ਸਿਪਰਾ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਪਰਾ ਬੋਸ  (1945 - 22 ਅਪਰੈਲ, 2008) ਕਲਕੱਤਾ, ਭਾਰਤ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪਰੰਪਰਾ ਵਿੱਚ ਪ੍ਰਸਿੱਧ ਗਾਇਕਾ ਸੀ। ਉਹ ਬੰਗਾਲੀ ਵਿੱਚ ਹਲਕਾ ਕਲਾਸੀਕਲ (ਰਾਗਪ੍ਰਧਾਨ) ਦੇ ਗਾਣੇ ਪੇਸ਼ ਕਰਨ ਲਈ ਪ੍ਰਸਿੱਧ ਹੈ। 

ਉਸਨੇ ਚਿਨਮੋਏ ਲਹਿਰੀ ਦੇ ਅਧੀਨ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ, ਅਤੇ ਬੇਗਮ ਅਖ਼ਤਰ ਦੇ ਅਧੀਨ ਲਖਨਊ ਘਰਾਨੇ ਦੇ ਥੁਮਰੀ ਅਤੇ ਗਜ਼ਲ ਨਾਲ ਜਾਣ-ਪਹਿਚਾਣ ਕਰਵਾਈ ਗਈ। ਉਸਨੇ ਬਨਾਰਸ ਘਰਾਣੇ ਦੇ ਨੈਣਾ ਦੇਵੀ ਅਤੇ ਪੰਡਿਤ ਰਵੀ ਸ਼ੰਕਰ ਨਾਲ ਵੀ ਕੰਮ ਕੀਤਾ।[1]

ਉਸ ਦੀ ਗ਼ਜ਼ਲ ਰਵਾਇਤ, ਖਾਸ ਤੌਰ 'ਤੇ ਉਰਦੂ ਵਿੱਚ ਉਸ ਦਾ ਇਜ਼ਹਾਰ, ਆਲੋਚਕਾਂ ਨੇ ਨੋਟ ਕੀਤਾ ਹੈ। ਉੜੀਸਾ ਵਿੱਚ ਉੜੀਆ ਮੂਵੀ ਗੀਤਾਂ ਅਤੇ ਦੋਗਾਣੇ ਗਾਉਣ ਲਈ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

22 ਅਪ੍ਰੈਲ, 2008 ਨੂੰ ਉਸਦੀ ਕਲਕੱਤਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦਾ ਪਤੀ ਗੋਬਿੰਦ ਬੋਸ ਪ੍ਰਸਿੱਧ ਤਬਲਾ ਪਲੇਅਰ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ।

ਹਵਾਲੇ[ਸੋਧੋ]

  1. "Sipra Bose biography". Rhyme records.