ਊਧਮ ਸਿੰਘ (ਫੀਲਡ ਹਾਕੀ)
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤ |
ਜਨਮ | 4 ਅਗਸਤ, 1928 ਸੰਸਾਰਪੁਰ, ਪੰਜਾਬ, ਭਾਰਤ |
ਮੌਤ | ਮਾਰਚ 23, 2000 (ਉਮਰ 71) |
ਕੱਦ | 1.91ਮੀਟਰ |
ਭਾਰ | 81ਕਿਲੋਗਰਾਮ |
ਖੇਡ | |
ਦੇਸ਼ | ਭਾਰਤ |
ਖੇਡ | ਹਾਕੀ |
ਮੈਡਲ ਰਿਕਾਰਡ |
ਊਧਮ ਸਿੰਘ ਕੁਲਾਰ (4 ਅਗਸਤ 1928-23 ਮਾਰਚ, 2000) ਦਾ ਜਨਮ ਸੰਸਾਰਪੁਰ ਵਿੱਚ ਹੋਇਆ। ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ, ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ ਉੱਤੇ ਉਹ ਜਲੰਧਰ ਛਾਉਣੀ ਦੇ ਐਨ. ਡੀ. ਵਿਕਟਰ ਹਾਈ ਸਕੂਲ ਵਿੱਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ. ਏ. ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ।[1]
ਸੰਸਾਰਪੁਰ ਦੇ ਖਿਡਾਰੀ
[ਸੋਧੋ]ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ, ਜੋ ਅਸਲ ਵਿੱਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ 8 ਉਲੰਪਿਕ ਜਿੱਤਾਂ ਪਿੱਛੇ ਜਿਹਨਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ, ਉਹਨਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿੱਚ ਆਉਂਦਾ ਹੈ।[2]
ਖੇਡ ਜੀਵਨ
[ਸੋਧੋ]- 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ।
- 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ ਵਿੱਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ *1948 ਦੀਆਂ ਉਲੰਪਿਕ ਖੇਡਾਂ ਵਿੱਚ ਭਾਗ ਨਾ ਲੈ ਸਕਿਆ।
- 1949 ਵਿੱਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ।
- 1960 ਨੂੰ ਛੱਡ ਕੇ ਤਿੰਨ ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ।
- 1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ ਵਿੱਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਗੋਲਡ ਮੈਡਲ ਜਿੱਤਿਆ।
- 1966 ਵਿੱਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ. ਐਸ. ਐਫ. 'ਚ ਨੌਕਰੀ ਸ਼ੁਰੂ ਕੀਤੀ।
- ਆਪ ਦਾ ਨਾਮ ਗਿਨੀਜ਼ ਬੁਕ ਆਫ ਵਰਡਲ ਰਿਕਾਰਡ 'ਚ ਚਾਰ ਓਲੰਪਿਕ ਵਿੱਚ ਭਾਗ ਲੈਣ ਕਰ ਕੇ ਦਰਜ ਕੀਤਾ ਗਿਆ
ਮੌਤ
[ਸੋਧੋ]23 ਮਾਰਚ, 2000 ਨੂੰ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਸੰਸਾਰ ਤੋਂ ਚੱਲ ਵਸਿਆ।
ਹੋਰ ਸਨਮਾਨ
[ਸੋਧੋ]ਹਵਾਲੇ
[ਸੋਧੋ]- ↑ http://sports.ndtv.com/topic/udham-singh-kullar[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-17. Retrieved 2014-01-20.
{{cite web}}
: Unknown parameter|dead-url=
ignored (|url-status=
suggested) (help)