ਸਿਧਾਰਥ (ਕਲਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਧਾਰਥ
Sidharthartist.jpg
ਸਿਧਾਰਥ ਆਰਟਿਸਟ
ਜਨਮ: 1956
ਰਾਏਕੋਟ ਨੇੜੇ ਬੱਸੀਆਂ (ਪੰਜਾਬ, ਭਾਰਤ)


ਰਾਸ਼ਟਰੀਅਤਾ:ਭਾਰਤ
ਭਾਸ਼ਾ:ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ, ਪਾਲੀ ਤੇ ਹੋਰ
ਕਿੱਤਾ:ਚਿੱਤਰਕਾਰੀ, ਮੂਰਤੀਕਾਰੀ ਅਤੇ ਕੰਧ-ਚਿੱਤਰਕਲਾ
ਮੁੱਖ ਕੰਮ:ਪ੍ਰਚੀਨ ਮੰਦਰਾਂ ਬਾਰੇ ਦਸਤਾਵੇਜ਼ੀ ਫਿਲਮਾਂ, ਗਊ ਮਾਤਾ ਬਾਰੇ ਕਲਾਕ੍ਰਿਤੀਆਂ, ਅੱਜ-ਕੱਲ ਗੰਗਾ ਪੇਂਟਿੰਗ ਸੀਰੀਜ਼
ਸਿਧਾਰਥ ਦੀ ਇੱਕ ਤਸਵੀਰ

ਸਿਧਾਰਥ ਆਰਟਿਸਟ (ਜਨਮ 1956), ਅਸਲੀ ਨਾਂ ਹਰਜਿੰਦਰ ਸਿੰਘ, ਇੱਕ ਪੰਜਾਬੀ ਚਿੱਤਰਕਾਰ ਅਤੇ ਮੂਰਤੀਕਾਰ ਹੈ। ਪੰਜਾਬੀ ਕਵੀ ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ,"ਸਿਧਾਰਥ ਨੇ ਸਥਾਨਿਕ ਰਹਿ ਕੇ ਵੀ ਅੰਤਰਰਾਸ਼ਟਰੀ ਬਣ ਕੇ ਵਿਖਾਇਆ ਹੈ, ਜੋ ਆਪਣੇ-ਆਪ ਵਿਚ ਬਹੁਤ ਬਹੁਤ ਵੱਡੀ ਗੱਲ ਹੈ।"[1] ਗਊ-ਮਾਤਾ ਬਾਰੇ ਉਸਦੀਆਂ ਕਲਾਕ੍ਰਿਤੀਆਂ ਨੇ ਖਾਸ ਕਰ ਸੁਹਿਰਦ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ।[2] ਪਰਮਜੀਤ ਕੱਟੂ ਦੁਆਰਾ ਸਿਧਾਰਥ ਨਾਲ ਕੀਤੀ ਲੰਮੀ ਮੁਲਾਕਾਤ ਦੀ ਭੂਮਿਕਾ ਵਜੋਂ ਪਰਮਜੀਤ ਕੱਟੂ ਨੇ ਲਿਖਿਆ ਹੈ ਕਿ ਸਿਧਾਰਥ, ਜੋ ਬੁੱਧ ਹੋ ਜਾਵੇਗਾ, ਜਿਸ ਨੂੰ ਸਿੱਖ ਫਲਸਫੇ ਦੀ ਗੁੜਤੀ ਮਿਲੀ, ਬੋਧੀਆਂ ਤੋਂ ਨਾਦ ਯੋਗ, ਅਵਲੋਕੀ ਯੋਗ, ਕਰਮ ਯੋਗ, ਤੰਤਰ ਯੋਗ ਗ੍ਰਹਿਣ ਕੀਤਾ, ਆਪਣੇ ਅੰਦਰਲੇ ਸਦੀਆਂ ਦੇ ਸਿਰਜਕ ਪੁਰਖਿਆਂ ਨੂੰ ਜਗਾਇਆ, ਦੁਨੀਆਂ ਦੇ ਵੱਖ-ਵੱਖ ਕਲਾ-ਮਾਧਿਅਮਾਂ ਨੂੰ ਸਿੱਖਿਆ ਤੇ ਉਨ੍ਹਾਂ ਨਾਲ ਸੰਵਾਦ ਰਚਾਇਆ, ਧਰਮਸ਼ਾਲਾ ਵਿਖੇ ਡੌਰਜੀ (ਕਲਾਕਾਰ) ਬਣਿਆ, ਉਹ ਗੁਰੂ ਡੌਰਜੀ ਹੈ। ਇਕ ਜਨਮ ਵਿਚ ਅਨੇਕਾਂ ਵਾਰ ਜਨਮਿਆਂ ਬੋਧੀ ਲਾਮਾ ਸਿਧਾਰਥ ਫ਼ੱਕਰ-ਫਕੀਰ। ਉਹ ਕਲਾ ਦੀ ਸਤਰੰਗੀ, ਬਹੁ-ਰੰਗਾ ਤੇ ਇਕ ਰੰਗਾ, ਇਕ ਚਿੱਤਰਕਾਰ ਚਿੱਤਰਕਾਰੀ ਕਰਦਾ ਹੋਇਆ ਅੱਖਰਕਾਰੀ ਕਰਦਾ ਬੁੱਤਘਾੜਾ, ਵਾਸਤੂਕਲਾ ਦਾ ਮਾਹਿਰ, ਸੰਗੀਤਕਾਰ, ਗਾਇਕ, ਕਵਿਤਾ ਰਚਦਾ ਕਥਾਕਾਰ, ਲਿੱਪੀ ਰਚਦਾ ਹੈ, ਵੱਖ ਵੱਖ ਭਾਸ਼ਾਵਾਂ ਬੋਲਦਾ ਅਨੁਵਾਦਕ ਹੈ, ਫ਼ਿਲਮਕਾਰ ਹੈ ਤੇ ਖੁਦ ਰੰਗ ਤਿਆਰ ਕਰਦਾ ਰਸਾਇਣ ਵਿਗਿਆਨੀ ਲਗਦਾ ਹੈ।[3]

ਜੀਵਨ[ਸੋਧੋ]

ਸਿਧਾਰਥ ਦਾ ਜਨਮ 1956 ਵਿੱਚ ਰਾਏਕੋਟ ਨੇੜੇ ਬੱਸੀਆਂ ਵਿੱਚ ਹੋਇਆ। ਅਜੇ ਉਹ ਆਪਣੇ ਪਿੰਡ ਦੇ ਸਕੂਲ ਵਿਚ ਹੀ ਸੀ ਕਿ ਸਿਧਾਰਥ ਨੇ ਸਾਈਨਬੋਰਡ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿੰਡ ਦੇ ਰਾਜਗਿਰੀ ਦੇ ਕਾਰੀਗਰ ਤਾਰਾ ਮਿਸਤਰੀ ਨਾਲ ਸ਼ਾਗਿਰਦ ਦੇ ਤੌਰ ਤੇ ਕੰਮ ਕਰਦਿਆਂ ਉਸਨੇ ਕੰਧ-ਚਿਤਰ ਅਤੇ ਫ਼ਰੀਜ਼ ਬਣਾਉਣ ਦੀ ਕਲਾ ਸਿੱਖੀ। ਉਸਨੇ ਚਿੱਤਰਕਾਰ ਸੋਭਾ ਸਿੰਘ ਕੋਲ ਵੀ ਅੰਦਰੇਟਾ, (ਹਿਮਾਚਲ ਪ੍ਰਦੇਸ਼) ਵਿਚ ਕੁਝ ਸਮਾਂ ਗੁਜਾਰਿਆ।ਇਸ ਤੋਂ ਬਾਅਦ ਉਹ ਥਾਂਕਾ ਚਿੱਤਰਕਲਾ ਸਿੱਖਣ ਲਈ ਮਕਲੌੜਗੰਜ ਵਿਚ ਤਿਬੱਤੀ ਭਿਕਸ਼ੂਆਂ ਕੋਲ ਚਲਾ ਗਿਆ। ਆਰਟ ਕਾਲਜ ਚੰਡੀਗੜ੍ਹ ਵਿਚ ਪੰਜ ਸਾਲਾ ਡਿਪਲੋਮਾ ਕਰਨ ਮਗਰੋਂ ਉਹ ਸਵੀਡਨ ਚਲਾ ਗਿਆ ਅਤੇ ਉਥੇ ਈ ਰਿਹਾ। ਹੁਣ ਉਹ ਦਿੱਲੀ ਵਿਚ ਹੀ ਰਹਿੰਦਾ ਹੈ ਅਤੇ ਉਥੇ ਹੀ ਉਸਨੇ ਆਪਣਾ ਇੱਕ ਸਟੂਡਿਓ ਬਣਾ ਲਿਆ ਹੈ। [4] ਸਿਧਾਰਥ ਨੇ ਭਾਰਤ ਤੋਂ ਬਾਹਰ ਯੂਕੇ, ਸਵੀਡਨ, ਅਮਰੀਕਾ, ਸਿੰਗਾਪੁਰ ਅਤੇ ਹਾਂਗਕਾਂਗ ਵਿਚ ੧੩੫ ਤੋਂ ਵਧ ਸਮੂਹਿਕ ਪ੍ਰਦਰਸ਼ਨੀਆਂ ਵਿਚ ਹਿੱਸਾ ਲਿਆ ਹੈ। [5] ੨੦੧੨ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਡੀਲਿਟ ਨਾਲ ਸਨਮਾਨਿਤ ਕੀਤਾ ਗਿਆ। [6]

ਚਿੱਤਰਕਾਰੀ[ਸੋਧੋ]

1976-1984 ਬਸ ਸਟਾਪ [7] 1984-1987 ਮੇਲਾ [8] 1987-1994 ਹਾਪਸਕਾਚ [9] 1994-1996 ਬਾਲ ਆਫ ਰੈਗਜ਼ [10] 1996 ਸ਼ਕਤੀ [11] 1996-2002 ਨੇਤੀ ਨੇਤੀ [12] 2002-2003 ਲਿੱਪੀ [13] 2003 ਪੰਜ ਤੱਤ [14] 2004 ਦ ਲਾੱਟਸ [15] 2005 ਦ ਮੈਸੇਂਜਰ [16] 2005-2008 ਬਾਰਾਹ ਮਾਹ [17] 2008-2010 ਦ ਡੈਕੋਰੇਟਿਡ ਕਾਓ [18]

ਫਿਲਮਕਾਰੀ[ਸੋਧੋ]

ਦ ਡੈਕੋਰੇਟਿਡ ਕਾਓ [19]

ਪ੍ਰਾਪਤੀਆਂ[ਸੋਧੋ]

ਸਿਧਾਰਥ ਦੁਆਰਾ ਲਗਭਗ ਦੋ ਦਰਜਨ ਤੋਂ ਵੱਧ ਵਾਰ ਦਿੱਲੀ, ਮੁੰਬਈ, ਸ੍ਰੀ ਲੰਕਾ, ਬਰਮਾ, ਸਿੰਘਾਪੁਰ, ਚੀਨ, ਹਾਂਗਕਾਗ, ਜਾਪਾਨ, ਡੈਨਮਾਰਕ, ਸਵੀਡਨ, ਨਾਰਵੇ, ਕਨੇਡਾ, ਅਮਰੀਕਾ, ਇੰਗਲੈਂਡ, ਸਵਿਟਰਜਰਲੈਂਡ, ਫਰਾਂਸ, ਜਰਮਨੀ, ਇਟਲੀ, ਅਫਰੀਕਾ, ਤੁਰਕੀ, ਇਰਾਨ, ਦੁਬਈ, ਪਾਕਿਸਤਾਨ ਆਦਿ ਥਾਵਾਂ ਤੇ ਇਕੱਲਿਆਂ ਆਪਣੀਆਂ ਸਿਰਜਣਾਵਾਂ ਦੀ ਪੇਸ਼ਕਾਰੀ ਕੀਤੀ, ਭਾਰਤ ਅਤੇ ਵਿਦੇਸ਼ਾਂ ਵਿਚ 150 ਦੇ ਕਰੀਬ ਗਰੁੱਪ ਸ਼ੋਅ ਵਿਚ ਭਾਗ ਲਿਆ, ਦਰਜਨ ਦੇ ਕਰੀਬ ਦੁਨੀਆਂ ਦੇ ਵੱਡੇ ਆਰਟ ਫੇਅਰ ਵਿਚ ਹਿੱਸਾ ਲਿਆ। ਸਿਧਾਰਥ ਨੂੰ ਭਾਰਤ ਭਵਨ ਭੁਪਾਲ ਦੁਆਰਾ ਸਨਮਾਨ, ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ ਤਿੰਨ ਵਾਰ ਸਨਮਾਨ, ਹਿਮਾਚਲ, ਸ਼ਿਮਲਾ ਐਨੂਅਲ ਐਗਜ਼ੀਬਿਸ਼ਨ ਆਫ ਆਰਟ ਮੌਕੇ ਸਨਮਾਨ, ਰੈਜੀਡੈਂਸ ਆਫ ਯੂ.ਕੇ. ਦਾ ਸਨਮਾਨ ਤੇ 2012 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀ.ਲਿਟ. ਦੀ ਆਨਰੇਰੀ ਡਿਗਰੀ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਸਿਧਾਰਥ ਦੀਆਂ ਸਿਰਜਣਾਵਾਂ ਦੀਆਂ ਕੁਲੈਕਸ਼ਨਜ਼ ਚੰਡੀਗੜ੍ਹ, ਦਿੱਲੀ, ਸਵੀਡਨ, ਯੂ.ਐਸ.ਏ., ਯੂ.ਕੇ. ਆਦਿ ਕਈ ਥਾਵਾਂ ਦੇ ਵਿਸ਼ਵ ਪ੍ਰਸਿੱਧ ਮਿਊਜ਼ੀਅਮਾਂ ਦਾ ਮਾਣ ਬਣੀਆਂ ਹਨ। ਸਿਧਾਰਥ ਨੇ ਭਾਰਤ ਸਮੇਤ ਮਲੇਸ਼ੀਆ, ਸਵੀਡਨ, ਯੂ.ਐਸ.ਏ., ਯੂ.ਕੇ., ਆਸਟਰੇਲੀਆ, ਤੁਰਕੀ, ਇਟਲੀ, ਜਾਪਾਨ, ਰੂਸ, ਕੰਬੋਡੀਆ, ਭੂਟਾਨ, ਸਕਾਟਲੈਂਡ ਆਦਿ ਥਾਵਾਂ ਵਿਖੇ ਆਰਟ ਵਰਕਸ਼ਾਪ ਲਗਾਈਆਂ ਹਨ। ਸਿਧਾਰਥ ਦੁਆਰਾ ਇਕ ਕਿਤਾਬ ਨੇਤੀ ਨੇਤੀ, ਇੰਡੀਅਨ ਟੈਂਪਲ ਆਰਟ ਐਂਡ ਆਰਕੀਟੈਕਚਰ ਉਪਰ 15 ਡਾਕੂਮੈਂਟਰੀਆਂ, ਵੈਜੀਟੇਬਲ ਡਾਈਜ ਅਤੇ ਮਿਨਰਲ ਪਿਗਮੈਂਟਸ ਉਤੇ ਰੀਸਰਚ ਵਰਕ ਹੈ ਤੇ ‘ਦੀ ਡੈਕੋਰੇਟਿਡ ਕਾਓ’ ਨਾਂ ਦੀ ਸ਼ਾਰਟ ਫਿਲਮ ਬਣਾਈ ਹੈ। ਸਿਧਾਰਥ ਭਾਰਤ ਅਤੇ ਦੁਨੀਆਂ ਦੇ ਉਨ੍ਹਾਂ ਚੋਣਵੇਂ ਸਿਰਜਕਾਂ ਵਿਚੋਂ ਇਕ ਹੈ ਜਿਨ੍ਹਾਂ ਦੀਆਂ ਸਿਰਜਣਾਂਵਾਂ ਦਾ ਕਲਾ ਦੇ ਖੇਤਰ ਵਿਚ ਸਭ ਤੋਂ ਵੱਧ ਮੁੱਲ ਹੈ।[3]

ਹਵਾਲੇ[ਸੋਧੋ]