ਹਾਈਨਰਿਸ਼ ਹਾਈਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਈਨਰਿਸ਼ ਹਾਈਨੇ
ਹਾਈਨਰਿਸ਼ ਹਾਈਨੇ ਦਾ ਇੱਕ ਚਿੱਤਰ
ਜਨਮਹਾਈਨਰਿਸ਼ ਹਾਈਨੇ
(1797-12-13)13 ਦਸੰਬਰ 1797
Düsseldorf
ਮੌਤ17 ਫਰਵਰੀ 1856(1856-02-17) (ਉਮਰ 58)
ਪੈਰਿਸ, ਫ਼ਰਾਂਸ
ਵੱਡੀਆਂ ਰਚਨਾਵਾਂBuch der Lieder, Reisebilder, Germany. A Winter's Tale, Atta Troll, Romanzero
ਕੌਮੀਅਤਜਰਮਨ
ਅਲਮਾ ਮਾਤਰਬੌਨ, ਬਰਲਿਨ, Göttingen
ਕਿੱਤਾਕਵੀ, ਨਿਬੰਧਕਾਰ, ਪੱਤਰਕਾਰ, ਸਾਹਿਤ ਆਲੋਚਕ
ਪ੍ਰਭਾਵਿਤ ਕਰਨ ਵਾਲੇGerman folk songs · Lessing · Hegel · Friedrich Schlegel · Goethe · Winckelmann · Byron · Aristophanes
ਪ੍ਰਭਾਵਿਤ ਹੋਣ ਵਾਲੇਆਮ ਤੌਰ ਤੇ ਜਰਮਨ ਕਵਿਤਾ  · ਮਾਰਕਸ  · ਮੈਥਿਊ ਆਰਨੋਲਡ  ·
ਲਹਿਰਰੋਮਾਂਸਵਾਦ
ਰਿਸ਼ਤੇਦਾਰSalomon Heine, Gustav Heine von Geldern

ਕ੍ਰਿਸ਼ਚੀਅਨ ਜੋਹੰਨ ਹਾਈਨਰਿਸ਼ ਹਾਈਨੇ (13 ਦਸੰਬਰ 179717 ਫਰਵਰੀ 1856) ਇੱਕ ਜਰਮਨ ਕਵੀ, ਨਿਬੰਧਕਾਰ, ਪੱਤਰਕਾਰ, ਸਾਹਿਤ ਆਲੋਚਕ ਸੀ। ਇਹ ਨੌਜਵਾਨ ਜਰਮਨੀ ਨਾਂ ਦੀ ਲਹਿਰ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸਦੇ ਤਿੱਖੇ ਸਿਆਸੀ ਵਿਚਾਰਾਂ ਦੇ ਕਾਰਨ ਇਸਦੀਆਂ ਕਈ ਲਿਖਤਾਂ ਉੱਤੇ ਜਰਮਨ ਸਰਕਾਰ ਦੁਆਰਾ ਰੋਕ ਲਾਈ ਗਈ। ਇਸਨੇ ਆਪਣੇ ਆਖਰੀ 25 ਸਾਲ ਆਪਣੇ ਦੇਸ਼ ਨੂੰ ਤਿਆਗ ਕੇ ਪੈਰਿਸ ਵਿੱਚ ਗੁਜ਼ਾਰੇ।

ਜ਼ਿੰਦਗੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਹਾਈਨੇ ਦਾ ਜਨਮ 13 ਦਸੰਬਰ 1797 ਨੂੰ ਡਸਲਡੋਰਫ਼, ਰਾਈਨਲੈਂਡ ਵਿੱਚ ਇੱਕ ਯਹੂਦੀ ਪਰਵਾਰ ਵਿੱਚ ਹੋਇਆ। ਇਸ ਨੂੰ ਬਚਪਨ ਵਿੱਚ "ਹੈਰੀ" ਕਹਿ ਕੇ ਬੁਲਾਇਆ ਜਾਂਦਾ ਸੀ ਪਰ 1825 ਵਿੱਚ ਈਸਾਈ ਧਰਮ ਕਬੂਲ ਕਰਨ ਤੋਂ ਬਾਅਦ ਇਸਦਾ ਨਾਂ "ਹਾਈਨਰਿਸ਼" ਹੋ ਗਿਆ।[1]

ਭਾਵੇਂ ਕਿ ਇਸਦੇ ਮਾਪੇ ਕੱਟੜ ਯਹੂਦੀ ਨਹੀਂ ਸਨ ਪਰ ਛੋਟੇ ਹੁੰਦੇ ਇਸਨੂੰ ਇੱਕ ਯਹੂਦੀ ਸਕੂਲ ਵਿੱਚ ਭੇਜਿਆ ਗਿਆ ਜਿੱਥੇ ਇਸਨੇ ਥੋੜ੍ਹੀ ਬਹੁਤ ਹੀਬਰੂ ਸਿੱਖੀ। ਇਸਤੋਂ ਬਾਅਦ ਉਹ ਸਿਰਫ਼ ਕੈਥੋਲਿਕ ਸਕੂਲਾਂ ਵਿੱਚ ਹੀ ਪੜ੍ਹਿਆ ਜਿੱਥੇ ਇਸਨੇ ਫ਼ਰਾਂਸੀਸੀ ਸਿੱਖੀ। ਫ਼ਰਾਂਸੀਸੀ ਇਸਦੀ ਦੂਜੀ ਜ਼ੁਬਾਨ ਬਣੀ ਪਰ ਉਹ ਇਸਨੂੰ ਜਰਮਨ ਅੰਦਾਜ਼ ਵਿੱਚ ਹੀ ਬੋਲਦਾ ਸੀ।

ਰਚਨਾਵਾਂ[ਸੋਧੋ]

  • ਰੁਮਾਂਸਵਾਦ (Die Romantik) - 1820
  • ਬਰਲਿਨ ਤੋਂ ਚਿੱਠੀਆਂ (Briefe aus Berlin) - 1822
  • ਪੋਲੈਂਡ ਬਾਰੇ (Über Polen) - 1823
  • ਗੀਤਾਂ ਦੀ ਕਿਤਾਬ (Buch der Lieder) - 1827

ਹਵਾਲੇ[ਸੋਧੋ]

  1. "There was an old rumor, propagated particularly by anti-Semites, that Heine's Jewish name was Chaim, but there is no evidence for it". Ludwig Börne: A Memorial, ed. Jeffrey L. Sammons, Camden House, 2006, p. 13 n. 42.