ਸਾਰੇ ਦੇ ਸਾਰੇ ਨਾਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰੇ ਦੇ ਸਾਰੇ ਨਾਟਕ  
ਲੇਖਕ ਹਰਚਰਨ ਸਿੰਘ
ਦੇਸ਼ ਭਾਰਤ
ਭਾਸ਼ਾ ਪੰਜਾਬੀ
ਵਿਸ਼ਾ ਨਾਟ-ਸੰਗ੍ਰਹਿ
ਪ੍ਰਕਾਸ਼ਕ ਨਿਊ ਬੁੱਕ ਕੰਪਨੀ, ਜਲੰਧਰ
ਪ੍ਰਕਾਸ਼ਨ ਤਾਰੀਖ 1967
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 355
ਆਈ.ਐੱਸ.ਬੀ.ਐੱਨ. ਮੌਜੂਦ ਨਹੀ ਹੈ।

ਸਾਰੇ ਦੇ ਸਾਰੇ ਨਾਟਕ ਡਾ. ਹਰਚਰਨ ਸਿੰਘ ਦੁਆਰਾ ਆਪਣੇ ਪੂਰੇ ਨਾਟਕਾਂ ਦਾ ਨਾਟ-ਸੰਗ੍ਰਹਿ ਹੈ। ਇਸ ਵਿਚ ਕੁਲ ਪੰਜ ਨਾਟਕ ਹਨ ਜੋ ਕਿ 'ਅਨਜੋੜ', 'ਰੱਤਾ ਸਾਲੂ', 'ਸ਼ੋਭਾ ਸ਼ਕਤੀ', 'ਕੰਚਨ ਮਾਟੀ', 'ਇਤਿਹਾਸ ਜਵਾਬ ਮੰਗਦਾ ਹੈ' ਆਦਿ ਨਾਟਕੀ ਸਿਰਲੇਖਾਂ ਹੇਠ ਦਰਜ ਹਨ। ਪੁਸਤਕ ਦੇ ਸ਼ੁਰੂ ਵਿਚ ਹਰਚਰਨ ਸਿੰਘ ਵਲੋਂ 'ਆਦਿਕਾ' ਸਿਰਲੇਖ ਅਧੀਨ 'ਮੈਂ ਨਾਟਕ ਕਿਵੇਂ ਲਿਖਦਾ ਹਾਂ', 'ਮੇਰਾ ਜੀਵਨ ਸਿਧਾਂਤ', 'ਦੁਖਾਂਤ ਨਾਟਕ ਬਾਰੇ', 'ਰੰਗਮੰਚ ਉਤੇ' ਆਦਿ ਉਪ-ਸਿਰਲੇਖਾਂ ਰਾਹੀਂ ਵੀ ਵਿਸਤਾਰ ਪੁਰਵਕ ਜਾਣਕਾਰੀ ਮੁਹੱਈਆ ਕਰਵਾਈ ਹੈ। ਪੰਜਾਬੀ ਨਾਟ-ਪਾਠਕਾਂ ਅਤੇ ਰੰਗਕਰਮੀਆਂ ਲਈ ਇਹ ਪੁਸਤਕ ਮੁੱਲਵਾਨ ਹੈ।