ਸੁਹਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਸੁਹਾਗ - ਚਾਰ ਗੁੱਲੀਆਂ ਰੰਗ ਡੁੱਲ੍ਹੀਆਂ

ਸੁਹਾਗ ਵਿਆਹ ਵੇਲ਼ੇ ਧੀ ਵਾਲੇ ਘਰ, ਧੀ ਵਾਲੇ ਪਰਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਜਦ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਧੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ਜਾਂ ਸੱਤ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਦੇ ਘਰ ਵਿੱਚ ਸੁਹਾਗ ਗਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਗੀਤ ਵਿਆਹ ਵਾਲੀ ਕੁੜੀ ਦੇ ਘਰ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਖੁਸ਼ੀ ਦੇ ਮਾਹੌਲ ਵਿੱਚ ਗਾਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਜਵਾਨ ਹੋ ਰਹੀਆਂ ਕੁੜੀਆਂ ਦੀਆਂ ਆਸਾਂ, ਸੁਪਨਿਆਂ ਅਤੇ ਚਾਵਾਂ-ਮਲ੍ਹਾਰਾਂ ਦਾ ਭਰਪੂਰ ਪ੍ਰਗਟਾ ਹੁੰਦਾ ਹੈ। ਇਹਨਾਂ ਲੋਕ-ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਵਾਰ ਦੇ ਜੀਆਂ ਨਾਲ਼ ਵੱਖ-ਵੱਖ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ, ਕਿਤੇ ਤਣਾਉ ਹੈ।[1]

“ਸੁਹਾਗ ਦਾ ਸ਼ਬਦਿਕ ਅਰਥ ਹੈ ਖੁਸ਼ਨਸੀਬੀ ਅਥਵਾ ਚੰਗੇ ਭਾਗ। ਲੋਕ ਸਾਹਿਤ ਦੇ ਸੰਦਰਭ ਵਿਚ ਸੁਹਾਗ ਤੋਂ ਭਾਵ ਅਜਿਹੇ ਸੁਭਾਗਯ ਲੋਕ ਗੀਤ ਹਨ, ਜਿਹੜੇ ਲੜਕੀ ਦੇ ਵਿਆਹ ਨਾਲ ਸੰਬਧਿਤ ਹਨ। ਜਿਵੇਂ ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਘੋੜੀਆਂ ਗਾਏ ਜਾਣ ਦਾ ਰਿਵਾਜ਼ ਹੈ, ਇਸੇ ਤਰ੍ਹਾਂ ਕੁੜੀ ਦੇ ਵਿਆਹ ਦੇ ਕੁਝ ਦਿਨ ਪਹਿਲਾਂ ਰਾਤ ਦੇ ਖਾਣੇ ਤੋਂ ਪਿਛੋਂ ਔਰਤਾਂ ਦੁਆਰਾ ‘ਸੁਹਾਗ’ ਗਾਉਣੇ ਆਰੰਭ ਕਰ ਦਿੰਦੀਆਂ ਹਨ। ਇਹ ਸਿਲਸਲਾ ਵਿਆਹ ਤੋਂ ਇਕ ਦਿਨ ਪਹਿਲਾਂ ਤੱਕ ਜਾਰੀ ਰਹਿੰਦਾ ਹੈ। ਸੁਹਾਗ ਵੀ ਇਸਤਰੀਆਂ ਦੁਆਰਾ ਢੋਲਕੀ ਨਾਲ ਗਾਏ ਜਾਣ ਵਾਲੇੇ ਗੀਤ ਹਨ। ਇਨ੍ਹਾਂ ਵਿਚ ਕੁੜੀ ਦੀ ਆਪਣੇ ਮਾਪਿਆਂ ਪ੍ਰਤਿ ਮੁਹੱਬਤ, ਪੇਕੇ ਘਰ ਨਾਲ ਜੁੜੀਆਂ ਉਸ ਦੀਆਂ ਕਦੀ ਨਾ ਭੁੱਲਣ ਵਾਲੀਆਂ ਯਾਦਾਂ ਅਤੇ ਵਰ ਅਤੇ ਘਰ ਸਬੰਧੀ ਕੁੜੀ ਦੇ ਜਜ਼ਬਾਤ ਦਾ ਵਰਣਨ ਹੁੰਦਾ ਹੈ। ਕੁਝ ਦਿਨਾਂ ਤੱਕ ਕੁੜੀ ਨੇ ਪਰਾਏ ਘਰ ਚਲੀ ਜਾਣਾ ਹੈ। ਸੁਹਾਗ ਗੀਤਾਂ ਵਿਚ ਉਸਦੇ ਰੰਗੀਲੇ ਸਹੁਰੇ ਦੇਸ਼, ਰਜਿਆ-ਪੁਜਿਆ ਸਹੁਰਾ ਘਰ, ਚੰਨਾ ਵਿਚੋਂ ਚੰਨ ਉਸ ਦਾ ਹੋਣ ਵਾਲਾ ਪਤੀ ਅਤੇ ਕੁੜੀਆਂ ਦੀਆਂ ਖਾਹਿਬਾਂ, ਉਮੰਗਾਂ ਤੇ ਗੰਝਾਂ ਦਾ ਵਰਣਨ ਹੰੁਦਾ ਹੈ। ਵਿਛੇੜੇ ਦੇ ਭਾਵਾ ਨੂੰ ਪ੍ਰਗਟ ਕਰਨ ਵਾਲਾ ਸੁਹਾਗ ਗੀਤ ਇਸ ਪ੍ਰਕਾਰ ਹੈ :- ਸਾਡਾ ਚਿੜੀਆਂ ਦਾ ਚੰਬਾ ਨੀ ਤੇ ਬਾਬਲ ਅਸਾਂ ਉਡ ਜਾਣਾ। ਸਾਡੀ ਲੰਬੀ ਉਡਾਰੀ ਏ ਤੇ ਬਾਬਲ ਕਿਹੜੇ ਦੇਸ ਜਾਣਾ।”[2]

ਇਸ ਤਰ੍ਹਾਂ ਡਾ. ਕਰਨੈਲ ਸਿੰਘ ਥਿੰਦ ਸੁਹਾਗ ਦਾ ਅਰਥ ਖੁਸ਼ਨਸੀਬੀ ਅਥਵਾ ਚੰਗੇ ਭਾਗ ਤੋਂ ਲੈਂਦੇ ਹਨ। ਅਸਲ ਵਿਚ ਉਹਨਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਕਿਉਂਕਿ ਸੁਹਾਗ ਇਕ ਰਸਮ ਹੈ ਜੋ ਕੁੜੀ ਦੇ ਵਿਆਹ ਤੋਂ ਪਹਿਲਾਂ ਗਾਇਆ ਜਾਂਦਾ ਹੈ ਇਸ ਵਿਚ ਕੁੜੀ ਦੀਆਂ, ਰੀਝਾਂ, ਉਮੰਗਾਂ, ਯਾਦਾਂ, ਖਾਹਿਸ਼ਾ ਆਦਿ ਦਾ ਪ੍ਰਗਟਾਵਾ ਹੁੰਦਾ ਹੈ। ਘੋੜੀਆਂ “ਲੜਕੇ ਦੇ ਵਿਆਹ ਨਾਲ ਸਬੰਧਿਤ ਸ਼ਰਾਨਾਂ ਵਿਚੋਂ ਘੋੜੀਆਂ ਦਾ ਗਾਏ ਜਾਣਾ ਜਰੂਰੀ ਹੈ। ਘੋੜੀਆਂ ਮੂਲ ਰੂਪ ਵਿਚ ਵਿਆਹ ਦੇ ਗੀਤ ਹਨ ਜਿਨ੍ਹਾਂ ਦਾ ਗਾਉਣਾਂ ਸ਼ਾਦੀ ਤੋਂ ਅੱਠ-ਦਸ ਦਿਨ ਪਹਿਲਾਂ ਹੀ ਆਰੰਭ ਹੋ ਜਾਂਦਾ ਹੈ। ਜੰਝ ਦੀ ਰਵਾਨਗੀ ਸਮੇਂ ਜਦੋਂ ਲਾੜਾਂ ਸਿਹਰਾ ਬੰਨ ਕੇ, ਕਲੰਗੀ ਲਾ ਕੇ ਘੋੜੀ ਤੇ ਸਵਾਰ ਹੰੁਦਾ ਹੈ ਤਾਂ ਉਸ ਵੇਲੇ ਘੋੜੀਆ ਗਾਈਆਂ ਜਾਂਦੀਆ ਹਨ। ਇਨ੍ਹਾਂ ਗੀਤਾਂ ਵਿਚ ਲਾੜੇ ਨੂੰ ਬੰਨਾ ਜਾਂ ਮਿਹਰਾਜ (ਮਹਾਰ ਜਾ) ਕਰਕੇ ਦੱਸਿਆ ਜਾਂਦਾ ਹੈ ਅਤੇ ਸਿਹਰੇ ਦੇ ਕਲਗੀ ਵਾਲੇ ਸਹਿਜ਼ਾਦੇ ਦੇ ਨਾਲ ਉਸ ਦੇ ਸਰਬਾਲੇ ਅਤੇ ਘੋੜੀ ਦੀਆਂ ਸਿਫ਼ਤਾਂ ਵੀ ਕੀਤੀਆ ਜਾਂਦੀਆ ਹਨ :- ਵੀਰਾ ਕੱਕੀਆ ਤੇ ਚੰਬੀਆ ਘੋੜੀਆਂ ਤੂੰ ਤੇ ਕਿਹੜੀ ਅਸਵਾਰ, ਨੀ ਚੁਣ ਲਿਆਉ-- ਚੁਣ ਲਿਆਉ ਵੀਰਾਂ ਤੇ ਦੇ ਹਾਰ ਨੀ ਗੁੰਦ ਲਿਆਉ।”[3]

ਅਸਲ ਵਿਚ ਜਿਵੇਂ ਕੁੜੀ ਦੇ ਵਿਆਹ ਵਿਚ ਸੁਹਾਗ ਗਾਏ ਜਾਣ ਦਾ ਰਿਵਾਜ ਹੈ ਇਸੇ ਤਰ੍ਹਾਂ ਮੁੰਡੇ ਦੇ ਵਿਆਹ ਵਿਚ ਘੋੜੀਆਂ ਗਾਏ ਜਾਣ ਦਾ ਰਿਵਾਜ਼ ਹੈ ਪਰ ਇਹਨਾਂ ਦੋਣਾਂ ਵਿਚ ਇਕ ਸਮਾਨਤਾ ਇਹ ਹੈ ਕਿ ਦੋਨੋਂ ਰਸਮਾਂ ਔਰਤਾਂ ਵਲੋਂ ਕੀਤੀਆਂ ਜਾਂਦੀਆਂ ਹਨ ਇਹਨਾਂ ਰਸਮਾਂ ਵਿਚ ਮਾਂ-ਪਿਉ ਤੋਂ ਪਿੱਛੋਂ ਭੈਣ ਭਰਾ, ਚਾਚੇ, ਤਾਏ ਮਾਮੇ ਸਾਰੇ ਰਿਸ਼ਤੇਦਾਰ ਸ਼ਗਨ ਮਨਾਉਂਦੇ ਹਨ। ਸਿੱਠਣੀਆਂ “ਸਿੱਠਣੀਆਂ ਵਿਆਹ ਨਾਲ ਸੰਬਧਿਤ ਪੰਜਾਬੀ ਲੋਕ ਗੀਤਾਂ ਦਾ ਅਜਿਹਾ ਰੂਪ ਹੈ ਜਿਸਦਾ ਮਨੋਰਥ ਵਿਅੰਗ, ਕਵਾਕਸ਼ ਜਾਂ ਮਖੌਲੀਆ ਅੰਦਾਜ਼ ਵਿਚ ਤਨਜ਼ ਰਾਹੀਂ ਸਰੋਤੀਆਂ ਦਾ ਦਿਲ ਪ੍ਰਚਾਉਂਦਾ ਹੈ।”[4]

ਹਵਾਲੇ[ਸੋਧੋ]

  1. "ਸੁਹਾਗ". Sabhyachar.com. Retrieved ਨਵੰਬਰ 22, 2012.  Check date values in: |access-date= (help); External link in |publisher= (help)
  2. 2
  3. 3
  4. 4

2. [1][2][3]

  1. ਕਰਨੈਲ ਸਿੰਘ ਥਿੰਦ ‘ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ’ ਪ੍ਰਕਾਸ਼ਕ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਾਲ :2002 ਪੰਨਾ : 136
  2. 3. ਉਹੀ ਪੰਨਾ 134
  3. 4 ਉਹੀ ਪੰਨਾ 137