ਸਾਗਰਿਕਾ ਘਾਟਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਗਰਿਕਾ ਘਾਟਗੇ
Sagarika Ghatge graces Citrus Check Inns' event 04.jpg
ਜੁਲਾਈ 2012 ਵਿੱਚ, ਸਾਗਰਿਕਾ ਘਾਟਗੇ
ਜਨਮਸਾਗਰਿਕਾ ਘਾਟਗੇ
1986 (ਉਮਰ 33–34)
ਕੋਲ੍ਹਾਪੁਰ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਅਦਾਕਾਰਾ, ਮਾਡਲ, ਬ੍ਰਾਂਡ ਐਮਬੈਸਡਰ
ਸਰਗਰਮੀ ਦੇ ਸਾਲ2007 – ਵਰਤਮਾਨ
ਪ੍ਰਸਿੱਧੀ ਚੱਕ ਦੇ! ਇੰਡੀਆ

ਸਾਗਰਿਕਾ ਘਾਟਗੇ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜਿਸਨੂੰ ਇਸਦੀ ਪਹਿਲੀ ਫ਼ਿਲਮ ਚੱਕ ਦੇ! ਇੰਡੀਆ ਵਿਚਲੀ ਭੂਮਿਕਾ "ਪ੍ਰੀਤੀ ਸਬਰਵਾਲ" ਨਾਲ ਵਧੇਰੇ ਜਾਣਿਆ ਜਾਣ ਲੱਗਿਆ। ਇਸਨੇ "ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ-6)" ਪ੍ਰਤਿਯੋਗਿਤਾ ਦੀ ਪ੍ਰਤਿਯੋਗੀ ਰਹੀ ਅਤੇ ਆਖ਼ਿਰ ਤੱਕ ਖੇਡੀ। ਇਹ ਰਾਸ਼ਟਰ ਪਧਰੀ ਐਥਲੀਟ ਵੀ ਹੈ।[1]

ਕੈਰੀਅਰ[ਸੋਧੋ]

2007 ਵਿੱਚ, ਘਾਟਗੇ ਨੇ ਚੱਕ ਦੇ! ਇੰਡੀਆ ਵਿੱਚ, ਪ੍ਰੀਤੀ ਸਬਰਵਾਲ ਦੀ ਭੂਮਿਕਾ ਨਿਭਾਈ ਅਤੇ ਫ਼ਿਲਮ ਵਿੱਚ ਭਾਰਤੀ ਔਰਤਾਂ ਦੀ ਰਾਸ਼ਟਰੀ ਹਾਕੀ ਟੀਮ ਦੀ ਮੈਂਬਰ ਵਜੋਂ ਪੇਸ਼ ਹੁੰਦੀ ਹੈ ਜੋ ਇਸਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਕਾਰਨ ਇਸਨੂੰ ਰੀਬੋਕ ਇੰਡੀਆ ਦੀ ਬ੍ਰਾਂਡ ਐਮਬੈਸਡਰ ਬਣਾਇਆ ਗਿਆ।]][2][3] ਇਸਨੇ ਕਈ ਫੈਸ਼ਨ ਮੈਗਜ਼ੀਨਾਂ ਅਤੇ ਕਈ ਫੈਸ਼ਨ ਸ਼ੋਆਂ ਵਿੱਚ ਆਪਣੀ ਪਛਾਣ ਕਾਇਮ ਕੀਤੀ।.[4][5] ਘਾਟਗੇ ਨੇ 2009 ਵਿੱਚ ਫ਼ਿਲਮ, ਫਾਕਸ ਵਿੱਚ ਬਤੌਰ ਉਰਵਸ਼ੀ ਮਾਥੁਰ ਭੂਮਿਕਾ ਨਿਭਾਈ। ਇਸ ਤੋਂ ਬਾਅਦ ਇਸਨੇ ਕਭੀ ਮਿਲੇ ਨਾ ਮਿਲੇ ਹਮ ਵਿੱਚ ਵਿੱਚ ਕਾਮਿਆਹ ਦੀ ਭੂਮਿਕਾ ਅਦਾ ਕੀਤੀ। ਘਾਟਗੇ ਨੇ ਆਪਣੀ ਪਹਿਲੀ ਮੁੱਖ ਭੂਮਿਕਾ ਫ਼ਿਲਮ ਰਸ਼ ਵਿੱਚ ਇਮਰਾਨ ਹਾਸ਼ਮੀ ਦੇ ਨਾਲ ਨਿਭਾਈ। ਘਾਟਗੇ ਨੇ ਸਤੀਸ਼ ਰਜਵਾੜੇ ਦੀ ਮਰਾਠੀ ਫ਼ਿਲਮ "ਪ੍ਰੇਮਾਚੀ ਗੋਸ਼ਟਾ" ਵਿੱਚ ਅਦਾਕਾਰ ਅਤੁਲ ਕੁਲਕਰਣੀ ਦੇ ਨਾਲ ਕੰਮ ਕੀਤਾ।[6] 2015 ਵਿੱਚ, ਇਸਨੇ ਪੰਜਾਬੀ ਸਿੱਖੀ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਦਿਲਦਾਰੀਆਂ ਵਿੱਚ ਕੰਮ ਕੀਤਾ।[7]

ਅਵਾਰਡ[ਸੋਧੋ]

ਸਾਗਰਿਕਾ ਨੇ ਚੱਕ ਦੇ! ਇੰਡੀਆ ਵਿੱਚ ਆਪਣੀ ਭੂਮਿਕਾ ਲਈ, ਸਕ੍ਰੀਨ ਅਵਾਰਡ ਫ਼ਾਰ ਬੇਸਟ ਸਪੋਰਟਿੰਗ ਐਕਟਰਸ ਅਵਾਰਡ ਪ੍ਰਾਪਤ ਕੀਤਾ ਇਸਦੇ ਨਾਲ ਨਾਲ ਸਾਰੀਆਂ ਚੱਕ ਦੇ! ਗਰਲਜ਼ ਨੂੰ ਵ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[8] ਇਸਨੂੰ ਇੱਕ ਲਾਇਨਸ ਗੋਲਡ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ।

ਫ਼ਿਲਮੋਗ੍ਰਾਫੀ[ਸੋਧੋ]

Films
ਸਾਲ ਨਾਂ ਭੂਮਿਕਾ ਭਾਸ਼ਾ ਨੋਟਸ
2007 ਚੱਕ ਦੇ! ਇੰਡੀਆ ਪ੍ਰੀਤੀ ਸਬਰਵਾਲ ਹਿੰਦੀ ਸਹਾਇਕ ਕਲਾਕਾਰ
2009 ਫ਼ਾਕਸ ਉਰਵਸ਼ੀ ਮਾਥੁਰ ਹਿੰਦੀ ਛੋਟੀ ਭੂਮਿਕਾ
2011 ਮਿਲੇ ਨਾ ਮਿਲੇ ਹਮ ਕਾਮਿਆਹ ਹਿੰਦੀ ਸਹਾਇਕ ਕਲਾਕਾਰ
2012 ਰਸ਼ ਆਹਨਾ ਸ਼ਰਮਾ ਹਿੰਦੀ ਮੁੱਖ ਭੂਮਿਕਾ
2013 ਪ੍ਰੇਮਾਚੀ ਗੋਸ਼ਤਾ ਸੋਨਲ ਮਰਾਠੀ ਮੁੱਖ ਭੂਮਿਕਾ, ਨਿਰਦੇਸ਼ਕ ਸਤੀਸ਼ ਰਜਵਾੜੇ
2015 ਜੀ ਭਰ ਕੇ ਜੀ ਲੇ ਹਿੰਦੀ ਨਿਰਦੇਸ਼ਕ ਜੇਪੀ ਦੱਤਾ[9]
2015 ਦਿਲਦਾਰੀਆਂ ਪਾਲੀ ਪੰਜਾਬੀ ਨਿਰਦੇਸ਼ਕ ਪੰਕਜ ਬਤਰਾ ਅਤੇ ਅਦਾਕਾਰ ਜੱਸੀ ਗਿੱਲ ਨਾਲ[10]
2017 ਇਰਾਦਾ ਸਿਮੀ ਹਿੰਦੀ ਨਿਰਦੇਸ਼ਕ ਅਪਮਾ ਸਿੰਘ ਅਤੇ ਅਦਾਕਾਰ ਅਰਸ਼ਦ ਵਾਰਸੀ ਨਾਲ

ਨਿੱਜੀ ਜੀਵਨ[ਸੋਧੋ]

24 ਅਪ੍ਰੈਲ, 2017, ਵਿੱਚ ਸਾਗਰਿਕਾ ਨੇ ਆਪਣੀ ਮੰਗਣੀ ਦਾ ਐਲਾਨ ਕ੍ਰਿਕੇਟਰ ਜ਼ਹੀਰ ਖ਼ਾਨ ਨਾਲ ਕੀਤਾ।[11]

ਹਵਾਲੇ[ਸੋਧੋ]

 1. "I miss playing hockey:Sagarika - Times of India". The Times of India. 18 August 2007. Retrieved 9 February 2017. 
 2. "Sagarika Ghatge, aka Preeti Sabharwal, Reeboks "Chak de" brand ambassador at Womens Worldnews". 28 Sep 2007. Retrieved 23 Feb 2012. 
 3. "Sagarika Ghatge the brand ambassador of Reebok". 28 September 2007. Retrieved 23 Feb 2012. 
 4. "'Precious' moments". Times of India. 26 Aug 2010. Retrieved 23 Feb 2012. 
 5. "Flash of fabrics and clash of colours". Times of India. 25 Dec 2007. Retrieved 23 Feb 2012. 
 6. EDITORIAL STAFF (19 December 2012). "Premachi Goshta Marathi Movie Cast,Crew,Photos,Story". Marathi Movies,Actress,Actors,Cast,Tv Serials,Biography,Review,News,Events,Wiki,photos,wallpapers,Images,. 
 7. NewsWire (12 July 2015). "Sagarika Ghatge learns Punjabi for her next movie!". CanIndia NEWS. Retrieved 11 October 2015. 
 8. "Screen Weekly Awards (2008)". Retrieved 23 Feb 2012. 
 9. "Sagarika, who has recently wrapped up shooting for JP Dutta's Jee Bhar Ke Jee lee". 
 10. "Dildariyaan is being directed by the Goreyan Nu Daffa Karo fame director, Pankaj Batra and it stars Jassi Gill and Sagarika.". 
 11. "Zaheer Khan announces engagement with actress Sagarika Ghatge". The Indian Express Pvt. Ltd. Indian Express. Retrieved 24 April 2017. 

ਬਾਹਰੀ ਕੜੀਆਂ[ਸੋਧੋ]