ਸਮੱਗਰੀ 'ਤੇ ਜਾਓ

ਸੰਮੀ (ਨਾਚ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਮੀ (Shahmukhi: سمّی) ਇੱਕ ਪਰੰਪਰਾਗਤ ਨਾਚ ਹੈ ਜਿਸ ਦਾ ਆਰੰਭ “ਪੰਜਾਬ” ਦੇ ਕਬਾਇਲੀ ਫ਼ਿਰਕੇ ਤੋਂ ਹੋਇਆ। ਇਹ ਨਾਚ ਰਾਇ ਜਾਤੀ, ਬਾਜ਼ੀਗਰ ਲੋਕ, ਲਬਾਣਾ ਬਿਰਾਦਰੀ ਅਤੇ ਸਾਂਸੀ ਬਿਰਾਦਰੀ ਕਬੀਲਿਆਂ ਦੀਆਂ ਪੰਜਾਬੀ ਔਰਤਾਂ ਦੁਆਰਾ ਕੀਤਾ ਜਾਂਦਾ ਹੈ। ਸੰਮੀ ਨਾਚ ਵਧੇਰੇ ਪਾਕਿਸਤਾਨ ਦੇ ਇਲਾਕੇ ਸਾਂਦਲਬਾਰ ਵਿੱਚ ਪ੍ਰਚਲਿਤ ਹੈ।

ਲੋਕ ਕਥਾ ਮੁਤਾਬਿਕ, ਇਹ ਨਾਚ ਮਾਰਵਾੜ ਦੀ ਰਾਜਕੁਮਾਰੀ ਸੰਮੀ ਦੁਆਰਾ ਆਪਣੇ ਪ੍ਰੇਮੀ, ਰਾਜਸਥਾਨ ਦੇ ਰਾਜਕੁਆਰ ਸਚਕੁਮਾਰ, ਦੇ ਵਿਛੋੜੇ ਵਿੱਚ ਕਰਦੀ ਸੀ।

ਪਹਿਰਾਵਾ

[ਸੋਧੋ]

ਇਸ ਨਾਚ ਨੂੰ ਕਰਨ ਸਮੇਂ ਔਰਤਾਂ ਕੁੜਤਾ ਅਤੇ ਲੰਬਾ ਲਹਿੰਗਾ ਪਾਉਂਦੀਆਂ ਹਨ। ਇਸ ਨਾਚ ਨਾਲ ਬਾਲਾਂ ਦਾ ਚਾਂਦੀ ਰੰਗਾ ਗਹਿਣਾ ਵੀ ਸੰਬੰਧਤ ਹੈ।

ਪ੍ਰਦਰਸ਼ਨ

[ਸੋਧੋ]

ਸੰਮੀ ਵਿੱਚ ਵੀ ਔਰਤਾਂ “ਗਿੱਧੇ” ਵਾਂਗ ਇੱਕ ਘੇਰਾ ਬਣਾ ਕੇ ਅਤੇ ਬਾਹਾਂ ਵਿੱਚ ਬਾਹਾਂ ਪਾ ਕੇ ਖੜ੍ਹ ਜਾਂਦੀਆਂ ਹਨ। ਇਸ ਨਾਚ ਵਿੱਚ ਪੈਰਾਂ ਦੁਆਰਾ ਧਮਕ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਢੋਲਕ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ।[1] ਇਸ ਨਾਚ ਨਾਲ ਸੰਬੰਧਤ ਗੀਤ ਦੀ ਤੁੱਕ ਵਧੇਰੇ ਪ੍ਰਚਲਿਤ ਹੈ ਜਿਸ ਨੂੰ ਨਾਚ ਸਮੇਂ ਵਾਰ ਵਾਰ ਵਰਤਿਆ ਜਾਂਦਾ ਹੈ ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀ

ਗੀਤ

[ਸੋਧੋ]

ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਕੋਠੇ ਉੱਤੇ ਕੋਠੜਾ ਨੀਂ ਸੰਮੀਏ,
ਕੋਠੇ ਤਪੇ ਤੰਦੂਰ ਮੇਰੀ ਸੰਮੀਏ,
ਗਿਣ-ਗਿਣ ਲ੍ਹਾਵਾਂ ਪੂਰ ਨੀਂ ਸੰਮੀਏ,
ਖਾਵਣ ਵਾਲਾ ਦੂਰ ਨੀਂ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ

ਹਵਾਲੇ

[ਸੋਧੋ]
  1. ਭੁਪਿੰਦਰ ਸਿੰਘ ਖਹਿਰਾ. "ਲੋਕਧਾਰਾ ਭਾਸ਼ਾ ਅਤੇ ਸਭਿਆਚਾਰ". ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ. p. 106. {{cite web}}: |access-date= requires |url= (help); Missing or empty |url= (help)