ਸਾਕਸ਼ੀ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਕਸ਼ੀ ਮਲਿਕ
Sakshi Malik in 2016.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1993-01-03) 3 ਜਨਵਰੀ 1993 (ਉਮਰ 28)
ਰੋਹਤਕ,[1] ਹਰਿਆਣਾ, ਭਾਰਤ
ਕੱਦ162 cਮੀ (5 ਫ਼ੁੱਟ 4 ਇੰਚ)
ਭਾਰ64 kilograms (141 lb)
ਖੇਡ
ਦੇਸ਼ਭਾਰਤ
ਖੇਡਮਹਿਲਾ ਫ੍ਰੀ ਸਟਾਇਲ
Event(s)63 kg
Coached byਈਸ਼ਵਰ ਦਹੀਆ

ਸਾਕਸ਼ੀ ਮਲਿਕ (ਜਨਮ 3 ਸਤੰਬਰ 1992) ਇੱਕ ਭਾਰਤੀ ਮਹਿਲਾ ਪਹਿਲਵਾਨ[3] ਹੈ। ਉਸਨੇ ਗਲਾਸਗੋ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਫ੍ਰੀਸਟਾਈਲ 58 ਕਿਲੋ ਵਰਗ ਵਿੱਚ ਭਾਗ ਲਿਆ ਸੀ। ਜਿਸ ਵਿੱਚ ਉਸ ਨੇ ਸਿਲਵਰ ਮੈਡਲ ਜਿੱਤਿਆ[4] ਅਤੇ ਭਾਰਤ ਦੀ ਨੁਮਾਇੰਦਗੀ ਕੀਤੀ। ਉਸ ਨੇ ਤਾਸ਼ਕੰਦ ਵਿੱਚ 2014 ਵਿਸ਼ਵ ਕੁਸ਼ਤੀ ਮੁਕਾਬਲੇ ਦੌਰਾਨ ਮਹਿਲਾ ਫ੍ਰੀਸਟਾਈਲ 60 ਕਿਲੋ ਵਰਗ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 2016 ਓਲੰਪਿਕ ਖੇਡਾਂ ਵਿੱਚ ਸਾਕਸ਼ੀ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ, ਜੋ ਕਿ 2016 ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਮਗਾ ਹੈ।

ਕਰੀਅਰ[ਸੋਧੋ]

2014 ਰਾਸ਼ਟਰਮੰਡਲ ਖੇਡ[ਸੋਧੋ]

ਸਾਕਸ਼ੀ ਨੇ  Edwige Ngono Eyia ਦੇ ਖਿਲਾਫ ਕੁਆਰਟਰ ਫਾਈਨਲ ਮੈਚ ਜੋ ਕੇ ਗ੍ਲੈਸ੍ਕੋ, ਸਕੌਟਲਡ, ਕੈਮਰੂਨ ਵਿੱਚ ਖੇਡਿਆ ਗਿਆ ਦੌਰਾਨ ਆਪਣੀ ਰਾਸ਼ਟਰਮੰਡਲ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੈਚ ਵਿੱਚ ਉਸਨੇ ਵਿਰੋਧੀ ਨੂੰ 4-0 ਨਾਲ ਆਰਾਮ ਨਾਲ ਹਰਾ ਕੇ ਸੈਮੀ - ਫਾਈਨਲ ਵਿੱਚ ਜਗਾਹ ਬਣਾਈ ਅਤੇ ਸਾਕਸ਼ੀ ਨੂੰ ਸੇਮੀਫਿਨਲ ਵਿੱਚ ਕੈਨੇਡਾ ਡੀ Braxton Rei ਨਾਲ ਖੇਡਣਾ ਪਿਆ। ਸਾਕਸ਼ੀ ਮਲਿਕ ਨੇ 3-1 ਦੀ ਜਿੱਤ ਹਾਸਿਲ ਕੀਤੀ ਪਰ ਫਾਈਨਲ ਵਿੱਚ ਆਪਣੀ ਵਿਰੋਧੀ ਨਾਈਜੀਰੀਆ ਦੀ Aminat Adeniyi ਕੋਲੋਂ 4-0 ਨਾਲ ਹਰ ਗਈ। ਸਾਕਸ਼ੀ ਨੂੰ ਚਾਂਦੀ ਦਾ ਤਗਮਾ ਹਾਸਿਲ ਹੋਇਆ।[5]

2014 ਵਿਸ਼ਵ ਕੁਸ਼ਤੀ ਮੁਕਾਬਲੇ[ਸੋਧੋ]

ਸਾਕਸ਼ੀ ਵਿਸ਼ਵ ਕੁਸ਼ਤੀ 10 ਸਤੰਬਰ 2014 ਨੂੰ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਆਯੋਜਿਤ ਮੁਕਾਬਲੇ ਵਿੱਚ ਹਿੱਸਾ ਲਿਆ,  ਉਸ ਨੇ 16ਵੇ ਗੇੜ ਵਿੱਚ ਸੇਨੇਗਲ ਦੇ Anta Sambou ਦਾ ਸਾਹਮਣਾ ਕੀਤਾ ਅਤੇ ਆਪਣੇ ਵਿਰੋਧੀ ਤੋਂ 4-1 ਇਹ ਮੈਚ ਜਿੱਤਿਆ। ਉਸ ਨੇ ਆਖਰੀ ਮੈਚ ਰੂਸ ਦੀ Petra Maarit Olli ਤੋਂ 1-3 ਨਾਲ ਗੁਆਇਆ।[6]

2015 ਸੀਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇ[ਸੋਧੋ]

ਮਈ 2015 ਏਸ਼ੀਆਈ ਕੁਸ਼ਤੀ ਮੁਕਾਬਲੇ, ਕਤਰ ਵਿੱਚ ਆਯੋਜਿਤ ਕੀਤੇ ਗਏ। 9 ਮਈ 2015 ਨੂੰ 60 ਕਿਲੋ ਵਰਗ ਵਿੱਚ ਕੁਸ਼ਤੀ ਦੇ ਪੰਜ ਦੌਰ ਵਿਚੋਂ ਮਲਿਕ ਨੂੰ ਦੋ ਵਿੱਚ ਜਿੱਤ ਹਾਸਿਲ ਹੋਈ ਅਤੇ ਉਸਨੇ ਤੀਜੇ ਸਥਾਨ ਉੱਤੇ ਰਹਿੰਦੀਆਂ ਹੋਇਆ ਕਾਂਸੇ ਦਾ ਤਗਮਾ ਹਾਸਿਲ ਕੀਤਾ। ਉਸਨੇ ਮੰਗੋਲੀਆ ਦੀ ਮੁੰਕਟੂਆ ਤੁੰਗਲਗ ਨੂੰ 13-0 ਅਤੇ ਕਜ਼ਾਕਿਸਤਾਨ ਦੀ ਅਉਲਯਮ ਕੱਸਯਮੋਵਾਂ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ।[7]

2016 ਰੀਓ ਓਲੰਪਿਕ[ਸੋਧੋ]

ਸਾਕਸ਼ੀ ਮਲਿਕ ਨੇ ਮਈ 2016 ਵਿੱਚ ਓਲੰਪਿਕ ਵਿਸ਼ਵ ਕੁਆਲੀਫਾਇੰਗ ਮੁਕਾਬਲੇ ਦੇ 58 kg ਵਰਗ ਦੇ ਸੈਮੀਫਾਈਨਲ ਵਿੱਚ ਚੀਨ ਦੀ ਯਹੰਗ ਲਾਨ ਨੂੰ ਹਰਾ ਕੇ 2016 ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।[8] ਓਲੰਪਿਕ ਵਿੱਚ 32 ਬਾਊਟ ਵਾਲੇ ਦੌਰ ਵਿੱਚ ਉਸਨੇ ਸਵੀਡਨ ਦੀ ਯੋਆਨਾ ਮੱਤਸਜੋਨ ਅਤੇ 16 ਬਾਊਟ ਵਾਲੇ ਦੌਰ ਵਿੱਚ ਮਾਲਡੋਵਾ ਦੀ ਮਾਰੀਆਨਾ ਚਰਦੀਵਾਰਾ ਅਤੇ ਕੁਆਰਟਰ ਫਾਈਨਲ ਵਿੱਚ ਰੂਸ ਦੀ ਵਲੇਰਿਆ ਕੋਬਲੋਵਾ ਤੋਂ ਹਰ ਗਈ। ਇਲਿਮਨੈਸ਼ਨ ਦੌਰ ਦੇ ਦੂਜੇ ਦੌਰ ਵਿੱਚ ਮੰਗੋਲੀਆ ਦੀ ਪਰੇਡੋਰਜੀਨ ਓਰਖੋਨ ਅਤੇ ਇਲਿਮਨੈਸ਼ਨ ਦੌਰ ਦੇ ਤੀਜੇ ਰਾਉਂਡ ਵਿੱਚ ਏਸ਼ੀਅਨ ਚੈਂਪੀਅਨ ਕਿਰਗਿਸਤਾਨ ਦੀ ਆਈਸੁਲੂ ਟੀਨੀਬੇਕੋਵਾ ਨੂੰ 8-5 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ।[9]

ਮੁਕਾਬਲੇ[ਸੋਧੋ]

ਸਾਕਸ਼ੀ ਨੇ ਕਾਂਸੇ ਦੇ ਪਲੇਅ-ਆਫ਼ ਮੁਕਾਬਲੇ ਵਿੱਚ ਕਿਰਗਿਸਤਾਨ ਦੀ ਆਈਸੁਲੂ ਟੀਨੀਬੇਕੋਵਾ ਨੂੰ 8-5 ਨਾਲ ਹਰਾਇਆ ਅਤੇ ਇਹ ਭਾਰਤ ਦਾ ਕੁਸ਼ਤੀ ਵਿੱਚ ਕੁੱਲ 5ਵਾਂ ਤਮਗਾ ਹੈ। ਓਥੇ ਹੀ, ਓਲੰਪਿਕ ਵਿੱਚ ਕੋਈ ਤਮਗਾ ਜਿੱਤਣ ਵਾਲੀ ਸਾਕਸ਼ੀ ਚੌਥੀ ਮਹਿਲਾ ਅਥਲੀਟ ਹੈ।

ਫ਼ਾਈਨਲ ਮੁਕਾਬਲਾ[ਸੋਧੋ]

ਪਹਿਲਾ ਅੱਧ: ਪਹਿਲੇ ਤਿੰਨ ਮਿੰਟਾਂ ਵਿੱਚ ਸਾਕਸ਼ੀ ਕਿਰਗਿਸਤਾਨ ਦੀ ਪਹਿਲਵਾਨ ਤੋਂ 0-5 ਨਾਲ ਪਿੱਛੇ ਰਹਿ ਗਈ। ਪਹਿਲੇ ਅੱਧ ਵਿੱਚ ਕਿਰਗਿਸਤਾਨ ਦੀ ਟੀਨੀਬੇਕੋਵਾ ਦਾ ਹੀ ਦਬਦਬਾ ਬਣਿਆ ਰਿਹਾ ਸੀ। ਦੂਜਾ ਅੱਧ: ਦੂਜੇ ਅੱਧ ਦਾ ਪਹਿਲਾ ਮਿੰਟ ਬਿਨਾਂ ਸਕੋਰ ਦੇ ਹੀ ਲੰਘਿਆ। ਪੰਜਵੇਂ ਮਿੰਟ ਵਿੱਚ ਸਾਕਸ਼ੀ ਨੇ ਮੁਕਾਬਲੇ ਨੂੰ 4-5 ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਕਿਰਗਿਸਤਾਨ ਦੀ ਖਿਡਾਰਨ ਥੋੜ੍ਹਾ ਘਬਰਾ ਗਈ। ਸਾਕਸ਼ੀ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਇੱਕ ਹੋਰ ਅੰਕ ਹਾਸਿਲ ਕਰ ਕੇ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। 6ਵੇਂ ਅਤੇ ਅਖੀਰਲੇ ਮਿੰਟ ਦੇ ਆਖ਼ਰੀ ਦਸ ਸੈਕਿੰਡ ਰਹਿੰਦਿਆਂ ਸਾਕਸ਼ੀ ਨੇ ਇੱਕ ਹੋਰ ਸ਼ਾਨਦਾਰ ਦਾਅ ਮਾਰ ਕੇ ਮੈਚ 8-5 ਨਾਲ ਆਪਣੇ ਨਾਮ ਕਰ ਲਿਆ।[10]

ਹਵਾਲੇ[ਸੋਧੋ]