ਸੰਦੀਪਨ ਚੱਟੋਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦੀਪਨ ਚੱਟੋਪਾਧਿਆਏ (25 ਅਕਤੂਬਰ 1933 - 12 ਦਸੰਬਰ 2005) ਇੱਕ ਭਾਰਤੀ ਬੰਗਾਲੀ ਲੇਖਕ ਸੀ।[1] ਉਸ ਦੀ 1961 ਦੀ ਕਿਤਾਬ "ਕ੍ਰਿਤਾਦਾਸ ਕ੍ਰਿਤਾਦਾਸੀ" ਨੇ ਬੰਗਾਲੀ ਗਲਪ ਦਾ ਰੂਪ ਬਦਲਿਆ ਅਤੇ ਆਪਣਾ ਨਾਮ ਬਣਾਇਆ। ਸਥਾਪਤੀ ਵਿਰੋਧੀ ਇੱਕ ਕਠੋਰ ਸ਼ਖਸੀਅਤ ਅਤੇ ਸਿਰਜਣਾਤਮਕ ਆਜ਼ਾਦੀ ਦੇ ਸਮਰਥਕ, ਸੰਦੀਪਨ ਨੇ ਕੁਝ ਸਮੇਂ ਲਈ ਵੱਡੇ ਬੰਗਾਲੀ ਪਬਲਿਸ਼ਿੰਗ ਹਾਊਸਾਂ ਨਾਲ ਵਰਤਣ ਤੋਂ ਇਨਕਾਰ ਕਰ ਦਿੱਤਾ।

ਉਹ 1961-65 ਦੌਰਾਨ ਹੰਗਰੀਵਾਦ ਅੰਦੋਲਨ, ਜਿਸ ਨੂੰ ਹੰਗਰੀ ਪੀੜ੍ਹੀ ਵੀ ਕਿਹਾ ਜਾਂਦਾ ਹੈ, ਦੇ ਮੋਢੀਆਂ ਵਿਚੋਂ ਇੱਕ ਸੀ, ਪਰ ਉਸਨੇ, ਬਿਨੋਈ ਮਜੂਮਦਾਰ, ਸ਼ਕਤੀ ਚਟੋਪਾਧਿਆਏ ਸਹਿਤ ਆਪਣੇ ਸਾਥੀ ਮੈਂਬਰਾਂ ਮਾਲੇ ਰਾਏ ਚੌਧਰੀ, ਸੁਬੀਮਲ ਬਾਸਕ, ਤ੍ਰਿਦਿਬ ਮਿੱਤਰ ਅਤੇ ਸਮੀਰ ਰਾਏਚੌਧੂਰੀ ਨਾਲ ਸਾਹਿਤਕ ਮੱਤਭੇਦ ਪੈਦਾ ਹੋਣ ਕਰਕੇ ਲਹਿਰ ਛੱਡ ਦਿੱਤਾ ਸੀ।

ਉਸ ਨੂੰਆਪਣੀ ਕਿਤਾਬ ਐਮੀ ਓ ਬਨਬੀਹਰੀ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ। ਦਸੰਬਰ 2005 ਵਿੱਚ ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ1।

ਉਸ ਦੀਆਂ ਕੁਝ ਉੱਘੀਆਂ ਲਿਖਤਾਂ ਵਿੱਚ ਕੋਲੇਰਾਰ ਡਿੰਗੂਲਾਈਟ ਪ੍ਰੇਮ, “ਸ਼ੈਪਰ ਚੋਕਰ ਭਿੱਟਰ ਦੀਏ” (ਨਿੱਕੀ ਕਹਾਣੀ), ਕੁੱਕੜ ਸੰਪਰਕ ਦੂਤ ਏਕਤਾ ਕਥਾ ਜਾ ਅਮੀ ਜਾਨੀ, “ਸੀਸ਼ਾਬ ਦਿਨਰਾਤਰੀ” (ਨਿੱਕੀ ਕਹਾਣੀ), ਹੀਰੋਸ਼ੀਮਾ, ਮਾਈ ਲਵ, ਅਸਤਿਤਵਾ ਅਤਿਥੀ ਤੁਮੀ ਅਤੇ ਈਸ਼ੋ ਨਿਪਾਬੇਨ ਸ਼ਾਮਲ ਹਨ।

ਸਾਹਿਤਕ ਕੈਰੀਅਰ[ਸੋਧੋ]

ਸੰਦੀਪਨ ਦੀ ਪਹਿਲੀ ਪ੍ਰਕਾਸ਼ਤ ਨਿੱਕੀਆਂ ਕਹਾਣੀਆਂ ਦੀ ਕਿਤਾਬ ਸੀ, 'ਕ੍ਰਿਤਾਦਸ਼ ਕ੍ਰਿਤਾਦਸ਼ੀ' (1961); ਨਿੱਕੀਆਂ ਕਹਾਣੀਆਂ ਦਾ ਉਸਦਾ ਦੂਜਾ ਸੰਗ੍ਰਹਿ ‘ਸ਼ਮਬੇਤੋ ਪ੍ਰਤਿੱਤਵੰਡੀ ਓ ਅਨਯਾਨਿਓ’ ਨੌਂ ਸਾਲਾਂ ਦੇ ਅੰਤਰਾਲ ਤੋਂ ਬਾਅਦ ਪ੍ਰਕਾਸ਼ਤ ਹੋਇਆ ਸੀ। 1960 ਵਿਆਂ ਦੇ ਅਖੀਰ ਵਿੱਚ ਉਸਨੇ ਸਵੈ-ਪ੍ਰਕਾਸ਼ਤ ਰਚਨਾਵਾਂ ਦੀ ਇੱਕ ਲੜੀ ਅਰੰਭ ਕੀਤੀ, ਜਿਸ ਵਿੱਚ ‘ਬਿਪਲਾਬ ਓ ਰਾਜਮੋਹਨ (1969)’, ‘ਸ਼ੋਮੇਨ ਪਾਲੀਟਰ ਬੋਇਬਾਹਿਕ (1970)’ ਅਤੇ ‘25 ਸ਼ੇ ਬੋਸ਼ਾਖਰ ਸ਼ੂਰਜੋ (1970)’ ਸ਼ਾਮਲ ਹਨ। ਦੋਸਤ ਅਤੇ ਸਾਥੀ ਕਵੀ ਸ਼ਕਤੀ ਚਟੋਪਾਧਿਆਏ ਦੁਆਰਾ 'ਛੋਟੇ ਰਸਾਲਿਆਂ ਦਾ ਰਾਜਕੁਮਾਰ' ਅਖਵਾਏ, ਸੰਦੀਪਨ ਦਾ ਨਾਵਲ 'ਏਖੋਂ ਅਮਰ ਕੋਣੋ ਆਸ਼ੂਕ ਨੀ' ਸਾਲ 1977 ਵਿੱਚ ਸਾਲਾਨਾ ਅਨੰਦਬਾਜ਼ਾਰ ਪੱਤਰ ਵਿੱਚ ਪ੍ਰਕਾਸ਼ਤ ਹੋਇਆ ਸੀ, ਜਿਸ ਤੋਂ ਬਾਅਦ ਉਸਦੇ ਨਾਵਲ ਅਤੇ ਛੋਟੀਆਂ ਕਹਾਣੀਆਂ ਪ੍ਰਤਿੱਖਣ ਅਤੇ ਅਜਕਲ ਵਰਗੇ ਵੱਡੇ ਅਦਾਰਿਆਂ ਦੁਆਰਾ ਪ੍ਰਕਾਸ਼ਤ ਕੀਤੀਆਂ ਜਾਣ ਲੱਗੀਆਂ ਸਨ।

ਸੰਦੀਪਨ 1980 ਦੇ ਦਹਾਕੇ ਵਿੱਚ ਅਜਕਲ ਵਿੱਚ ਇੱਕ ਕਰਮਚਾਰੀ ਵਜੋਂ ਸ਼ਾਮਲ ਹੋਇਆ ਸੀ ਅਤੇ ਉਸ ਦੇ ਨਾਵਲ ਅਜਕਲ ਦੇ ਪੂਜੋ-ਸ਼ੰਖਿਅਕਾਂ ਵਿੱਚ ਉਸ ਸਮੇਂ ਤੋਂ ਲੈ ਕੇ ਉਸਦੀ ਮੌਤ ਤਕ ਇੱਕ ਨਿਯਮਿਤ ਵਿਸ਼ੇਸ਼ਤਾ ਬਣ ਗਏ। ਜਿਵੇਂ ਕਿ ਉਸਦੇ ਸੰਪੂਰਨ ਨਾਵਲਾਂ ਦਾ ਅਜਕਲ ਸੰਸਕਰਣ ਗਵਾਹੀ ਭਰਦਾ ਹੈ, ਉਸਨੂੰ ਸਾਹਿਤਕ ਸਥਾਪਨਾ ਦੇ ਦੋ ਸਭ ਤੋਂ ਵੱਡੇ ਪੁਰਸਕਾਰ - 1995 ਵਿੱਚ ਬਾਂਕਿਮ ਪੁਰਸਕਾਰ ਅਤੇ 2002 ਵਿੱਚ ਸ਼ਾਹਿਤਿਓ ਅਕੈਡਮੀ ਪੁਰਸ਼ਕਾਰ ਪ੍ਰਾਪਤ ਹੋਏ।[2] ਜ਼ੋਰ ਸ਼ੋਰ ਨਾਲ ਪ੍ਰਯੋਗਾਤਮਕ ਉੱਤਰ-ਆਧੁਨਿਕ ਆਧੁਨਿਕਵਾਦੀ ਦੇ ਪ੍ਰਤਿਨਿਧੀ ਦੇ ਰੂਪ ਵਿੱਚ, ਸੰਦੀਪਨ ਚੱਟੋਪਾਧਿਆਏ ਨੇ ਮੁੱਖ ਧਾਰਾ ਅਤੇ ਸਮਾਨਾਂਤਰ ਧਾਰਾ, ਸਥਾਪਤੀ ਅਤੇ ਸਥਾਪਤੀ-ਵਿਰੋਧੀ ਦੇ ਵਿੱਚਕਾਰ ਬਦਲਦੇ ਹੋਏ, ਪ੍ਰਕ੍ਰਿਆ ਵਿੱਚ ਉਨ੍ਹਾਂ ਦੇ ਅੰਤਰ ਨੂੰ ਧੁੰਦਲਾ ਕਰਦਾ ਰਿਹਾ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2012-10-16. Retrieved 2019-12-13. {{cite web}}: Unknown parameter |dead-url= ignored (help)
  2. https://www.academia.edu/1049697/Patricide_and_Historical_Neurosis_in_Sandipan_Chattopadhyay_s_Novel_Swarger_Nirjan_Upokule