਅਮ, ਲਾਹੌਰ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਸ਼ੋਜ਼ਾਬ ਰਜ਼ਾ (ਪਾਕਿਸਤਾਨ)

ਹਵਾਲੇ[ਸੋਧੋ]

 1. "Men's Future Tours Programme" (PDF). International Cricket Council. Retrieved 11 January 2019. 
 2. "Sri Lanka to tour Pakistan for limited-overs series in September - Here's complete schedule". Times Now News. Retrieved 23 August 2019. 
 3. "PCB and SLC announce schedule of upcoming matches". Pakistan Cricket Board. Retrieved 23 August 2019. 
 4. "PCB and SLC announce schedule of upcoming matches". Sri Lanka Cricket. Retrieved 23 August 2019. 
 5. "Sri Lanka confirm tour of Pakistan". International Cricket Council. Retrieved 23 August 2019. 
 6. "Sri Lanka to tour Pakistan for limited-overs series". ESPN Cricinfo. Retrieved 23 August 2019. 
 7. "Ten Sri Lanka players opt out of tour of Pakistan due to security concerns". BBC Sport. Retrieved 11 September 2019. 
 8. "Thirimanne, Shanaka to lead Sri Lanka in Pakistan". ESPN Cricinfo. Retrieved 11 September 2019. 
 9. "Sarfaraz Ahmed retained as Pakistan captain, Babar Azam made vice-captain". ESPN Cricinfo. Retrieved 13 September 2019. 
 10. "Sarfaraz Ahmed retained Pakistan captain; Babar Azam appointed vice-captain". Pakistan Cricket Board. Retrieved 13 September 2019. 
 11. "'Leading Pakistan in front of home crowds will be a career highlight' – Sarfaraz Ahmed". International Cricket Council. Retrieved 25 September 2019. 
 12. "Rain ruins tour opener in Karachi". ESPN Cricinfo. Retrieved 27 September 2019. 
 13. "ODI cricket's return to Pakistan ruined by rain". International Cricket Council. Retrieved 27 September 2019. 
 14. "Second ODI rescheduled for Monday". Pakistan Cricket Board. Retrieved 27 September 2019. 
 15. "PCB offer to host SL for Test series in Pakistan". CricBuzz. Retrieved 29 May 2019. 
 16. "PCB makes contact with Sri Lanka with a view to moving Test series to Pakistan". Dawn. Retrieved 29 May 2019. 
 17. "Sri Lanka Cricket considers touring Pakistan, security expert to be sent to assess situation". Island Cricket. Retrieved 16 July 2019. 
 18. "Sri Lanka likely to play Test in Pakistan: Reports". Hindustan Times. Retrieved 19 July 2019. 
 19. "Sri Lankan security delegation to decide on Test series in Pakistan". ESPN Cricinfo. Retrieved 22 July 2019. 
 20. "Sri Lanka Cricket security delegation to visit Pakistan this week". Pakistan Cricket Board. Retrieved 5 August 2019. 
 21. "Sri Lanka mull playing Test cricket in Pakistan". ESPN Cricinfo. Retrieved 17 August 2019. 
 22. "Sri Lanka will tour Pakistan after two-year gap to play ODIs and T20Is, informs SL sports minister". Agence France-Presse. Retrieved 22 August 2019. 
 23. "Sri Lanka to play ODIs in Pakistan". The Papare. Retrieved 23 August 2019. 
 24. "SLC statement on the tour of Pakistan". Sri Lanka Cricket. Retrieved 9 September 2019. 
 25. "Karunaratne, Malinga among Sri Lanka players to withdraw from Pakistan tour". International Cricket Council. Retrieved 10 September 2019. 
 26. "Malinga, Mathews, Karunaratne among ten players to pull out of Pakistan tour". ESPN Cricinfo. Retrieved 9 September 2019. 
 27. "Sri Lanka Cricket to reassess security in Pakistan after terror threat". ESPN Cricinfo. Retrieved 11 September 2019. 
 28. "Possible terrorist threat on the Sri Lankan team in Pakistan". The Papare. Retrieved 11 September 2019. 
 29. "PCB rules out shifting Sri Lanka home series to neutral venue". Hindustan Times. Retrieved 13 September 2019. 
 30. "'Pakistan not exploring neutral venue' - Ehsan Mani confident of hosting Sri Lanka". ESPN Cricinfo. Retrieved 13 September 2019. 
 31. "Sri Lanka tour of Pakistan to go ahead as planned". ESPN Cricinfo. Retrieved 19 September 2019. 
 32. "Sri Lanka tour of Pakistan to go ahead as planned". International Cricket Council. Retrieved 19 September 2019. 
 33. "David Boon appointed match referee for Pakistan v Sri Lanka series". Pakistan Cricket Board. Retrieved 21 September 2019. 
 34. "Pakistan squad for Sri Lanka ODIs announced". Pakistan Cricket Board. Retrieved 21 September 2019. 
 35. "Sri Lanka ODI and ਟੀ20ਆਈ Squads for Pakistan tour". Sri Lanka Cricket. Retrieved 11 September 2019. 
 36. "Thirimanne and Shanaka to lead Sri Lanka in Pakistan". International Cricket Council. Retrieved 11 September 2019. 
 37. "A test for Sri Lanka's next gen as Pakistan look to re-establish their T20I credentials". ESPN Cricinfo. Retrieved 5 October 2019. 
 38. "Pakistan pacer Mohammad Hasnain youngest to claim hat-trick in T20Is". India TV. Retrieved 5 October 2019. 
 39. "Depleted Sri Lanka shock Pakistan despite Hasnain hat-trick". Khaleej Times. Retrieved 6 October 2019.