ਥਿਸਾਰਾ ਪਰੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥਿਸਾਰਾ ਪਰੇਰਾ


ਨਾਰੰਗੋਦਾ ਲਿਯਾਂਨਾਰਾਚਚਿਲੇਜ ਥਿਸਾਰਾ ਚਿਰਾਂਥਾ ਪਰੇਰਾ,(ਸਿੰਹਾਲਾ: තිසර පෙරේරා; ਜਨਮ 3 ਅਪ੍ਰੈਲ 1989 ਨੂੰ ਕੋਲੰਬੋ ਵਿਖੇ) ਜਿਸਨੂੰ ਕਿ ਥਿਸਾਰਾ ਪਰੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਇੱਕ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਰਾਸ਼ਟਰੀ ਟੀਮ ਤੋਂ ਇਲਾਵਾ ਉਹ ਕੋਲਟਸ ਕ੍ਰਿਕਟ ਕਲੱਬ, ਰਾਇਜ਼ਿੰਗ ਪੂਨੇ ਸੁਪਰਜੈਂਟਸ ਅਤੇ ਵਾਯਾਂਬਾ ਵੋਲਵਜ ਵੱਲੋੰ ਕ੍ਰਿਕਟ ਖੇਡਦਾ ਹੈ। ਇੱਕ ਗੇਂਦਬਾਜ ਅਤੇ ਆਲਰਾਊਂਡਰ ਤੋਂ ਇਲਾਵਾ ਉਹ ਇੱਕ ਸਫ਼ਲ ਬੱਲੇਬਾਜ ਵੀ ਹੈ। ਥਿਸਾਰਾ ਪਰੇਰਾ ਖੱਬੇ ਹੱਥ ਦਾ ਤੇਜ ਗੇਂਦਬਾਜ ਅਤੇ ਸੱਜੂ ਬੱਲੇਬਾਜ ਹੈ। ਥਿਸਾਰਾ ਪਰੇਰਾ 2014 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ।[1] 12 ਫਰਵਰੀ 2016 ਨੂੰ ਉਹ ਬ੍ਰੈਟ ਲੀ ਵਾਂਗ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਟਵੰਟੀ20 ਵਿੱਚ ਹੈਟਟਰਿਕ ਲਗਾਉਣ ਵਾਲਾ ਗੇਂਦਬਾਜ ਬਣ ਗਿਆ ਸੀ।[2] ਆਸਟਰੇਲੀਆ ਵਿੱਚ ਉਸਨੂੰ "ਪਾਂਡਾ" ਕਿਹਾ ਜਾਂਦਾ ਹੈ। ਇਹ ਨਾਮ ਥਿਸਾਰਾ ਪਰੇਰਾ ਨੂੰ ਆਸਟਰੇਲੀਆਈ ਕਪਤਾਨ ਜਾਰਜ ਬੇਲੀ ਨੇ ਦਿੱਤਾ ਸੀ।[3]

ਖੇਡ-ਜੀਵਨ[ਸੋਧੋ]

ਓ.ਡੀ.ਆਈ. ਖੇਡ-ਜੀਵਨ[ਸੋਧੋ]

ਥਿਸਾਰਾ ਪਰੇਰਾ ਇੰਗਲੈਂਡ ਖਿਲਾਫ਼ ਬੱਲੇਬਾਜੀ ਸਮੇਂ

ਪਰੇਰਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਓ.ਡੀ.ਆਈ. ਮੈਚ ਦਸੰਬਰ 2009 ਨੂੰ ਭਾਰਤੀ ਕ੍ਰਿਕਟ ਟੀਮ ਖਿਲਾਫ ਖੇਡਿਆ ਸੀ। ਇਹ ਮੈਚ ਉਸਨੇ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋੰ ਕੋਲਕੱਤਾ ਵਿਖੇ ਖੇਡਿਆ ਸੀ। ਅਗਸਤ 2010 ਵਿੱਚ ਉਸਨੇ ਪਹਿਲੀ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ ਅਤੇ ਉਸਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ।[4] ਫਿਰ ਉਸਨੇ ਆਸਟਰੇਲੀਆ ਖਿਲਾਫ ਵੀ ਉਸੇ ਸਾਲ ਹੀ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ।[5]

ਨਿੱਜੀ ਜੀਵਨ[ਸੋਧੋ]

ਪਰੇਰਾ ਦਾ ਵਿਆਹ 18 ਸਾਲ ਦੀ ਉਮਰ ਵਿੱਚ ਉਸਦੀ ਪ੍ਰੇਮਿਕਾ ਸ਼ੇਰਾਮੀ ਦਿਨੁਲਿਸ਼ਕਾ ਨਾਲ ਹੋ ਗਿਆ ਸੀ।[6][7]

ਹਵਾਲੇ[ਸੋਧੋ]

  1. "Thisara Perera: Sri Lanka". ESPNcricinfo. Retrieved 31 ਦਸੰਬਰ 2011.
  2. "Thisara Perera becomes only the second cricketer after Brett Lee to take hat-trick in both ODIs and T20Is". Sportskeeda. Retrieved 12 ਫਰਵਰੀ 2016. {{cite web}}: Check date values in: |accessdate= (help)
  3. http://www.sampspeak.in/2013/07/shikhar-dhawans-ton-wins-thisara.html
  4. S. Dinakar (23 August 2010). "India slumps to yet another big defeat". The Hindu. Archived from the original on 25 ਅਗਸਤ 2010. Retrieved 31 ਦਸੰਬਰ 2011. {{cite news}}: Unknown parameter |dead-url= ignored (|url-status= suggested) (help)
  5. "Sri Lanka's Perera takes five but Australia rally to 239". Reuters India. 3 ਨਵੰਬਰ 2010. Archived from the original on 2013-08-11. Retrieved 31 ਦਸੰਬਰ 2011. {{cite news}}: Unknown parameter |dead-url= ignored (|url-status= suggested) (help)
  6. ਫਰਮਾ:Citenews
  7. ਫਰਮਾ:Citenews

ਬਾਹਰੀ ਕੜੀਆਂ[ਸੋਧੋ]