ਕੁਸਲ ਪਰੇਰਾ
ਮਥੁਰੇਜ ਕੁਸਲ ਜਨਿਥ ਪਰੇਰਾ (ਜਨਮ 17 ਅਗਸਤ 1990) ਜਿਸਨੂੰ ਕਿ ਆਮ ਤੌਰ 'ਤੇ ਕੁਸਲ ਪਰੇਰਾ ਕਿਹਾ ਜਾਂਦਾ ਹੈ, ਉਹ ਇੱਕ ਸ੍ਰੀ ਲੰਕਾ ਦਾ ਕ੍ਰਿਕਟ ਖਿਡਾਰੀ ਹੈ। ਉਹ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਇੱਕ ਦਿਨਾ ਅੰਤਰਰਾਸ਼ਟਰੀ, ਟੈਸਟ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ। ਇਸ ਤੋਂ ਇਲਾਵਾ ਉਹ ਸ੍ਰੀ ਲੰਕਾ ਵੱਲੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਵਿਕਟ-ਰੱਖਿਅਕ ਦੇ ਤੌਰ 'ਤੇ ਖੇਡਦਾ ਹੈ। 2014 ਵਿੱਚ ਕ੍ਰਿਕਟ ਵਿਸ਼ਵ ਕੱਪ ਟਵੰਟੀ20 ਜਿੱਤਣ ਵਾਲੀ ਟੀਮ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਸੀ। ਖਾਸ ਗੱਲ ਇਹ ਹੈ ਕਿ ਕੁਸਲ ਪਰੇਰਾ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦਾ ਦੂਸਰਾ ਸਭ ਤੋਂ ਤੇਜ ਅਰਧ-ਸੈਂਕੜਾ ਸਾਂਝੇ ਤੌਰ 'ਤੇ ਲਗਾਇਆ ਹੈ।
ਘਰੇਲੂ ਕ੍ਰਿਕਟ ਵਿੱਚ ਉਹ ਵਾਯੰਬਾ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ।[1]
ਸ਼ੁਰੂਆਤੀ ਕ੍ਰਿਕਟ
[ਸੋਧੋ]ਉਸਨੇ ਆਪਣੀ ਸਿੱਖਿਆ ਕੋਟਾਵਾ ਧਰਮਪਾਲਾ ਮਹਾ ਵਿਦਿਆਲਿਆ[2] ਅਤੇ ਰੌਇਲ ਕਾਲਜ ਕੋਲੰਬੋ ਤੋੰ ਪ੍ਰਾਪਤ ਕੀਤੀ ਹੈ ਅਤੇ ਉਹ ਰੌਇਲ-ਥੋਮਿਅਨ ਵੱਲੋਂ ਕ੍ਰਿਕਟ ਖੇਡਦਾ ਰਿਹਾ ਹੈ।[3] 11 ਤੋਂ 13 ਸਾਲ ਦੀ ਉਮਰ ਵਿੱਚ ਉਹ ਇੱਕ ਸੱਜੂ ਬੱਲੇਬਾਜ ਸੀ ਪਰੰਤੂ ਇਸ ਤੋਂ ਬਾਅਦ ਉਹ ਖੱਬੂ ਬੱਲੇਬਾਜ ਬਣ ਗਿਆ ਸੀ। ਅਜਿਹਾ ਕਰਨ ਲਈ ਉਸਨੂੰ ਸਲਾਹ ਸ੍ਰੀ ਲੰਕਾ ਦੇ ਦਿੱਗਜ ਕ੍ਰਿਕਟ ਖਿਡਾਰੀ ਸਨਥ ਜੈਸੂਰੀਆ ਨੇ ਦਿੱਤੀ ਸੀ ਤਾਂਕਿ ਉਹ ਹੋਰ ਵਧੀਆ ਬੱਲੇਬਾਜੀ ਕਰ ਸਕੇ।
ਘਰੇਲੂ ਖੇਡ-ਜੀਵਨ
[ਸੋਧੋ]ਮੌਜੂਦਾ ਸਮੇਂ ਕੁਸਲ ਪਰੇਰਾ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰੌਇਲਜ਼ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਕੁਸਲ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਾ ਆਸਟਰੇਲੀਆਈ ਕ੍ਰਿਕਟ ਟੀਮ ਖਿਲਾਫ 13 ਜਨਵਰੀ 2013 ਨੂੰ ਖੇਡਿਆ ਸੀ। ਟੀਮ ਵਿੱਚ ਉਸ ਸਮੇਂ ਉਸਨੂੰ ਜਗ੍ਹਾ ਦਿਨੇਸ਼ ਚੰਦੀਮਲ ਕਰਕੇ ਦਿੱਤੀ ਗਈ ਸੀ ਕਿਉਂ ਕਿ ਚੰਦੀਮਲ ਦੇ ਉਸ ਸਮੇਂ ਸੱਟ ਲੱਗੀ ਹੋਈ ਸੀ। ਫਿਰ ਉਸਨੇ ਆਪਣਾ ਪਹਿਲਾ ਟਵੰਟੀ ਟਵੰਟੀ ਅੰਤਰਰਾਸ਼ਟਰੀ ਮੁਕਾਬਲਾ ਵੀ ਇਸੇ ਦੌਰੇ ਦੌਰਾਨ ਖੇਡਿਆ। ਇਹ ਮੈਚ ਉਸਨੇ 26 ਜਨਵਰੀ 2013 ਨੂੰ ਆਸਟਰੇਲੀਆਈ ਟੀਮ ਖਿਲਾਫ ਖੇਡਿਆ ਸੀ।
ਉਯਨੂੰ ਖਾਸ ਕਰਕੇ ਜਲਦੀ-ਜਲਦੀ ਦੌੜਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਸ੍ਰੀ ਲੰਕਾ ਦਾ ਸਾਬਕਾ ਕ੍ਰਿਕਟ ਖਿਡਾਰੀ ਸਨਥ ਜੈਸੂਰੀਆ ਖੇਡਿਆ ਕਰਦਾ ਸੀ। ਪਹਿਲਾ ਦਰਜਾ ਕ੍ਰਿਕਟ ਦੇ ਇੱਕ ਮੈਚ ਵਿੱਚ ਉਸਨੇ 270 ਗੇਂਦਾ ਤੇ 330 ਦੌੜਾਂ ਬਣਾਈਆਂ ਸਨ ਜੋ ਕਿ ਪਹਿਲਾ ਦਰਜਾ ਕ੍ਰਿਕਟ ਦਾ ਘਰੇਲੂ ਰਿਕਾਰਡ ਹੈ।
2014 ਵਿਸ਼ਵ ਟਵੰਟੀ20
[ਸੋਧੋ]22 ਮਾਰਚ 2014 ਨੂੰ ਦੱਖਣੀ ਅਫ਼ਰੀਕਾ ਖਿਲਾਫ ਪਰੇਰਾ ਨੇ 40 ਗੇਂਦਾ ਤੇ 61 ਦੌੜਾਂ ਬਣਾਈਆਂ ਸਨ। ਸ੍ਰੀ ਲੰਕਾ ਨੇ ਇਹ ਕ੍ਰਿਕਟ ਮੈਚ 5 ਦੌੜਾਂ ਨਾਲ ਜਿੱਤ ਗਿਆ ਸੀ ਅਤੇ ਕੁਸਲ ਪਰੇਰਾ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ। ਉਸਨੇ ਇਸ ਟੂਰਨਾਮੈਂਟ ਦੌਰਾਨ 20.83 ਦੀ ਔਸਤ ਨਾਲ 125 ਦੌੜਾਂ ਬਣਾਈਆਂ ਅਤੇ ਉਸਦੀ ਸਟਰਾਈਕ ਰੇਟ 145.48 ਸੀ। ਫਿਰ ਅਗਲੇ ਮੈਚਾਂ ਵਿੱਚ ਉਸਨੇ ਜਲਦੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਵੱਡੀ ਪਾਰੀ ਨਾ ਖੇਡ ਸਕਿਆ। ਅੰਤ ਵਿੱਚ ਸ੍ਰੀ ਲੰਕਾ ਟੀਮ ਨੇ ਭਾਰਤੀ ਕ੍ਰਿਕਟ ਟੀਮ ਨੂੰ ਫ਼ਾਈਨਲ ਵਿੱਚ ਹਰਾ ਕੇ ਇਹ ਵਿਸ਼ਵ ਕੱਪ ਜਿੱਤ ਲਿਆ ਸੀ।
ਹਵਾਲੇ
[ਸੋਧੋ]- ↑ "Kushal Janith Perera". ESPNcricinfo. ESPN।nc. Retrieved 27 ਦਸੰਬਰ 2012.
- ↑ Kusal Janith:The little Master Blaster [permanent dead link]
- ↑ "Kusal shines as Royal regain Mustangs Trophy". Archived from the original on 2013-12-27. Retrieved 2016-11-30.
{{cite web}}
: Unknown parameter|dead-url=
ignored (|url-status=
suggested) (help)