ਸ ਸਵਪਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ.ਸਵੱਪਨਾ
ਜਨਮ (1990-07-03) 3 ਜੁਲਾਈ 1990 (ਉਮਰ 30)
ਮਦੁਰਾਈ
ਰਿਹਾਇਸ਼ਮਦੁਰਾਈ, ਤਮਿਲਨਾਡੂ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਸਵੱਪਨਾ
ਸਿੱਖਿਆਬੀ.ਏ. (ਤਾਮਿਲ)

ਸ. ਸਵੱਪਨਾ ਤਾਮਿਲਨਾਡੂ ਰਾਜ ਵਿਚ ਜਨਤਕ ਸੇਵਾ ਦੇ ਕਰਮਚਾਰੀਆਂ ਲਈ ਟੀ.ਐਨ.ਪੀ.ਐਸ.ਸੀ ਭਰਤੀ ਪ੍ਰੀਖਿਆ ਲੈਣ ਵਾਲਾ ਪਹਿਲਾ ਟਰਾਂਸਜੈਂਡਰ ਵਿਅਕਤੀ ਹੈ।[1]


ਪਿਛੋਕੜ[ਸੋਧੋ]

ਤਾਮਿਲਨਾਡੂ ਦੇ ਮਦੁਰਾਈ ਵਿੱਚ ਪੈਦਾ ਹੋਏ ਸਵੱਪਨਾ ਨੇ 2012 ਵਿੱਚ ਟੀ.ਐਨ.ਪੀ.ਐਸ.ਸੀ. ਚੌਥੇ ਗਰੁੱਪ ਦੀ ਪ੍ਰੀਖਿਆ ਲਈ ਅਰਜ਼ੀ ਦਿੱਤੀ, ਪਰ ਉਸਦੇ ਟਰਾਂਸਜੈਂਡਰ ਹੋਣ ਕਾਰਨ ਬੋਰਡ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਫ਼ੈਸਲੇ ਦੇ ਨਤੀਜੇ ਵਜੋਂ ਸਵੱਪਨਾ ਨੇ 7 ਅਕਤੂਬਰ 2013 ਨੂੰ ਰਾਖਵੇਂਕਰਨ ਦੀ ਮੰਗ ਕੀਤੀ ਅਤੇ ਟੀ.ਐਨ.ਪੀ.ਐਸ.ਸੀ., ਯੂ.ਪੀ.ਐਸ.ਸੀ., ਐਸ.ਐਸ.ਸੀ. ਅਤੇ ਬੈਂਕ ਪ੍ਰੀਖਿਆਵਾਂ ਦੁਆਰਾ ਕਰਵਾਈਆ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਵਿਕਲਪਕ ਲਿੰਗ ਅਨੁਪਾਤ ਦੀ ਮਨਜ਼ੂਰੀ ਦੇਣ ਲਈ ਮਦੁਰਾਈ, ਜ਼ਿਲ੍ਹਾ ਕਲੈਕਟਰ ਗੋਪੀ ਸ਼ੰਕਰ ਮਦੁਰਾਈ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।[2] ਬਾਅਦ ਵਿੱਚ, ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਗਈ ਤਾਂ ਕਿ ਟਰਾਂਸਜੈਂਡਰਸ ਟੀ.ਐੱਨ.ਪੀ.ਐੱਸ.ਸੀ. ਦੀ ਪ੍ਰੀਖਿਆ ਦੇ ਸਕਣ। 2013 ਵਿਚ ਇਹ ਅਪੀਲ ਸਫ਼ਲ ਰਹੀ ਅਤੇ ਉਸ ਨੂੰ ਮਹਿਲਾ ਉਮੀਦਵਾਰ ਵਜੋਂ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ, ਉਹ ਇਸ ਪ੍ਰੀਖਿਆ ਨੂੰ ਲੈਣ ਵਾਲੀ ਪਹਿਲੀ ਟਰਾਂਸਜੈਂਡਰ ਹੈ।[3][4]


ਹਵਾਲੇ[ਸੋਧੋ]

  1. http://www.firstpost.com/fwire/meet-swapna-the-first-transgender-to-take-civil-services-examination-1261719.html
  2. "Transgenders protest demanding name change in certificates". The Times of India. 29 April 2014. 
  3. http://www.thehindu.com/news/cities/Madurai/no-equality-under-law/article4714333.ece
  4. "Transgenders stage protest at collectorate". The Times of India.