ਸਮੱਗਰੀ 'ਤੇ ਜਾਓ

ਸੈਮੂਅਲ ਹਾਨੇਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਮੂਅਲ ਹਾਨੇਮਨ

ਡਾ. ਸੈਮੂਅਲ ਹਾਨੇਮਨ (10 ਅਪਰੈਲ 1755[1] - 2 ਜੁਲਾਈ 1843) ਦਾ ਜਨਮ ਜਰਮਨੀ ਦੇ ਇੱਕ ਪਿੰਡ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਪਰ ਆਪ ਨੂੰ ਘਰ ਦੀ ਗ਼ਰੀਬੀ ਕਾਰਨ ਪੜ੍ਹਾਈ ਅੱਧ-ਵਿਚਾਲੇ ਹੀ ਛੱਡਣੀ ਪਈ ਅਤੇ ਕਿਸੇ ਸਟੋਰ ’ਤੇ ਨੌਕਰੀ ਕਰਨੀ ਪਈ। ਆਪ ਨੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਐਮ.ਡੀ. ਦੀ ਡਿਗਰੀ ਹਾਸਲ ਕੀਤੀ। ਐਮ.ਡੀ. ਕਰਨ ਪਿੱਛੋਂ ਆਪ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਡਾ. ਸੈਮੂਅਲ ਹਾਨੇਮਨ ਉਸ ਵੇਲੇ ਦੀਆਂ ਸਿਹਤ ਸਹੂਲਤਾਂ ਤੋਂ ਅਸੰਤੁਸ਼ਟ ਸਨ।

ਹੋਮਿਓਪੈਥੀ ਦੇ ਜਨਮਦਾਤਾ[ਸੋਧੋ]

ਸੈਮੂਅਲ ਹਾਨੇਮਨ ਹੋਮਿਓਪੈਥੀ ਦਾ ਜਨਮਦਾਤਾ ਹੈ। ਆਪ ਆਪਣੀ ਪ੍ਰੈਕਟਿਸ ਛੱਡ ਕੇ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਕਿਤਾਬਾਂ ਦੇ ਅਨੁਵਾਦ ਕਰਨ ਲੱਗ ਪਏ। ਇੱਕ ਦਿਨ ਇੱਕ ਕਿਤਾਬ ਦਾ ਅਨੁਵਾਦ ਕਰਦੇ-ਕਰਦੇ ਆਪ ਨੇ ‘ਸਿਨਕੋਨਾ ਟਰੀ’ ਬਾਰੇ ਪੜ੍ਹਿਆ ਕਿ ਜੇਕਰ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ਵਿੱਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਸੈਮੂਅਲ ਹਾਨੇਮਨ ਨੂੰ ਸੱਚ ਜਾਪੀ ਅਤੇ ਉਨ੍ਹਾਂ ਤਜਰਬਾ ਕਰਨਾ ਸ਼ੁਰੂ ਕਰ ਦਿੱਤਾ, ਸੱਚਮੁੱਚ ਓਹੀ ਹੋਇਆ ਅਤੇ ਇਸ ਤਰ੍ਹਾਂ ਹੋਮਿਓਪੈਥੀ ਹੋਂਦ ਵਿੱਚ ਆਈ।

ਫਰਾਂਸ ਦੇ ਬੁਤਘਾੜੇ ਡੈਵਿਡ ਡੀ' ਐਂਗਰਜ਼ (1837) ਵਿੱਚ ਸੈਮੂਅਲ ਹੈਨੇਮੈਨ ਦਾ ਬੁਤ

ਹੋਮਿਓਪੈਥੀ ਦਾ ਪਹਿਲਾ ਸਿਧਾਂਤ[ਸੋਧੋ]

ਹੋਮਿਓਪੈਥੀ ਦਾ ਸਿਧਾਂਤ ‘ਜ਼ਹਿਰ ਨੂੰ ਜ਼ਹਿਰ ਮਾਰਦਾ ਹੈ’ ਵਾਲਾ ਹੈ। ਇਸ ਤੋਂ ਭਾਵ ਜਿਹੋ ਜਿਹੜੀ ਬੀਮਾਰੀ ਸਾਡੇ ਸਰੀਰ ਵਿੱਚ ਹੈ, ਉਸ ਨੂੰ ਓਹੀ ਦਵਾਈ ਦੇਣੀ ਪਵੇਗੀ ਜਿਹੀ ਸਰੀਰ ਵਿੱਚ ਜਾ ਕੇ ਉਸ ਤਰ੍ਹਾਂ ਦਾ ਰੋਗ ਪੈਦਾ ਕਰ ਸਕੇ ਤਾਂ ਕਿ ਬੀਮਾਰੀ, ਬੀਮਾਰੀ ਨਾਲ ਲੜੇ ਅਤੇ ਮਰੀਜ਼ ਤੰਦਰੁਸਤ ਹੋ ਜਾਵੇ। ਬੇਸ਼ੱਕ ਸ੍ਰਿਸ਼ਟੀ ਦੀ ਸਿਰਜਨਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰੇਕ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਜੇ ਨਾਲੋਂ ਭਿੰਨ ਹੈ। ਇਸ ਨੂੰ ਡਾਕਟਰ ਹੈਨੇਮੈਨ ਨੇ ‘ਇੰਡੀਵਿਜ਼ੂਅਲਾਈਜੇਸ਼ਨ’ ਦਾ ਨਾਮ ਦਿੱਤਾ ਹੈ। ਇਸ ਤੋਂ ਭਾਵ ਹੈ ਕਿ ਜੇਕਰ ਦੋ ਵਿਅਕਤੀਆਂ ਨੂੰ ਬੁਖ਼ਾਰ ਹੋਇਆ ਹੈ ਤਾਂ ਉਨ੍ਹਾਂ ਦੋਵਾਂ ਦੇ ਲੱਛਣ ਭਿੰਨ-ਭਿੰਨ ਹੋਣਗੇ, ਬੇਸ਼ੱਕ ਬੁਖ਼ਾਰ ਨੂੰ ਨਾਂ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ਵਿੱਚ ਬੀਮਾਰੀ ਬਨਾਮ ਦਵਾਈ ਨਹੀਂ ਹੁੰਦੀ, ਸਗੋਂ ਮਰੀਜ਼ ਬਨਾਮ ਦਵਾਈ ਦੀ ਚੋਣ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਭਾਵੇਂ ਕਿ ਹੋਮਿਓਪੈਥੀ ਦੀ ਖੋਜ ਨਾਲ ਡਾ. ਸੈਮੂਅਲ ਹੈਨੇਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁਝ ਸੱਚ ਹੋਇਆ।

ਹੋਮਿਓਪੈਥੀ ਦਾ ਦੁਜਾ ਸਿਧਾਂਤ[ਸੋਧੋ]

ਹੋਮਿਓਪੈਥੀ ਦਾ ਇੱਕ ਹੋਰ ਸਿਧਾਂਤ ਜੋ ਉਨ੍ਹਾਂ ਨੇ ਹੋਂਦ ਵਿੱਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇੱਕ ਸ਼ਕਤੀ ਚਲਾ ਰਹੀ ਹੈ, ਜਿਸ ਨੂੰ ਉਨ੍ਹਾਂ ‘ਵਾਇਟਲ ਫੋਰਸ’ ਦਾ ਨਾਂ ਦਿੱਤਾ। ਜਦੋਂ ਬੀਮਾਰੀ ਆਪਣਾ ਜ਼ੋਰ ਪਾ ਲੈਂਦੀ ਹੈ ਤਦ ਇਹ ‘ਵਾਇਟਲ ਫੋਰਸ’ ਕਮਜ਼ੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦੋਂ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ਼ ਤੰਦਰੁਸਤ ਮਹਿਸੂਸ ਕਰਦਾ ਹੈ। ਭਾਵੇਂ ਕਿ ਇਸ ਗੱਲ ਦਾ ਉਦੋਂ ਵੀ ਅਤੇ ਹੁਣ ਵੀ ਬਹੁਤ ਵਿਰੋਧ ਹੋਇਆ ਸੀ ਪਰ ਡਾ. ਸੈਮੂਅਲ ਹੈਨੇਮੈਨ ਨੇ ਤੱਥਾਂ ਦੇ ਆਧਾਰ ’ਤੇ ਇਹ ਸਮਝਾਇਆ ਕਿ ਇੱਕ ਪਾਸੇ ਤੰਦਰੁਸਤ ਜਿਉਂਦਾ-ਜਾਗਦਾ ਮਨੁੱਖ ਹੈ ਅਤੇ ਦੂਜੇ ਪਾਸੇ ਮਰਿਆ ਹੋਇਆ ਮਨੁੱਖ ਹੈ। ਦੋਵਾਂ ਵਿੱਚ ਸਾਰੇ ਅੰਗ ਆਪਣੀ-ਆਪਣੀ ਜਗ੍ਹਾ ਸਥਿਰ ਹਨ ਪਰ ਮਰਿਆ ਹੋਇਆ ਮਨੁੱਖ ਨਾ ਹਿੱਲ ਸਕਦਾ ਹੈ, ਨਾ ਬੋਲ ਸਕਦਾ ਪਰ ਸਰੀਰ ਦੇ ਸਾਰੇ ਅੰਗ ਤਾਂ ਉਸ ਵਿੱਚ ਵੀ ਮੌਜੂਦ ਹਨ। ਫਿਰ ਵੀ ਕੀ ਚੀਜ਼ ਗਾਇਬ ਹੈ? ਉਹ ਹੈ- ‘ਵਾਈਟਲ ਫੋਰਸ’ ਭਾਵ ਸਰੀਰ ਦੀ ਸ਼ਕਤੀ ਜੋ ਸਾਨੂੰ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ ਅਤੇ ਜਦੋਂ ਇਹ ਆਪਣਾ ਕੰਮ-ਕਾਜ ਸਹੀ ਦਿਸ਼ਾ ਵਿੱਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੀ ਤਾਂ ਕਿ ਦੁਨੀਆ ਦਾ ਹਰ ਮਨੁੱਖ ਆਪਣੇ-ਆਪ ਨੂੰ ਤੰਦਰੁਸਤ ਮਹਿਸੂਸ ਕਰੇ।ਇਸੇ ਵਾਈਟਲ ਫੋਰਸ ਦਾ ਦੂਜਾ ਨਾਂ ਰੋਗ ਰੋਧਕ ਤੰਤਰਜਾਂ ਇਮਊਨ ਸਿਸਟਮ ਵੀ ਹੈ।

ਕੰਮ[ਸੋਧੋ]

  1. Heilkunde der Erfahrung.
  2. Fragmenta de viribus
  3. The Organon of the Healing Art
  4. Materia Medica Pura
  5. Chronic Diseases
  6. The Friend of Health
  7. Appeal to Thinking Philanthropist Respecting the Mode of Propagation of the Asiatic Choler
  8. Hahnemann also campaigned for the humane treatment of the insane in 1792
  9. John Henry Clarke

ਹੋਰ ਦੇਖੋ[ਸੋਧੋ]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. Though some sources do state that he was born in the early hours of 11 April 1755, Haehl, Richard (1922). Samuel Hahnemann his Life and Works. Vol. 1. p. 9. Hahnemann, was born on 10 April at approximately twelve o'clock midnight.