ਸਮੱਗਰੀ 'ਤੇ ਜਾਓ

ਸ੍ਰੀਲਤਾ ਬਟਲੀਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ੍ਰੀਲਤਾ ਬਟਲੀਵਾਲਾ
ਬਟਲੀਵਾਲਾ 2011 ਵਿਚ।
ਜਨਮ
ਪੇਸ਼ਾਔਰਤਾਂ ਦੇ ਸਸ਼ਕਤੀਕਰਨ ਨਾਲ ਸਬੰਧਤ ਸਮਾਜਿਕ ਸਰਗਰਮੀ ਅਤੇ ਲੇਖਕ
ਸਰਗਰਮੀ ਦੇ ਸਾਲ1960 ਦੇ ਦਹਾਕੇ ਤੋਂ
ਲਈ ਪ੍ਰਸਿੱਧਔਰਤੀ ਸਸ਼ਕਤੀਕਰਨ
ਜ਼ਿਕਰਯੋਗ ਕੰਮ'ਦੱਖਣੀ ਏਸ਼ੀਆ ਵਿਚ ਔਰਤਾਂ ਦਾ ਸਸ਼ਕਤੀਕਰਨ - ਸੰਕਲਪ ਅਤੇ ਅਭਿਆਸ (1993) [1]

ਸ੍ਰੀਲਤਾ ਬਟਲੀਵਾਲਾ ਇੱਕ ਸਮਾਜ ਸੇਵੀ, ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ, ਵਿਦਵਾਨ ਅਤੇ ਔਰਤਾਂ ਦੇ ਸਸ਼ਕਤੀਕਰਨ ਬਾਰੇ ਬਹੁਤ ਸਾਰੀਆਂ ਕਿਤਾਬਾਂ ਦੀ ਲੇਖਕ, ਕਰਨਾਟਕ, ਬੰਗਲੁਰੂ, (ਪਹਿਲਾਂ ਬੰਗਲੌਰ ਵਜੋਂ ਜਾਣਿਆ ਜਾਂਦਾ ਸੀ) ਭਾਰਤ ਦੀ ਰਹਿਣ ਵਾਲੀ ਹੈ। 1970 ਦੇ ਦਹਾਕੇ ਤੋਂ ਬਾਅਦ ਦੇ ਸਮੇਂ ਤੋਂ ਉਹ "ਜ਼ਮੀਨੀ ਕਾਰਜਸ਼ੀਲਤਾ, ਵਕਾਲਤ, ਸਿੱਖਿਆ, ਖੋਜ, ਸਿਖਲਾਈ," ਗ੍ਰਾਂਟ ਪ੍ਰਾਪਤ ਕਰਨ ਅਤੇ ਵਿਦਵਤਾਪੂਰਨ ਸੁਭਾਅ ਦੇ ਕੰਮਾਂ ਨੂੰ ਜੋੜਨ ਵਿੱਚ ਲੱਗੀ ਹੋਈ ਹੈ।[2]

ਔਰਤਾਂ ਦੇ ਸਸ਼ਕਤੀਕਰਨ ਦੀ ਪਰਿਭਾਸ਼ਾ 1980 ਦੇ ਦਹਾਕੇ ਦੇ ਮੱਧ ਵਿੱਚ ਪਰਿਭਾਸ਼ਤ ਹੋਈ, ਜੋ ਬਾਲਟੀਵਾਲਾ ਅਨੁਸਾਰ ਅਜਿਹੀ ਸ਼ਬਦਾਵਲੀ ਹੈ ਜੋ "ਕਲਿਆਣ, ਉੱਨਤੀ, ਭਾਈਚਾਰੇ ਦੀ ਭਾਗੀਦਾਰੀ ਅਤੇ ਗਰੀਬੀ ਹਟਾਓ" ਦਾ ਸੰਕੇਤ ਦਿੰਦੀ ਹੈ।[3]

ਬਾਲਟੀਵਾਲਾ ਅਨੁਸਾਰ ਔਰਤਾਂ ਨਾਲ ਜੁੜੇ ਸਸ਼ਕਤੀਕਰਨ ਕਾਨੂੰਨ ਭਾਰਤ ਵਿੱਚ ਅਸਾਨੀ ਨਾਲ ਪਾਸ ਹੋ ਜਾਂਦੇ ਹਨ ਪਰੰਤੂ ਇਸ ਦਾ ਅਮਲੀ ਰੂਪ ਅਖਤਿਆਰ ਕਰਨਾ ਮੁਸ਼ਕਿਲ ਹੈ, ਜਿਸਦੀ ਤੁਲਨਾ ਮਿਸਰ ਦੀ ਅਜਿਹੀ ਹੀ ਸਥਿਤੀ ਨਾਲ ਕੀਤੀ ਜਾ ਸਕਦੀ ਹੈ। ਉਸਦੀ ਰਾਇ ਅਨੁਸਾਰ, ਔਰਤਾਂ ਦੇ ਅੰਦੋਲਨ ਨੂੰ ਸੰਗਠਿਤ ਕਰਨ ਅਤੇ ਜੁਟਾਉਣ ਪ੍ਰਤੀ "ਪ੍ਰਤੀਕ੍ਰਿਆ" ਪਹਿਲਾਂ ਦੇ ਸਮੇਂ ਦੇ ਮੁਕਾਬਲੇ ਵੱਧ ਰਹੀ ਹੈ।[4]

ਜੀਵਨੀ

[ਸੋਧੋ]

ਬਟਲੀਵਾਲਾ ਦਾ ਜਨਮ ਬੰਗਲੋਰ, ਭਾਰਤ ਵਿੱਚ ਹੋਇਆ ਸੀ। ਉਸਨੇ ਟਾਟਾ ਇੰਸਟੀਚਿਉਟ ਆਫ ਸੋਸ਼ਲ ਸਾਇੰਸਿਜ਼, ਬੰਬੇ ਤੋਂ ਸੋਸ਼ਲ ਵਰਕ ਵਿੱਚ ਮਾਸਟਰ ਆਫ਼ ਆਰਟਸ (ਐਮ.ਏ.) ਦੀ ਡਿਗਰੀ ਹਾਸਲ ਕੀਤੀ।[5] 1970 ਦੇ ਅਖੀਰ ਤੋਂ 1990 ਦੇ ਅੰਤ ਤੱਕ ਉਸਨੇ ਭਾਰਤ ਵਿੱਚ ਨਾਰੀਵਾਦੀ ਲਹਿਰ ਨੂੰ ਉਤਸ਼ਾਹਿਤ ਕਰਨ, ਔਰਤਾਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਨ, ਲਿੰਗ-ਸੰਵੇਦਨਸ਼ੀਲ ਮੁੱਦਿਆਂ ਦੀ ਨਿਗਰਾਨੀ ਕਰਨ ਅਤੇ ਮੁਲਾਂਕਣ ਕਰਨ ਅਤੇ ਔਰਤ ਕਾਰਕੁੰਨਾਂ ਨੂੰ ਇਕਜੁੱਟ ਬਣਾਉਣ ਲਈ ਕੰਮ ਕੀਤਾ। ਉਸਨੇ ਚਾਰ ਸੰਸਥਾਵਾਂ ਅਤੇ ਦੋ ਜ਼ਮੀਨੀ ਪੱਧਰ ਦੀਆਂ ਨਾਰੀਵਾਦੀ ਮੁਹਿੰਮਾਂ ਦੀ ਸਥਾਪਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 1990 ਦੇ ਦਹਾਕੇ ਦੇ ਮੱਧ ਤੋਂ ਉਸਨੇ ਬੰਗਲੁਰੂ ਤੋਂ ਬਾਹਰ ਕਈ ਅੰਤਰਰਾਸ਼ਟਰੀ ਅਦਾਰਿਆਂ ਵਿੱਚ ਕੰਮ ਕੀਤਾ ਹੈ; ਜਿਵੇਂ- ਨਿਊਯਾਰਕ ਸ਼ਹਿਰ, ਫ਼ੋਰਡ ਫਾਉਂਡੇਸ਼ਨ (1997 - 2000) ਦੇ ਪ੍ਰੋਗਰਾਮ ਅਫਸਰ ਵਜੋਂ; "ਅੰਤਰ-ਰਾਸ਼ਟਰੀ ਸਿਵਲ ਸੁਸਾਇਟੀ, ਖ਼ਾਸਕਰ ਅੰਤਰਰਾਸ਼ਟਰੀ ਜ਼ਮੀਨੀ ਅੰਦੋਲਨ ਉੱਤੇ" ਗੈਰ ਮੁਨਾਫਾ ਸੰਗਠਨਾਂ ਦੇ ਹੌਜ਼ਰ ਸੈਂਟਰ ਵਿਖੇ ਸਿਵਲ ਸੁਸਾਇਟੀ ਰਿਸਰਚ ਫੈਲੋ; ਹਾਰਵਰਡ ਯੂਨੀਵਰਸਿਟੀ ਅਤੇ ਨਿਊਯਾਰਕ ਸ਼ਹਿਰ ਦੇ ਔਰਤਾਂ ਦੇ ਵਾਤਾਵਰਣ ਅਤੇ ਵਿਕਾਸ ਸੰਗਠਨ ਦੇ ਬੋਰਡ ਦੀ ਚੇਅਰ ਵਜੋਂ ਆਦਿ।[2]

ਬਟਲੀਵਾਲਾ ਔਰਤਾਂ ਦੇ ਅਧਿਕਾਰਾਂ ਨਾਲ ਨਜਿੱਠਣ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਸਰਗਰਮੀ ਨਾਲ ਸ਼ਾਮਿਲ ਹੈ ਜਿਵੇਂ ਕਿ ਐਸੋਸੀਏਸ਼ਨ ਫਾਰ ਵੂਮਨ ਰਾਈਟਸ ਇਨ ਡਿਵੈਲਪਮੈਂਟ (ਏ.ਡਬਲਯੂ.ਆਈ.ਡੀ) ਦੇ ਨਾਲ ਇੱਕ ਸਕਾਲਰ ਐਸੋਸੀਏਟ, "ਜੈਂਡਰ ਐਟ ਵਰਕ" (ਔਰਤਾਂ ਦਾ ਇੱਕ ਗਲੋਬਲ ਨੈਟਵਰਕ) ਬੋਰਡ ਦੀ ਸਹਿ-ਚੇਅਰ, ਅਤੇ ਮੈਂਬਰਦੇ ਨਾਲ ਨਾਲ "ਸਮੁਦਾਇਆ ਨਿਰਮਾਣ ਸਹਾਇਕ" ਅਤੇ ਮੁੰਬਈ ਦੇ ਸਪਾਰਕ ਬੋਰਡ ਦੀ ਸਥਾਪਨਾ ਕੀਤੀ, ਜਿਹੜੀ 1984 ਵਿਚ ਸ਼ਹਿਰੀ ਗਰੀਬਾਂ ਨੂੰ ਕਮਿਉਨਟੀ ਦੇ ਵਿਕਾਸ ਕਾਰਜਾਂ ਵਿਚ ਹਿੱਸਾ ਲੈਣ ਲਈ ਸਹੂਲਤ ਦੇਣ ਲਈ ਸਥਾਪਿਤ ਕੀਤੀ ਗਈ ਸੀ। ਉਸਨੇ ਬੰਗਲੁਰੂ ਵਿੱਚ ਭਾਰਤੀ ਵਿਗਿਆਨ ਅਦਾਰਾ ਦੇ ਨੈਸ਼ਨਲ ਇੰਸਟੀਚਿਉਟ ਆਫ ਐਡਵਾਂਸਡ ਸਟੱਡੀਜ਼ ਵਿੱਚ ਕਰਨਾਟਕ ਵਿਚ ਔਰਤਾਂ ਦੀ ਸਥਿਤੀ 'ਤੇ ਵੀ ਖੋਜ ਕੀਤੀ। ਉਸ ਦੇ ਸਸ਼ਕਤੀਕਰਨ ਕਾਰਜਾਂ ਨਾਲ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਗਰੀਬ ਅਤੇ ਦਲਿਤ ਔਰਤਾਂ ਨੂੰ ਲਾਭ ਹੋਇਆ ਹੈ।[2][5] ਇਹ ਕਾਰਵਾਈ ਪੰਚਾਇਤੀ ਰਾਜ ਦੇ ਅਧੀਨ ਪਿੰਡਾਂ ਦੀਆਂ ਗ਼ਰੀਬ ਅਤੇ ਅਨਪੜ੍ਹ ਔਰਤਾਂ ਨੂੰ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਵਿੱਚ ਚੋਣਾਂ ਕਰਵਾਉਣ ਵਿੱਚ ਮਦਦਗਾਰ ਹੈ; ਉਨ੍ਹਾਂ ਦੀ ਪ੍ਰਤੀਨਿਧਤਾ ਕਈ ਜ਼ਿਲ੍ਹਿਆਂ ਵਿੱਚ ਔਰਤਾਂ ਲਈ 33% ਰਿਜ਼ਰਵੇਸ਼ਨ ਦੀ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਸੀ।[1]

ਬਟਲੀਵਾਲਾ ਇੱਕ ਫੈਲੋ, ਔਰਤਾਂ ਦੀ ਨੀਤੀ ਖੋਜ ਅਤੇ ਐਡਵੋਕੇਟ, ਨੈਸ਼ਨਲ ਇੰਸਟੀਚਿਉਟ ਆਫ਼ ਐਡਵਾਂਸਡ ਸਟੱਡੀਜ਼, ਬੈਂਗਲੁਰੂ ਸੀ।[6] ਉਹ ਇਸ ਸਮੇਂ ਸੀਨੀਅਰ ਸਲਾਹਕਾਰ, ਗਿਆਨ ਭਵਨ, ਸੀ.ਆਰ.ਈ.ਏ. ਵਿਚ ਸਰਗਰਮ (ਕਾਰਜ ਵਿੱਚ ਸ਼ਕਤੀਕਰਨ ਲਈ ਸਰੋਤ ਬਣਾਉਣਾ) ਹੈ। ਉਹ ਤਬਦੀਲੀ ਲਈ ਗੈਰ ਸਰਕਾਰੀ ਸੰਗਠਨ ਆਈ ਟੀ ਦੀ ਪ੍ਰਧਾਨ ਹੈ।

ਬਟਲੀਵਾਲਾ ਦੇ ਅਨੁਸਾਰ ਔਰਤਾਂ ਦੇ ਸਸ਼ਕਤੀਕਰਨ ਦੇ ਟੀਚੇ ਹਨ "ਪਿਤ੍ਰਵਾਦੀ ਵਿਚਾਰਧਾਰਾ ਨੂੰ ਚੁਣੌਤੀ ਦੇਣਾ, ਅਜਿਹੇ ਢਾਂਚਿਆਂ ਨੂੰ ਬਦਲਣਾ ਜੋ ਲਿੰਗ ਵਿਤਕਰੇ ਅਤੇ ਸਮਾਜਕ ਅਸਮਾਨਤਾ ਨੂੰ ਕਾਇਮ ਰੱਖਦੇ ਹਨ ਅਤੇ ਔਰਤਾਂ ਨੂੰ ਸਮੱਗਰੀ ਅਤੇ ਜਾਣਕਾਰੀ ਸਰੋਤਾਂ ਤੱਕ ਪਹੁੰਚ ਅਤੇ ਨਿਯੰਤਰਣ ਹਾਸਲ ਕਰਨ ਦੇ ਯੋਗ ਬਣਾਉਂਣਾ ਹੈ।" [7]

ਬਟਲੀਵਾਲਾ ਸ਼ਾਦੀਸ਼ੁਦਾ ਹੈ, ਬੰਗਲੁਰੂ ਤੋਂ ਕੰਮ ਕਰਦੀ ਹੈ ਅਤੇ ਉਸ ਦੇ ਦੋ ਬੱਚੇ ਅਤੇ ਚਾਰ ਪੋਤੇ-ਪੋਤੀਆਂ ਹਨ।[2]

ਪ੍ਰਕਾਸ਼ਨ

[ਸੋਧੋ]

ਬਟਲੀਵਾਲਾ ਨੇ ਔਰਤਾਂ ਦੇ ਸਸ਼ਕਤੀਕਰਣ ਅਤੇ ਵਿਕਾਸ ਦੇ ਮੁੱਦਿਆਂ 'ਤੇ ਜੋ ਕੰਮ ਕੀਤਾ ਉਸ ਲਈ ਸਿਹਰਾ ਉਸਦੀਆਂ ਬਹੁਤ ਸਾਰੀਆਂ ਪ੍ਰਕਾਸ਼ਤ ਕਿਤਾਬਾਂ ਨੂੰ ਜਾਂਦਾ ਹੈ ਜਿਸ ਵਿਚ ਉਸ ਦੀ ਉੱਘੀ ਮਸ਼ਹੂਰ ਪੁਸਤਕ ਮਹਿਲਾ ਸਸ਼ਕਤੀਕਰਨ ਇਨ ਸਾਉਥ ਏਸ਼ੀਆ - ਕੰਸੈਪਟ ਐਂਡ ਪ੍ਰੈਕਟਿਸ, (1993), ਜੋ 20 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ, ਇੱਕ "ਸੰਕਲਪਿਕ ਢਾਂਚਾ ਅਤੇ ਦਸਤਾਵੇਜ਼" ਹੈ ਜੋ ਔਰਤਾਂ ਦੇ ਸਸ਼ਕਤੀਕਰਨ ਲਈ ਸਿਖਲਾਈ ਮੈਨੂਅਲ ਵਜੋਂ ਵਿਆਪਕ ਤੌਰ 'ਤੇ ਵਰਤੀ ਜਾਂਦੀ ਹੈ। ਉਸ ਦੇ ਹੋਰ ਮਹੱਤਵਪੂਰਣ ਪ੍ਰਕਾਸ਼ਨ ਹਨ: ਸਟੈਟਸ ਆਫ ਰੂਰਲ ਵੂਮਨ ਇਨਕਰਨਾਟਕ (1998) ਲਿੰਗ ਬਰਾਬਰੀ 'ਤੇ; [1] ਟਰਾਂਸਨੈਸ਼ਨਲ ਸਿਵਲ ਸੁਸਾਇਟੀ: ਲੋਇਡ ਡੇਵਿਡ ਬ੍ਰਾਊਨ (2006) ਨਾਲ ਜਾਣ-ਪਛਾਣ ; [8] ਗਰਾਸਰੂਟਸ ਮੂਵਮੈਂਟਸ ਐਜ਼ ਗਲੋਬਲ ਐਕਟਰਸ ; ਅਤੇ ਫੈਮਿਨਿਸਟ ਲੀਡਰਸ਼ਿਪ ਫਾਰ ਸੋਸ਼ਲ ਟਰਾਂਸਫ਼ੋਰਮੇਸਨ: ਕਲੀਅਰਿੰਗ ਦ ਕਨਸੈਪਚੁਅਲ ਕ੍ਲਾਉਡ (2011) ਆਦਿ।[9]

ਕਿਤਾਬਚਾ

[ਸੋਧੋ]
  • Batliwala, Srilatha; Brown, Lloyd David (2006). Transnational civil society: an introduction. Kumarian Press. ISBN 978-1-56549-210-3. {{cite book}}: Invalid |ref=harv (help)
  • Batliwala, Srilatha (2011). Feminist Leadership for Social Transformation: Clearing the Conceptual Cloud. {{cite book}}: Invalid |ref=harv (help)
  • Hill, Elizabeth (2 July 2010). Worker Identity, Agency and Economic Development: Women's Empowerment in the Indian Informal Economy. Routledge. ISBN 978-1-136-95428-3. {{cite book}}: Invalid |ref=harv (help)
  • Philips, Rosemarie (1995). Energy as an Instrument for Socio-economic Development. United Nations Development Programm. {{cite book}}: Invalid |ref=harv (help)
  • Sahay, Sushama (1 January 1998). Women and Empowerment: Approaches and Strategies. Discovery Publishing House. ISBN 978-81-7141-412-3. {{cite book}}: Invalid |ref=harv (help)

ਹਵਾਲੇ

[ਸੋਧੋ]
  1. 1.0 1.1 1.2 "Second Informal Thematic Debate Gender Equality and the Empowerment of Women:Srilatha Batliwala". United Nations General Assembly 61st session. Retrieved 8 March 2016.
  2. 2.0 2.1 2.2 2.3 "Srilatha Batliwala". Justassociates Organization. Archived from the original on 9 ਮਾਰਚ 2016. Retrieved 8 March 2016. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "Just" defined multiple times with different content
  3. Sahay 1998.
  4. "Are women's movements a force for change?". The Guardian. 5 March 2014. Retrieved 8 March 2016.
  5. 5.0 5.1 "Srilatha Batliwala". learningpartnership.org learningpartnership.org. Retrieved 8 March 2016.
  6. Philips 1995.
  7. Hill 2010.
  8. Batliwala & Brown 2006.
  9. Batliwala 2011.