ਹਯਾਤਉੱਲਾ ਅੰਸਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਯਾਤਉੱਲਾ ਅੰਸਾਰੀ (1912–1999) ਇੱਕ ਭਾਰਤੀ ਲੇਖਕ, ਪੱਤਰਕਾਰ ਅਤੇ ਉੱਤਰ ਪ੍ਰਦੇਸ਼ ਦਾ ਰਾਜਨੇਤਾ ਸੀ। ਉਸਨੇ ਖਵਾਜਾ ਅਹਿਮਦ ਅੱਬਾਸ ਦੇ ਨਾਲ ਚੇਤਨ ਆਨੰਦ ਦੀ ਨੀਚਾ ਨਗਰ ਦੀ ਸਕ੍ਰਿਪਟ ਸਾਂਝੇ ਤੌਰ ਤੇ ਲਿਖੀ ਅਤੇ ਗਿਆਨਪੀਠ ਅਵਾਰਡ ਦੇ ਚੋਣ ਬੋਰਡ ਵਿੱਚ ਵੀ ਕੰਮ ਕੀਤਾ।[1]

ਅਰੰਭਕ ਜੀਵਨ[ਸੋਧੋ]

ਹਯਾਤਉੱਲਾ ਅੰਸਾਰੀ ਦਾ ਜਨਮ ਫਿਰੰਗੀ ਮਹਿਲ, ਲਖਨਊ . ਵਿਖੇ ਹੋਇਆ ਸੀ। ਉਸਦੇ ਪਿਤਾ ਵਹੀਦਉੱਲਾ ਅੰਸਾਰੀ ਸਨ। ਉਸਦੀ ਪੜ੍ਹਾਈ ਦੀ ਸ਼ੁਰੂਆਤ ਮਦਰੱਸਾ ਤੋਂ ਹੀ ਹੋਈ ਸੀ ਅਤੇ ਇਸ ਸੰਸਥਾ ਤੋਂ "ਉਲੂਮ-ਏ-ਸ਼ਿਕੀਆ" ਦੀ ਡਿਗਰੀ ਪ੍ਰਾਪਤ ਕੀਤੀ ਸੀ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਜਿਥੇ ਉਸਨੇ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਅਲੀਗੜ੍ਹ ਵਿੱਚ ਉਹ ਖੱਬੇਪੱਖੀ ਅਗਾਂਹਵਧੂ ਲੇਖਕਾਂ ਦੇ ਸੰਪਰਕ ਵਿੱਚ ਆਇਆ। ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ ਸੀ ਅਤੇ ਇਹ ਪ੍ਰਭਾਵ ਉਸਦੀਆਂ ਛੋਟੀਆਂ ਕਹਾਣੀਆਂ ਵਿੱਚ ਉਸਦੀ ਸਮਾਜਵਾਦੀ ਸੋਚ ਵਿੱਚ ਝਲਕਦਾ ਹੈ। ਲਖਨਊ ਵਾਪਸ ਆਉਣ ਤੋਂ ਬਾਅਦ ਉਹ ਗਾਂਧੀਵਾਦੀ ਫ਼ਲਸਫ਼ੇ ਦੇ ਸੰਪਰਕ ਵਿੱਚ ਆਇਆ ਅਤੇ ਗਾਂਧੀ ਦੇ ਆਸ਼ਰਮ "ਸੇਵਾਗਰਾਮ" ਵਿੱਚ ਇੱਕ ਅਰਸਾ ਗੁਜ਼ਾਰਿਆ। ਉਹ ਮੁਢਲੇ ਤੌਰ ਤੇ ਪ੍ਰਗਤੀਸ਼ੀਲ ਸਾਹਿਤ ਲਹਿਰ ਨਾਲ ਜੁੜਿਆ ਹੋਇਆ ਸੀ ਅਤੇ ਕੁਝ ਸਮੇਂ ਲਈ ਹਫਤਾਵਾਰੀ ਹਿੰਦੁਸਤਾਨ ਅਤੇ ਸਭ ਸਾਥ ਦਾ ਸੰਪਾਦਕ ਰਿਹਾ। ਇਸ ਤੋਂ ਬਾਅਦ, ਉਹ ਕਾਂਗਰਸ ਪਾਰਟੀ ਦੇ ਅਧਿਕਾਰਤ ਅਖਬਾਰ ਕੌਮੀ ਆਵਾਜ਼ ਦਾ ਸੰਪਾਦਕ ਬਣ ਗਿਆ ਜਿਸਨੇ ਉਸਨੇ ਕਈ ਸਾਲਾਂ ਤਕ ਸਮਰਪਣ ਨਾਲ ਸੇਵਾ ਕੀਤੀ ਅਤੇ ਇਸ ਨੂੰ ਮਹਾਨ ਉਚਾਈਆਂ ਤੇ ਲੈ ਗਿਆ। ਕੌਮੀ ਆਵਾਜ਼ ਉੱਤਰੀ ਭਾਰਤ ਤੋਂ ਪ੍ਰਕਾਸ਼ਤ ਹੋਣ ਵਾਲੀ ਇੱਕ ਮਹੱਤਵਪੂਰਨ ਉਰਦੂ ਪ੍ਰਕਾਸ਼ਨ ਬਣ ਗਈ।[2] 1938 ਵਿੱਚ ਉਸਨੇ ਲਖਨਊ ਵਿੱਚ ਆਲ ਇੰਡੀਆ ਤਾਲੀਮ ਘਰ ਦੀ ਸਥਾਪਨਾ ਕੀਤੀ ਜੋ ਉਰਦੂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦਿੰਦੀ ਹੈ।[3]

ਸਾਹਿਤਕ ਕੈਰੀਅਰ[ਸੋਧੋ]

ਉਸ ਨੂੰ ਉਰਦੂ ਦਾ ਇੱਕ ਨਾਮਵਰ ਕਹਾਣੀਕਾਰ ਮੰਨਿਆ ਜਾਂਦਾ ਹੈ। ਉਸ ਦੀ ਪਹਿਲੀ ਛੋਟੀ ਕਹਾਣੀ ਜਾਮੀਆ ਦੇ ਜੂਨ 1930 ਦੇ ਅੰਕ ਵਿੱਚ ਪ੍ਰਕਾਸ਼ਤ ਹੋਈ ਸੀ। ਨੌਂ ਸਾਲਾਂ ਬਾਅਦ ਉਸ ਦਾ ਨਿੱਕੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਅਨੋਖੀ ਮੁਸੀਬਤ 1939 ਵਿੱਚ ਪ੍ਰਕਾਸ਼ਤ ਹੋਇਆ ਸੀ। 7 ਸਾਲਾਂ ਦੇ ਅੰਤਰਾਲ ਤੋਂ ਬਾਅਦ, ਨਿੱਕੀਆਂ ਕਹਾਣੀਆਂ ਦੇ ਦੋ ਸੰਗ੍ਰਹਿ ਸਾਹਮਣੇ ਆਏ। 1946 ਵਿੱਚ ਭਰੇ ਬਾਜ਼ਾਰ ਮੇਂ ਅਤੇ 1947 ਵਿੱਚ ਸ਼ਿਕਸਤਾ ਕਾਗੁਰੇ। ਛੋਟੀ ਕਹਾਣੀ ਦੇ ਲੇਖਕ ਵਜੋਂ ਉਸਦੀ ਕਲਾ ਬਾਰੇ, ਅਲੀ ਜਵਾਦ ਜ਼ੈਦੀ ਕਹਿੰਦੇ ਹਨ, “ਉਸਦੀਆਂ ਕਹਾਣੀਆਂ ਕੁਦਰਤੀ ਸਹਿਜਤਾ ਨਾਲ ਵਿਕਸਤ ਹੁੰਦੀਆਂ ਹਨ ਅਤੇ ਮਨੁੱਖੀ ਦੁੱਖ ਅਤੇ ਅਭਿਲਾਸ਼ਾ ਦੇ ਜੀਵਿਤ ਚਿੱਤਰਨ ਦਿੰਦੀਆਂ ਹਨ। ਕੁਝ ਕਹਾਣੀਆਂ ਮਨੋਵਿਗਿਆਨਕ ਤਕਨੀਕ ਵਿੱਚ ਉੱਤਮ ਹਨ। ਆਖਰੀ ਕੋਸ਼ਿਸ਼ ਉਸਦੀਆਂ ਨਿੱਕੀਆਂ ਕਹਾਣੀਆਂ ਵਿੱਚੋਂ ਸਭ ਤੋਂ ਸਰਾਹੀ ਗਈ ਹੈ।” ਭਾਰਤ ਦੀ ਆਜ਼ਾਦੀ ਸੰਗਰਾਮ ਦੇ ਇਤਿਹਾਸ 'ਤੇ ਅਧਾਰਤ ਉਸਦਾ ਵੱਡਾ ਉਰਦੂ ਨਾਵਲ ਲਹੂ ਕੇ ਫੂਲ 1969 ਵਿੱਚ ਪ੍ਰਕਾਸ਼ਤ ਹੋਇਆ ਸੀ ਜਿਸ ਨੂੰ 1970 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।[2] ਇਸ ਤੋਂ ਇਲਾਵਾ ਉਸਨੇ ਮਦਾਰ ਨਾਮਕ ਇੱਕ ਨਾਵਲ ਲਿਖਿਆ। ਉਸਨੇ ਵੱਖ ਵੱਖ ਫੋਰਮਾਂ ਤੇ ਉਰਦੂ ਦੇ ਕਾਜ ਦੀ ਪੈਰਵੀ ਵੀ ਕੀਤੀ ਅਤੇ ਭਾਸ਼ਾ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤੇ।

ਹਵਾਲੇ[ਸੋਧੋ]