ਡਾ. ਹਰਚਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਰਚਰਨ ਸਿੰਘ ਤੋਂ ਰੀਡਿਰੈਕਟ)
Jump to navigation Jump to search
ਹਰਚਰਨ ਸਿੰਘ
ਜਨਮ(1914-12-10)10 ਦਸੰਬਰ 1914
ਚੱਕ ਨੰਬਰ 570 ਜਿਲ੍ਹਾ ਸ਼ੇਖੂਪੁਰਾ ਪਾਕਿਸਤਾਨ
ਮੌਤ4 ਦਸੰਬਰ 2006(2006-12-04) (ਉਮਰ 91)
ਕੌਮੀਅਤਭਾਰਤੀ
ਕਿੱਤਾਆਲੋਚਕ,
ਨਾਟਕਕਾਰ,
ਸੰਪਾਦਕ,
ਨਾਟਕ ਨਿਰਦੇਸ਼ਕ

ਡਾ. ਹਰਚਰਨ ਸਿੰਘ ਪੰਜਾਬੀ ਨਾਟਕਕਾਰ ਸਨ ਅਤੇ ਨਾਟਕ ਜਗਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ। [1]

ਮੁੱਢਲਾ ਜੀਵਨ[ਸੋਧੋ]

ਹਰਚਰਨ ਸਿੰਘ ਦਾ ਜਨਮ 1915, ਚੱਕ ਨੰ: 576 ਨੇੜੇ ਨਨਕਾਣਾ ਸਾਹਿਬ ਵਿੱਚ ਸ੍ਰ: ਕ੍ਰਿਪਾ ਸਿੰਘ ਅਤੇ ਸ਼੍ਰੀਮਤੀ ਰੱਖੀ ਕੌਰ ਦੇ ਘਰ ਹੋਇਆ। ਉੱਥੇ ਪੜ੍ਹਾਈ ਦਾ ਵਧੀਆ ਪ੍ਰਬੰਧ ਨਾ ਹੋਣ ਕਰ ਕੇ ਜ਼ਿਲ੍ਹਾ ਜਲੰਧਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਔੜਾਪੁੜ ਪੜ੍ਹਨ ਲਈ ਭੇਜ ਦਿੱਤਾ ਗਿਆ ਸੀ। ਪਿੰਡ ਵਿੱਚ ਉਹ ਆਪਣੀ ਵਿਧਵਾ ਭੂਆ ਕੋਲ ਰਹੇ। ਉਨ੍ਹਾਂ ਦੇ ਪਿਤਾ ਜੀ ਪਹਿਲਾਂ ਮਲਾਇਆ ਵਿਚ ਰਹਿੰਦੇ ਸੀ, ਫੇਰ 1921 ਵਿੱਚ ਨਨਕਾਣਾ ਸਾਹਿਬ ਆ ਗਏ ਅਤੇ ਬਾਰ ਵਿੱਚ ਦੋ ਮੁਰੱਬੇ ਜ਼ਮੀਨ ਲੈ ਲਈ। ਉਨ੍ਹਾਂ ਦੇ ਨਾਨਕੇ ਰਾਸਧਾਰੀਏ ਸਨ ਅਤੇ ਉਨ੍ਹਾਂ ਦੇ ਬਜ਼ੁਰਗ ਵੀ ਸਾਰੇ ਪਹਿਲਾਂ ਰਾਸਧਾਰੀਏ ਸਨ। ਉਨ੍ਹਾਂ ਦੀ ਦਾਦੀ ਰੱਜੀ ਕੌਰ ਨੇ ਪਹਿਲਾਂ ਉਨ੍ਹਾਂ ਦੇ ਬਾਬੇ ਨੂੰ ਸਿੰਘ ਸਜਾਇਆ ਅਤੇ ਫੇਰ ਪਿਤਾ ਨੂੰ। [1] ਇਸ ਤਰ੍ਹਾਂ ਉਨ੍ਹਾਂ ਦਾ ਪੂਰਾ ਪਰਿਵਾਰ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਾ ਹੋ ਗਿਆ ਸੀ।

ਕੈਰੀਅਰ[ਸੋਧੋ]

ਡਾ. ਹਰਚਰਨ ਸਿੰਘ ਨੇ 1947 ਤੱਕ ਖਾਲਸਾ ਕਾਲਜ ਫਾਰ ਵੋਮੈਨ, ਲਾਹੌਰ ਪੜ੍ਹਾਇਆ। 1947 ਵਿੱਚ ਦਿੱਲੀ ਆ ਕੇ ਵੀ ਪਹਿਲਾਂ ਉਹੀ ਆਪਣਾ ਹੀ ਕਾਲਜ ਖੋਲ੍ਹਿਆ। ਫੇਰ ਕੁਝ ਸਾਲਾਂ ਬਾਅਦ ਉਹ ਕੈਂਪ ਕਾਲਜ ਵਿੱਚ ਚਲੇ ਗਏ। ਜਦੋਂ ਦਿੱਲੀ ਯੂਨੀਵਰਸਿਟੀ ਨੇ ਐਮ ਏ ਪੰਜਾਬੀ ਕੈਂਪ ਕਾਲਜ ਤੋਂ ਲੈ ਲਈ ਤਾਂ ਉਹ ਵੀ ਦਿੱਲੀ ਯੂਨੀਵਰਸਿਟੀ ਚਲੇ ਗਏ। ਦਿੱਲੀ ਯੂਨੀਵਰਸਿਟੀ ਤੋਂ ਸੁਰਿੰਦਰ ਸਿੰਘ ਕੋਹਲੀ ਪ੍ਰੋਫੈਸਰ ਬਣ ਕੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਚਲੇ ਗਏ, ਤਾਂ ਉਸ ਦੀ ਜਗ੍ਹਾ ਉਹ ਰੀਡਰ ਹੈੱਡ ਲੱਗ ਗਏ। ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ ਏ ਪੰਜਾਬੀ ਸ਼ੁਰੂ ਹੋ ਗਈ ਤਾਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਵਿਭਾਗ ਦਾ ਮੁਖੀ ਲਾ ਦਿੱਤਾ। ਉਥੇ ਉਹ 1966 ਤੋਂ 1976 ਤੱਕ ਰਹੇ ਤੇ ਉਥੋਂ ਹੀ ਰੀਟਾਇਰ ਹੋਏ।

ਫੇਰ ਉਹ ਚੰਡੀਗੜ੍ਹ ਆ ਗਏ ਅਤੇ ਰੰਗਮੰਚ ਦਾ ਕੰਮ ਜਾਰੀ ਰੱਖਿਆ। ਮਹਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਪੰਜਾਬ ਆਰਟ ਕੌਂਸਲ ਦਾ ਕੰਮ ਸੰਭਾਲ ਦਿੱਤਾ। ਫਿਰ ਤਿੰਨ ਸਾਲ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਰਹੇ।

ਅਹਿਮ ਅਹੁਦੇ[ਸੋਧੋ]

 • ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
 • ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ
 • ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ
 • ਪੰਜਾਬ ਕਲਾ ਕੇਂਦਰ ਚੰਡੀਗੜ੍ਹ ਦੇ ਸਰਪ੍ਰਸਤ
 • ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ

ਨਾਟਕ[ਸੋਧੋ]

ਇਕਾਂਗੀ[ਸੋਧੋ]

 • ਜੀਵਨ ਲੀਲ੍ਹਾ
 • ਸਪਤ ਰਿਸ਼ੀ
 • ਪੰਜ ਗੀਟੜਾ
 • ਪੰਚ ਪਰਧਾਨ
 • ਮੁੜ੍ਹਕੇ ਦੀ ਖ਼ੁਸ਼ਬੋ
 • ਚਮਕੌਰ ਦੀ ਗੜ੍ਹੀ
 • ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ (ਭਾਗ ਪਹਿਲਾ ਅਤੇ ਭਾਗ ਦੂਜਾ)
 • ਜ਼ਫ਼ਰਨਾਮਾ ਅਤੇ ਹੋਰ ਇਕਾਂਗੀ

ਕਹਾਣੀ-ਸੰਗ੍ਰਹਿ[ਸੋਧੋ]

 • ਸਿਪੀਆਂ `ਚੋਂ
 • ਨਵੀਂ ਸਵੇਰ

ਸੰਪਾਦਨ, ਆਲੋਚਨਾ ਅਤੇ ਹੋਰ[ਸੋਧੋ]

 • ਜੇਬੀ ਪੰਜਾਬੀ ਸਾਹਿਤ ਦਾ ਇਤਿਹਾਸ
 • ਨੰਦਾ ਦੇ ਸਾਰੇ ਦੇ ਸਾਰੇ ਨਾਟਕ
 • ਆਈ.ਸੀ. ਨੰਦਾ: ਜੀਵਨ ਤੇ ਰਚਨਾ
 • ਚੋਣਵੇਂ ਪੰਜਾਬੀ ਇਕਾਂਗੀ
 • ਪੰਜਾਬੀ ਸਾਹਿਤ ਧਾਰਾ
 • ਪੰਜਾਬੀ ਬਾਤ ਚੀਤ ਸ਼ਰਧਾ ਰਾਮ ਫਿਲੌਰੀ
 • ਰੰਗ-ਮੰਚ ਲਈ ਚੋਣਵੇਂ ਇਕਾਂਗੀ
 • ਪੰਜਾਬੀ ਵਾਰਤਕ ਦਾ ਜਨਮ ਤੇ ਵਿਕਾਸ
 • ਨਾਟਕ ਕਲਾ ਤੇ ਹੋਰ ਲੇਖ
 • ਪੰਜਾਬ ਦੀ ਨਾਟ-ਪਰੰਪਰਾ
 • ਨਾਟ-ਕਲਾ ਅਤੇ ਮੇਰਾ ਅਨੁਭਵ

ਸਨਮਾਨ[ਸੋਧੋ]

 • ਪੰਜਾਬ ਸਮੀਖਿਆ ਬੋਰਡ, ਨਵੀਂ ਦਿੱਲੀ ਵੱਲੋਂ ਸਨਮਾਨ (1962)
 • ਪੰਜਾਬੀ ਸਾਹਿਤ ਸਦਨ, ਚੰਡੀਗੜ੍ਹ ਵੱਲੋਂ ਰੋਲ ਆਫ਼ ਆਨਰ
 • ਕੱਲ ਅੱਜ ਤੇ ਭਲਕ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ (1973)
 • ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼ਿਰੋਮਣੀ ਸਨਮਾਨ
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਫੈਲੋਸ਼ਿਪ’
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
 • ਇਆਪਾ, ਕੈਨੇਡਾ, ਇੰਡੋ ਕੈਨੇਡੀਅਨ ਐਸੋਸੀਏਸ਼ਨ ਵੈਨਕੂਵਰ ਵੱਲੋਂ ਸਨਮਾਨ
 • ਪੰਜਾਬੀ ਸੱਭਿਆਚਾਰਿਕ ਮਾਮਲੇ ਵਿਭਾਗ ਵੱਲੋਂ ਸਨਮਾਨ
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਬ ਸ੍ਰੇਸ਼ਠ ਸਾਹਿਤਕਾਰ ਪੁਰਸਕਾਰ

ਹਵਾਲੇ[ਸੋਧੋ]