ਸੁਹਾਂ
ਸੁਹਾਂ ਜਾਂ ਸੋਆਂਜਾਂ ਸਵਾਂ ਪੋਠੋਹਾਰ (ਹੁਣ ਪਾਕਿਸਤਾਨ ਵਿੱਚ) ਦੀ ਇੱਕ ਮਹੱਤਵਪੂਰਣ ਨਦੀ ਹੈ। ਇਹ ਮਰੀ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਫਿਰ ਇਸਲਾਮਾਬਾਦ, ਰਾਵਲਪਿੰਡੀ, ਚਕਵਾਲ ਅਤੇ ਮੀਆਂਵਾਲੀ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਕਾਲ਼ਾ ਬਾਗ਼ ਦੇ ਥਾਂ ਤੇ ਸਿੰਧੂ ਨਦੀ ਵਿੱਚ ਜਾ ਡਿੱਗਦੀ ਹੈ। 16 ਕਿਲੋਮੀਟਰ ਤੱਕ ਦੱਖਣ ਵੱਲ ਲਗਾਤਾਰ ਥੱਲੇ ਡਿਗਦਾ ਰਹਿੰਦਾ ਹੈ। ਚੁਰਾ ਕੋਲ਼ ਇਹ ਮੈਦਾਨੀ ਇਲਾਕੇ ਵਿੱਚ ਪਹੁੰਚਦਾ ਹੈ। ਕਿਲ੍ਹਾ ਫਰਵਾਲਾ ਕੋਲ਼ ਇਹ 2500 ਫੁੱਟ ਉੱਚੀ ਤੇ ਸਮੁੰਦਰ ਦੇ ਤਲ ਤੋਂ 800 ਫੁੱਟ ਉੱਚੀ ਪਹਾੜੀ ਨੂੰ ਕੱਟਦਾ ਹੈ। ਪਹਾੜ ਦਾ ਕੱਟ ਬੜੀ ਸੋਹਣੀ ਸੂਰਤ ਪੇਸ਼ ਕਰਦਾ ਏ। ਪਹਾੜੀ ਨਦੀ ਦੀ ਤਰ੍ਹਾਂ ਇਹ ਤੇਜ਼ ਵਗਦੀ ਹੀ ਲੇਕਿਨ ਮੈਦਾਨੀ ਇਲਾਕੇ ਚ ਆ ਕੇ ਆਮ ਦਰਿਆਵਾਂ ਦੀ ਤਰ੍ਹਾਂ ਸੁਸਤੀ ਨਾਲ਼ ਵਗਦੀ ਹੈ। ਇਸਨੂੰ ਕਿਸੇ ਵੀ ਜਗ੍ਹਾ ਤੋਂ ਪੈਦਲ ਪਾਰ ਕੀਤਾ ਜਾ ਸਕਦਾ ਹੈ। ਜੁਲਾਈ ਅਗਸਤ ਵਿੱਚ ਬਰਸਾਤੀ ਪਾਣੀ ਦੀ ਵਜ੍ਹਾ ਨਾਲ ਇਹਦੇ ਵਿੱਚ ਹੜ੍ਹ ਆਉਂਦੇ ਹਨ। ਜੀ ਟੀ ਰੋਡ ਤੇ ਮੋਟਰ ਵੇ ਇਹਦੇ ਉੱਤੋਂ ਦੀ ਲੰਘਦੀਆਂ ਹਨ। ਸਵਾਂ ਵਿੱਚ ਜ਼ਿਲ੍ਹਾ ਰਾਵਲਪਿੰਡੀ ਦੇ ਬਹੁਤ ਸਾਰੇ ਇਲਾਕਿਆਂ ਦਾ ਪਾਣੀ ਗਿਰਦਾ ਹੈ।
ਹੋਰ ਵੇਖੋ
ਪੰਜਾਬੀ ਸਾਹਿਤ ਵਿੱਚ
[ਸੋਧੋ]ਮੋਹਨ ਸਿੰਘ ਦੀ ਮਸ਼ਹੂਰ ਕਵਿਤਾ, ਕੁੜੀ ਪੋਠੋਹਾਰ ਦੀ ਵਿੱਚ ਸੁਹਾਂ ਦਾ ਜ਼ਿਕਰ ਆਉਂਦਾ ਹੈ।
- ਖਿਗੜੀਆਂ ਵਾਲੀ ਸੁੱਥਣ ਕੁੰਜ ਕੇ
- ਫੜ ਕੇ ਮੇਰੀ ਬਾਂਹ
- ਠਿੱਲ ਪਈ ਵਿੱਚ ਸੁਹਾਂ, ਕੁੜੀ ਪੋਠੋਹਾਰ ਦੀ
ਰਾਵਲਪਿੰਡੀ ਦੇ ਇਲਾਕੇ ਵਿੱਚ ਪ੍ਰਚਲਤ ਇੱਕ ਲੋਕ ਗੀਤ ਵਿੱਚ ਵੀ ਸੁਹਾਂ[1] ਦਾ ਜ਼ਿਕਰ ਹੈ:
- ਵਗਦੀ ਪਈ ਸਵਾਂ ਢੋਲਾ
- ਛੋਡਸ ਮੇਰੀ ਬਾਂਹ ਢੋਲਾ