ਸੁਫ਼ਨਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਫਨਾ 2020 ਵਿੱਚ ਆਈ ਇੱਕ ਭਾਰਤੀ ਪੰਜਾਬੀ ਰੋਮਾਂਟਿਕ ਡਰਾਮਾ ਫਿਲਮ ਹੈ ਜੋ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਪੰਜ ਪਾਣੀ ਫਿਲਮਜ ਦੁਆਰਾ ਨਿਰਮਿਤ, ਇਸ ਵਿੱਚ ਫਿਲਮ ਵਿੱਚ ਐਮੀ ਵਿਰਕ ਅਤੇ ਤਾਨੀਆ ਨੇ,ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਇੱਕ ਨੌਜਵਾਨ ਦੀ ਕਹਾਣੀ ਹੈ ਜੋ ਉਸ ਦੇ ਪਿੰਡ ਪਹੁੰਚੀ ਇੱਕ ਕਪਾਹ ਚੁੱਕਣ ਵਾਲੀ ਦੇ ਪਿਆਰ ਵਿੱਚ ਪੈ ਗਿਆ। ਸੁਫਨਾ ਫਿਲਮ ਵਿੱਚ ਕੰਮ ਕਰਨ ਵਾਲੇ ਬਾਕੀ ਕਲਾਕਾਰਾਂ ਵਿੱਚ ਜਗਜੀਤ ਸੰਧੂ, ਜੈਸਮੀਨ ਬਾਜਵਾ ਅਤੇ ਸੀਮਾ ਕੌਸ਼ਲ ਵੀ ਸ਼ਾਮਿਲ ਹਨ। ਇਹ ਫੀਚਰ ਫਿਲਮ ਅਭਿਨੇਤਰੀ ਤਾਨੀਆ ਲਈ ਮੁੱਖ ਭੂਮਿਕਾ ਵਾਲੀ ਪਹਿਲੀ ਫਿਲਮ ਹੈ। ਇਹ ਫਿਲਮ ਭਾਰਤ ਵਿੱਚ 14 ਫਰਵਰੀ 2020 ਨੂੰ ਰਿਲੀਜ਼ ਹੋਈ ਸੀ। ਫਿਲਮ ਦਾ ਮਿਊਜਿਕ ਬੀ ਪ੍ਰਾਕ ਨੇ ਕੀਤਾ ਹੈ ਅਤੇ ਗਾਣੇ ਜਾਨੀ ਨੇ ਲਿਖੇ ਅਤੇ ਕੰਪੋਜ਼ ਕੀਤੇ ਹਨ।

ਕਾਸਟ[ਸੋਧੋ]

ਹਵਾਲੇ[ਸੋਧੋ]