ਸੁਹਾਈ ਅਲੀ ਅਬਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਹਾਈ ਅਲੀ ਅਬਰੋ
ਜਨਮ
ਸੁਹਾਈ ਅਲੀ ਅਬਰੋ

ਲਰਕਾਨਾ, ਸਿੰਧ, ਪਾਕਿਸਤਾਨ[1]
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2012–ਹੁਣ

ਸੁਹਾਈ ਅਲੀ ਅਬਰੋ (ਉਰਦੂ: سہائی علی ابڑوਸਿੰਧੀ: سھائي علي ابڙو) ਇੱਕ ਪਾਕਿਸਤਾਨੀ ਅਦਾਕਾਰਾ, ਡਾਂਸਰ ਅਤੇ ਮਾਡਲ ਹੈ। ਉਹ ਕਈ ਟੀ.ਵੀ. ਡਰਾਮਿਆਂ ਵਿੱਚ ਨਜ਼ਰ ਆ ਚੁੱਕੀ ਹੈ, ਜਿਨ੍ਹਾਂ ਵਿੱਚ ਸਾਤ ਪਰਦੋਂ ਮੇਂ, ਤਨਹਾਈ, ਖੋਇਆ ਖੋਇਆ ਚਾਂਦ, ਕੁਛ ਅਧੂਰੇ ਸੇ ਰਿਸ਼ਤੇ ਅਤੇ ਪਿਆਰੇ ਅਫਜ਼ਲ ਆਦਿ ਪ੍ਰਮੁੱਖ ਹਨ।

ਮੁੱਢਲਾ ਜੀਵਨ[ਸੋਧੋ]

ਸੁਹਾਈ ਦਾ ਜਨਮ ਲਰਕਾਨਾਸਿੰਧ ਵਿੱਚ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ।[1] ਉਹ ਆਪਣੇ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਉਸਦੇ ਮਾਤਾ ਪਿਤਾ ਦੋਵੇਂ ਸਰਕਾਰੀ ਸਿਹਤ ਅਫ਼ਸਰ ਸਨ। ਇੱਕ ਹਾਦਸੇ ਵਿੱਚ ਜਦ ਉਹਨਾਂ ਦੀ ਮੌਤ ਹੋਈ ਤਾਂ ਸੁਹਾਈ ਦੀ ਉਮਰ ਉਸ ਵੇਲੇ ਮਹਿਜ਼ ਨੌਂ ਸਾਲਾਂ ਦੀ ਸੀ। ਸੁਹਾਈ ਦੇ ਬਚਪਨ ਦੇ ਦਿਨ ਹੈਦਰਾਬਾਦ, ਸੁੱਕਰ ਅਤੇ ਇਸਲਾਮਾਬਾਦ ਵਿੱਚ ਗੁਜ਼ਰੇ। ਇਸ ਮਗਰੋਂ ਉਹ ਕਰਾਚੀ ਚਲੀ ਗਈ। ਇੱਥੇ ਉਹ ਆਈ ਤਾਂ ਪੜ੍ਹਾਈ ਦੇ ਮਕਸਦ ਨਾਲ ਸੀ ਪਰ ਉਸ ਦਾ ਰੰਗਮੰਚ ਵਿੱਚ ਕੰਮ ਕਰਨ ਦਾ ਸ਼ੌਂਕ ਵੀ ਪੈਦਾ ਹੋਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਉਸਨੇ ਆਪਣੀ ਅਦਾਕਾਰੀ ਦੇ ਦਮ ਉੱਤੇ ਡਰਾਮਾ ਜਗਤ ਵਿੱਚ ਆਪਣਾ ਨਾਂ ਬਣਾ ਲਿਆ।[2]

ਕੈਰੀਅਰ[ਸੋਧੋ]

ਅਬਰੋ ਨੇ ਮਾਡਲ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਕਮਰਸ਼ੀਅਲ ਜਿਵੇਂ ਕਿ ਸ਼ਾਨ ਪਿਕਲ, ਕੋਕਾ ਕੋਲਾ ਅਤੇ ਪੈਪਸੀ ਜਿਹੇ ਇਸ਼ਤਿਹਾਰਾਂ ਵਿੱਚ ਦਿਖਾਈ ਦਿੱਤੀ।

ਅਬਰੋ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਜੀਉ ਟੀ.ਵੀ. ਸੀਰੀਅਲ "ਸਾਤ ਪਰਦੋਂ ਮੇਂ" ਨਾਲ ਸ਼ੁਰੂ ਕੀਤਾ, ਜਿਸ ਵਿੱਚ ਉਸਨੇ ਮਿਕਾਲ ਜੁਲਫੀਕਾਰ ਅਤੇ ਐਲੀ ਖਾਨ ਨਾਲ ਕੰਮ ਕੀਤਾ।[3] ਉਸਨੇ ਐਰੀ ਡਿਜ਼ੀਟਲ ਦੇ ਨਾਚ ਪ੍ਰੋਗਰਾਮ ਰਿਆਲਟੀ ਸ਼ੋਅ ਲਈ ਡਾਂਸ ਪ੍ਰਫੋਰਮ ਕੀਤਾ। ਉਸਨੂੰ ਹਮ ਟੀ.ਵੀ. ਦੀ ਇੱਕ ਟੈਲੀ-ਫ਼ਿਲਮ "ਰੰਗਰੇਜ਼ ਮੇਰੇ" ਵਿੱਚ ਵੀ ਵੇਖਿਆ ਗਿਆ।[4][5] ਬਾਅਦ ਵਿੱਚ ਉਹ ਸੀਰੀਅਲ ਤਨਹਾਈ ਵਿੱਚ ਗੋਹੇਰ ਮੁਮਤਾਜ਼, ਆਇਸ਼ਾ ਉਮਰ, ਅਜ਼ਫਰ ਰਹਿਮਾਨ, ਸਾਬਾ ਹਮੀਦ ਅਤੇ ਅਰੀਸ਼ਾ ਰਾਜ਼ੀ ਨਾਲ ਨਜ਼ਰ ਆਈ। ਅਬਰੋ ਨੇ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਯਾਸੀਰ ਨਵਾਜ਼ ਦੀ "ਅੰਜੁਮਨ (2013 ਫ਼ਿਲਮ)" ਨਾਲ ਕੀਤੀ ਸੀ, ਜਿਸ ਦੇ ਲਈ ਉਸਨੂੰ ਸਰਬੋਤਮ ਸਹਿਯੋਗੀ ਅਭਿਨੇਤਰੀ ਸ਼੍ਰੇਣੀ ਵਿੱਚ ਤਰੰਗ ਹਾਉਸਫੁੱਲ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। 2015 ਵਿੱਚ ਉਸਨੇ ਦੋ ਪਾਕਿਸਤਾਨੀ ਫ਼ਿਲਮਾਂ, "ਰੋਂਗ ਨੰ" ਅਤੇ "ਜਵਾਨੀ ਫਿਰ ਨਹੀਂ ਆਨੀ" ਵਿੱਚ ਕੰਮ ਕੀਤਾ, ਦੋਵੇਂ ਬਾਕਸ-ਆਫਿਸ 'ਤੇ ਹਿੱਟ ਰਹੀਆਂ। 2018 ਵਿੱਚ ਉਹ ਜੀਵਨੀ ਸੰਬੰਧੀ ਡਰਾਮਾ ਫ਼ਿਲਮ "ਮੋਟਰਸਾਈਕਲ ਗਰਲ" ਵਿੱਚ ਨਜ਼ਰ ਆਈ, ਜੋ ਮੋਟਰਸਾਈਕਲ ਸਵਾਰ ਜ਼ੈਨੀਥ ਇਰਫਾਨ ਦੀ ਜ਼ਿੰਦਗੀ 'ਤੇ ਅਧਾਰਤ ਸੀ।[6] ਇਹ ਇੱਕ ਫ਼ਿਲਮ ਵਿੱਚ ਉਸ ਦੀ ਪਹਿਲੀ ਵੱਡੀ ਭੂਮਿਕਾ ਸੀ ਅਤੇ ਉਸ ਨੂੰ ਉਸ ਦੀ ਅਦਾਕਾਰੀ ਲਈ ਆਲੋਚਕਾਂ ਤੋਂ ਪ੍ਰਸ਼ੰਸਾ ਵੀ ਮਿਲੀ।[7] ਹਾਲਾਂਕਿ ਇਹ ਫ਼ਿਲਮ ਨਾਜ਼ੁਕ ਪੱਧਰ 'ਤੇ ਸਫ਼ਲ ਹੋਈ ਸੀ, ਪਰ ਵਪਾਰਕ ਤੌਰ 'ਤੇ ਫਲਾਪ ਹੋ ਗਈ।[8]

ਆਉਣ ਵਾਲੇ ਪ੍ਰੋਜੈਕਟ[ਸੋਧੋ]

ਉਹ ਹੁਣ ਆਪਣੀ ਆਉਣ ਵਾਲੀ ਫ਼ਿਲਮ "ਕੰਮਬਖਤ" ਲਈ ਸ਼ਹਿਰਯਾਰ ਮੁਨਵਰ ਸਦੀਕੀ ਨਾਲ ਕੰਮ ਕਰ ਰਹੀ ਹੈ, ਜਿਸ 'ਤੇ 2013 ਤੋਂ ਕੰਮ ਚੱਲ ਰਿਹਾ ਹੈ। ਉਸਨੇ ਹੁਮਾਯੂੰ ਸਈਅਦ ਨਾਲ ਇੱਕ ਪ੍ਰੋਜੈਕਟ 'ਤੇ ਵੀ ਸਾਇਨ ਕੀਤੇ ਹਨ।[9]

ਫ਼ਿਲਮੋਗਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
ਫ਼ਿਲਮ
2013 ਅੰਜੁਮਨ ਰੁਦਰਾ Remake of Anjuman (1970 film)
2015 ਰੋਂਗ ਨੰ. ਲੈਲਾ
2015 ਜਵਾਨੀ ਫਿਰ ਨਹੀਂ ਆਨੀ ਜ਼ੋਯਾ [1]
2018 ਮੋਟਰਸਾਇਕਲ ਗਰਲ ਜ਼ੇਨਿਥ ਇਰਫਾਨ
TBA ਲਵ, ਲੰਦਨ, ਸਿਆਲਕੋਟ ਟੀ.ਬੀ.ਏ. Pre-production[10]
ਕੰਮਬਖਤ Re-working process
ਟੈਲੀਵਿਜ਼ਨ
2012 ਮਨਜਲੀ ਸਾਨੀਆ Aired on Geo TV
2012 ਸਾਤ ਪਰਦੋਂ ਮੇਂ ਦਰਕਸ਼ਨਦੇ ਬਦਰ Aired on Geo Entertainment
2012 ਰੰਗਰੇਜ਼ ਮੇਰੇ ਅਜ਼ੀਆ
2013 ਤਨਹਾਈ ਜੀਆ Aired on Hum TV
2013 ਕਿਉਂ ਹੈ ਤੂੰ ਸੈਰਾ Aired on Geo Kahani
2013 ਕਹਾਨੀ ਏਕ ਰਾਤ ਕੀ ਹਮਾ Appeared in Episode "Daagh" on ARY Digital
2013 ਖੋਆ ਖੋਆ ਚਾਂਦ ਅੰਗਾਬੀਨ Aired on Hum TV
2013 ਪਹਿਲਾ ਹਮ ਐਵਾਰਡ ਮੇਜ਼ਬਾਨ Hum Awards pre-show on Hum TV
2013 ਰਿਸ਼ਤੇ ਕੁਸ਼ ਅਧੂਰੇ ਸੇ ਗੈਤੀ Aired on Hum TV
2013–2014 ਪਿਆਰੇ ਅਫ਼ਜਲ ਯਸ਼ਮੀਨ Aired on ARY Digital
2014 ਸ਼ਾਦੀ ਕੇ ਬਾਅਦ ਅਲੀਸ਼ਬਾ Telefilm on Hum TV
2014 ਭਾਬੀ ਸਬਾ Aired on ARY Digital
2014 ਢੋਲ ਬਜਨੇ ਲਗੇ ਸੋਹਾਈ Aired on Hum TV
2014 ਦੇ ਇਜ਼ਾਜਤ ਜੋ ਤੂੰ ਆਇਲਾ
2015 ਤੁਮਾਰੀ ਨਤਾਸ਼ਾ ਨਤਾਸ਼ਾ
2017 ਕੈਸੀ ਯੇਹ ਪਹੇਲੀ ਮਿਲੀ Aired on Urdu 1
2017 ਆਧੀ ਗਵਾਹੀ ਸਲਵਾ Aired on Hum TV
2019 ਸੁਰਖ ਚਾਂਦਨੀ ਆਈਦਾ Aired on ARY Digital

ਸਨਮਾਨ ਅਤੇ ਨਾਮਜ਼ਦਗੀ[ਸੋਧੋ]

ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
ਤਰੰਗ ਹਾਉਸਫੁੱਲ ਐਵਾਰਡ
2014 ਅੰਜੁਮਨ ਉੱਤਮ ਸਹਾਇਕ ਅਦਾਕਾਰ ਨਾਮਜ਼ਦ
ਐਰੀ ਫ਼ਿਲਮ ਐਵਾਰਡ
ਦੂਜਾ ਐਰੀ ਫ਼ਿਲਮ ਐਵਾਰਡ ਜਵਾਨੀ ਫਿਰ ਨਹੀਂ ਆਨੀ ਐਰੀ ਫ਼ਿਲਮ ਐਵਾਰਡ ਫ਼ਾਰ ਬੇਸਟ ਐਕਟਰਸ ਜੇਤੂ
Wrong No. ਨਾਮਜ਼ਦ

ਹਵਾਲੇ[ਸੋਧੋ]

  1. 1.0 1.1 1.2 "Going the distance with Sohai". DAWN. Fouzia Nasir Ahmad. 1 January 2017. Retrieved 3 January 2017.
  2. "Who is the REAL Sohai...?". myfashionfix.com. Archived from the original on 2016-11-29. Retrieved 2016-11-28. {{cite web}}: Unknown parameter |dead-url= ignored (help)
  3. "Sohai Ali in Saat Pardon Mein". Geo TV. Archived from the original on ਨਵੰਬਰ 7, 2012. Retrieved ਨਵੰਬਰ 13, 2012.
  4. "Dancing debacle at Karachi". The Express Tribune. May 13, 2012. Retrieved November 13, 2012.
  5. "Sohai in dancing video Naach". Daily Times. April 21, 2012. Retrieved November 13, 2012.[permanent dead link]
  6. "Sohai Ali Abroo shares her journey on becoming "Motorcycle Girl"". Daily Pakistan Global (in ਅੰਗਰੇਜ਼ੀ (ਅਮਰੀਕੀ)). Retrieved 2018-04-06.
  7. Chagani, Anum Rehman (2018-04-20). "Motorcycle Girl isn't the film I expected but it isn't bad either". Images (in ਅੰਗਰੇਜ਼ੀ (ਅਮਰੀਕੀ)). Retrieved 2018-05-12.
  8. "Box Office Review: Is 'Motorcycle Girl' off to a speedy start?". Something Haute (in ਅੰਗਰੇਜ਼ੀ (ਅਮਰੀਕੀ)). 2018-04-23. Retrieved 2018-05-12.
  9. "Would love to work with Kareena Kapoor Khan: Humayun Saeed - The Express Tribune". The Express Tribune (in ਅੰਗਰੇਜ਼ੀ (ਅਮਰੀਕੀ)). 2017-09-05. Retrieved 2018-05-17.
  10. "Sohai Ali Abro signs Fahim Burney's second film 'Love, London, Sialkot'". DAWN Images. 16 June 2017. Retrieved 20 June 2017.