ਹਰੀਅਲ
ਹਰੀਅਲ | |
---|---|
ਕਾਜੀਰੰਗਾ, ਅਸਾਮ, ਭਾਰਤ ਵਿਖੇ | |
Scientific classification | |
Kingdom: | |
Phylum: | ਕੋਰਡੇਟ
|
Class: | |
Order: | ਕੋਲੰਬੀਫੋਰਮਿਸ
|
Family: | ਕੋਲੰਬੀਡੇਈ
|
Genus: | ਟਰੀਰੋਨ
|
Species: | ਟੀ. ਫੋਈਨੀਕੋਪਟੇਰਾ
|
Binomial name | |
ਟਰੀਰੋਨ ਫੋਈਨੀਕੋਪਟੇਰਾ ਜਾਨ ਲੈਥ, 1790)
|
ਹਰਿਅਲ ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਪੰਛੀ ਹੈ। ਇਹ ਭਾਰਤ ਦੇ ਮਹਾਰਾਸ਼ਟਰ ਸੂਬੇ ਦਾ ਰਾਸ਼ਟਰੀ ਪੰਛੀ ਹੈ।[2][3][4] ਇਨ੍ਹਾਂ ਦੀਆਂ 310 ਜਾਤੀਆਂ ਦੇ ਪਰਿਵਾਰ ਹਨ। ਇਹ ਭਾਰਤੀ ਉਪ ਮਹਾਂਦੀਪ ਦੇ ਕਸ਼ਮੀਰ ਤੇ ਰਾਜਸਥਾਨ ਨੂੰ ਛੱਡ ਕੇ ਬਾਕੀ ਦੇ ਸਾਰੇ ਰਹਿੰਦੇ ਹਨ। ਇਹ ਸਿੱਧੀ ਲਕੀਰ ਵਿੱਚ ਲੰਮੀਆਂ ਉਡਾਣਾਂ ਭਰ ਸਕਦੇ ਹਨ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੇ ਹਨ। ਇਹ ਮਿੱਠੀਆਂ, ਪੋਲੀਆਂ ਅਤੇ ਉਦਾਸ ਜਿਹੀਆਂ ਸੀਟੀਆਂ ਵਿੱਚ ਕੂਕਦੇ ਹੋਏ ਅਵਾਜ ਕੱਢਦੇ ਹਨ।
ਹੁਲੀਆ
[ਸੋਧੋ]ਇਨ੍ਹਾਂ ਦਾ ਰੰਗ ਫਿੱਕਾ ਪੀਲਾ, ਪਿੱਲਤਣ ਵਾਲਾ ਹਰਾ ਅਤੇ ਸਲੇਟੀ ਨੀਲਾ, ਕੱਦ-ਕਾਠ ਕਬੂਤਰ ਵਰਗਾ ਅਤੇ ਥੋੜਾ ਭਾਰੇ ਹੁੰਦਾ ਹੈ। ਇਸ ਦੇ ਮੋਢਿਆਂ ਉੱਤੇ ਭੂਸਲੇ-ਜਾਮਣੀ ਧੱਬੇ ਹੁੰਦੇ ਹਨ। ਕਾਲੇ ਸਿਰਿਆਂ ਵਾਲੇ ਖੰਭਾਂ ਉੱਤੇ ਪੀਲੀਆਂ ਧਾਰੀਆਂ ਹੁੰਦੀਆਂ ਹਨ। ਸਿਰ ਉੱਤੇ ਸਲੇਟੀ ਟੋਪੀ ਜਿਹੀ ਹੁੰਦੀ ਹੈ ਅਤੇ ਗਰਦਨ ਗੂੜ੍ਹੀ ਪੀਲੀ ਹੁੰਦੀ ਹੈ। ਪਿੱਠ ਵਾਲੇ ਪਾਸੇ ਮੋਢਿਆਂ ਨੇੜੇ ਗਰਦਨ ਉੱਤੇ ਸਲੇਟੀ ਪੱਟੀ ਹੁੰਦੀ ਹੈ। ਪੂਛ ਦਾ ਰੰਗ ਹਰੀ ਭਾਹ ਵਾਲਾ ਪੀਲਾ ਹੁੰਦਾ ਹੈ। ਇਸ ਦੀਆਂ ਲੱਤਾਂ ਅਤੇ ਪੈਰਾਂ ਦਾ ਰੰਗ ਪੀਲਾ ਹੁੰਦਾ ਹੈ।
ਅਗਲੀ ਪੀੜ੍ਹੀ
[ਸੋਧੋ]ਇਹਨਾਂ ਤੇ ਬਹਾਰ ਦੇ ਮੌਸਮ ਮਾਰਚ-ਜੂਨ ਵਿੱਚ ਹੁੰਦਾ ਹੈ। ਨਰ, ਮਾਦਾ ਨੂੰ ਲੁਭਾਉਣ ਲਈ ਆਪਣੀ ਪੂਛ ਦੇ ਖੰਭ ਖਿਲਾਰ ਕੇ ਮਾਦਾ ਅੱਗੇ ਘੁੰਮਣ-ਘੇਰੀਆਂ ਵਿੱਚ ਨਾਚ ਕਰਦਾ ਹੈ ਅਤੇ ਸਿਰ ਉੱਪਰ-ਥੱਲੇ ਨੂੰ ਕਰਦਾ ਹੋਇਆ ਗੁਟਰ-ਗੂੰ ਕਰਦਾ ਹੈ। ਇਹ ਆਪਣਾ ਆਲ੍ਹਣਾ ਸੰਘਣੇ ਦਰੱਖਤਾਂ ਦੀਆਂ ਟੀਸੀਆਂ ਤੇ ਬਣਾਉਂਦੇ ਹਨ। ਇਹਨਾਂ ਦਾ ਆਲ੍ਹਣਾ ਵਧੀਆ ਨਹੀਂ ਹੁੰਦਾ। ਮਾਦਾ ਚਿੱਟੇ ਰੰਗ ਦੇ ਦੋ ਦਿੰਦੀ ਹੈ। ਨਰ ਅਤੇ ਮਾਦਾ ਦੋਵੇਂ ਰਲ ਕੇ ਸੇਕ ਕੇ 18 ਦਿਨਾਂ ਬਾਅਦ ਅੰਡਿਆਂ ਵਿੱਚੋਂ ਪਿੰਗਲੇ ਜਿਹੇ ਬੱਚੇ ਕੱਢਡੇ ਹਨ ਜੋ 4 ਤੋਂ 5 ਹਫ਼ਤਿਆਂ ਵਿੱਚ ਵੱਡੇ ਅਤੇ ਉੱਡਣ ਯੋਗ ਹੋ ਜਾਂਦੇ ਹਨ। ਇਹ ਆਪਣੇ ਛੋਟੇ ਬੱਚਿਆ ਨੂੰ ਪਹਿਲੇ ਕੁਝ ਦਿਨ ਆਪਣੀਆਂ ਗ੍ਰੰਥੀਆਂ ਵਿੱਚੋਂ ਚਿੱਟਾ ਦੁੱਧ ਵਰਗਾ ਪਦਾਰਥ ਪਿਜ਼ਨ ਮਿਲਕ ਹੀ ਪਿਆਉਂਦੇ ਹਨ।
ਫੋਟੋ ਗੈਲਰੀ
[ਸੋਧੋ]-
ਹਰੀਅਲ,ਨੇਚਰ ਪਾਰਕ, ਮੁਹਾਲੀ, ਪੰਜਾਬ, ਭਾਰਤ
-
ਹਰੀਅਲ,ਨੇਚਰ ਪਾਰਕ, ਮੁਹਾਲੀ, ਪੰਜਾਬ, ਭਾਰਤ
-
ਹਰੀਅਲ, ਨੇਚਰ ਪਾਰਕ, ਮੁਹਾਲੀ, ਪੰਜਾਬ, ਭਾਰਤ
-
ਹਰੀਅਲ, ਪੰਜਾਬ ਭਵਨ, ਨਵੀਂ ਦਿੱਲੀ,
-
ਹਰੀਅਲ,ਪੰਜਾਬ ਭਵਨ, ਨਵੀਂ ਦਿੱਲੀ,
ਹਵਾਲੇ
[ਸੋਧੋ]- ↑ BirdLife International (2012). "Treron phoenicopterus". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help) - ↑ Yellow-footed green pigeon to remain Maharashtra state bird. GovernanceNow.com June 28, 2011.
- ↑ Rebello, S. Yellow-footed green pigeon retains the state bird tag. Archived 2014-05-27 at the Wayback Machine. Hindustan Times June 29, 2011.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-30. Retrieved 2015-09-17.