ਸਮੱਗਰੀ 'ਤੇ ਜਾਓ

ਸੀ. ਏ. ਭਵਾਨੀ ਦੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੀ. ਏ. ਭਵਾਨੀ ਦੇਵੀ
Personal information
Born (1993-08-27) 27 ਅਗਸਤ 1993 (ਉਮਰ 32)
ਚੇਨਈ, ਤਾਮਿਲਨਾਡੂ, ਭਾਰਤ
Weapon(s)ਸਾਬਰੇ
Handਸੱਜੂ
Height1.68 m
Weight58 kg
FIE Ranking55
ਮੈਡਲ ਰਿਕਾਰਡ
ਮਹਿਲਾ ਸਾਬਰੇ ਫੈਂਸਿੰਗ
 ਭਾਰਤ ਦਾ/ਦੀ ਖਿਡਾਰੀ

ਚਡਲਾਵਾਡਾ ਅਨੰਧਾ ਸੁੰਦਰਾਰਮਨ ਭਵਾਨੀ ਦੇਵੀ , ਜਿਸ ਨੂੰ ਭਵਾਨੀ ਦੇਵੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਜਨਮ 27 ਅਗਸਤ 1993 ਨੂੰ ਹੋਇਆ। ਇਹ ਇੱਕ ਭਾਰਤੀ ਸਾਬਰ ਫੈਂਸਰ ਹੈ। 2020 ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ ਉਹ ਓਲੰਪਿਕਸ [1] ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਫੈਂਸਰ ਹੈ। ਰਾਹੁਲ ਦ੍ਰਾਵਿੜ ਅਥਲੀਟ ਮੈਂਟਰਸ਼ਿਪ ਪ੍ਰੋਗਰਾਮ ਦੁਆਰਾ ਉਸ ਨੂੰ ਗੋਸਪੋਰਟਸ ਫਾਊਂਡੇਸ਼ਨ ਦੁਆਰਾ ਸਹਾਇਤਾ ਪ੍ਰਾਪਤ ਹੈ।[2][3] ਸੀ.ਏ. ਭਵਾਨੀ ਦੇਵੀ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਫੈਂਸਰ ਬਣੀ। ਅੱਠ ਵਾਰ ਦੀ ਰਾਸ਼ਟਰੀ ਚੈਂਪੀਅਨ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫ਼ਲ ਰਹੀ ਸੀ।[4]

ਬਚਪਨ ਅਤੇ ਸ਼ੁਰੂਆਤੀ ਕਰੀਅਰ

[ਸੋਧੋ]

ਭਵਾਨੀ ਦਾ ਜਨਮ ਚੇਨਈ, ਤਾਮਿਲਨਾਡੂ ਵਿਚ ਹੋਇਆ ਸੀ। ਉਸ ਦੇ ਪਿਤਾ ਇੱਕ ਹਿੰਦੂ ਪੁਜਾਰੀ ਸਨ ਅਤੇ ਉਸ ਦੀ ਮਾਂ ਇੱਕ ਘਰੇਲੂ ਔਰਤ ਸੀ। ਸੀ.ਏ. ਭਵਾਨੀ ਦੇਵੀ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ 2003 ਵਿੱਚ ਕੀਤੀ ਸੀ। ਉਸ ਨੇ ਮੁਰੂਗਾ ਧਨੁਸ਼ਕੋੜੀ ਗਰਲਜ਼ ਹਾਇਰ ਸੈਕੰਡਰੀ, ਚੇਨਈ ਤੋਂ ਪੜ੍ਹਾਈ ਪ੍ਰਾਪਤ ਕੀਤੀ ਤੇ ਫਿਰ ਸੈਂਟ ਜੋਸਫ'ਸ ਕਾਲਜ ਆਫ਼ ਇੰਜੀਨੀਅਰਿੰਗ[5] ਵਿਚ ਦਾਖਿਲਾ ਲਿਆ। ਇੱਥੋਂ ਪੜ੍ਹਾਈ ਮੁਕੰਮਲ ਹੋ ਜਾਣ ਉਪਰੰਤ ‘ਕਾਰੋਬਾਰ ਪ੍ਰਸ਼ਾਸਨ’ ਕਰਨ ਗਵਰਨਮੈਂਟ ਬਰਨੇਨ ਕਾਲਜ ਚਲੀ ਗਈ।[6]

ਉਸ ਨੂੰ 2004 ਵਿਚ ਸਕੂਲ ਪੱਧਰ 'ਤੇ ਫੈਂਸਿੰਗ ਨਾਲ ਜਾਣੂ ਕਰਵਾਇਆ ਗਿਆ।[7] 10ਵੀਂ ਜਮਾਤ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਕੇਰਲ ਦੇ ਥਾਲਸੇਰੀ ਵਿਚ ਐੱਸ.ਏ.ਆਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਕੇਂਦਰ ਵਿਚ ਸ਼ਾਮਿਲ ਹੋਈ। 14 ਸਾਲ ਦੀ ਉਮਰ ਵਿਚ ਉਹ ਤੁਰਕੀ ਵਿਖੇ ਆਪਣੇ ਪਹਿਲੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਦਿਖਾਈ ਦਿੱਤੀ, ਜਿੱਥੇ ਉਸ ਨੂੰ ਤਿੰਨ ਮਿੰਟ ਦੇਰੀ ਨਾਲ ਆਉਣ ਕਾਰਨ ਬਲੈਕ ਕਾਰਡ ਮਿਲਿਆ। ਫਿਲੀਪੀਨਜ਼ ਵਿਚ 2010 ਏਸ਼ੀਅਨ ਚੈਂਪੀਅਨਸ਼ਿਪ ਵਿਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ।[8]

ਟੂਰਨਾਮੈਂਟ ਅਤੇ ਤਗਮੇ

[ਸੋਧੋ]

ਮਲੇਸ਼ੀਆ ਵਿਖੇ ਹੋਈ 2009 ਦੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਕਾਂਸੀ ਦੇ ਤਗਮੇ ਤੋਂ ਸ਼ੁਰੂ ਕਰਦੇ ਹੋਏ, ਭਵਾਨੀ ਨੇ 2010 ਇੰਟਰਨੈਸ਼ਨਲ ਓਪਨ, ਥਾਈਲੈਂਡ; 2010 ਕੈਡੇਟ ਏਸ਼ੀਅਨ ਚੈਂਪੀਅਨਸ਼ਿਪ, ਫਿਲੀਪੀਨਜ਼; 2012 ਕਾਮਨ ਵੈਲਥ ਚੈਂਪੀਅਨਸ਼ਿਪ, ਜਰਸੀ; 2015 ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ, ਉਲਾਨਬਾਤਰ, ਮੰਗੋਲੀਆ ਅਤੇ 2015 ਫਲੇਮਿਸ਼ ਓਪਨ ਵਿਚ ਕਾਂਸੀ ਦੇ ਤਗਮੇ ਜਿੱਤੇ ਹਨ। ਫਿਲੀਪੀਨਜ਼ ਵਿਚ 2014 ਦੀ ਏਸ਼ੀਅਨ ਚੈਂਪੀਅਨਸ਼ਿਪ ਅੰਡਰ 23 ਸ਼੍ਰੇਣੀ ਵਿੱਚ ਉਸਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ।[9] ਉਸ ਦੀ 2014 ਦੀ ਸਫਲ ਏਸ਼ੀਅਨ ਚੈਂਪੀਅਨਸ਼ਿਪ ਤੋਂ ਬਾਅਦ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਉਸਨੂੰ ਅਮਰੀਕਾ ਵਿਚ ਸਿਖਲਾਈ ਲਈ ਤਿੰਨ ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਸਨਮਾਨਿਤ ਕੀਤਾ।[10] ਉਹ 2015 ਵਿਚ ਰਾਹੁਲ ਦ੍ਰਾਵਿੜ ਐਥਲੀਟ ਮੈਂਟਰਸ਼ਿਪ ਪ੍ਰੋਗਰਾਮ ਲਈ 'ਗੋ ਸਪੋਰਟਸ ਫਾਊਂਡੇਸ਼ਨ' ਦੁਆਰਾ ਚੁਣੇ ਗਏ 15 ਐਥਲੀਟਾਂ ਵਿਚੋਂ ਇੱਕ ਬਣ ਗਈ।[11] ਉਸ ਨੇ 2 ਗੋਲਡ ਮੈਡਲ, ਇੱਕ-ਇੱਕ 2012 ਰਾਸ਼ਟਰਮੰਡਲ ਚੈਂਪੀਅਨਸ਼ਿਪ, ਜਰਸੀ ਅਤੇ 2014 ਟਸਕਨੀ ਕੱਪ, ਇਟਲੀ ਵਿਚ ਪ੍ਰਾਪਤ ਕੀਤੇ ਹਨ। ਉਹ ਰੇਕਜਾਵਿਕ ਵਿਖੇ ਆਯੋਜਿਤ ਵਾਈਕਿੰਗ ਕੱਪ 2016 ਆਈਸਲੈਂਡਿਕ ਇੰਟਰਨੈਸ਼ਨਲ ਸਾਬਰ ਟੂਰਨਾਮੈਂਟ ਵਿਚ ਪੰਜਵੇਂ ਸਥਾਨ 'ਤੇ ਰਹੀ। ਉਸਨੇ ਅਜ਼ਰਬਾਈਜਾਨ ਦੀ ਬਾਸ਼ਤਾ ਅੰਨਾ ਤੋਂ ਹਾਰਨ ਤੋਂ ਬਾਅਦ, ਬੈਲਜੀਅਮ ਦੇ ਘੈਂਟ ਵਿਚ 2019 ਟੂਰਨੋਈ ਸੈਟੇਲਾਈਟ ਫੈਨਸਿੰਗ ਮੁਕਾਬਲੇ ਵਿਚ ਮਹਿਲਾ ਸਾਬਰ ਵਿਅਕਤੀਗਤ ਸ਼੍ਰੇਣੀ ਵਿਚ ਚਾਂਦੀ ਦਾ ਤਗਮਾ ਜਿੱਤਿਆ।[12][13] ਉਸ ਨੇ ਕੈਨਬਰਾ ਵਿਚ ਸੀਨੀਅਰ ਕਾਮਨਵੈਲਥ ਫੈਨਸਿੰਗ ਚੈਂਪੀਅਨਸ਼ਿਪ ਵਿਚ ਸਾਬਰ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚਿਆ। ਉਸ ਨੇ ਸੈਮੀਫਾਈਨਲ ਵਿਚ ਸਕਾਟਲੈਂਡ ਦੀ ਕੈਟਰੀਓਨਾ ਥਾਮਸਨ ਨੂੰ ਹਰਾਇਆ ਅਤੇ ਫਿਰ ਇੰਗਲੈਂਡ ਦੀ ਐਮਿਲੀ ਰੁਆਕਸ ਨੂੰ ਹਰਾਇਆ। ਉਹ ਇਟਲੀ ਦੇ ਨਾਲ-ਨਾਲ ਕੇਰਲ ਦੇ ਥੈਲੇਸਰੀ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਸਿਖਲਾਈ ਲੈਂਦੀ ਹੈ।[14] ਉਸ ਨੇ 2021 ਵਿਚ ਟੋਕੀਓ ਓਲੰਪਿਕ ਵਿਚ ਹਿੱਸਾ ਲਿਆ।[15]

ਪੁਰਸਕਾਰ ਅਤੇ ਇਨਾਮ

[ਸੋਧੋ]

ਹਵਾਲੇ

[ਸੋਧੋ]
  1. "Tokyo Olympics: Meet Bhavani Devi, the only Indian representative in Fencing". lockerroom.in (in ਅੰਗਰੇਜ਼ੀ (ਅਮਰੀਕੀ)). Retrieved 2021-07-22.
  2. PTI (2021-03-14). "Bhavani Devi becomes first Indian fencer to qualify for Olympics". Retrieved 2021-03-14.
  3. Anirudh Menon (2021-03-14). "Bhavani Devi becomes first Indian fencer ever to qualify for Olympics". ESPN. Retrieved 2021-03-14.
  4. DelhiMarch 14, India Today Web Desk New; March 14, 2021UPDATED; Ist, 2021 23:55. "Tokyo Olympics 2021: Bhavani Devi becomes first Indian fencer to qualify for the Games". India Today (in ਅੰਗਰੇਜ਼ੀ). Retrieved 2021-08-03. {{cite web}}: |first3= has numeric name (help)CS1 maint: numeric names: authors list (link)
  5. "Who is Bhavani Devi - The first Indian fencer to qualify for Olympics?". Olympics.com.
  6. "CHADALAVADA ANANDHA SUNDHARARAMAN Bhavani Devi". International Fencing Federation.
  7. "Tamil Nadu fencer Bhavani talks about battling against the odds to succeed in a fledgling sport". Sportskeeda.com. Retrieved 2016-09-08.
  8. Roshne B (2016-04-13). "Will a Fencer's Sabre Strike Gold?". Archived from the original on 2016-08-17. Retrieved 2016-09-08.
  9. Venugopal, Ashok (2014-10-13). "Sword of Bhavani Fetches Asian First". The New Indian Express. Archived from the original on 18 October 2014. Retrieved 2016-09-08.
  10. "Go Sports Foundation Selected 15 athletes for Rahul Dravid Athlete Mentorship Programme". Chennai Newz. Archived from the original on 3 June 2016. Retrieved 2016-09-08.
  11. "Go Sports Foundation Selected 15 athletes for Rahul Dravid Athlete Mentorship Programme". Chennai Newz. Archived from the original on 3 June 2016. Retrieved 2016-09-08.
  12. "Tournoi Satellite Fencing: India's CA Bhavani Devi wins silver in sabre individual category after going down to Azerbaijan's Bashta Anna". Firstpost. 30 September 2019. Retrieved 2019-11-22.
  13. Venkatesan, S. Prasanna (29 September 2019). "Bhavani Devi clinches silver in Belgium meet". Sportstar (in ਅੰਗਰੇਜ਼ੀ). Retrieved 2020-09-13.
  14. Kishore, M. Hari (2018-11-24). "Commonwealth fencing championship: Bhavani Devi wins gold". The Hindu (in Indian English). ISSN 0971-751X. Retrieved 2019-11-22.
  15. "Bhavani Devi, The First Indian Fencer to Qualify For The Olympics | The Quint". thequint.com. 2021-07-20. Retrieved 2021-08-06.
  16. "National Sports Awards 2021 announced".