ਸਾਹ ਲੈਣਾ
ਸਾਹ ਲੈਣਾ ਫੇਫੜਿਆਂ ਵਿੱਚ ਹਵਾ ਦੇ ਅੰਦਰ ਅਤੇ ਬਾਹਰ ਚਲਣ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ। ਜਿੰਨ੍ਹਾਂ ਜੀਵਾਂ ਵਿੱਚ ਫੇਫੜੇ ਹੁੰਦੇ ਹਨ ਉਨ੍ਹਾਂ ਵਿੱਚ ਇਸ ਪ੍ਰਕਿਰਿਆ ਨੂੰ ਹਵਾਦਾਰੀ ਵੀ ਕਹਿੰਦੇ ਹਨ, ਜਿਸ ਦੇ ਦੋ ਹਿੱਸੇ ਹਨ- ਸਾਹ ਅੰਦਰ ਲੈਣਾ ਅਤੇ ਬਾਹਰ ਛੱਡਣਾ। ਸਾਹ ਲੈਣਾ ਜਿਉਂਦੇ ਰਹਿਣ ਲਈ ਇੱਕ ਜ਼ਰੂਰੀ ਸ਼ਰੀਰਕ ਪ੍ਰਣਾਲੀ ਹੈ।[1] ਵਾਯੁਜੀਵੀ ਜੀਵ ਜਿਵੇਂ ਕਿ ਪੰਛੀ, ਭੁਜੰਗਮ ਜੀਵ ਅਤੇ ਥਣਧਾਰੀ ਜੀਵਾਂ ਵਿੱਚ ਊਰਜਾ ਸੰਧਨ ਅਣੁਆਂ ਦੇ ਮੈਟਾਬੋਲਿਜ਼ਮ ਨਾਲ ਊਰਜਾ ਦੀ ਰਿਹਾਈ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਾਹ ਲੈਣਾ ਇਕਲੌਤੀ ਅਜਿਹੀ ਪ੍ਰਣਾਲੀ ਹੈ ਜੋ ਸ਼ਰੀਰ ਵਿੱਚ ਜਿੱਥੇ ਵੀ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਉੱਥੇ ਉਸਨੂੰ ਪਹੁੰਚਾਉਂਦੀ ਹੈ ਅਤੇ ਸ਼ਰੀਰ ਵਿੱਚ ਕਾਰਬਨ-ਡਾਇਓਕਸਾਇਡ ਦਾ ਨਿਕਾਸ ਵੀ ਕਰਦੀ ਹੈ। ਇਨ੍ਹਾਂ ਗੈਸਾਂ ਦੇ ਦਾਖਲੇ ਅਤੇ ਨਿਕਾਸ ਨੂੰ ਇੱਕ ਹੋਰ ਪ੍ਰਣਾਲੀ- ਸਰਕੁਲੇਟਰੀ ਪ੍ਰਬੰਧ ਵੀ ਨਿਅੰਤਰਿਤ ਕਰਦੀ ਹੈ।[2] ਗੈਸਾਂ ਦਾ ਅਦਲ-ਬਦਲ ਪਲਮੋਨਰੀ ਐਲਵਿਊਲਾਈ ਵਿੱਚ ਐਲਵਿਊਲਰ ਗੈਸ ਅਤੇ ਫੇਫੜਿਆਂ ਦੀਆਂ ਕੈਪਿਲਰੀਆਂ ਵਿੱਚ ਖੂਨ ਨਾਲ ਪੈਸਿਵ ਡੀਫਿਊਜ਼ਨ ਰਾਹੀਂ ਹੁੰਦਾ ਹੈ। ਇੱਕ ਵਾਰ ਜਦੋਂ ਇਹ ਗੈਸਾਂ ਖੂਨ ਨਾਲ ਮਿਲਦੀਆਂ ਹਨ, ਤਾਂ ਦਿਲ ਇਨ੍ਹਾਂ ਨੂੰ ਸ਼ਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਦਾ ਕਰਦਾ ਹੈ। ਇੱਕ ਨਿਰਧਾਰਿਤ ਤਰੀਕੇ ਨਾਲ ਚਲਣ ਵਾਲੀ ਸਾਹ ਪ੍ਰਣਾਲੀ ਨੂੰ ਡਾਕਟਰੀ ਭਾਸ਼ਾ ਵਿੱਚ ਯੂਪਨੇਆ ਵੀ ਕਹਿੰਦੇ ਹਨ। ਕਾਰਬਨ-ਡਾਇਓਕਸਾਇਡ ਦੇ ਨਾਲ ਨਾਲ ਸਾਹ ਪ੍ਰਣਾਲੀ ਨਾਲ ਸ਼ਰੀਰ ਵਿੱਚੋਂ ਪਾਣੀ ਦਾ ਵੀ ਨਿਕਾਸ ਹੁੰਦਾ ਹੈ ਕਿਉਂਕਿ ਛੱਡੇ ਜਾਣ ਵਾਲੇ ਸਾਹ ਵਿੱਚ ਸਾਹ ਪ੍ਰਣਾਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਅਤੇ ਐਲਵਿਊਲਾਈ ਨਾਲ ਪਾਣੀ ਦੀ ਡੀਫਿਊਜ਼ਨ ਕਰਕੇ ਤੁਲਨਾਤਮਕ ਨਮੀ 100% ਹੁੰਦੀ ਹੈ। ਬਹੁਤ ਠੰਡੇ ਮੌਸਮ ਵਿੱਚ ਜਾਂ ਬਹੁਤ ਠੰਡੀਆਂ ਜਗਾਹਾਂ ਤੇ ਜਦ ਇਨਸਾਨ ਹਵਾ ਨੂੰ ਬਾਹਰ ਛੱਡਦਾ ਹੈ ਤਾਂ ਉਹ ਨਮੀ ਦੀ ਭਰੀ ਹਵਾ ਉਸ ਸਤਰ ਤੱਕ ਠੰਡੀ ਹੋ ਜਾਂਦੀ ਹੈ ਕੀ ਉਸ ਵਿੱਚ ਮੌਜੂਦ ਪਾਣੀ ਸੰਘਣਾ ਹੋ ਜਾਂਦਾ ਹੈ ਅਤੇ ਧੁੰਦ ਦਾ ਰੂਪ ਲੈ ਲੈਂਦਾ ਹੈ।
ਸਾਹ ਪ੍ਰਣਾਲੀ ਦਾ ਨਿਯੰਤਰਣ
[ਸੋਧੋ]ਸਾਹ ਪ੍ਰਣਾਲੀ ਸ਼ਰੀਰ ਦੀਆਂ ਕੁਝ ਅਜਿਹੀਆਂ ਪ੍ਰਣਾਲੀਆਂ ਵਿੱਚੋਂ ਇੱਕ ਹੈ ਜੋ ਕਿ ਕੁਝ ਸਤਰ ਤੱਕ ਸੁਚੇਤ ਅਤੇ ਅਸੁਚੇਤ ਢੰਗ ਨਾਲ ਨਿਯੰਤਰਿਤ ਕੀਤੀ ਜਾ ਸਕਦੀ ਹੈ।
ਸੁਚੇਤ ਸਾਹ ਪ੍ਰਣਾਲੀ
[ਸੋਧੋ]ਸੁਚੇਤ ਸਾਹ ਪ੍ਰਣਾਲੀ ਦਾ ਬਹੁਤ ਤਰ੍ਹਾਂ ਦੇ ਸਿਮਰਨ ਅਤੇ ਯੋਗ ਵਿੱਚ ਅਭਿਆਸ ਕੀਤਾ ਜਾਂਦਾ ਹੈ। ਤੈਰਾਕੀ, ਦਿਲ ਦੀ ਤੰਦਰੁਸਤੀ ਬਣਾਈ ਰੱਖਣ ਲਈ ਇਨਸਾਨ ਪਹਿਲਾਂ ਅਭਿਆਸ ਨਾਲ ਆਪਣੇ ਸਾਹ ਨੂੰ ਨਿਯੰਤਰਿਤ ਕਰਦਾ ਹੈ ਅਤੇ ਫਿਰ ਹੌਲੀ ਹੌਲੀ ਇਹ ਇੱਕ ਆਦਤ ਬਣ ਜਾਂਦੀ ਹੈ।
ਅਸੁਚੇਤ ਸਾਹ ਪ੍ਰਣਾਲੀ
[ਸੋਧੋ]ਅਸੁਚੇਤ ਤਰੀਕੇ ਨਾਲ ਸਾਹ ਨੂੰ ਬ੍ਰੇਨਸਟੈਮ ਕੰਟ੍ਰੋਲ ਕਰਦੀ ਹੈ ਜੋ ਕੀ ਸ਼ਰੀਰ ਦੀ ਲੋੜ ਅਨੁਸਾਰ ਸਾਹ ਦਾ ਦਰ ਅਤੇ ਗਹਿਰਾਈ ਨਿਯੰਤਰਿਤ ਕਰਦੀ ਹੈ।
ਰਚਨਾ
[ਸੋਧੋ]ਅੰਦਰ ਲਿਆ ਸਾਹ
[ਸੋਧੋ]- 78.04% ਨਾਈਟ੍ਰੋਜਨ
- 21% ਆਕਸੀਜਨ
- 0.96% ਆਰਗਨ
ਬਾਹਰ ਛੱਡਿਆ ਸਾਹ
[ਸੋਧੋ]- 78.04% ਨਾਈਟ੍ਰੋਜਨ
- 13.6% - 16% ਆਕਸੀਜਨ
- 4% - 5.3% ਕਾਰਬਨ-ਡਾਇਓਕਸਾਇਡ
- 1% ਆਰਗਨ ਅਤੇ ਹੋਰ ਗੈਸਾਂ
ਹਵਾਲੇ
[ਸੋਧੋ]- ↑ Peter Raven, George Johnson, Kenneth Mason, Jonathan Losos, Susan Singer (2007). "The capture of oxygen: Respiration". Biology (8 ed. ed.). McGraw-Hill Science/Engineering/Math;. ISBN 0-07-322739-0.
{{cite book}}
:|edition=
has extra text (help)CS1 maint: extra punctuation (link) CS1 maint: multiple names: authors list (link) - ↑ Kevin T. Patton, Gary A. Thibodeau (2009). Anatomy & Physiology (7 edition ed.). Mosby. ISBN 0-323-05532-X.
{{cite book}}
:|edition=
has extra text (help)