ਹਮਸਫ਼ਰ ਟਰੱਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਮਸਫ਼ਰ ਟਰੱਸਟ
ਨਿਰਮਾਣ1994
ਸੰਸਥਾਪਕਅਸ਼ੋਕ ਰਾਓ ਕਵੀ
ਕਿਸਮਗੈਰ-ਸਰਕਾਰੀ ਸੰਸਥਾ
ਕੇਂਦਰਿਤਐਲ.ਜੀ.ਬੀ.ਟੀ. ਹੱਕ, ਸਿਹਤ
ਟਿਕਾਣਾ
ਮੁੱਖ ਲੋਕ
ਵਿਵੇਕ ਰਾਜ ਅਨੰਦ

ਹਮਸਫ਼ਰ ਟਰੱਸਟ ਮੁੰਬਈ ਦੀ ਇੱਕ ਗੈਰ-ਸਰਕਾਰੀ ਸੰਸਥਾ ਹੈ ਜੋ ਐਲ.ਜੀ.ਬੀ.ਟੀ. ਅਧਿਕਾਰਾਂ ਨੂੰ ਉਤਸ਼ਾਹਿਤ ਕਰਦੀ ਹੈ। ਅਸ਼ੋਕ ਰਾਓ ਕਵੀ ਦੁਆਰਾ 1994 ਵਿੱਚ ਸਥਾਪਿਤ ਕੀਤੀ ਗਈ ਸੀ, ਇਹ ਭਾਰਤ ਦੀਆਂ ਅਜਿਹੀਆਂ ਸੰਸਥਾਵਾਂ ਦਾ ਸਭ ਤੋਂ ਵੱਡੀ ਅਤੇ ਸਰਗਰਮ ਸੰਸਥਾ ਹੈ।[1][2] ਇਹ ਐਲ.ਜੀ.ਬੀ.ਟੀ. ਕਮਿਊਨਟੀਆਂ ਨੂੰ ਸਲਾਹ, ਵਕਾਲਤ ਅਤੇ ਸਿਹਤ ਸੰਭਾਲ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਵਿਰੁੱਧ ਹਿੰਸਾ, ਵਿਤਕਰੇ ਅਤੇ ਘ੍ਰਿਣਾ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।[3] ਹਮਸਫ਼ਰ ਟਰੱਸਟ ਇੰਟੀਗਰੇਟਿਡ ਨੈਟਵਰਕ ਫਾਰ ਸੈਕਸੁਅਲ ਘੱਟ ਗਿਣਤੀਆਂ (ਆਈ.ਐੱਨ.ਐੱਫ.ਐੱਸ.ਐੱਮ.ਐੱਮ.) ਦਾ ਕਨਵੀਨਰ ਮੈਂਬਰ ਹੈ।[4]

ਮੁੱਢ[ਸੋਧੋ]

ਭਾਰਤੀ ਲੇਖਕ ਅਤੇ ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨ ਅਸ਼ੋਕ ਰੋ ਕਵੀ ਨੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਹਮਸਫ਼ਰ ਟਰੱਸਟ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਪੱਖਪਾਤ ਅਤੇ ਰਵਾਇਤੀ ਭਾਰਤੀ ਸਮਾਜਿਕ ਕਦਰਾਂ ਕੀਮਤਾਂ ਨੇ ਐਮਐਸਐਮ ਅਤੇ ਟਰਾਂਸਜੈਂਡਰ ਭਾਰਤੀਆਂ ਨੂੰ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਤੋਂ ਰੋਕਿਆ ਸੀ। ਪਹਿਲਾਂ ਹਮਸਫ਼ਰ ਟਰੱਸਟ ਦਾ ਮੁੱਢਲਾ ਧਿਆਨ ਗੇਅ ਆਦਮੀਆਂ ਨੂੰ ਐੱਚਆਈਵੀ / ਏਡਜ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਸੀ, ਪਰ ਜਲਦੀ ਹੀ ਇਸ ਕੰਮ ਨੂੰ ਐਲ.ਜੀ.ਬੀ.ਟੀ. ਕਮਿਊਨਟੀ ਦੇ ਸੰਪੂਰਨ ਸਪੈਕਟ੍ਰਮ ਲਈ ਮਾਰਗ ਦਰਸ਼ਨ, ਚੈਕਅਪ, ਹਸਪਤਾਲ ਰੈਫ਼ਰਲ, ਗੁਪਤ ਐਚਆਈਵੀ ਟੈਸਟਿੰਗ, ਸਲਾਹ ਅਤੇ ਪਹੁੰਚ ਪ੍ਰਦਾਨ ਕਰਨ ਲਈ ਵਧਾ ਦਿੱਤਾ ਗਿਆ।[2]

ਵਕਾਲਤੀ ਪਹਿਲ[ਸੋਧੋ]

  • ਹਮਸਫ਼ਰ ਟਰੱਸਟ ਨੇ ਫ਼ੀਚਰ ਫ਼ਿਲਮ '68 ਪੇਜਸ' ਦਾ ਨਿਰਮਾਣ ਕੀਤਾ ਜੋ 2007 ਵਿੱਚ ਹਾਸ਼ੀਏ ਦੇ ਭਾਈਚਾਰਿਆਂ ਨਾਲ ਕੰਮ ਕਰ ਰਹੇ ਇੱਕ ਸਲਾਹਕਾਰ ਦੇ ਤਜ਼ਰਬਿਆਂ ਦੀ ਦਸਤਾਵੇਜ਼ੀ ਪੇਸ਼ ਕਰਦੀ ਹੈ।[5]
  • 'ਬ੍ਰਿਜ ਆਫ ਹੋਪ' ਫ਼ਿਲਮ ਬਣਾਈ - 2004 ਵਿੱਚ ਐਮ.ਐਸ.ਐਮ. ਅਤੇ ਟੀ.ਜੀ. ਕਮਿਊਨਟੀ ਦੀ ਆਵਾਜ਼ ਅਤੇ ਚਿੰਤਾਵਾਂ ਬਾਰੇ ਦਸਤਾਵੇਜ਼ੀ ਹੈ।[6][7]
  • "ਯਹੀ ਹੈ....ਰਾਇਟ ਵੇਅ"। ਐਮ.ਐਸ.ਐਮ. ਅਤੇ ਟਰਾਂਸਜੈਂਡਰ ਲਈ ਕੰਡੋਮ ਪ੍ਰਦਰਸ਼ਨੀ ਫ਼ਿਲਮ।[8]
  • ਹਮਸਫ਼ਰ ਟਰੱਸਟ ਪ੍ਰੋਜੈਕਟ ਬੋਲੋ ਦਾ ਪ੍ਰਾਇਮਰੀ ਪ੍ਰਬੰਧਕ ਸੀ, ਜੋ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੁਆਰਾ ਫੰਡ ਕੀਤਾ ਗਿਆ ਭਾਰਤੀ ਐਲ.ਜੀ.ਬੀ.ਟੀ. ਮੌਖਿਕ ਇਤਿਹਾਸ ਪ੍ਰਾਜੈਕਟ ਸੀ।[9]
  • 2010 ਵਿੱਚ ਕਸ਼ਿਸ਼ ਮੁੰਬਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਸਮਰਥਨ ਕੀਤਾ।[10][11]
  • ਏਕ ਮਾਧਵਬੌਗ ਦਾ ਪਹਿਲਾ ਪ੍ਰਦਰਸ਼ਨ - ਚੇਤਨ ਦਤਾਰ ਦੇ ਆਪਣੀ ਮਾਂ ਦੇ ਆਉਣ ਬਾਰੇ ਮਰਾਠੀ ਨਾਟਕ ਵਿੱਚ ਭੂਮਿਕਾ ਮੋਨਾ ਅੰਬੇਗਾਓਂਕਰ ਨੇ ਸਾਲ 2010 ਵਿੱਚ ਨਿਭਾਈ ਸੀ, ਜੋ ਪਹਿਲਾ ਹਿੰਦੀ ਪ੍ਰਦਰਸ਼ਨ ਸੀ।[12] ਕਾਰਪੋਰੇਟਸ ਅਤੇ ਵਿਦਿਅਕ ਸੰਸਥਾਵਾਂ ਸਮੇਤ ਵੱਖ ਵੱਖ ਪਲੇਟਫਾਰਮਾਂ 'ਤੇ ਹਮਸਫ਼ਰ ਟਰੱਸਟ ਦੇ ਸਹਿਯੋਗ ਨਾਲ ਇਸ ਨਾਟਕ ਦੇ ਕਈ ਪ੍ਰਦਰਸ਼ਨ ਕੀਤੇ ਗਏ ਹਨ।
  • ਐਂਟੀ ਕਲਾਕ ਫ਼ਿਲਮਜ ਅਤੇ ਓ.ਐਨ.ਆਈ.ਆਰ. ਦੇ ਸਹਿਯੋਗ ਨਾਲ ਫ਼ੀਚਰ ਫ਼ਿਲਮ “ਆਈ ਐਮ ਓਮਰ” ਨੂੰ ਸਹਿ-ਨਿਰਮਿਤ ਕੀਤਾ, ਜੋ ਗੇਅ ਕਮਿਊਨਟੀ ਦੀਆਂ ਮਸੀਬਤਾਂ 'ਤੇ ਚਾਨਣਾ ਪਾਉਂਦੀ ਹੈ।[13]
  • ਐਲ.ਜੀ.ਬੀ.ਟੀ. ਦੇ ਮੁੱਦਿਆਂ 'ਤੇ ਸਹੀ ਰਿਪੋਰਟਿੰਗ ਲਈ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਸਿਫਾਰਸ਼ ਭਾਸ਼ਾ ਦਸਤਾਵੇਜ਼-ਸੰਚਾਰ ਤਿਆਰ ਕੀਤਾ।[14]
  • ਮਿਸ਼ਨ ਅਜ਼ਾਦੀ ਦਸਤਾਵੇਜ਼ ਵਿਕਸਿਤ ਕੀਤਾ; ਜੋ ਅੰਤਰਰਾਸ਼ਟਰੀ ਐਚਆਈਵੀ ਏਡਜ਼ ਗੱਠਜੋੜ ਦੁਆਰਾ ਸਮਰੱਥਾ ਹਾਸਿਲ ਭਾਰਤ ਵਿੱਚ ਐਲ.ਜੀ.ਬੀ.ਟੀ.ਕਿਉ.ਐਚ. ਅਧਿਕਾਰਾਂ ਨੂੰ ਉਤਸ਼ਾਹਤ ਕਰਨ ਲਈ ਇੱਕ ਰੈਫਰੇਂਸ ਮੈਨੂਅਲ ਹੈ।[15]
  • ਐਲ.ਜੀ.ਬੀ.ਟੀ.ਕਿਉ. ਕਮਿਉਨਟੀ ਵਿੱਚ ਉਭਰ ਰਹੇ ਪੱਤਰਕਾਰਾਂ ਅਤੇ ਮੀਡੀਆ ਨਾਲ ਸਬੰਧਿਤ ਸ਼ਖਸੀਅਤਾਂ ਦੇ ਆਹਾਰ ਲਈ ਇੱਕ ਪਹਿਲ - ਲਿਖੋ (ਐਲ.ਆਈ.ਕੇ.ਐਚ.ਓ.) ਦੀ ਸ਼ੁਰੂਆਤ ਕੀਤੀ।[16]
  • ਹਮਸਫ਼ਰ ਟਰੱਸਟ ਅਤੇ ਟਿੰਡਰ ਨੇ ਸਮਾਜਿਕ ਡੇਟਿੰਗ ਪਲੇਟਫਾਰਮ ਵਿੱਚ ਵਧੇਰੇ ਲਿੰਗ / ਜਿਨਸੀ ਅਨੁਸਥਾਨ ਲਿਆਉਣ ਲਈ ਹੱਥ ਮਿਲਾਏ ਤਾਂ ਕਿ ਐਲ.ਜੀ.ਬੀ.ਟੀ.ਕਿਉ.ਆਈ+ ਕਮਿਊਨਟੀ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕੇ।[17][18] ਇਸ ਪਹਿਲ ਦੁਆਰਾ ਟਿੰਡਰ ਨੇ ਉਪਭੋਗਤਾਵਾਂ ਲਈ 23 ਜੈਂਡਰ ਵਿਕਲਪ ਸ਼ਾਮਲ ਕੀਤੇ ਹਨ।[19]

ਸਰਗਰਮਤਾ[ਸੋਧੋ]

  • ਹਮਸਫ਼ਰ ਟਰੱਸਟ ਨੇ ਮੁੰਬਈ ਵਿੱਚ ਇੱਕ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ ਦਾ ਆਯੋਜਨ ਕੀਤਾ ਹੈ।[20]
  • ਹਮਸਫ਼ਰ ਟਰੱਸਟ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ 'ਫਲੈਸ਼ ਮੋਬ' ਦੇ ਸੰਗਠਨ ਦਾ ਸਮਰਥਨ ਕੀਤਾ ਹੈ।[21]
  • ਜਨਵਰੀ 2012 ਵਿੱਚ ਹਮਸਫ਼ਰ ਟਰੱਸਟ ਦੇ ਡਾਇਰੈਕਟਰ ਵਿਵੇਕ ਆਨੰਦ ਨੇ ਐਲ.ਜੀ.ਬੀ.ਟੀ. ਫੰਡਰੇਜ਼ਰ ਵਿਖੇ ਹਾਜ਼ਰੀਨ ਦੀ ਤਰਫੋਂ ਸ਼ਿਕਾਇਤ ਦਰਜ ਕਰਵਾਈ ਜਿਸਨੂੰ ਇੱਕ ਪ੍ਰਦਰਸ਼ਨਕਾਰੀ ਅਤੇ ਪੁਲਿਸ ਨੇ ਨਿਸ਼ਾਨਾ ਬਣਾਇਆ ਸੀ।[22]
  • ਅਗਸਤ 2018 ਵਿੱਚ ਹਮਸਫ਼ਰ ਟਰੱਸਟ ਨੇ ਕੈਨੇਡੀਅਨ ਕੌਂਸਲੇਟ ਦੇ ਸਹਿਯੋਗ ਨਾਲ ਮੁੰਬਈ ਵਿੱਚ ਉਭਰ ਰਹੇ ਕੁਇਰ ਲੀਡਰਜ਼ (ਈਕਿਯੂਐਲ) ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ।[23]
  • ਐਚ.ਐਸ.ਟੀ. ਦੀ ਭਾਈਵਾਲੀ ਵਿੱਚ ਸਫ਼ਲ ਪਬਲਿਕਸ ਸੇਪੀਏਂਟ ਨੇ ਭਾਰਤੀ ਸੁਸਾਇਟੀ ਵਿੱਚ ਟਰਾਂਸ ਲੋਕਾਂ ਲਈ ਜਾਗਰੂਕਤਾ ਪੈਦਾ ਕਰਨ ਲਈ ਸ਼ੌਰਪ ਫ਼ਿਲਮ, #ਪੀਪਲਨੋਟਲੇਬਲਜ ਨੂੰ ਲਾਂਚ ਕੀਤਾ।[24]

ਹਮਸਫ਼ਰ ਦਿੱਲੀ[ਸੋਧੋ]

ਹਮਸਫ਼ਰ ਟਰੱਸਟ ਨੇ ਭਾਰਤ ਦੀ ਰਾਜਧਾਨੀ - ਨਵੀਂ ਦਿੱਲੀ ਵਿੱਚ ਵੀ ਇੱਕ ਦਫ਼ਤਰ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਇੱਕ ਡਰਾਪ-ਇਨ ਸੈਂਟਰ ਵੀ ਹੈ ਜਿੱਥੇ ਲੋਕ ਮਿਲ ਸਕਦੇ ਹਨ, ਜੁੜ ਸਕਦੇ ਹਨ ਅਤੇ ਗੱਲਬਾਤ ਕਰ ਸਕਦੇ ਹਨ।

“ਹਮਸਫ਼ਰ ਟਰੱਸਟ, ਸਲਾਹ-ਮਸ਼ਵਰੇ, ਸੰਕਟ ਪ੍ਰਬੰਧਨ ਅਤੇ ਕਮਿਊਨਟੀ ਲਾਮਬੰਦੀ ਲਈ ਸਾਡੀਆਂ ਉੱਤਮ ਸੇਵਾਵਾਂ ਦਿੱਲੀ-ਐਨ.ਸੀ.ਆਰ. ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਐਲ.ਜੀ.ਬੀ.ਟੀ. ਸਮੂਹਾਂ ਨੂੰ ਪ੍ਰਦਾਨ ਕਰੇਗਾ। ਅਸੀਂ ਜਿਨਸੀ ਘੱਟ ਗਿਣਤੀਆਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੰਬੰਧੀ ਮਹੱਤਵਪੂਰਨ ਕਾਨੂੰਨ ਬਾਰੇ ਸੰਸਦ ਅਤੇ ਕੇਂਦਰ ਸਰਕਾਰ ਨਾਲ ਸਿੱਧਾ ਨੈਟਵਰਕ ਬਣਾਉਣ ਦੀ ਉਮੀਦ ਕਰਦੇ ਹਾਂ। ”

- ਅਸ਼ੋਕ ਰਾਓ ਕਵੀ, ਹਮਸਫ਼ਰ ਟਰੱਸਟ ਦੇ ਸੰਸਥਾਪਕ।

"ਦਿੱਲੀ ਵਿੱਚ ਹਮਸਫ਼ਰ ਦਾ ਐਲਜੀਬੀਟੀਕਿਉ ਸੈਂਟਰ ਕਮਿਊਨਟੀ ਮੈਂਬਰਾਂ ਲਈ ਨਾ ਸਿਰਫ ਇੱਕ ਸੁਰੱਖਿਅਤ ਜਗ੍ਹਾ ਮੁਹੱਈਆ ਕਰਾਉਣ ਦੀ ਉਮੀਦ ਕਰਦਾ ਹੈ, ਬਲਕਿ ਸਲਾਹ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਨਾਲ ਸੰਪਰਕ ਵੀ ਕਰਵਾਉਂਦਾ ਹੈ।"

- ਵਿਵੇਕ ਆਨੰਦ, ਹਮਸਫ਼ਰ ਟਰੱਸਟ ਦੇ ਸੀਈਓ।[24][25]

ਹਵਾਲੇ[ਸੋਧੋ]

  1. "Humsafar Trust (HST) | Queer Ink". queer-ink.com (in ਅੰਗਰੇਜ਼ੀ (ਅਮਰੀਕੀ)). Archived from the original on 2018-01-19. Retrieved 2017-05-15. {{cite web}}: Unknown parameter |dead-url= ignored (|url-status= suggested) (help)
  2. 2.0 2.1 TREAT Asia Report (March 2008). "An Interview with Ashok Row Kavi—Coming Out in India". amFAR.org. Archived from the original on 24 ਜੂਨ 2016. Retrieved 26 November 2014. {{cite web}}: Unknown parameter |dead-url= ignored (|url-status= suggested) (help)
  3. "The Humsafar Trust – Accepting alternative sexualities | satyamevjayate.in". Retrieved 2017-05-15.
  4. "INFOSEM - India Network for Sexual Minorities". www.infosem.org. Archived from the original on 16 July 2017. Retrieved 2017-05-15.
  5. "The Telegraph - Calcutta (Kolkata) | Entertainment | Queer crash". www.telegraphindia.com. Retrieved 2017-05-15.
  6. "GuardianWitness - SRIDHAR RANGAYAN – filmmaker, festival director, activist; India". GuardianWitness. Retrieved 2017-05-15.[permanent dead link]
  7. "Bridges of Hope (2008) - Full Cast and Crew | Cinestaan.com". www.cinestaan.com (in ਅੰਗਰੇਜ਼ੀ (ਅਮਰੀਕੀ)). Archived from the original on 2019-06-29. Retrieved 2017-05-15.
  8. Yehi Hai Right Way - Hindi, retrieved 2017-05-15
  9. "Indian LGBT Oral History Project - About". Project Bolo. Archived from the original on 2015-09-24. Retrieved 2014-06-29.
  10. "artsnetworkasia". www.artsnetworkasia.org (in ਅੰਗਰੇਜ਼ੀ (ਅਮਰੀਕੀ)). Retrieved 2017-05-15.
  11. Administrator. "KASHISH 2010". www.mumbaiqueerfest.com (in ਅੰਗਰੇਜ਼ੀ (ਬਰਤਾਨਵੀ)). Archived from the original on 2020-06-16. Retrieved 2017-05-15. {{cite web}}: Unknown parameter |dead-url= ignored (|url-status= suggested) (help)
  12. "PressReader.com - Connecting People Through News". www.pressreader.com. Retrieved 2017-05-15.
  13. "Vivek Anand, The Voice of I Am Omar… Biopics 5/7 - Suruchi Gupta". Archived from the original on 2013-09-29. Retrieved 2017-05-15. {{cite web}}: Unknown parameter |dead-url= ignored (|url-status= suggested) (help)
  14. "LGBT community brings out media guide for improved reporting | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2015-04-08. Retrieved 2017-05-15.
  15. "A manual to support the right to love | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2015-02-14. Retrieved 2017-05-15.
  16. Admin. "India's favourite news anchor Arnab Goswami comes in support for the LGBT community. ~" (in ਅੰਗਰੇਜ਼ੀ (ਅਮਰੀਕੀ)). Retrieved 2017-05-15.
  17. Karangutkar, Suyash (2019-06-11). "By month-end, Tinder to allow users to choose sexual orientation". The Hindu (in Indian English). ISSN 0971-751X. Retrieved 2019-06-15.
  18. "Love in the time of right swipe: Tinder introduces more gender options on user bios". www.businesstoday.in. Retrieved 2019-06-15.
  19. "Embrace Everyone: Tinder India Finally Adds Transgender & 22 Other Gender Options For Users". indiatimes.com (in ਅੰਗਰੇਜ਼ੀ). 2018-11-14. Retrieved 2019-06-15.
  20. Jamkhandikar, Shilpa (20 April 2010). "Mumbai gay film fest eyes dialogue on homosexuality | Reuters". in.reuters.com. Archived from the original on 9 ਜੁਲਾਈ 2012. Retrieved 30 January 2012. {{cite web}}: Unknown parameter |dead-url= ignored (|url-status= suggested) (help)
  21. Khan, Afsha (21 Jan 2012). "Loud and Queer - Indian Express". indianexpress.com. Retrieved 30 January 2012.
  22. Ratnam, Dhamini (15 January 2012). "'Activist' disrupts Pride fundraiser party". mid-day.com. Retrieved 30 January 2012.
  23. "Summit to empower queer leaders held in Mumbai". The Hindu (in Indian English). Special Correspondent. 2018-08-31. ISSN 0971-751X. Retrieved 2019-06-15.{{cite news}}: CS1 maint: others (link)
  24. 24.0 24.1 Perappadan, Bindu Shajan. "One-stop centre for LGBT community members in Capital". The Hindu (in ਅੰਗਰੇਜ਼ੀ). Retrieved 2017-05-20.
  25. "Humsafar Dilli chali | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2017-04-09. Retrieved 2017-05-20.

ਬਾਹਰੀ ਲਿੰਕ[ਸੋਧੋ]