ਸਮੱਗਰੀ 'ਤੇ ਜਾਓ

ਸੁਗਤਕੁਮਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਗਤਕੁਮਾਰੀ
ਜਨਮਸੁਗਤਕੁਮਾਰੀ
(1934-01-22)22 ਜਨਵਰੀ 1934
ਅਰਨਮੁਲਾ, ਤਰਾਵਨਕੋਰ ਦਾ ਰਾਜ
ਮੌਤ23 ਦਸੰਬਰ 2020(2020-12-23) (ਉਮਰ 86)
ਤਿਰੂਵਨੰਤਪੁਰਮ, ਕੇਰਲਾ, ਭਾਰਤ
ਕਿੱਤਾ
  • Poet
  • environmentalist
  • social activist
ਭਾਸ਼ਾਮਲਿਆਲਮ
ਅਲਮਾ ਮਾਤਰਯੂਨੀਵਰਸਿਟੀ ਕਾਲਜ, ਤਿਰੂਵਨੰਤਪੁਰਮ , ਗਵਰਨਮੈਂਟ ਕਾਲਜ ਫ਼ਾਰ ਵੂਮੈਨ, ਤਿਰੂਵਨੰਤਪੁਰਮ
ਕਾਲ1957–2020
ਪ੍ਰਮੁੱਖ ਕੰਮRaathrimazha, Ambalamani, Manalezhuthu
ਪ੍ਰਮੁੱਖ ਅਵਾਰਡ
ਜੀਵਨ ਸਾਥੀ
Dr. K. Velayudhan Nair
(death 2003)
ਬੱਚੇ1
ਮਾਪੇBodheswaran (father)

ਸੁਗਤਕੁਮਾਰੀ (ਜਨਮ 22 ਜਨਵਰੀ 1934) ਇੱਕ ਭਾਰਤੀ ਕਵੀ ਅਤੇ ਕਾਰਕੁਨ ਸੀ, ਜੋ ਕੇਰਲਾ, ਦੱਖਣੀ ਭਾਰਤ ਵਿੱਚ ਵਾਤਾਵਰਣ ਅਤੇ ਨਾਰੀਵਾਦੀ ਲਹਿਰਾਂ ਵਿੱਚ ਸਭ ਤੋਂ ਅੱਗੇ ਰਹੀ ਹੈ। ਉਸ ਦੇ ਮਾਪੇ ਕਵੀ ਅਤੇ ਸੁਤੰਤਰਤਾ ਸੈਨਾਨੀ ਬੋਧਸਵਰਨ ਅਤੇ ਸੰਸਕ੍ਰਿਤ ਵਿਦਵਾਨ ਵੀ ਕੇ ਕਾਰਤੀਆਇਨੀ ਸਨ। ਉਹ ਆਪਣੇ ਕਵੀ ਪਿਤਾ ਦੀ ਸਮਾਜਿਕ ਸਰਗਰਮੀ ਅਤੇ ਰਾਸ਼ਟਰਵਾਦੀ ਉਤਸ਼ਾਹ ਤੋਂ ਪ੍ਰਭਾਵਿਤ ਸੀ।

ਉਹ ਕੁਦਰਤ ਦੀ ਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ,ਪ੍ਰਕ੍ਰਿਤੀ ਸਮਰਕਸ਼ਣ ਸਮਿਤੀ ਅਤੇ ਨਿਰਾਸਰਾ ਔਰਤਾਂ ਲਈ ਆਸ਼ਰਮ ਅਤੇ ਦਿਮਾਗੀ ਤੌਰ 'ਤੇ ਬਿਮਾਰ ਲੋਕਾਂ ਲਈ ਡੇਅ ਕੇਅਰ ਸੈਂਟਰ, ਦੀ ਸੰਸਥਾਪਕ ਸਕੱਤਰ ਰਹੀ। ਉਹ ਕੇਰਲਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਰਹੀ।[1] ਸੇਵ ਸਾਇਲੈਂਟ ਵੈਲੀ ਰੋਸ ਵਿੱਚ ਉਸਨੇ ਵੱਡੀ ਭੂਮਿਕਾ ਨਿਭਾਈ।

ਸੁਗਤਕੁਮਾਰੀ ਨੇ ਕੇਰਲ ਸਾਹਿਤ ਅਕਾਦਮੀ ਅਵਾਰਡ (1968), ਕੇਂਦਰ ਸਾਹਿਤ ਅਕਾਦਮੀ ਅਵਾਰਡ (1978), ਓਡਕੁੜਲ ਅਵਾਰਡ (1982), ਵਯਲਰ ਅਵਾਰਡ (1984), ਇੰਦਰਾ ਪ੍ਰਿਯਦਰਸ਼ੀ ਵਰਿਕਸ਼ਾ ਮਿੱਤਰ ਪੁਰਸਕਾਰ (1986), ਆਸਨ ਪੁਰਸਕਾਰ (1991), ਵਲਾਤੋਲ ਅਵਾਰਡ (2003), ਕੇਰਲ ਸਾਹਿਤ ਅਕਾਦਮੀ ਫੈਲੋਸ਼ਿਪ (2004), ਏਜੂਥਾਚਨ ਪੁਰਸਕਾਰਮ (2009) ਅਤੇ ਸਰਸਵਤੀ ਸਨਮਾਨ (2012) ਸਮੇਤ ਅਨੇਕਾਂ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਕਰ ਚੁੱਕੀ ਹੈ। 2006 ਵਿੱਚ, ਉਸਨੂੰ ਦੇਸ਼ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।

ਅਰੰਭਕ ਜੀਵਨ

[ਸੋਧੋ]

ਸੁਗਤਮਕੁਮਾਰੀ ਦਾ ਜਨਮ ਅਰਨਮੂਲਾ ਵਿੱਚ 3 ਜਨਵਰੀ 1934 ਨੂੰ ਵਾਜੂਵੇਲਿਲ ਥਰਵਡੂ ਵਿੱਚ ਹੋਇਆ ਸੀ। ਉਸ ਦੇ ਪਿਤਾ, ਬੋਧਸਵਰਨ, ਇੱਕ ਪ੍ਰਸਿੱਧ ਗਾਂਧੀਵਾਦੀ ਚਿੰਤਕ ਅਤੇ ਲੇਖਕ ਸਨ, ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਸਨ। ਉਸਦੀ ਮਾਂ, ਵੀ. ਕੇ. ਕਾਰਤੀਆਇਨੀ, ਇੱਕ ਪ੍ਰਸਿੱਧ ਵਿਦਵਾਨ ਅਤੇ ਸੰਸਕ੍ਰਿਤ ਦੀ ਅਧਿਆਪਕਾ ਸੀ।[2] ਯੂਨੀਵਰਸਿਟੀ ਕਾਲਜ, ਤਿਰੂਵਨੰਤਪੁਰਮ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਉਸਨੇ 1955 ਵਿੱਚ ਫ਼ਿਲਾਸਫ਼ੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ, ਅਤੇ 'ਭਾਰਤੀ ਦਰਸ਼ਨ ਦੀਆਂ ਸੰਪ੍ਰਦਾਵਾਂ ਵਿੱਚ ਮੋਕਸ਼ ਦੇ ਸੰਕਲਪ ਦਾ ਤੁਲਨਾਤਮਕ ਅਧਿਐਨ' ਤੇ ਤਿੰਨ ਸਾਲਾਂ ਲਈ ਖੋਜ ਕੀਤੀ, ਪਰ ਥੀਸਸ ਪੂਰਾ ਨਹੀਂ ਕੀਤਾ।[3]

ਨਿੱਜੀ ਜ਼ਿੰਦਗੀ

[ਸੋਧੋ]

ਸੁਗਤਕੁਮਾਰੀ ਦੇ ਪਤੀ ਡਾ. ਕੇ. ਵੇਲਯੁਧਨ ਨਾਇਰ (1929-2003) ਇੱਕ ਸਿੱਖਿਆ ਸ਼ਾਸਤਰੀ ਅਤੇ ਲੇਖਕ ਸਨ। ਵਿਦਿਅਕ ਮਨੋਵਿਗਿਆਨ ਦੇ ਇੱਕ ਮਾਹਰ, ਨਾਇਰ ਨੂੰ ਕਈ ਕਾਰਜਾਂ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਸ ਵਿੱਚ ਸ਼੍ਰੀ ਅਰਬਿੰਦੋ ਦੇ ਫ਼ਲਸਫ਼ੇ ਉੱਤੇ ਵਿਆਪਕ ਤੌਰ ਤੇ ਸ਼ਲਾਘਾਯੋਗ ਅਧਿਐਨ ਸ਼ਾਮਲ ਹੈ।[4] ਉਨ੍ਹਾਂ ਦੀ ਇੱਕ ਧੀ ਲਕਸ਼ਮੀ ਹੈ। ਸੁਗਤਕੁਮਾਰੀ ਦੀ ਵੱਡੀ ਭੈਣ ਦਿਲਕੁਮਾਰੀ ਇੱਕ ਸਾਹਿਤਕ ਆਲੋਚਕ, ਵਕਤਾ ਅਤੇ ਸਿੱਖਿਆ ਸ਼ਾਸਤਰੀ ਸੀ। ਦਿਲਕੁਮਾਰੀ ਨੇ ਆਪਣੀ ਕਿਤਾਬਕਾਲਪਨਿਕਤਾ, 1991 ਵਿੱਚ ਮਲਿਆਲਮ ਸਾਹਿਤ ਵਿੱਚ ਰੋਮਾਂਸਵਾਦ ਬਾਰੇ ਇੱਕ ਅਧਿਐਨ ਲਈ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।

ਸਾਹਿਤਕ ਕੈਰੀਅਰ

[ਸੋਧੋ]
ਫੋਕਾਣਾ ਅਵਾਰਡ ਵੰਡ ਸਮਾਰੋਹ ਦੌਰਾਨ ਸੁਗਤਕੁਮਾਰੀ, ਤਿਰੂਵਨੰਤਪੁਰਮ (1994)
ਓ ਐਨ ਵੀ ਕੁਰਪ ਅਤੇ ਸੁਗਤਕੁਮਾਰੀ ਸਤੰਬਰ 2013 ਵਿੱਚ

ਹਵਾਲੇ

[ਸੋਧੋ]
  1. Tharu, Susie J.; Lalita, Ke, eds. (1993). Women Writing in India: The twentieth century. Women Writing in India: 600 B.C. to the Present. Vol. 2. Feminist Press. p. 399. ISBN 978-1-55861-029-3. Retrieved 11 October 2011.