ਸਿਮੋਨ ਵੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਮੋਨ ਵੇਲ
12ਵਾਂ ਯੂਰਪੀ ਸੰਸਦ ਪ੍ਰਧਾਨ
ਦਫ਼ਤਰ ਵਿੱਚ
17 ਜੁਲਾਈ 1979 – 19 ਜਨਵਰੀ 1982
ਤੋਂ ਪਹਿਲਾਂਐਮਿਲੀਓ ਕੋਲੰਬੋ
ਤੋਂ ਬਾਅਦਪੀਏਟ ਡਾਨਕਰਟ
ਸਿਹਤ ਮੰਤਰੀ
ਦਫ਼ਤਰ ਵਿੱਚ
29 ਮਾਰਚ 1993 – 18 ਮਈ 1995
ਪ੍ਰਧਾਨ ਮੰਤਰੀਐਡਵਾਅਰ ਬਲਾਡੁਰ
ਉਪਫਿਲਿਪ ਡੋਗਟੀ-ਬਲੈਜ਼ੀ
ਤੋਂ ਪਹਿਲਾਂਬਰਨਾਰਡ ਕੂਚਨੇਰ
ਤੋਂ ਬਾਅਦ1 ਐਲਿਸਾਬੇਥ ਹਿਊਬਰ
ਦਫ਼ਤਰ ਵਿੱਚ
27 ਮਈ 1974 – 4 ਜੁਲਾਈ 1979
ਪ੍ਰਧਾਨ ਮੰਤਰੀਜੈਕਸ ਸ਼ੀਰਾਕ
ਰੇਮੰਡ ਬਾਰਰੇ
ਤੋਂ ਪਹਿਲਾਂਮਿਸ਼ੇਲ ਪੋਨੀਆਤੋਵਸਕੀ
ਤੋਂ ਬਾਅਦਮਿਸ਼ੇਲ ਪੋਨੀਆਤੋਵਸਕੀ
ਯੂਰਪੀ ਸੰਸਦ ਮੈਂਬਰ)
ਫਰਾਂਸ
ਦਫ਼ਤਰ ਵਿੱਚ
17 ਜੁਲਾਈ 1979 – 30 ਮਾਰਚ 1993
ਤੋਂ ਪਹਿਲਾਂਹਲਕਾ ਸਥਾਪਨਾ
ਤੋਂ ਬਾਅਦਜੀਨ-ਮੈਰੀ ਵੈਨਲੇਰਨਬਰਗੇ
ਨਿੱਜੀ ਜਾਣਕਾਰੀ
ਜਨਮ
ਸਿਮੋਨ ਐਨੀ ਲਿਲੀਨ ਜੈਕਬ

(1927-07-13)13 ਜੁਲਾਈ 1927
ਨਾਈਸ, ਐਲਪਸ-ਮੈਰੀਟਾਈਮਸ, ਫਰਾਂਸ
ਮੌਤ30 ਜੂਨ 2017(2017-06-30) (ਉਮਰ 89)
ਪੈਰਸ, ਫ਼ਰਾਂਸ
ਸਿਆਸੀ ਪਾਰਟੀਆਜ਼ਾਦ (1974–1979)
ਫਰਾਂਸ ਲੋਕਤੰਤਰ ਲਈ ਯੂਨੀਅਨ (1979–1997)
ਡੈਮੋਕਰੇਟਾਂ ਅਤੇ ਆਜ਼ਾਦਾਂ ਦੀ ਯੂਨੀਅਨ (2012–2017)
ਜੀਵਨ ਸਾਥੀ
(ਵਿ. 1946; ਮੌਤ 2013)
ਬੱਚੇ3 ਪੁੱਤਰ
ਅਲਮਾ ਮਾਤਰਪੈਰਸ ਯੂਨੀਵਰਸਿਟੀ
ਪੈਰਿਸ ਇੰਸਟੀਚਿਊਟ ਆਫ ਪੋਲੀਟੀਕਲ ਸਟੱਡੀਜ਼

ਸਿਮੋਨ ਐਨੀ ਲਿਲੀਨ ਵੇਲ, DBE (ਫ਼ਰਾਂਸੀਸੀ: [simɔn vɛj] ( ਸੁਣੋ)ਫ਼ਰਾਂਸੀਸੀ: [simɔn vɛj] ( ਸੁਣੋ), ਮੂਰਤੀ ਯਾਕੂਬ; 13 ਜੁਲਾਈ 1927 – 30 ਜੂਨ, 2017) ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ, ਜਿਸਨੇ ਵਲੇਰੀ ਗਿਸਕਾਰ ਡੀਏਸਟਾਂਗ ਦੇ ਅਧੀਨ ਸਿਹਤ ਮੰਤਰੀ ਤਹਿਤ, ਯੂਰਪੀ ਸੰਸਦ ਦੇ ਪ੍ਰਧਾਨ (ਜੁਲਾਈ 1979 - ਜਨਵਰੀ 1982) ਅਤੇ ਫ਼ਰਾਂਸ ਦੀ ਸੰਵਿਧਾਨਕ ਪ੍ਰੀਸ਼ਦ ਦੀ ਮੈਂਬਰ ਦੇ ਤੌਰ ਤੇ ਸੇਵਾ ਵੀ ਕੀਤੀ ਹੈ। 

ਆਉਸ਼ਵਿਤਸ ਤਸੀਹਾ ਕੈਂਪ ਦੀ ਇੱਕ ਸਰਵਾਈਵਰ, ਸਿਮੋਨ ਦੇ  ਆਪਣੇ ਪਰਿਵਾਰ ਦੇ ਕੁਝ ਮੈਂਬਰ ਯਹੂਦੀ ਘੱਲੂਘਾਰੇ ਦੌਰਾਨ ਮਾਰੇ ਗਏ ਸਨ। [1] ਉਸ ਨੇ Fondation pour la Mémoire de la Shoah ਪਹਿਲੇ ਸਭਾਪਤੀ ਵਜੋਂ 2000 ਤੋਂ 2007 ਤੱਕ,  ਅਤੇ ਬਾਅਦ ਨੂੰ ਆਨਰੇਰੀ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ। ਉਹ ਅਕਾਡਮੀ ਫਰਾਂਸੀਜ ਲਈ ਨਵੰਬਰ 2008 ਵਿੱਚ ਚੁਣੀ ਗਈ ਸੀ। ਉਹ 17 ਜਨਵਰੀ 1975 ਨੂੰ ਫਰਾਂਸ ਵਿੱਚ ਗਰਭਪਾਤ ਨੂੰ ਕਾਨੂੰਨੀ ਬਣਾਉਣ ਦੇ ਕਾਨੂੰਨ ਨੂੰ ਅੱਗੇ ਵਧਾਉਣ ਲਈ ਅੱਗੇ ਵਧਣ ਲਈ ਮਸ਼ਹੂਰ ਹੈ। 

ਮੁਢਲੇ ਸਾਲ ਅਤੇ ਨਿੱਜੀ ਜ਼ਿੰਦਗੀ[ਸੋਧੋ]

ਵੇਲ ਦਾ ਜਨਮ ਸਿਮੋਨ ਐਨੀ ਲਿਲੀਨ ਜੈਕਬ ਨਾਈਸ, ਐਲਪਸ-ਮੈਰੀਟਾਈਮਸ, ਫਰਾਂਸ, ਵਿੱਚ ਹੋਇਆ ਸੀ। ਉਹ ਯਵੋਨ (ਸਟੇਨਮੇਟਜ਼) ਅਤੇ ਐਂਡਰੇ ਜੈਕਬ, ਇੱਕ ਆਰਕੀਟੈਕਟ ਦੀ ਬੇਟੀ ਹੈ। 28 ਮਾਰਚ 1944 ਨੂੰ ਉਸ ਨੇ ਆਪਣਾ ਬੈਕਾਲਾਊਰੇਟ ਮੁਕੰਮਲ ਕਰ ਲਿਆ ਸੀ ਅਤੇ ਜਰਮਨ ਅਧਿਕਾਰੀਆਂ ਨੇ ਉਸ ਨੂੰ ਕੁਝ ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਸੀ।[2][3] ਵੇਲ ਦਾ ਯਹੂਦੀ ਪਰਿਵਾਰ- ਸਿਮੋਨ, ਉਸਦੀ ਮਾਂ ਅਤੇ ਇੱਕ ਭੈਣ, ਮੈਡਲੇਨ (ਉਪਨਾਮ ਮੀਲੂ) - ਆਉਸ਼ਵਿਟਸ-ਬਿਰਕੇਨਾਓ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਬਰਗਨ-ਬੇਲਸੇਨ ਭੇਜਿਆ ਗਿਆ ਜਿੱਥੇ ਕੈਂਪ ਦੇ 15 ਅਪ੍ਰੈਲ 1945 ਦੀ ਆਜ਼ਾਦੀ ਤੋਂ ਥੋੜ੍ਹੀ ਦੇਰ ਪਹਿਲਾਂ ਉਸਦੀ ਮਾਂ ਯਵੋਨ ਦੀ ਟਾਈਫਸ ਨਾਲ ਮੌਤ ਹੋ ਗਈ ਸੀ। ਵੇਲ ਦੇ ਪਿਤਾ ਅਤੇ ਭਰਾ ਵੀ ਮਰ ਗਏ; ਉਨ੍ਹਾਂ ਬਾਰੇ ਆਖਰੀ ਜਾਣਕਾਰੀ ਲਿਥੁਆਨੀਆ ਵਿੱਚ ਭੇਜੇ ਜਾਣ ਦੀ ਹੈ।ਵੇਲ ਦੀ ਦੂਜੀ ਭੈਣ, ਡੇਨੀਜ਼, ਜਿਸ ਨੂੰ ਜੰਗ ਦੇ ਸ਼ੁਰੂ ਵਿੱਚ ਮੁਜ਼ਾਹਮਤ ਦੀ ਮੈਂਬਰ ਹੋਣ ਦੇ ਨਾਤੇ ਗ੍ਰਿਫਤਾਰ ਕੀਤਾ ਗਿਆ ਸੀ, ਉਹ ਰਵੈਨਸਬਰਕ ਵਿੱਚ ਆਪਣੀ ਕੈਦ ਤੋਂ ਬਾਅਦ ਬਚ ਗਈ ਸੀ। ਮੀਲੂ 1950 ਦੇ ਦਹਾਕੇ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੀ ਗਈ ਸੀ। ਕੈਂਪਾਂ ਦੀ ਮੁਕਤੀ ਦੀ 60 ਵੀਂ ਵਰ੍ਹੇਗੰਢ ਦੇ ਲਈ 2005 ਵਿੱਚ ਆਉਸ਼ਵਿਟਸ-ਬਿਰਕੇਨਉ ਵਿੱਚ ਬੋਲਣ ਲਈ ਵੇਲ ਵਾਪਸ ਆਈ ਸੀ।[4]

ਮੁਕਤੀ ਦੇ ਬਾਅਦ, ਉਸਨੇ ਪੈਰਿਸ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦਾ ਅਧਿਐਨ ਕਰਨਾ ਅਰੰਭ ਕੀਤਾ ਜਿੱਥੇ ਉਹ ਆਪਣੇ ਭਵਿੱਖ ਦੇ ਪਤੀ ਐਂਟੋਨ ਵੇਲ ਨਾਲ ਮੁਲਾਕਾਤ ਕੀਤੀ। [5] ਇਸ ਜੋੜੇ ਨੇ 26 ਅਕਤੂਬਰ 1946 ਨੂੰ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਸਨ: ਯੀਆਂ, ਕਲੌਡ-ਨਿਕੋਲਸ ਅਤੇ ਪੇਅਰ ਫਰਾਂਸੋਇਸ। ਵਿਆਹ ਦੇ 66 ਸਾਲ ਬਾਅਦ, 12 ਅਪ੍ਰੈਲ 2013 ਨੂੰ 86 ਸਾਲ ਦੀ ਉਮਰ ਵਿੱਚ ਉਸਦੇ ਪਤੀ ਦਾ ਦੇਹਾਂਤ ਹੋ ਗਿਆ।[6] 2002 ਵਿੱਚ ਕਲੋਡ-ਨਿਕੋਲਸ ਦਾ ਦਿਹਾਂਤ ਹੋਇਆ।[7]

ਸਿਆਸੀ ਕੈਰੀਅਰ [ਸੋਧੋ]

31 ਮਈ 1988

ਇਨਸਾਫ਼ ਮੰਤਰਾਲਾ, 1956-1974[ਸੋਧੋ]

ਕਾਨੂੰਨ ਦੀ ਡਿਗਰੀ ਦੇ ਨਾਲ ਪੈਰਿਸ ਦੀ ਸਿਆਸੀ ਵਿਗਿਆਨਾਂ ਦੀ ਇੰਸਟੀਟਿਊਟਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਕਾਨੂੰਨ ਦੀ ਪ੍ਰੈਕਟਿਸ ਕਰਨ ਵਿੱਚ ਕਈ ਸਾਲ ਬਿਤਾਏ। 1956 ਵਿਚ, ਉਸਨੇ ਇੱਕ ਮੈਜਿਸਟਰੇਟ ਬਣਨ ਲਈ ਕੌਮੀ ਪ੍ਰੀਖਿਆ ਪਾਸ ਕੀਤੀ। ਉਹ ਇਨਸਾਫ਼ ਮੰਤਰਾਲੇ ਦੇ ਅਧੀਨ ਕੌਮੀ ਪੈਨੀਟੈਂਸੀਰੀ ਪ੍ਰਸ਼ਾਸਨ ਵਿੱਚ ਇੱਕ ਉੱਚ ਪੱਧਰੀ ਪੁਜੀਸ਼ਨ ਤੇ ਰਹੀ। ਉਹ ਨਿਆਂਇਕ ਮਾਮਲਿਆਂ ਅਤੇ ਔਰਤਾਂ ਦੀ ਜੇਲ੍ਹ ਦੀਆਂ ਹਾਲਤਾਂ ਬਿਹਤਰ ਬਣਾਉਣ ਅਤੇ ਜੇਲ੍ਹਾਂ ਵਿੱਚ ਕੈਦੀ ਔਰਤਾਂ ਦੇ ਇਲਾਜ ਦਾ ਕੰਮ ਦੇਖਦੀ ਸੀ।[8] 1964 ਵਿਚ, ਉਹ ਸਿਵਲ ਮਾਮਲਿਆਂ ਦੀ ਡਾਇਰੈਕਟਰ ਬਣਨ ਲਈ ਇਹ ਅਹੁਦਾ ਛੱਡ ਦਿੱਤਾ, ਅਤੇ ਆਪਣੇ ਨਵੇਂ ਕਾਰਜ ਖੇਤਰ ਵਿੱਚ ਉਸ ਨੇ ਫਰਾਂਸੀਸੀ ਔਰਤਾਂ ਦੇ ਆਮ ਅਧਿਕਾਰਾਂ ਅਤੇ ਰੁਤਬੇ ਨੂੰ ਸੁਧਾਰਿਆ। ਉਸਨੇ ਸਫਲਤਾਪੂਰਵਕ ਪਰਿਵਾਰਕ ਕਾਨੂੰਨੀ ਮਾਮਲਿਆਂ ਦੇ ਦੋਹਰੇ ਮਾਪਿਆਂ ਦੇ ਨਿਯੰਤ੍ਰਣ ਦਾ ਹੱਕ ਅਤੇ ਔਰਤਾਂ ਲਈ ਗੋਦ ਲੈਣ ਦੇ ਅਧਿਕਾਰਾਂ ਦੀ ਪ੍ਰਾਪਤੀ ਕੀਤੀ।1970 ਵਿੱਚ, ਉਹ ਸੁਪਰੀਮ ਮੈਜਿਸਟ੍ਰੇਸੀ ਕੌਂਸਲ ਦੀ ਸੈਕਟਰੀ ਜਨਰਲ ਬਣ ਗਈ।

ਸਿਹਤ ਮੰਤਰੀ, 1974-1979[ਸੋਧੋ]

ਯੂਰਪੀ ਸੰਸਦ, 1979-1993[ਸੋਧੋ]

ਫਰਾਂਸੀਸੀ ਸਰਕਾਰ ਨੂੰ ਵਾਪਸੀ, 1993-1995[ਸੋਧੋ]

ਸੰਵਿਧਾਨਕ ਪ੍ਰੀਸ਼ਦ ਮੈਂਬਰ, 1998[ਸੋਧੋ]

ਸਨਮਾਨ ਅਤੇ ਹੋਰ ਕੰਮ, 1989-2012[ਸੋਧੋ]

ਮੌਤ[ਸੋਧੋ]

30 ਜੂਨ 2017 ਨੂੰ ਆਪਣੇ 90 ਵੇਂ ਜਨਮਦਿਨ ਤੋਂ ਦੋ ਹਫ਼ਤੇ ਪਹਿਲਾਂ ਘਰ ਵਿੱਚ ਵੇਲ ਦੀ ਮੌਤ ਹੋ ਗਈ ਸੀ। .[9] ਉਸ ਦੇ ਬੇਟੇ ਜੀਨ ਨੇ 5 ਜੁਲਾਈ ਨੂੰ ਜਨਤਕ ਸਮਾਰੋਹ ਵਿੱਚ ਕਿਹਾ ਸੀ ਕਿ ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ "ਮੈਂ ਤੁਹਾਨੂੰ ਮੁਆਫ ਕਰ ਰਿਹਾ ਹਾਂ ਜਦ ਤੁਸੀਂ ਮੇਰੇ ਸਿਰ ਉੱਤੇ ਪਾਣੀ ਦਾ ਡਰੰਮ ਖ਼ਾਲੀ ਕਰ ਦਿੱਤਾ ਸੀ।", ਜਿਸ ਦਾ ਕਾਰਨ ਵੇਲ ਨੇ "ਔਰਤਾਂ ਸੰਬੰਧੀ ਨਫ਼ਰਤ ਭਰੀਆਂ ਟਿੱਪਣੀਆਂ".ਦੱਸਿਆ ਸੀ।

Doctorats honoris causa[ਸੋਧੋ]

ਹਵਾਲੇ[ਸੋਧੋ]

  1. Hottell, Ruth. "Simone Veil". Jewish Women's Archive. Retrieved 2 July 2014.
  2. Chan, Sewell (30 June 2017). "Simone Veil, Ex-Minister Who Wrote France's Abortion Law, Dies at 89". The New York Times. {{cite web}}: Italic or bold markup not allowed in: |publisher= (help)
  3. http://www.encyclopedia.com/women/encyclopedias-almanacs-transcripts-and-maps/veil-simone-1927
  4. "Simone Veil". France in the United Kingdom. Archived from the original on 20 February 2012. Retrieved 30 January 2017.
  5. "Une vie (Simone VEIL)". Politique (in ਫਰਾਂਸੀਸੀ). Retrieved 2 July 2014.
  6. "Mort d'Antoine Veil, mari de Simone Veil". Le Monde (in ਫਰਾਂਸੀਸੀ). Retrieved 2 July 2014.
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named lancet
  8. "Simone Veil, défenseure de l'avortement". L'histoire par les femmes (in ਫਰਾਂਸੀਸੀ). Retrieved 2 July 2014.
  9. "Simone Veil est décédée à 89 ans". Le Journal du Dimanche (in ਫਰਾਂਸੀਸੀ). 30 June 2017.