ਸੰਜੇ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਜੇ ਕਪੂਰ
Sanjay Kapoor at the special screening of 'Neerja'.jpg
ਸੰਜੇ ਕਪੂਰ
ਜਨਮਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ ਅਤੇ ਨਿਰਮਾਤਾ
ਸਰਗਰਮੀ ਦੇ ਸਾਲ1995–ਵਰਤਮਾਨ
ਮਾਤਾ-ਪਿਤਾਸੁਰਿੰਦਰ ਕਪੂਰ
ਨਿਰਮਲ ਕਪੂਰ
ਸੰਬੰਧੀSee ਕਪੂਰ ਪਰਿਵਾਰ

ਸੰਜੇ ਕਪੂਰ ਇੱਕ ਭਾਰਤੀ ਅਦਾਕਾਰ ਅਤੇ ਨਿਰਮਾਤਾ ਹੈ। ਉਹ ਨਿਰਮਾਤਾ ਸੁਰਿੰਦਰ ਕਪੂਰ ਦਾ ਪੁੱਤਰ ਹੈ ਅਤੇ ਬੋਨੀ ਕਪੂਰ ਅਤੇ ਅਨਿਲ ਕਪੂਰ ਦਾ ਛੋਟਾ ਭਰਾ ਹੈ।  ਉਹ ਸਟਾਰ ਪਲੱਸ ਤੇ 'ਦਿਲ ਸੰਭਲ ਜਾ ਜ਼ਰਾ' ਵਿੱਚ ਅਨੰਤ ਮਾਥੁਰ ਦੇ ਤੌਰ ਤੇ ਆਉਂਦਾ ਹੈ।[1]

ਉਹ ਆਪਣੀ ਪਤਨੀ ਮਹੀਪ ਸੰਧੂ ਨਾਲ ਸੰਜੈ ਕਪੂਰ ਐਂਟਰਨਟੇਨਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਬਾਨੀ ਅਤੇ ਨਿਰਦੇਸ਼ਕ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਵਲੋਂ ਪੇਸ਼ ਕੀਤੀ ਜਾਣ ਵਾਲੀ ਪਹਿਲੀ ਫ਼ਿਲਮ ਟੇਵਾਰ ਸੀ। 

ਕੈਰੀਅਰ[ਸੋਧੋ]

1995 ਵਿੱਚ ਕਪੂਰ ਨੇ ਹਿੰਦੀ ਸਿਨੇਮਾ ਵਿੱਚ ਸ਼ੁਰੂਆਤ ਆਪਣੀ ਪਹਿਲੀ ਫ਼ਿਲਮ 'ਪ੍ਰੇਮ' ਨਾਲ ਕੀਤੀ, ਜਿਸ ਵਿੱਚ ਉਸ ਦੇ ਨਾਲ ਨਵੀਂ ਆਈ ਅਦਾਕਾਰਾ ਤੱਬੂ ਸੀ। ਹਾਲਾਂਕਿ ਦੋਨੋਂ ਨਵੇਂ ਸਨ ਅਤੇ ਇਨ੍ਹਾਂ ਨੇ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ, ਫਿਲਮ ਕਈ ਸਾਲ ਦੇ ਲਈ ਪਈ ਰਹੀ। ਇਸ ਦਾ ਨਿਰਮਾਣ 1989 ਦਾ ਹੋ ਚੁੱਕਿਆ ਸੀ।  [2] ਜਦੋਂ ਰਿਲੀਜ਼ ਹੋਈ, ਤਾਂ ਇਸ ਨੇ ਬਾਕਸ ਆਫਿਸ ਤੇ ਕਮਾਲ ਕਰ ਦਿੱਤੀ।[3]

ਕਪੂਰ ਦੀ ਅਗਲੀ ਫਿਲਮ ਸੀ ਰਾਜਾ (1995) ਜਿਸ ਵਿੱਚ ਇਸ ਦੇ ਨਾਲ ਮਾਧੁਰੀ ਦੀਕਸ਼ਿਤ ਸੀ। ਇਸ ਨੂੰ ਵੀ ਬਾਕਸ ਆਫਿਸ ਦੀ ਸਫਲਤਾ ਮਿਲੀ ਸੀ। ਉਸਨੇ ਔਜ਼ਾਰ (1997), ਮੁਹੱਬਤ (1997) ਅਤੇ ਸਿਰਫ ਤੁਮ (1999) ਵਰਗੀਆਂ ਫਿਲਮਾਂ ਦੇ ਵਿੱਚ ਮੁੱਖ ਅਦਾਕਾਰ ਦੇ ਤੌਰ ਕੰਮ ਕਰਨਾ ਜਾਰੀ ਰੱਖਿਆ। ਉਹ ਮੁੱਖ ਅਭਿਨੇਤਾ ਦੇ ਰੂਪ ਵਿੱਚ ਬਹੁਤਾ ਸਫਲ ਨਹੀਂ ਰਿਹਾ ਕਿਉਂਕਿ ਉਸ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ ਤੇ ਅਸਫਲ ਰਹੀਆਂ ਸਨ। [4] 2002 ਵਿਚ, ਉਹ 'ਕੋਈ ਮੇਰੇ ਦਿਲ ਸੇ ਪੂਛੇ' ਵਿੱਚ ਈਸ਼ਾ ਦਿਓਲ ਦੇ ਮਨੋਰੋਗੀ ਪਤੀ ਦੀ ਭੂਮਿਕਾ ਨਿਭਾਉਣ ਵਾਲੇ ਖਲਨਾਇਕ ਦੇ ਰੂਪ ਵਿੱਚ ਨਜ਼ਰ ਆਇਆ ਸੀ। ਆਲੋਚਕਾਂ ਨੇ ਉਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਸੀ।[5]

ਉਸਨੇ 2003 ਵਿੱਚ ਟੈਲੀਵਿਜ਼ਨ 'ਤੇ ਆਪਣੀ ਸ਼ੁਰੂਆਤ ਕੀਤੀ, ਜਿਸ ਵਿੱਚ ਟੈਲੀਵਿਜ਼ਨ ਸੀਰੀਅਲ ਕਰਿਸ਼ਮਾ ਵਿੱਚ ਉਹ ਕਰਿਸਮਾ ਕਪੂਰ ਦੇ ਨਾਲ ਆਇਆ ਸੀ। ਉਸ ਨੇ ਕਯਾਮਤ: ਸਿਟੀ ਅੰਡਰ ਥਰੈਟ (2003), ਜੂਲੀ (2004), ਲੱਕ ਬਾਈ ਚਾਂਸ (2009) ਅਤੇ ਸ਼ਾਨਦਾਰ (2015) ਵਰਗੀਆਂ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ। 

ਉਹ ਆਪਣੇ ਭਤੀਜੇ ਅਰਜੁਨ ਕਪੂਰ ਨਾਲ ਆਪਣੀ ਪਹਿਲੀ ਪ੍ਰੋਡਕਸ਼ਨ ਤੇਵਰ ਦੇ 2015 ਵਿੱਚ ਰਿਲੀਜ਼ ਹੋਣ ਤੋਂ ਬਾਅਦ ਨਿਰਮਾਤਾ ਬਣ ਗਿਆ। [6] ਉਸ ਨੇ ਮੁਬਾਰਕਾਂ (2017) ਵਿੱਚ ਪਹਿਲੀ ਵਾਰ ਆਪਣੇ ਭਰਾ ਅਨਿਲ ਨਾਲ ਇੱਕ ਛੋਟੀ ਜਿਹੀ ਪਰ ਮਹੱਤਵਪੂਰਨ ਭੂਮਿਕਾ ਕੀਤੀ। 2017 ਵਿਚ, ਉਹ ਵਿਕਰਮ ਭੱਟ ਦੇ ਟੈਲੀਵਿਜ਼ਨ ਸੀਰੀਅਲ 'ਦਿਲ ਸੰਭਲ ਜਾ ਜਾਰਾ' ਵਿੱਚ ਸਮ੍ਰਿਤੀ ਕਾਲਰਾ ਦੇ ਨਾਲ ਲਿਆ ਗਿਆ ਸੀ।[7] ਇਹ ਸ਼ੋਅ ਇੱਕ ਅਜਿਹੇ ਆਦਮੀ ਬਾਰੇ ਹੈ ਜਿਸ ਨੇ ਆਪਣੇ ਨਾਲੋਂ ਕਾਫੀ ਛੋਟੀ ਲੜਕੀ ਨਾਲ ਵਿਆਹ ਕੀਤਾ ਹੈ ਅਤੇ ਉਹ ਕਿਵੇਂ ਆਪਣੇ ਵਿਆਹ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ। [8]

ਫ਼ਿਲਮੋਗਰਾਫੀ[ਸੋਧੋ]

ਸਾਲ ਮੂਵੀ ਦਾ ਨਾਮ ਭੂਮਿਕਾ ਟਿੱਪਣੀਆਂ
1995 Prem ਸ਼ੰਤਨੂ / ਸੰਜੇ ਵਰਮਾ - ਰਾਜਾ ਰਾਜਾ - ਕਰਤਵਯ ਕਰਨ ਸਿੰਘ
1996 ਬੇਕਾਬੂ ਰਾਜਾ ਵਰਮਾ
1997 ਮੁਹੱਬਤ ਗੌਰਵ ਐਮ ਕਪੂਰ - ਔਜ਼ਾਰ ਯਸ਼ ਠਾਕੁਰ - ਜ਼ਮੀਰ: ਦਿ ਅਵੇਕਿਨਿੰਗ ਆਫ਼ ਏ ਸੋਲ ਕਿਸ਼ਨ - ਮੇਰੇ ਸਪਨੋਂ ਕੀ ਰਾਣੀ ਵਿਜੇ ਕੁਮਾਰ - 1999 ਸਿਰਫ ਤੁਮ ਦੀਪਕ - 2001 ਛੁਪਾ ਰੁਸਤਮ: ਇੱਕ ਸੰਗੀਤ ਥ੍ਰਿਲਰ ਰਾਜਾ / ਨਿਰਮਲ ਕੁਮਾਰ ਚਿਨੋਈ - 2002 ਕੋਈ ਮੇਰੇ ਦਿਲ ਸੇ ਪੂਛੇ ਦੁਸ਼ਿਅੰਤ - ਸੋਚ ਰਾਜ ਮੈਥਿਊਜ਼ - ਸ਼ਕਤੀ: ਪਾਵਰ ਸ਼ੇਖਰ - 2003 ਕਯਾਮਤ: ਸਿਟੀ ਅੰਡਰ ਥਰੈੱਟ ਅੱਬਾਸ ਰਮਾਨੀ - ਡਰਨਾ ਮਨਾ ਹੈ ਸੰਜੇ - ਕਲ ਹੋ ਨਾ ਹੋ ਅਭੈ (ਕੈਮੀਓ) - ਐਲਓਸੀ ਕਾਰਗਿਲ ਮੇਜਰ ਦੀਪਕ ਰਾਮਪਾਲ, 17 ਜੱਟ - 2004 ਜਾਗੋ ਸ਼੍ਰੀਕਾਂਤ - ਜੂਲੀ ਰੋਹਨ - 2005 ਅੰਜਾਨੇ: ਦ ਅਨਨੋਨ ਆਦਿਤਿਆ ਮਲਹੋਤਰਾ - 2006 ਉਨਸ: ਪਿਆਰ ... ਫਾਰਐਵਰ ਰਾਹੁਲ ਮਲਹੋਤਰਾ - 2007 ਦੋਸ਼ " - ਓਮ ਸ਼ਾਂਤੀ ਓਮ ਖ਼ੁਦ ਆਪ
2009 ਲਕ ਬਾਈ ਚਾਂਸ ਰਣਜੀਤ ਰੋਲੀ - ਕਿਰਕਿਤ ਆਈ.ਐਮ. ਰੋਮੀਓ - 2010 ਪ੍ਰਿੰਸ ਸੀ ਬੀ ਆਈ ਅਧਿਕਾਰੀ ਅਲੀ ਖਾਨ - 2014 ਕਹੀੰ ਹੈ ਮੇਰਾ ਪਿਆਰ ਰਾਹੁਲ ਕਪੂਰ - 2015 ਸ਼ਾਨਦਾਰ
ਮੁੰਬਈ - ਦ ਗੈਂਗਸਟਰ - 2017 ਮੁਬਾਰਕਾਂ ਜੀਤੋ ਕੈਮੀਓ

ਟੈਲੀਵਿਜ਼ਨ[ਸੋਧੋ]

ਟੈਲੀਵਿਜ਼ਨ
ਸਾਲ ਸਿਰਲੇਖ ਭੂਮਿਕਾ ਟਿੱਪਣੀਆਂ
2003-2004 ਕ੍ਰਿਸ਼ਮਾ – ਮਿਰੇਕਲਜ ਆਫ਼ ਡੈਸਟਨੀ ਅਮਰ
2017-2018 ਦਿਲ ਸੰਭਲ ਜਾ ਜ਼ਰਾ ਅਨੰਤ ਮਾਥੁਰ ਲੀਡ ਭੂਮਿਕਾ

ਨਿਰਮਾਤਾ[ਸੋਧੋ]

ਸਾਲ ਫਿਲਮ ਦਾ ਨਾਮ
2009 ਕਯਾ ਟਾਈਮ ਹੈ ਯਾਰ
2012 ਇਟ'ਸ ਮਾਈ ਲਾਈਫ਼
2014 ਤੇਵਰ
2016 ਹੇਰਾ ਫੇਰੀ 3

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]