ਹਸਨ ਮਿਨਹਾਜ
ਹਸਨ ਮਿਨਹਾਜ | |
---|---|
ਜਨਮ | ਡੇਵਿਸ, ਕੈਲੀਫੋਰਨੀਆ, ਕੈਲੀਫੋਰਨੀਆ, ਅਮਰੀਕਾ | ਸਤੰਬਰ 23, 1985
ਮਾਧਿਅਮ |
|
ਸਿੱਖਿਆ | Davis Senior High School |
ਅਲਮਾ ਮਾਤਰ | University of California, Davis |
ਸਾਲ ਸਰਗਰਮ | 2008–ਵਰਤਮਾਨ |
ਸ਼ੈਲੀ |
|
ਵਿਸ਼ਾ |
|
ਜੀਵਨ ਸਾਥੀ |
ਬੀਨਾ ਪਟੇਲ (ਵਿ. 2015) |
ਬੱਚੇ | 1 |
ਵੈੱਬਸਾਈਟ | hasanminhaj |
ਹਸਨ ਮਿਨਹਾਜ (ਜਨਮ 23 ਸਤੰਬਰ, 1985) ਇੱਕ ਅਮਰੀਕੀ ਕਾਮੇਡੀਅਨ, ਸਿਆਸੀ ਟਿੱਪਣੀਕਾਰ, ਲੇਖਕ, ਨਿਰਮਾਤਾ, ਅਦਾਕਾਰ, ਅਤੇ ਟੈਲੀਵਿਜ਼ਨ ਹੋਸਟ ਹੈ। ਉਹ ਆਪਣੇ ਨੇਟਫਲਿਕਸ ਸ਼ੋਅਪੈਟਰਿਓਟ ਐਕਟ ਵਿਦ ਹਸਨ ਮਿਨਹਾਜ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਉਸਨੇ ਦੋ ਪੀਬੋਡੀ ਅਵਾਰਡ ਅਤੇ ਦੋ ਵੈਬੀ ਐਵਾਰਡ ਜਿੱਤੇ ਹਨ। ਸਟੈਂਡ-ਅਪ ਕਾਮਿਕ ਵਜੋਂ ਕੰਮ ਕਰਨ ਅਤੇ ਟੈਲੀਵਿਜ਼ਨ ਦੀਆਂ ਛੋਟੀਆਂ-ਛੋਟੀਆਂ ਭੂਮਿਕਾਵਾਂ ਵਿੱਚ ਦਿਖਾਈ ਦੇਣ ਤੋਂ ਬਾਅਦ, ਉਹ ਦੀ ਡੇਲੀ ਸ਼ੋਅ 'ਤੇ ਸੀਨੀਅਰ ਪੱਤਰਕਾਰ ਦੇ ਤੌਰ 'ਤੇ 2014 ਤੋਂ 2018 ਤੱਕ ਆਪਣੇ ਕੰਮ ਲਈ ਮਸ਼ਹੂਰ ਹੋਇਆ। ਮਿਨਹਾਜ, 2017 ਵਾਈਟ ਹਾਊਸ ਦੇ ਪੱਤਰਕਾਰਾਂ ਦੇ ਖਾਣੇ 'ਤੇ ਫੀਚਰਡ ਸਪੀਕਰ ਸੀ।[1] ਉਸ ਦੀ ਪਹਿਲੀ ਸਟੈਂਡ-ਅਪ ਕਾਮੇਡੀ ਫ਼ਿਲਮ, ਹੋਮਕਮਿੰਗ ਕਿੰਗ, ਨੇ 23 ਮਈ, 2017 ਨੂੰ ਪਹਿਲੀ ਵਾਰ ਨੈਟਫਲਿਕਸ 'ਤੇ ਲਾਂਚ ਕੀਤੀ ਗਈ। ਇਸ ਫ਼ਿਲਮ ਨੂੰ ਆਲੋਚਕਾਂ ਤੋਂ ਸਕਾਰਾਤਮਕ ਸਮੀਖਿਆ ਮਿਲੀ,[2] ਅਤੇ 2018 ਵਿੱਚ ਉਸਨੇ ਆਪਣਾ ਪਹਿਲਾ ਪੀਬੋਡੀ ਅਵਾਰਡ ਪ੍ਰਾਪਤ ਕੀਤਾ।[3] ਅਗਸਤ 2018 ਵਿੱਚ ਮਿਨਹਾਜ ਨੇ ਹਫਤਾਵਾਰੀ ਕਾਮੇਡੀ ਸ਼ੋਅਡੇਲੀ ਸ਼ੋਅ ਛੱਡ ਦਿੱਤਾ ਅਤੇ 28 ਅਕਤੂਬਰ, 2018 ਨੂੰ ਨੈੱਟਫਲਿਕਸ 'ਤੇਪੈਟਰਿਓਟ ਐਕਟ ਵਿਦ ਹਸਨ ਮਿਨਹਾਜ ਦੀ ਸ਼ੁਰੂਆਤ ਕੀਤੀ।[4] ਅਪ੍ਰੈਲ 2019 ਵਿੱਚ, ਉਸ ਨੇ ਪੈਟਰਿਓਟ ਐਕਟ ਦੇ ਲਈ ਆਪਣਾ ਦੂਜਾ ਪੀਬੋਡੀ ਪੁਰਸਕਾਰ ਜਿੱਤਿਆ ਹੈ, ਅਤੇ ਉਸਨੂੰ ਟਾਈਮਜ਼ ਦੀ ਸੰਸਾਰ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿੱਚ ਸੂਚੀਬੱਧ ਕੀਤਾ ਗਿਆ ਸੀ।
ਮੁੱਢਲਾ ਜ਼ਿੰਦਗੀ ਅਤੇ ਪਰਿਵਾਰ
[ਸੋਧੋ]ਹਸਨ ਇੱਕ ਮੁਸਲਮਾਨ ਪਰਿਵਾਰ ਤੋਂ ਹੈ ਜਿਸਦਾ ਪਿਛੋਕੜ ਅਲੀਗੜ੍ਹ, ਉੱਤਰ ਪ੍ਰਦੇਸ਼ ਦਾ ਹੈ। ਉਸ ਦੇ ਮਾਪੇ, ਨਜ਼ਮੇ ਅਤੇ ਸੀਮਾ, ਡੇਵਿਸ, ਕੈਲੀਫੋਰਨੀਆ ਚਲੇ ਗਏ, ਜਿੱਥੇ ਹਸਨ ਦਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ।[5][6][7] ਉਸਦੇ ਜਨਮ ਤੋਂ ਬਾਅਦ, ਉਹ ਅਤੇ ਉਸਦਾ ਕੈਮਿਸਟ ਪਿਤਾ ਸੰਯੁਕਤ ਰਾਜ ਵਿੱਚ ਰਹੇ ਅਤੇ ਉਸਦੀ ਮਾਂ ਮੈਡੀਕਲ ਸਕੂਲ ਪੂਰਾ ਕਰਨ ਲਈ ਅੱਠ ਸਾਲਾਂ ਲਈ ਭਾਰਤ ਚਲੀ ਗਈ।[8] ਹਸਨ ਨੂੰ 8 ਸਾਲ ਦੀ ਉਮਰ ਤੱਕ ਨਹੀਂ ਪਤਾ ਸੀ ਕਿ ਉਸਦੀ ਇੱਕ ਭੈਣ ਹੈ ਅਤੇ ਉਦੋਂ ਹੀ ਪਤਾ ਲੱਗਿਆ ਜਦੋਂ ਉਸਦੀ ਮਾਂ ਅਤੇ ਭੈਣ ਪੱਕੇ ਤੌਰ 'ਤੇ ਭਾਰਤ ਤੋਂ ਵਾਪਸ ਆਏ।[9] ਉਹ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਅਤੇ ਉਰਦੂ ਵਿੱਚ ਵੀ ਮਾਹਰ ਹੈ।[10][11] ਉਸਦੀ ਭੈਣ, ਆਇਸ਼ਾ ਮਿਨਹਾਜ, ਸੈਨ ਫਰਾਂਸਿਸਕੋ ਬੇ ਖੇਤਰ ਵਿੱਚ ਇੱਕ ਅਟਰਨੀ ਹੈ।[12] ਹਾਸ ਨੇ 2003 ਵਿੱਚ ਡੇਵਿਸ ਸੀਨੀਅਰ ਹਾਈ ਸਕੂਲ ਪਾਸ ਕੀਤਾ[13] ਤੇ ਫਿਰ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਵਿਖੇ ਮੁੱਖ ਵਿਸ਼ਾ ਰਾਜਨੀਤੀ ਸ਼ਾਸਤਰ ਰੱਖਦੇ ਹੋਏ ਪੜ੍ਹਾਈ ਕੀਤੀ। ਯੂਨੀਵਰਸਿਟੀ ਤੋਂ ਉਹ 2007 ਵਿੱਚ ਗ੍ਰੈਜੂਏਟ ਹੋਇਆ।[14]
ਹਵਾਲੇ
[ਸੋਧੋ]- ↑ Busis, Hillary (April 29, 2017). "White House Correspondents' Dinner: See Hasan Minhaj's Scorching Speech". Vanity Fair. Retrieved April 30, 2017.
- ↑ Meslow, Scott (May 11, 2017). "Watch the Trailer for Hasan Minhaj's Terrific New Netflix Special, 'Homecoming King'". GQ. Retrieved May 13, 2017.
- ↑ Rathore, Reena (April 26, 2018). "Comedian Hasan Minhaj's Debut Netflix Special Lands Him His First Peabody Award". India West. Archived from the original on ਮਈ 13, 2019. Retrieved August 1, 2018.
{{cite news}}
: Unknown parameter|dead-url=
ignored (|url-status=
suggested) (help) Archived May 13, 2019[Date mismatch], at the Wayback Machine. - ↑ Miller, Liz Shannon (2018-08-09). "Hasan Minhaj to Make History With New Weekly Netflix Series 'Patriot act' Not to be confused with the apparel line "the patriotic act" that was established first in 2016'". IndieWire (in ਅੰਗਰੇਜ਼ੀ (ਅਮਰੀਕੀ)). Retrieved 2018-08-09.
- ↑ Egel, Ben. "Hasan Minhaj launches from Davis to the heart of a national debate". Sacramento Bee. Retrieved August 13, 2016.
- ↑ "Hasan Minhaj, Born 09/23/1985 in California". californiabirthindex.org. Retrieved May 1, 2017.
- ↑ "Archived copy". Archived from the original on March 3, 2016. Retrieved October 11, 2014.
{{cite web}}
: CS1 maint: archived copy as title (link) Archived March 3, 2016[Date mismatch], at the Wayback Machine. - ↑ Blair, Elizabeth (October 14, 2015). "Hasan Minhaj Of 'Daily Show' On Prom, Indian Dads And White Folks at Desi Weddings". NPR. Retrieved October 14, 2015.
- ↑ "Ayesha Minhaj, Born 06/17/1989 in California". californiabirthindex.org. Retrieved May 1, 2017.
- ↑ Arora, Priya (November 6, 2015). "Comedian Hasan Minhaj on 'Homecoming King' and the Power of Storytelling". India.com. Retrieved May 23, 2017.
- ↑ Rao, Mallika. "Hasan Minhaj Took a Job No One Wanted". Vulture. Retrieved 15 August 2017.
- ↑ Lyons, Joseph D. (April 13, 2017). "Who Is Ayesha Minhaj? Hasan's Sister Is An Accomplished Lawyer". Bustle. Retrieved May 25, 2017.
- ↑ Ternus-Bellamy, Anne (May 13, 2016). "Take it from this Davis guy: Life gets better". Davis Enterprise. Retrieved May 25, 2016.
- ↑ Perlman, Daniel (August 24, 2009). "Hasan Minhaj: Giving comedy the college try". LAUGHSPIN. Archived from the original on October 16, 2014. Retrieved October 11, 2014.