ਹਰਸ਼ਾਲੀ ਮਲਹੋਤਰਾ
ਹਰਸ਼ਾਲੀ ਮਲਹੋਤਰਾ | |
---|---|
हर्षाली मल्होत्रा | |
ਜਨਮ | ਹਰਸ਼ਾਲੀ ਮਲਹੋਤਰਾ 3 ਜੂਨ 2008 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ |
|
ਸਰਗਰਮੀ ਦੇ ਸਾਲ | 2012–ਵਰਤਮਾਨ |
ਹਰਸ਼ਾਲੀ ਮਲਹੋਤਰਾ ਇੱਕ ਭਾਰਤੀ ਬਾਲ ਅਭਿਨੇਤਰੀ ਅਤੇ ਮਾਡਲ ਹੈ ਜੋ ਵਿੱਚ ਹਿੰਦੀ-ਭਾਸ਼ਾ ਦੀਆਂ ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਦੀ ਹੈ।[1][2]
ਹਰਸ਼ਾਲੀ ਮਲਹੋਤਰਾ ਨੇ 2015 ਵਿੱਚ ਕਬੀਰ ਖਾਨ ਦੀ ਡਰਾਮਾ ਫ਼ਿਲਮ ਬਜਰੰਗੀ ਭਾਈਜਾਨ, ਜੋ ਇਸਦੀ ਸ਼ੁਰੂਆਤੀ ਫਿਲਮ ਸੀ, ਵਿੱਚ ਮੁੱਖ ਭੂਮਿਕਾ ਅਦਾ ਕੀਤੀ ਅਤੇ ਸਲਮਾਨ ਖਾਨ, ਕਰੀਨਾ ਕਪੂਰ ਅਤੇ ਨਵਾਜ਼ੁਦੀਨ ਸਿਦੀਕੀ ਨਾਲ ਕੰਮ ਕੀਤਾ। ਇਸਨੇ ਫ਼ਿਲਮ ਵਿੱਚ ਸ਼ਾਹਿਬਾ ਦੀ ਭੂਮਿਕਾ ਨਿਭਾਈ, ਜਿਸਨੂੰ "ਮੁੰਨੀ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਇੱਕ ਪਾਕਿਸਤਾਨੀ ਮੁਸਲਿਮ ਕੁੜੀ ਹੁੰਦੀ ਹੈ ਅਤੇ ਭਾਰਤ ਵਿੱਚ ਗੁਆਚ ਜਾਂਦੀ ਹੈ ਤੇ ਇੱਕ ਭਾਰਤੀ ਪਵਨ ਕੁਮਾਰ ਚਤੁਰਵੇਦੀ (ਸਲਮਾਨ ਖ਼ਾਨ) ਦੀ ਸਹਾਇਤਾ ਨਾਲ ਆਪਣੇ ਘਰ ਵਾਪਿਸ ਪਹੁੰਚਦੀ ਹੈ। ਮਲਹੋਤਰਾ ਨੇ ਇੱਕ ਗੂੰਗੀ ਕੁੜੀ ਦੀ ਭੂਮਿਕਾ ਨਿਭਾਈ ਜਿਸ ਲਈ ਇਸਨੂੰ ਬਹੁਤ ਸ਼ਲਾਘਾ ਮਿਲੀ ਅਤੇ ਇਸਨੂੰ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਲਈ ਨਾਮਜ਼ਦ ਕੀਤਾ ਗਿਆ ਅਤੇ ਸਕਰੀਨ ਅਵਾਰਡ ਵਧੀਆ ਬਾਲ ਕਲਾਕਾਰ ਲਈ ਜਿੱਤਿਆ।
ਇਸਨੇ ਸੀਰੀਅਲਾਂ ਵਿੱਚ ਕਬੂਲ ਹੈ (2014) ਅਤੇ ਲੌਟ ਆਓ ਤ੍ਰਿਸ਼ਾ ਟ੍ਰਿਸ਼ਾ (2014) ਵੀ ਕੰਮ ਕੀਤਾ ਅਤੇ ਇਸਨੇ ਟੀ. ਵੀ. ਕਮਰਸ਼ੀਅਲ ਅਤੇ ਪ੍ਰਿੰਟ ਵਿਗਿਆਪਨ ਲਈ ਕੰਮ ਕੀਤਾ ਜਿਨ੍ਹਾਂ ਵਿਚੋਂ ਫੇਅਰ ਐਂਡ ਲਵਲੀ, ਪੀਅਰਸ (ਕਾਸਮੈਟਿਕ), ਐਚਡੀਐਫਸੀ ਬੈਂਕ, ਹੋਰਲਿਕਸ, ਏਸ ਗਰੁੱਪ ਹਨ।
ਫ਼ਿਲਮੋਗ੍ਰਾਫੀ
[ਸੋਧੋ]ਸਾਲ |
ਫ਼ਿਲਮ |
ਭੂਮਿਕਾ |
ਨੋਟਸ |
---|---|---|---|
2015 | ਬਜਰੰਗੀ ਭਾਈਜਾਨ | ਸ਼ਾਹਿਬਾ (ਸ਼ਾਹਿਦ ਅਫ਼ਰੀਦੀ ਤੋਂ ਪ੍ਰੇਰਿਤ) 'ਮੁੰਨੀ' | ਡੇਬਿਊ ਫ਼ਿਲਮ |
ਟੈਲੀਵਿਜ਼ਨ
[ਸੋਧੋ]Year | TV Shows | Roles | Channel |
---|---|---|---|
2012 | ਕਬੂਲ ਹੈ | ਛੋਟੀ ਜ਼ੋਯਾ ਫ਼ਾਰੂਕ਼ੀ |
ਜ਼ੀ ਟੀਵੀ |
ਲੌਟ ਆਓ ਤ੍ਰਿਸ਼ਾ | ਦ੍ਰਿਸ਼ਯਾ ਬੇਨਾਪਾਲਨ | ਲਾਇਫ਼ ਓਕੇ |
ਅਵਾਰਡ ਅਤੇ ਨਾਮਜ਼ਦਗੀ
[ਸੋਧੋ]Year | Film | Award | Category | Result |
---|---|---|---|---|
2015 | ਬਜਰੰਗੀ ਭਾਈਜਾਨ | ਬਿਗ ਸਟਾਰ ਇੰਟਰਟੇਨਮੈਂਟ ਅਵਾਰਡ | ਸਭ ਤੋਂ ਇੰਟਰਟੇਨਿੰਗ ਬਾਲਕਲਾਕਾਰ | ਜੇਤੂ |
ਬਿਗ ਸਟਾਰ ਇੰਟਰਟੇਨਮੈਂਟ ਅਵਾਰਡ |
ਸਭ ਤੋਂ ਇੰਟਰਟੇਨਿੰਗ ਅਦਾਕਾਰ(ਫ਼ਿਲਮ)-ਔਰਤ | ਨਾਮਜ਼ਦ | ||
ਸਟਾਰ ਗੋਲਡ ਅਵਾਰਡ |
ਵਧੀਆ ਬਾਲ ਕਲਾਕਾਰ | ਜੇਤੂ | ||
ਸਟਾਰ ਗੋਲਡ ਅਵਾਰਡ | ਵਧੀਆ ਸ਼ੁਰੂਆਤੀ ਔਰਤ | ਨਾਮਜ਼ਦ | ||
ਫ਼ਿਲਮਫੇਅਰ ਅਵਾਰਡ | ਵਧੀਆ ਸ਼ੁਰੂਆਤੀ ਔਰਤ | ਨਾਮਜ਼ਦ | ||
ਸਟਾਰਡਸਟ ਅਵਾਰਡ |
ਵਧੀਆ ਬਾਲ ਕਲਾਕਾਰ | ਜੇਤੂ | ||
ਸਕ੍ਰੀਨ ਅਵਾਰਡ |
ਵਧੀਆ ਬਾਲ ਕਲਾਕਾਰ | ਜੇਤੂ | ||
ਜ਼ੀ ਸਾਇਨ ਅਵਾਰਡ | ਬੇਸਟ ਸ਼ੁਰੂਆਤੀ ਔਰਤ | ਜੇਤੂ |
ਹਵਾਲੇ
[ਸੋਧੋ]- ↑ "Salman Khan's 'Bajrangi Bhaijaan': The making".
- ↑ "Not Salman Khan, Harshali Malhotra is the real star of 'Bajrangi Bhaijaan': Kareena Kapoor". The Indian Express. 20 June 2015.