ਹਰਸ਼ਦੇਵ ਮਾਧਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਸ਼ਦੇਵ ਮਾਧਵ (ਜਨਮ 20 ਅਕਤੂਬਰ 1954) ਇੱਕ ਸੰਸਕ੍ਰਿਤ ਅਤੇ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਲੇਖਕ ਹੈ ਜਿਸਨੇ ਆਪਣੀ ਕਾਵਿ ਰਚਨਾ, ਤਾਵਾ ਸਪਾਰਸ਼ ਸਪਾਰਸੇ ਲਈ 2006 ਵਿੱਚ ਸੰਸਕ੍ਰਿਤ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[1] 1992 ਤਕ ਸੰਸਕ੍ਰਿਤ ਵਿੱਚ ਉਸਨੇ 2200 ਤੋਂ ਵੱਧ ਕਵਿਤਾਵਾਂ ਰਚੀਆਂ ਹਨ।[2]

ਮੁੱਢਲਾ ਜੀਵਨ[ਸੋਧੋ]

ਹਰਸ਼ਦੇਵ ਮਾਧਵ 15 ਅਗਸਤ 2014 ਨੂੰ ਐਚ.ਕੇ. ਆਰਟਸ ਕਾਲਜ, ਅਹਿਮਦਾਬਾਦ ਵਿਖੇ

ਹਰਸ਼ਵਦਨ ਮਨਸੁਖਲਾਲ ਜਾਨੀ ਦਾ ਜਨਮ 20 ਅਕਤੂਬਰ 1954 ਨੂੰ ਭਾਵਨਗਰ ਜ਼ਿਲ੍ਹੇ ਵਿੱਚ ਇੱਕ ਸ਼ਹਿਰ, ਵਰਤੇਜ,[2][3] ਵਿਖੇ ਮਨਸੁਖਲਾਲ ਅਤੇ ਨੰਦਨਬੇਨ ਦੇ ਘਰ ਹੋਇਆ ਸੀ। ਉਸਨੇ ਆਪਣੀ ਮੁੱਢਲੀ ਵਿਦਿਆ ਵਰਤੇਜ ਪ੍ਰਾਇਮਰੀ ਸਕੂਲ ਤੋਂ ਲਈ। ਉਸਨੇ ਆਪਣੀ ਹਾਈ ਸਕੂਲ ਦੀ ਸਿੱਖਿਆ (ਪੁਰਾਣੀ ਐਸਸੀਐਸ) 1971 ਵਿੱਚ ਕੋਲਿਆਕ ਮਧਿਆਮਿਕ ਸ਼ਾਲਾ, ਕੋਲਿਆਕ ਤੋਂ ਪੂਰੀ ਕੀਤੀ। ਉਸਨੇ 1975 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਇੱਕ ਬਾਹਰੀ ਵਿਦਿਆਰਥੀ ਵਜੋਂ ਆਰਟਸ ਦੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਪਲੀਟਾਨਾ ਵਿੱਚ ਇੱਕ ਤਾਰਾਂ ਦੇ ਦਫਤਰ ਵਿੱਚ ਕੰਮ ਕਰਦਿਆਂ, ਉਸਨੇ 1981 ਵਿੱਚ ਸੌਰਾਸ਼ਟਰ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੇ ਨਾਲ ਪਹਿਲੇ ਦਰਜੇ ਵਿੱਚ ਆਪਣਾ ਮਾਸਟਰ ਆਫ਼ ਆਰਟਸ ਪੂਰਾ ਕੀਤਾ ਅਤੇ ਬਾਅਦ ਵਿੱਚ ਅਹਿਮਦਾਬਾਦ ਦੇ ਐਚ ਕੇ ਆਰਟਸ ਕਾਲਜ ਵਿੱਚ ਲੈਕਚਰਾਰ ਬਣੇ। ਉਸਨੇ ਗੁਜਰਾਤ ਯੂਨੀਵਰਸਿਟੀ ਤੋਂ 1983 ਵਿੱਚ ਬੀ.ਐਡ ਅਤੇ 1990 ਵਿੱਚ ਪੀ.ਐਚ.ਡੀ ਕੀਤੀ। ਉਸਨੇ ਆਪਣਾ ਖੋਜ ਕਾਰਜ "ਮੁਖਿਆ ਪੁਰਾਣੋਮੋ ਸ਼ਾਪ ਅਣੇ ਤੇਨੋ ਪ੍ਰਭਾਵ" (ਮੁੱਖ ਪੁਰਾਣਾਂ ਵਿੱਚ ਸਰਾਪ ਅਤੇ ਇਸਦੇ ਪ੍ਰਭਾਵ) ਲਈ ਪੀਐਚ.ਡੀ ਪ੍ਰਾਪਤ ਕੀਤੀ।[ਹਵਾਲਾ ਲੋੜੀਂਦਾ]

ਉਸਨੇ 29 ਅਪ੍ਰੈਲ 1985 ਨੂੰ ਸ਼ਰੁਤੀ ਜਾਨੀ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦਾ ਇੱਕ ਪੁੱਤਰ, ਰੁਸ਼ੀਰਾਜ ਜਾਨੀ ਹੈ।

ਸਾਹਿਤਕ ਕੰਮ[ਸੋਧੋ]

ਉਸਨੂੰ ਜਾਪਾਨੀ ਹਾਇਕੂ ਅਤੇ ਤਾਨਕਾ ਅਤੇ ਕੋਰੀਅਨ ਸਿਜੋ ਨੂੰ ਸੰਸਕ੍ਰਿਤ ਕਾਵਿ ਵਿੱਚ ਪੇਸ਼ ਕਰਨ ਦਾ ਸਿਹਰਾ ਜਾਂਦਾ ਹੈ।[2] ਸਮੀਰ ਕੁਮਾਰ ਦੱਤਾ ਨੇ ਉਸ ਨੂੰ ਆਧੁਨਿਕਵਾਦੀ ਜਾਂ ਇਨਕਲਾਬੀ ਸੰਸਕ੍ਰਿਤ ਕਵੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਅਤੇ ਕਿਹਾ:[4]

ਹਰਸ਼ਦੇਵ ਮਾਧਵ ਸ਼ਬਦ ਦੇ ਸਹੀ ਅਰਥਾਂ ਵਿੱਚ ਇੱਕ ਆਧੁਨਿਕ ਕਵੀ ਹੈ। ਉਹ ਸੋਚਦਾ ਹੈ ਕਿ ਕਵਿਤਾ ਨੂੰ ਪਹਿਲਾਂ ਬੁੱਧੀ ਅਤੇ ਉਸ ਤੋਂ ਬਾਅਦ ਭਾਵਨਾ ਨੂੰ ਅਪੀਲ ਕਰਨੀ ਚਾਹੀਦੀ ਹੈ। ਬੌਧਿਕਤਾ ਅਤੇ ਭਾਵਨਾਤਮਕਤਾ ਵਿਚਕਾਰ ਅਨਾਦਿ ਵਿਵਾਦ ਵਿੱਚ ਹਰਸ਼ਦੇਵ ਬੌਧਿਕਤਾ ਦਾ ਪੱਖ ਲੈਂਦਾ ਹੈ […] ਹਰਸ਼ਦੇਵ ਸਭ ਤੋਂ ਗਹਿਰੇ ਆਧੁਨਿਕ ਸੰਸਕ੍ਰਿਤ ਕਵੀਆਂ ਵਿੱਚੋਂ ਇੱਕ ਹੈ। ਆਧੁਨਿਕ ਵਰਨੈਕੁਲਰ ਕਵਿਤਾ ਅਤੇ ਆਧੁਨਿਕ ਵਰਨੈਕੁਲਰ ਕਵੀਆਂ ਦੁਆਰਾ ਸਿਰਜੇ ਗਏ ਕੁਝ ਬਿੰਬਾਂ ਦੇ ਉਸ ਤੇ ਪਏ ਵੱਡੇ ਪ੍ਰਭਾਵ ਦਾ ਪਤਾ ਚੱਲਦਾ ਹੈ।

ਮਾਨ ਸਨਮਾਨ[ਸੋਧੋ]

ਉਸਨੇ 1994 ਵਿੱਚ ਗੁਜਰਾਤ ਸੰਸਕ੍ਰਿਤ ਅਕੈਡਮੀ ਪੁਰਸਕਾਰ ਅਤੇ 1997-98 ਵਿੱਚ ਭਾਰਤੀ ਭਾਸ਼ਾ ਪ੍ਰੀਸ਼ਦ ਅਵਾਰਡ ਜਿੱਤਿਆ। ਉਸਦੀ ਕਿਤਾਬ "ਨਿਸ਼ਕਾਇੰਟਾਹਾ ਸਰਵੇ" ਨੇ 1997-98 ਲਈ ਆਲ-ਇੰਡੀਆ ਕਾਲੀਦਾਸ ਪੁਰਸਕਾਰ ਜਿੱਤਿਆ, ਜੋ ਮੱਧ ਪ੍ਰਦੇਸ਼ ਕਾਲੀਦਾਸ ਅਕਾਦਮੀ ਦੁਆਰਾ ਦਿੱਤਾ ਗਿਆ।[5] 2010 ਵਿੱਚ ਉਸਨੂੰ ਗੁਜਰਾਤ ਵਿੱਚ ਸਾਹਿਤ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[6] ਉਸਨੇ 13 ਵੀਂ ਵਿਸ਼ਵ ਸੰਸਕ੍ਰਿਤਕ ਕਾਨਫ਼ਰੰਸ, ਐਡੀਨਬਰਗ[7] ਅਤੇ 14 ਵੀਂ ਵਿਸ਼ਵ ਸੰਸਕ੍ਰਿਤਕ ਕਾਨਫਰੰਸ, ਕਿਯੋਟੋ ਵਿੱਚ ਕਵੀ ਸਮਲੇਨ ਵਿੱਚ ਹਿੱਸਾ ਲਿਆ।[8]

ਹਵਾਲੇ[ਸੋਧੋ]

  1. Sharma, Parul (18 February 2007). "A 'Festival of Letters'". The Hindu. Retrieved 23 June 2018.
  2. 2.0 2.1 2.2 Radhavallabh Tripathi, ed. (1992), Ṣoḍaśī: An Anthology of Contemporary Sanskrit Poets, Sahitya Akademi, ISBN 81-7201-200-4
  3. Kartik Chandra Dutt (1999), Who's who of Indian Writers, 1999: A-M, Sahitya Akademi, p. 495, ISBN 978-81-260-0873-5, retrieved 15 December 2010
  4. Samir Kumar Dutta, "The concept of Aucitya: Acceptability and applicability in modern sanskrit" (PDF), Indologica Taurinensia, XXX: 83–85, archived from the original (PDF) on 4 ਅਕਤੂਬਰ 2012, retrieved 9 October 2012
  5. Competition Science Vision. Pratiyogita Darpan. August 2001. p. 572. Retrieved 15 December 2010.
  6. Ashadhasya Pratham Divase – Modi honors Sanskrit scholars, Gandhinagar, 12 July 2010
  7. 13th WSC: Participants Archived 2011-09-26 at the Wayback Machine.
  8. 14th WSC