ਸਮੱਗਰੀ 'ਤੇ ਜਾਓ

ਸਿਧਾਰਥ (ਕਲਾਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਿਧਾਰਥ ਆਰਟਿਸਟ ਤੋਂ ਮੋੜਿਆ ਗਿਆ)
ਸਿਧਾਰਥ
ਸਿਧਾਰਥ ਦੀ ਇੱਕ ਤਸਵੀਰ

ਸਿਧਾਰਥ ਆਰਟਿਸਟ (ਜਨਮ 1956), ਅਸਲੀ ਨਾਂ ਹਰਜਿੰਦਰ ਸਿੰਘ, ਇੱਕ ਪੰਜਾਬੀ ਚਿੱਤਰਕਾਰ ਅਤੇ ਮੂਰਤੀਕਾਰ ਹੈ। ਪੰਜਾਬੀ ਕਵੀ ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ,"ਸਿਧਾਰਥ ਨੇ ਸਥਾਨਿਕ ਰਹਿ ਕੇ ਵੀ ਅੰਤਰਰਾਸ਼ਟਰੀ ਬਣ ਕੇ ਵਿਖਾਇਆ ਹੈ, ਜੋ ਆਪਣੇ-ਆਪ ਵਿੱਚ ਬਹੁਤ ਬਹੁਤ ਵੱਡੀ ਗੱਲ ਹੈ।"[1] ਗਊ-ਮਾਤਾ ਬਾਰੇ ਉਸਦੀਆਂ ਕਲਾਕ੍ਰਿਤੀਆਂ ਨੇ ਖਾਸ ਕਰ ਸੁਹਿਰਦ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ।[2] ਪਰਮਜੀਤ ਕੱਟੂ ਦੁਆਰਾ ਸਿਧਾਰਥ ਨਾਲ ਕੀਤੀ ਲੰਮੀ ਮੁਲਾਕਾਤ ਦੀ ਭੂਮਿਕਾ ਵਜੋਂ ਪਰਮਜੀਤ ਕੱਟੂ ਨੇ ਲਿਖਿਆ ਹੈ ਕਿ ਸਿਧਾਰਥ, ਜੋ ਬੁੱਧ ਹੋ ਜਾਵੇਗਾ, ਜਿਸ ਨੂੰ ਸਿੱਖ ਫਲਸਫੇ ਦੀ ਗੁੜਤੀ ਮਿਲੀ, ਬੋਧੀਆਂ ਤੋਂ ਨਾਦ ਯੋਗ, ਅਵਲੋਕੀ ਯੋਗ, ਕਰਮ ਯੋਗ, ਤੰਤਰ ਯੋਗ ਗ੍ਰਹਿਣ ਕੀਤਾ, ਆਪਣੇ ਅੰਦਰਲੇ ਸਦੀਆਂ ਦੇ ਸਿਰਜਕ ਪੁਰਖਿਆਂ ਨੂੰ ਜਗਾਇਆ, ਦੁਨੀਆ ਦੇ ਵੱਖ-ਵੱਖ ਕਲਾ-ਮਾਧਿਅਮਾਂ ਨੂੰ ਸਿੱਖਿਆ ਤੇ ਉਨ੍ਹਾਂ ਨਾਲ ਸੰਵਾਦ ਰਚਾਇਆ, ਧਰਮਸ਼ਾਲਾ ਵਿਖੇ ਡੌਰਜੀ (ਕਲਾਕਾਰ) ਬਣਿਆ, ਉਹ ਗੁਰੂ ਡੌਰਜੀ ਹੈ। ਇੱਕ ਜਨਮ ਵਿੱਚ ਅਨੇਕਾਂ ਵਾਰ ਜਨਮਿਆਂ ਬੋਧੀ ਲਾਮਾ ਸਿਧਾਰਥ ਫ਼ੱਕਰ-ਫਕੀਰ। ਉਹ ਕਲਾ ਦੀ ਸਤਰੰਗੀ, ਬਹੁ-ਰੰਗਾ ਤੇ ਇੱਕ ਰੰਗਾ, ਇੱਕ ਚਿੱਤਰਕਾਰ ਚਿੱਤਰਕਾਰੀ ਕਰਦਾ ਹੋਇਆ ਅੱਖਰਕਾਰੀ ਕਰਦਾ ਬੁੱਤਘਾੜਾ, ਵਾਸਤੂਕਲਾ ਦਾ ਮਾਹਿਰ, ਸੰਗੀਤਕਾਰ, ਗਾਇਕ, ਕਵਿਤਾ ਰਚਦਾ ਕਥਾਕਾਰ, ਲਿਪੀ ਰਚਦਾ ਹੈ, ਵੱਖ ਵੱਖ ਭਾਸ਼ਾਵਾਂ ਬੋਲਦਾ ਅਨੁਵਾਦਕ ਹੈ, ਫ਼ਿਲਮਕਾਰ ਹੈ ਤੇ ਖੁਦ ਰੰਗ ਤਿਆਰ ਕਰਦਾ ਰਸਾਇਣ ਵਿਗਿਆਨੀ ਲਗਦਾ ਹੈ।[3]

ਜੀਵਨ

[ਸੋਧੋ]

ਸਿਧਾਰਥ ਦਾ ਜਨਮ 1956 ਵਿੱਚ ਰਾਏਕੋਟ ਨੇੜੇ ਬੱਸੀਆਂ ਵਿੱਚ ਹੋਇਆ। ਅਜੇ ਉਹ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਸੀ ਕਿ ਸਿਧਾਰਥ ਨੇ ਸਾਈਨਬੋਰਡ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿੰਡ ਦੇ ਰਾਜਗਿਰੀ ਦੇ ਕਾਰੀਗਰ ਤਾਰਾ ਮਿਸਤਰੀ ਨਾਲ ਸ਼ਾਗਿਰਦ ਦੇ ਤੌਰ ਤੇ ਕੰਮ ਕਰਦਿਆਂ ਉਸਨੇ ਕੰਧ-ਚਿਤਰ ਅਤੇ ਫ਼ਰੀਜ਼ ਬਣਾਉਣ ਦੀ ਕਲਾ ਸਿੱਖੀ। ਉਸਨੇ ਚਿੱਤਰਕਾਰ ਸੋਭਾ ਸਿੰਘ ਕੋਲ ਵੀ ਅੰਦਰੇਟਾ, (ਹਿਮਾਚਲ ਪ੍ਰਦੇਸ਼) ਵਿੱਚ ਕੁਝ ਸਮਾਂ ਗੁਜਾਰਿਆ।ਇਸ ਤੋਂ ਬਾਅਦ ਉਹ ਥਾਂਕਾ ਚਿੱਤਰਕਲਾ ਸਿੱਖਣ ਲਈ ਮਕਲੌੜਗੰਜ ਵਿੱਚ ਤਿਬੱਤੀ ਭਿਕਸ਼ੂਆਂ ਕੋਲ ਚਲਾ ਗਿਆ। ਆਰਟ ਕਾਲਜ ਚੰਡੀਗੜ੍ਹ ਵਿੱਚ ਪੰਜ ਸਾਲਾ ਡਿਪਲੋਮਾ ਕਰਨ ਮਗਰੋਂ ਉਹ ਸਵੀਡਨ ਚਲਾ ਗਿਆ ਅਤੇ ਉਥੇ ਈ ਰਿਹਾ। ਹੁਣ ਉਹ ਦਿੱਲੀ ਵਿੱਚ ਹੀ ਰਹਿੰਦਾ ਹੈ ਅਤੇ ਉਥੇ ਹੀ ਉਸਨੇ ਆਪਣਾ ਇੱਕ ਸਟੂਡਿਓ ਬਣਾ ਲਿਆ ਹੈ।[4] ਸਿਧਾਰਥ ਨੇ ਭਾਰਤ ਤੋਂ ਬਾਹਰ ਯੂਕੇ, ਸਵੀਡਨ, ਅਮਰੀਕਾ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ੧੩੫ ਤੋਂ ਵਧ ਸਮੂਹਿਕ ਪ੍ਰਦਰਸ਼ਨੀਆਂ ਵਿੱਚ ਹਿੱਸਾ ਲਿਆ ਹੈ।[5] ੨੦੧੨ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਡੀਲਿਟ ਨਾਲ ਸਨਮਾਨਿਤ ਕੀਤਾ ਗਿਆ।[6]

ਫਿਲਮਕਾਰੀ

[ਸੋਧੋ]
  • ਦ ਡੈਕੋਰੇਟਿਡ ਕਾਓ[7]

ਪ੍ਰਾਪਤੀਆਂ

[ਸੋਧੋ]

ਸਿਧਾਰਥ ਦੁਆਰਾ ਲਗਭਗ ਦੋ ਦਰਜਨ ਤੋਂ ਵੱਧ ਵਾਰ ਦਿੱਲੀ, ਮੁੰਬਈ, ਸ੍ਰੀ ਲੰਕਾ, ਬਰਮਾ, ਸਿੰਘਾਪੁਰ, ਚੀਨ, ਹਾਂਗਕਾਗ, ਜਾਪਾਨ, ਡੈਨਮਾਰਕ, ਸਵੀਡਨ, ਨਾਰਵੇ, ਕਨੇਡਾ, ਅਮਰੀਕਾ, ਇੰਗਲੈਂਡ, ਸਵਿਟਰਜਰਲੈਂਡ, ਫਰਾਂਸ, ਜਰਮਨੀ, ਇਟਲੀ, ਅਫਰੀਕਾ, ਤੁਰਕੀ, ਇਰਾਨ, ਦੁਬਈ, ਪਾਕਿਸਤਾਨ ਆਦਿ ਥਾਵਾਂ ਤੇ ਇਕੱਲਿਆਂ ਆਪਣੀਆਂ ਸਿਰਜਣਾਵਾਂ ਦੀ ਪੇਸ਼ਕਾਰੀ ਕੀਤੀ, ਭਾਰਤ ਅਤੇ ਵਿਦੇਸ਼ਾਂ ਵਿੱਚ 150 ਦੇ ਕਰੀਬ ਗਰੁੱਪ ਸ਼ੋਅ ਵਿੱਚ ਭਾਗ ਲਿਆ, ਦਰਜਨ ਦੇ ਕਰੀਬ ਦੁਨੀਆ ਦੇ ਵੱਡੇ ਆਰਟ ਫੇਅਰ ਵਿੱਚ ਹਿੱਸਾ ਲਿਆ। ਸਿਧਾਰਥ ਨੂੰ ਭਾਰਤ ਭਵਨ ਭੁਪਾਲ ਦੁਆਰਾ ਸਨਮਾਨ, ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ ਤਿੰਨ ਵਾਰ ਸਨਮਾਨ, ਹਿਮਾਚਲ, ਸ਼ਿਮਲਾ ਐਨੂਅਲ ਐਗਜ਼ੀਬਿਸ਼ਨ ਆਫ ਆਰਟ ਮੌਕੇ ਸਨਮਾਨ, ਰੈਜੀਡੈਂਸ ਆਫ ਯੂ.ਕੇ. ਦਾ ਸਨਮਾਨ ਤੇ 2012 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀ.ਲਿਟ. ਦੀ ਆਨਰੇਰੀ ਡਿਗਰੀ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਸਿਧਾਰਥ ਦੀਆਂ ਸਿਰਜਣਾਵਾਂ ਦੀਆਂ ਕੁਲੈਕਸ਼ਨਜ਼ ਚੰਡੀਗੜ੍ਹ, ਦਿੱਲੀ, ਸਵੀਡਨ, ਯੂ.ਐਸ.ਏ., ਯੂ.ਕੇ. ਆਦਿ ਕਈ ਥਾਵਾਂ ਦੇ ਵਿਸ਼ਵ ਪ੍ਰਸਿੱਧ ਮਿਊਜ਼ੀਅਮਾਂ ਦਾ ਮਾਣ ਬਣੀਆਂ ਹਨ। ਸਿਧਾਰਥ ਨੇ ਭਾਰਤ ਸਮੇਤ ਮਲੇਸ਼ੀਆ, ਸਵੀਡਨ, ਯੂ.ਐਸ.ਏ., ਯੂ.ਕੇ., ਆਸਟਰੇਲੀਆ, ਤੁਰਕੀ, ਇਟਲੀ, ਜਾਪਾਨ, ਰੂਸ, ਕੰਬੋਡੀਆ, ਭੂਟਾਨ, ਸਕਾਟਲੈਂਡ ਆਦਿ ਥਾਵਾਂ ਵਿਖੇ ਆਰਟ ਵਰਕਸ਼ਾਪ ਲਗਾਈਆਂ ਹਨ। ਸਿਧਾਰਥ ਦੁਆਰਾ ਇੱਕ ਕਿਤਾਬ ਨੇਤੀ ਨੇਤੀ, ਇੰਡੀਅਨ ਟੈਂਪਲ ਆਰਟ ਐਂਡ ਆਰਕੀਟੈਕਚਰ ਉਪਰ 15 ਡਾਕੂਮੈਂਟਰੀਆਂ, ਵੈਜੀਟੇਬਲ ਡਾਈਜ ਅਤੇ ਮਿਨਰਲ ਪਿਗਮੈਂਟਸ ਉਤੇ ਰੀਸਰਚ ਵਰਕ ਹੈ ਤੇ ‘ਦੀ ਡੈਕੋਰੇਟਿਡ ਕਾਓ’ ਨਾਂ ਦੀ ਸ਼ਾਰਟ ਫਿਲਮ ਬਣਾਈ ਹੈ। ਸਿਧਾਰਥ ਭਾਰਤ ਅਤੇ ਦੁਨੀਆ ਦੇ ਉਨ੍ਹਾਂ ਚੋਣਵੇਂ ਸਿਰਜਕਾਂ ਵਿਚੋਂ ਇੱਕ ਹੈ ਜਿਨ੍ਹਾਂ ਦੀਆਂ ਸਿਰਜਣਾਂਵਾਂ ਦਾ ਕਲਾ ਦੇ ਖੇਤਰ ਵਿੱਚ ਸਭ ਤੋਂ ਵੱਧ ਮੁੱਲ ਹੈ।[3]

ਹਵਾਲੇ

[ਸੋਧੋ]
  1. http://punjabischolar.blogspot.in/2011/05/blog-post_18.html
  2. http://www.tribuneindia.com/2011/20111030/spectrum/book7.htm
  3. 3.0 3.1 "ਕੂਕਾਬਾਰਾ ਮੈਗਜ਼ੀਨ ਵਿੱਚ ਪਰਮਜੀਤ ਕੱਟੂ ਦੁਆਰਾ ਕੀਤੀ ਗਈ ਮੁਲਾਕਾਤ". Archived from the original on 2015-03-20. Retrieved 2015-04-04. {{cite news}}: Cite has empty unknown parameter: |3= (help)
  4. Shobha De (July 29, 2010). "I bought a cow". Shobha De BlogSpot.
  5. Faguni Verma (2014-02-13). "Artist teaches master strokes to kids during Utsav". Times of India.
  6. "Punjabi University convocation". The Tribune. 2012-02-05.
  7. https://www.youtube.com/watch?v=VjyDKd1SBe8