ਸੀਐਟਲ
ਸੀਐਟਲ ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਤੱਟ ਉੱਤੇ ਇੱਕ ਬੰਦਰਗਾਹ ਸ਼ਹਿਰ ਹੈ। ਕਿੰਗ ਕਾਉਂਟੀ, ਵਾਸ਼ਿੰਗਟਨ ਦੀ ਰਾਜਧਾਨੀ ਹੈ। ਇਸਦੀ ਆਬਾਦੀ ਅੰਦਾਜ਼ਨ 725,000 ਹੈ ਅਤੇ ਇਹ ਵਾਸ਼ਿੰਗਟਨ ਸੂਬੇ ਅਤੇ ਉੱਤਰੀ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। 2018 ਵਿੱਚ ਜਾਰੀ ਕੀਤੇ ਗਏ ਅਮਰੀਕੀ ਜਨਗਣਨਾ ਡਾਟਾ ਅਨੁਸਾਰ ਸੀਐਟਲ ਮੈਟਰੋ ਖੇਤਰ ਦੀ ਆਬਾਦੀ 38.7 ਲੱਖ ਹੈ, ਅਤੇ ਇਸ ਮੁਤਾਬਕ ਇਹ ਸੰਯੁਕਤ ਰਾਜ ਅਮਰੀਕਾ ਦਾ 15ਵਾਂ ਸਭ ਤੋਂ ਵੱਡਾ ਸ਼ਹਿਰ ਹੈ।[1] ਜੁਲਾਈ 2013 ਵਿੱਚ ਇਹ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪ੍ਰਮੁੱਖ ਸ਼ਹਿਰ ਸੀ[2] ਮਈ 2015 ਵਿੱਚ ਇਹ ਸਿਖਰਲੇ ਪੰਜ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਸਦੀ ਸਾਲਾਨਾ ਵਿਕਾਸ ਦਰ 2.1% ਸੀ।[3] ਜੁਲਾਈ 2016 ਵਿੱਚ ਸੀਐਟਲ ਫਿਰ ਤੋਂ ਸਭ ਤੇਜ਼ੀ ਨਾਲ ਵਧਣ ਵਾਲ ਪ੍ਰਮੁੱਖ ਅਮਰੀਕਾ ਸ਼ਹਿਰ ਬਣਿਆ ਅਤੇ ਅਤੇ ਇਸਦੀ ਸਾਲਾਨਾ ਵਿਕਾਸ ਦਰ 3.1% ਸੀ।[4] ਸੀਐਟਲ ਸਮੁੱਚੇ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਡਾ ਉੱਤਰੀ ਸ਼ਹਿਰ ਹੈ।
ਇਤਿਹਾਸ
[ਸੋਧੋ]ਸਥਾਪਨਾ
[ਸੋਧੋ]ਪੁਰਾਤੱਤਵ ਖੁਦਾਈ ਅਨੁਸਾਰ ਮੂਲ ਅਮਰੀਕੀ ਨਿਵਾਸੀ ਸੀਐਟਲ ਖੇਤਰ ਵਿੱਚ ਘੱਟੋ-ਘੱਟ 4,000 ਸਾਲ ਤੋਂ ਰਹਿ ਰਹੇ ਹਨ। ਜਦੋਂ ਪਹਿਲੇ ਯੂਰਪੀ ਵਸਨੀਕ ਇੱਥੇ ਪਹੁੰਚੇ ਉਸ ਸਮੇਂ ਤਕ ਦੁਵਾਮਿਸ਼ ਕਬੀਲੇ ਦਾ ਐਲੀਅਟ ਘਾਟੀ ਦੇ ਖੇਤਰ ਵਿੱਚ ਘੱਟੋ-ਘੱਟ 17 ਪਿੰਡਾਂ ਉੱਤੇ ਕਬਜ਼ਾ ਸੀ।[5][6][7]
ਆਰਥਿਕਤਾ
[ਸੋਧੋ]ਸੀਐਟਲ ਦੀ ਆਰਥਿਕਤਾ ਪੁਰਾਣੀਆਂ ਉਦਯੋਗਿਕ ਕੰਪਨੀਆਂ ਹੈ, ਅਤੇ "ਨਵੀਂ ਆਰਥਿਕਤਾ" ਇੰਟਰਨੈੱਟ ਅਤੇ ਤਕਨਾਲੋਜੀ ਕੰਪਨੀਆਂ, ਸੇਵਾ, ਡਿਜ਼ਾਇਨ, ਅਤੇ ਸਾਫ਼ ਤਕਨਾਲੋਜੀ ਕੰਪਨੀਆਂ ਦੇ ਮਿਸ਼ਰਣ ਉੱਤੇ ਆਧਾਰਿਤ ਹੈ। 2010 ਵਿੱਚ ਸ਼ਹਿਰ ਦਾ ਕੁੱਲ ਮੈਟਰੋਪੋਲੀਟਨ ਉਤਪਾਦ (GMP) $231 ਬਿਲੀਅਨ ਸੀ ਜਿਸ ਨਾਲ ਇਹ ਸੰਯੁਕਤ ਰਾਜ ਅਮਰੀਕਾ ਵਿੱਚ 11ਵਾਂ ਸਭ ਤੋਂ ਵੱਡਾ ਮਹਾਨਗਰੀ ਅਰਥਚਾਰਾ ਸੀ।[8][9] ਸੀਐਟਲ ਬੰਦਰਗਾਹ ਅਤੇ ਸੀਐਟਲ–ਤਾਕੋਮਾ ਅੰਤਰਰਾਸ਼ਟਰੀ ਹਵਾਈਅੱਡਾ ਦੇ ਨਾਲ ਏਸ਼ੀਆ ਨਾਲ ਵਪਾਰ ਹੁੰਦਾ ਹੈ ਅਤੇ ਅਲਾਸਕਾ ਨੂੰ ਕਰੂਜ਼ ਜਾਂਦੇ ਹਨ। ਕੰਟੇਨਰ ਸਮਰੱਥਾ ਦੇ ਅਨੁਸਾਰ ਇਹ ਸੰਯੁਕਤ ਰਾਜ ਅਮਰੀਕਾ ਦੀਆਂ 8 ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ।
ਸਿੱਖਿਆ
[ਸੋਧੋ]ਸ਼ਹਿਰ ਦੀ ਆਬਾਦੀ ਵਿੱਚੋਂ 25 ਸਾਲ ਤੋਂ ਵੱਧ ਉਮਰ ਦੇ 53.8% ਨਾਗਰਿਕਾਂ ਕੋਲ ਇੱਕ ਬੈਚਲਰ ਦੀ ਡਿਗਰੀ ਜਾਂ ਉਸ ਤੋਂ ਵੱਡੀ ਡਿਗਰੀ ਹੈ (ਜਦ ਕਿ ਕੌਮੀ ਔਸਤ 27.4% ਹੈ), ਅਤੇ 91.9% ਨਾਗਰਿਕਾਂ ਕੋਲ ਇੱਕ ਹਾਈ ਸਕੂਲ ਡਿਪਲੋਮਾ ਜਾਂ ਬਰਾਬਰ ਦੀ ਸਿੱਖਿਆ ਹੈ (ਜਦ ਕਿ ਕੌਮੀ ਔਸਤ 84.5% ਹੈ)। 2008 ਵਿੱਚ ਸੰਯੁਕਤ ਰਾਜ ਅਮਰੀਕਾ ਦੇ ਮਰਦਮਸ਼ੁਮਾਰੀ ਬਿਊਰੋ ਸਰਵੇਖਣ ਅਨੁਸਾਰ ਸੀਐਟਲ ਵਿੱਚ ਕਿਸੇ ਵੀ ਪ੍ਰਮੁੱਖ ਅਮਰੀਕੀ ਸ਼ਹਿਰ ਦੇ ਮੁਕਾਬਲੇ ਜ਼ਿਆਦਾ ਪ੍ਰਤੀਸ਼ਤ ਕਾਲਜ ਅਤੇ ਯੂਨੀਵਰਸਿਟੀ ਗ੍ਰੈਜੂਏਟ ਹਨ।[10]
ਹਵਾਲੇ
[ਸੋਧੋ]- ↑ Balk, Gene (2018-03-26). "Seattle just one of 5 big metros last year that had more people move here than leave, census data show". The Seattle Times (in ਅੰਗਰੇਜ਼ੀ (ਅਮਰੀਕੀ)). Retrieved 2018-05-07.
- ↑ Balk, Gene (May 22, 2014). "Census: Seattle is the fastest-growing big city in the U.S." Seattle Times. FYI Guy. Archived from the original on ਫ਼ਰਵਰੀ 22, 2018. Retrieved ਮਈ 26, 2018.
{{cite web}}
: Unknown parameter|dead-url=
ignored (|url-status=
suggested) (help) - ↑ Balk, Gene (May 21, 2015). "Seattle no longer America's fastest-growing big city". Seattle Times. FYI Guy. Retrieved November 20, 2015.
- ↑ Balk, Gene (May 25, 2017). "Seattle once again nation's fastest-growing big city; population exceeds 700,000". The Seattle Times. Retrieved May 30, 2017.
- ↑ Greg Lange (October 15, 2000). "Seattle and King County's First European Settlers". HistoryLink. Retrieved October 14, 2007.
- ↑ "The people and their land". Puget Sound Native Art and Culture. Seattle Art Museum. July 4, 2003. Archived from the original on June 13, 2010. Retrieved April 21, 2006. (Publication date per "Native Art of the Northwest Coast: Collection Insight")
- ↑ Walt Crowley (March 13, 2003). "Native American tribes sign Point Elliott Treaty at Mukilteo on January 22, 1855". HistoryLink. Retrieved October 14, 2007.
- ↑ "Gross Metropolitan Product". Greyhill Advisors. Retrieved October 13, 2011.
- ↑ "Gross Metropolitan Product". U.S. Bureau of Economic Analysis. September 29, 2011. Retrieved October 13, 2011.
- ↑ "ACS: Ranking Table – Percent of People 25 Years and Over Who Have Completed a Bachelor's Degree". United States Census Bureau. Archived from the original on October 13, 2004. Retrieved August 27, 2008.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- Official website of the City of Seattle
- Historylink.org, ਸੀਐਟਲ ਅਤੇ ਵਾਸ਼ਿੰਗਟਨ ਦਾ ਇਤਿਹਾਸ
- ਵਾਸ਼ਿੰਗਟਨ ਯੂਨੀਵਰਸਿਟੀ ਡਿਜੀਟਲ ਕਲੈਕਸ਼ਨ ਵਿੱਚੋਂ ਸੀਐਟਲ ਸ਼ਹਿਰ ਦੀਆਂ ਤਸਵੀਰਾਂ
- ਸੀਐਟਲ ਪਬਲਿਕ ਲਾਇਬ੍ਰੇਰੀ ਵਿੱਚੋਂ ਸੀਐਟਲ ਇਤਿਹਾਸਿਕ ਫ਼ੋਟੋਗਰਾਫ਼ ਕਲੈਕਸ਼ਨ Archived 2013-10-23 at the Wayback Machine.
- ਸੀਐਟਲ ਸਿਵਿਲ ਰਾਈਟਸ ਅਤੇ ਲੇਬਰ ਹਿਸਟਰੀ ਪ੍ਰੋਜੈਕਟ
- Seattle, a National Park Service Discover Our Shared Heritage Travel Itinerary