ਸਮੱਗਰੀ 'ਤੇ ਜਾਓ

ਸੀਮਾ ਬਿਸਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਮਾ ਬਿਸਵਾਸ
ਜਨਮ (1965-01-14) ਜਨਵਰੀ 14, 1965 (ਉਮਰ 59)
ਪੇਸ਼ਾਅਭਿਨੇਤਰੀ
ਪੁਰਸਕਾਰਜ਼ਿਨੀ ਅਵਾਰਡ"
ਬੈਸਟ ਏਕਟਰੈਸ: ਵਾਟਰ (2005)
ਬੈਸਟ ਸਪੋਰਟਿੰਗ ਏਕਟਰੈਸ: ਮਿਡਨਾਇਟ'ਸ ਚਿਲਡਰਨ (2012)

ਸੀਮਾ ਬਿਸਵਾਸ (ਜਨਮ 14 ਜਨਵਰੀ 1965) ਇੱਕ ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ ਹੈ। ਇਸ ਦਾ ਜਨਮ ਅਸਾਮ ਵਿੱਚ ਹੋਇਆ। ਇਸ ਨੂ ਸ਼ੇਖਰ ਕਪੂਰ ਦੀ ਫ਼ਿਲਮ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਮਗਰੋਂ ਮਸ਼ਹੂਰੀ ਮਿਲੀ। ਬਿਸਵਾਸ ਨੂੰ 1996 ਵਿੱਚ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਲਈ ਬੈਸਟ ਐਕਟ੍ਰੈਸ ਲਈ ਨੈਸ਼ਨਲ ਅਵਾਰਡ ਮਿਲਿਆ। ਉਸ ਨੂੰ 2000 ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਮਿਲਿਆ ਅਤੇ ਦੀਪਾ ਮਹਿਤਾ ਦੀ ਫ਼ਿਲਮ ਵਾਟਰ ਵਿੱਚ ਸ਼ਕੁੰਤਲਾ ਦਾ ਕਿਰਦਾਰ ਨਿਭਾਉਣ ਲਈ 2006 ਬੈਸਟ ਐਕਟ੍ਰੈਸ ਜ਼ਿਨੀ ਅਵਾਰਡ ਮਿਲਿਆ।

ਵਿਅਕਤੀਗਤ ਜੀਵਨ[ਸੋਧੋ]

ਬਿਸਵਾਸ ਦਾ ਜਨਮ ਅਸਾਮ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਜਗਦੀਸ਼ ਤੇ ਮਾਂ ਦਾ ਨਾਮ ਮੀਰਾ ਬਿਸਵਾਸ ਸੀ। [1] ਉਸਦੀ ਮਾਂ ਇਤਿਹਾਸ ਦੀ ਅਧਿਆਪਿਕਾ ਤੇ ਅਸਾਮ ਦੀ ਨਾਮਵਰ ਥਿਏਟਰ ਆਰਟਿਸਟ ਸੀ। ਉਸਨੇ ਨਲਬਾਰੀ ਕਾਲਜ਼ ਤੋਂ ਰਾਜਨੀਤੀ ਵਿਗਿਆਨ ਦੀ ਪੜਾਈ ਕੀਤੀ, ਤੇ ਫੇਰ ਨੈਸ਼ਨਲ ਸਕੂਲ ਆਫ ਡਰਾਮਾ, ਦਿੱਲੀ ਵਿੱਚ ਦਾਖਲਾ ਲਿਆ। 1984 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਗਰੀ ਲੈਣ ਤੋਂ ਬਾਅਦ ਉਸਨੇ ਐਨ ਐਸ ਡੀ ਰਿਪਰਟ੍ਰੀ ਕੰਪਨੀ ਨਾਲ ਜੁੜੀ।

ਕੈਰੀਅਰ[ਸੋਧੋ]

ਸੀਮਾ ਬਿਸਵਾਸ ਨੇ ਬਤੌਰ ਹੀਰੋਇਨ ਕਿਸ਼ਨ ਕਾਰਥਾ ਦੀ ਅਮਸ਼ਿਨੀ ਵਿੱਚ ਕੰਮ ਕੀਤਾ ਜੋ ਕਿ ਫ਼ਿਲਮੋਤਸਵ (1998) ਦੇ ਇੰਡੀਅਨ ਪਨੋਰਮਾ ਸੈਕਸ਼ਨ ਵਿੱਚ ਦਾਖਿਲ ਹੋਇਆ। ਜਦ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸ਼ੇਖਰ ਕਪੂਰ ਨੇ ਉਸਨੂੰ ਐਨ ਐਸ ਡੀ ਰਿਪਰਟ੍ਰੀ ਕੰਪਨੀ ਵਿੱਚ ਅਭਿਨੈ ਕਰਦੇ ਦੇਖ ਆਪਣੀ ਫ਼ਿਲਮ ਬੈੰਡਿਟ ਕਵੀਨ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਹਿੰਦੀ ਸਿਨੇਮਾ ਵਿੱਚ ਇਹ ਉਸਦੀ ਪਿਹਲੀ ਵੱਡੀ ਬ੍ਰੇਕ ਸੀ।

ਸੀਮਾ ਬਿਸਵਾਸ ਨੇ ਕਾਫੀ ਮਰਾਠੀ, ਮਲਿਆਲਮ, ਅਤੇ ਤਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਪ੍ਰ੍ਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਟਿੱਪਣੀ
1988 ਅਮਸ਼ਿਨੀi ਸਾਰਦਾ ਹਿੰਦੀ
1994 ਬੈੰਡਿਟ ਕਵੀਨ ਫੂਲਨ ਦੇਵੀ ਹਿੰਦੀ
1996 ਖਾਮੋਸ਼ੀ: ਦ ਮਿਉਸੀਕਲ ਫਲੇਵੀ ਜੇ. ਬ੍ਰਾਗੇੰਜ਼ਾ ਹਿੰਦੀ
1997 ਲੇਡੀਸ ਓਨਲੀ ਹਿੰਦੀ
1998 ਹਜ਼ਾਰ ਚੌਰਾਸੀ ਕਿ ਮਾਂ ਸੋਮੂ ਦੀ ਮਾਂ ਹਿੰਦੀ
1999 ਬਿੰਧਾਸਤ ਸੀ ਬੀ ਆਈ ਅਫ਼ਸਰ ਮਰਾਠੀ
ਸਮਰ ਦੁਲਾਰੀ ਹਿੰਦੋਸਤਾਨੀ
2001 ਧਿਆਸਪ੍ਰਵ ਮਾਲਤੀ ਮਰਾਠੀ
2002 ਦੀਵਾਨਗੀ ਮਨੋਵਿਗਿਆਨਿਕ ਹਿੰਦੀ
ਕੰਪਨੀ ਰਾਨੀਬਾਈ ਹਿੰਦੀ
ਘਾਵ ਤਾਨਿਆ ਹਿੰਦੀ
2003 ਬੂਮ ਭਾਰਤੀ ਹਿੰਦੀ, ਅੰਗ੍ਰੇਜ਼ੀ
ਭੂਤ ਬਾਈ ਹਿੰਦੀ
ਈਆਰਕਾਈ ਤਮਿਲ
ਪਿੰਜਰ ਪਾਗਲ ਔਰਤ ਹਿੰਦੋਸਤਾਨੀ, ਪੰਜਾਬੀ
2004 ਕਾਇਆ ਤਰਨ ਸਿਸਟਰ ਅਗਾਥਾ ਹਿੰਦੀ
ਦੋਬਾਰਾ ਹਿੰਦੀ
ਏਕ ਹਸੀਨਾ ਥੀ ਏ ਸੀ ਪੀ ਮਾਲਤੀ ਵੈਦਿਆ ਹਿੰਦੀ, ਅੰਗ੍ਰੇਜ਼ੀ
ਹਨਨ ਹਿੰਦੀ, ਬੰਗਾਲੀ, ਅੰਗ੍ਰੇਜ਼ੀ
2005 ਵਾਟਰ ਸ਼ਕੁੰਤਲਾ ਅੰਗ੍ਰੇਜ਼ੀ, ਹਿੰਦੀ
ਮੁੰਬਈ ਹਿੰਦੀ
ਦ ਵਾਇਟ ਲੈੰਡ ਸੁਧਾ ਦੀ ਮਾਂ ਹਿੰਦੀ
2006 ਵਿਵਾਹ ਰਮਾ ਹਿੰਦੀ
ਸ਼ੂਨਿਆ ਪ੍ਰਧਾਨ ਹਿੰਦੀ
ਥਲਾਈਮਗਨ ਆਲੰਕਰਮ ਤਮਿਲ
ਜਿੰਦਗੀ ਰੌਕਸ ਹਿੰਦੀ
2007 ਸੋਫੀਆ ਮੈਡਮ
ਕਾਮਾਗਾਟਾ ਮਾਰੂ
ਅਮਲ ਸਪਨਾ ਅਗਰਵਾਲ ਅੰਗ੍ਰੇਜ਼ੀ, ਹਿੰਦੀ
2008 ਸਟ੍ਰਾਇਕਰ ਸਿਧਾਰਥ ਦੀ ਮਾਂ ਹਿੰਦੀ
ਸ਼ੌਰਿਆ ਕੈਪਟਨ ਜਾਵੇਦ ਖਾਨ ਦੀ ਮਾਂ ਹਿੰਦੀ
ਕੁਕਿੰਗ ਵਿੱਦ ਸਟੇਲਾ ਸਟੇਲਾ ਅੰਗ੍ਰੇਜ਼ੀ, ਹਿੰਦੀ
ਹੈਵਨ ਓਨ ਅਰਥ ਅੰਗ੍ਰੇਜ਼ੀ,ਪੰਜਾਬੀ
2009 ਯੇ ਮੇਰਾ ਇੰਡੀਆ ਬਾਈ ਹਿੰਦੀ
ਸਿਟੀ ਆਫ ਗੋਲਡ ਆਈ ਹਿੰਦੀ
2011 ਕਵੀਨਸ! ਡੇਸਟਿਨੀ ਆਫ ਡਾਂਸ ਏਮਾ ਹਿੰਦੀ
ਪਤੰਗ ਸੁਧਾ ਹਿੰਦੀ, ਗੁਜਰਾਤੀ, ਅੰਗ੍ਰੇਜ਼ੀ
2012 ਮਿਡਨਾਇਟ'ਸ ਚਿਲਡਰਨ ਮੇਰੀ ਅੰਗ੍ਰੇਜ਼ੀ
2014 ਚਾਰਫੁਟਿਆ ਛੋਕਰਾ ਜਾਨਕੀ ਹਿੰਦੀ
ਮੰਜੂਨਾਥ (ਫ਼ਿਲਮ) ਮੰਜੂਨਾਥ ਦੀ ਮਾਂ ਹਿੰਦੀ
ਸੋਲਡ ਏਮਾ ਅੰਗ੍ਰੇਜ਼ੀ
ਬਲਿਆਕਲਸਾਖੀ ਸੇਲਵੀ ਮਲਿਆਲਮ

ਹਵਾਲੇ[ਸੋਧੋ]

  1. Vasisht, Divya: "Seema Biswas: Beyond the limelight" The Times of India (online) , 24 June 2003