ਸੋਨਮ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨਮ ਕਪੂਰ
Sonam Kapoor promotes 'Raanjhanaa' on the sets of Jhalak Dikhla Jaa Season 6.jpg
ਸੋਨਮ ਕਪੂਰ ਆਪਣੀ ਇੱਕ ਫਿਲਮ ਦੀ ਮਸ਼ਹੂਰੀ ਕਰਦੀ ਹੋਈ
ਜਨਮ (1985-06-09) 9 ਜੂਨ 1985 (ਉਮਰ 35)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007–ਵਰਤਮਾਨ
ਕੱਦ5 ਫ਼ੁੱਟ 10.5 ਇੰਚ (1.79 ਮੀ)[1]
ਸਾਥੀਆਨੰਦ ਅਹੂਜਾ (ਵਿ. 2018)
ਮਾਤਾ-ਪਿਤਾਅਨਿਲ ਕਪੂਰ (ਪਿਤਾ)
ਸੁਨੀਤਾ ਕਪੂਰ (ਮਾਤਾ)
ਸੰਬੰਧੀSee Kapoor family

ਸੋਨਮ ਕਪੂਰ (ਜਨਮ ੯ ਜੂਨ ੧੯੮੫) ਇੱਕ ਭਾਰਤੀ ਅਭਿਨੇਤਰੀ ਹੈ ਜੋ ਬਾਲੀਵੂਡ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਇਹ ਅਨਿਲ ਕਪੂਰ ਦੀ ਪੁੱਤਰੀ ਹੈ ਅਤੇ ਬਾਲੀਵੂਡ ਦੀ ਸਭ ਤੋਂ ਵੱਧ ਫੈਸ਼ਨੇਬਲ ਭਾਰਤੀ ਹਸਤੀ ਮੰਨੀ ਗਈ ਹੈ।

ਕਪੂਰ ਨੇ ਆਪਣਾ ਫਿਲਮੀ ਪੇਸ਼ਾ ੨੦੦੫ ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ਸਾਂਵਰਿਆ ਨਾਲ ਕੀਤਾ। ਇਸ ਫਿਲਮ ਵਾਸਤੇ ਸੋਨਮ ਕਪੂਰ ਨੂੰ ਉੱਤਮ ਨਵੀਂ ਅਭਿਨੇਤਰੀ ਫਿਲਮਫੇਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਮੁੱਢਲਾ ਜੀਵਨ[ਸੋਧੋ]

ਸੋਨਮ ਕਪੂਰ ਦਾ ਜਨਮ ਚੇਮਬੁਰ, ਮੁੰਬਈ ਵਿੱਚ ਹੋਇਆ। ਸੋਨਮ ਕਪੂਰ ਅਨਿਲ ਕਪੂਰ ਤੇ ਸੁਨੀਤਾ ਕਪੂਰ ਦੀ ਪੁਤਰੀ ਅਤੇ ਸੁਰਿੰਦਰ ਕਪੂਰ ਦੀ ਪੋਤੀ ਹੈ। ਸੋਨਮ ਕਪੂਰ ਆਪਣੇ ਤਿੰਨ ਭਰਾ ਤੇ ਭੈਣਾ ਵਿੱਚੋ ਵੱਡੀ ਹੈ। ਸੋਨਮ ਕਪੂਰ ਦੀ ਭੈਣ ਦਾ ਨਾਮ ਰੀਆ ਕਪੂਰ ਹੈ ਅਤੇ ਭਰਾ ਦਾ ਨਾਮ ਹਰਸ਼ਵਰਧਨ ਕਪੂਰ ਹੈ।

ਸੋਨਮ ਕਪੂਰ ਨੇ ਆਪਣੀ ਮੁੱਢਲੀ ਵਿੱਦਿਆ ਆਰੀਆ ਵਿੱਦਿਆ ਮੰਦਿਰ ਜੁਹੂ ਤੋਂ ਪ੍ਰਾਪਤ ਕੀਤੀ ਅਤੇ ਫੇਰ ਸਿੰਘਾਪੁਰ ਚਲੀ ਗਈ। ਸੋਨਮ ਕਪੂਰ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਤੇ ਮਰਾਠੀ ਬੋਲ ਲੈਂਦੀ ਹੈ। ਸੋਨਮ ਕਪੂਰ ਇੱਕ ਨਿਪੰਨ ਨ੍ਰਿਤ ਕਲਾਕਾਰ ਵੀ ਹੈ।

ਫਿਲਮਾਂ ਦੀ ਸੂਚੀ[ਸੋਧੋ]

Year Title Role Notes
2007 ਸਾਵਰੀਆ ਸਕੀਨਾ
2009 ਦਿੱਲੀ 6 ਬਿੱਟੂ ਸ਼ਰਮਾ
2010 ਆਈ ਹੇਟ ਲਵ ਸਟੋਰੀਜ਼ ਸਿਮਰਨ ਸਕਸੇਨਾ
2010 ਆਇਸ਼ਾ ਆਇਸ਼ਾ ਕਪੂਰ
2011 ਥੈਂਕ ਯੂ ਸੰਜਨਾ ਮਲਹੋਤਰਾ
2011 ਮੌਸਮ ਆਯਾਤ ਰਸੂਲ
2012 ਪਲੇਅਰਜ਼ ਨੇਣਾ ਅੱਗਰਵਾਲ
2013 ਬੰਬੇ ਟਾਕੀਜ਼ ਆਪ ਅਪਨਾ ਬੰਬੇ ਟਾਕੀਜ਼ ਗਾਣੇ ਵਿੱਚ ਵਿਸ਼ੇਸ਼ ਦਿੱਖ
2013 ਰਾਂਝਨਾ ਜ਼ੋਇਆ
2013 ਭਾਗ ਮਿਲਖਾ ਭਾਗ ਬਿਰੋ
2014 ਬੇਵਕੂਫ਼ੀਆਂ ਮੈਇਰਾ ਸੇਹ੍ਗਲ
2014 ਖੂਬਸੂਰਤ ਮਿੱਲੀ ਚਕਰਵਰਤੀ
2014 ਡੌਲੀ ਕੀ ਡੋਲੀ ਡੌਲੀ
2015 ਪ੍ਰੇਮ ਰਤਨ ਧਨ ਪਾਇਓ ਰਾਜਕੁਮਾਰੀ ਮੈਥੀਲੀ ਦੇਵੀ
2016 ਨੀਰਜਾ ਨੀਰਜਾ ਭਨੋਟ
2018 ਪੈਡਮੈਨ ਪਰੀ ਵਾਲੀਆ
2018 ਵੀਰੇ ਦੀ ਵੈਡਿੰਗ ਅਵਨੀ ਸ਼ਰਮਾ
2018 ਸੰਜੂ Film yet to release ਟੀਨਾ ਮੁਨੀਮ ਪੋਸਟ-ਪ੍ਰੋਡਕਸ਼ਨ

ਹਵਾਲੇ[ਸੋਧੋ]

  1. "Yes, they Cannes!". The Telegraph. 18 May 2011. Retrieved 2 October 2014.