ਹਾਫ਼ਿਜ਼ ਮਹਿਮੂਦ ਖ਼ਾਨ ਸ਼ਿਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੋ. ਹਾਫਿਜ਼ ਮਹਿਮੂਦ ਸ਼ਿਰਾਨੀ, ਅਰਬੀ, ਫ਼ਾਰਸੀ ਅਤੇ ਉਰਦੂ ਸਾਹਿਤ ਦੇ ਪ੍ਰਸਿੱਧ ਵਿਦਵਾਨ ਸਨ। (ਸਰੋਤ: ਅਰਬੀ ਫ਼ਾਰਸੀ ਰਿਸਰਚ ਇੰਸਟੀਚਿਊਟ, ਟੋਂਕ, ਰਾਜਸਥਾਨ)

ਹਾਫ਼ਿਜ਼ ਮਹਿਮੂਦ ਖ਼ਾਨ ਸ਼ਿਰਾਨੀ (1880-1946) (حافظ محمود خان شیرانی) ਬਰਤਾਨਵੀ ਕਾਲ ਦਾ ਇੱਕ ਭਾਰਤੀ ਖੋਜੀ ਅਤੇ ਕਵੀ ਸੀ।[1] 1921 ਵਿੱਚ ਇਸਨੇ ਇਸਲਾਮੀਆ ਕਾਲਜ, ਲਾਹੌਰ ਵਿੱਚ ਉਰਦੂ ਪੜ੍ਹਾਉਣੀ ਸ਼ੁਰੂ ਕੀਤੀ।[2] 1928 ਵਿੱਚ ਇਹ ਓਰੀਐਂਟਲ ਕਾਲਜ, ਲਾਹੌਰ ਵਿੱਚ ਚਲਾ ਗਿਆ। ਇਹ ਆਪਣੀ ਖੋਜ ਪੁਸਤਕ "ਪੰਜਾਬ ਮੇਂ ਉਰਦੂ" ਲਈ ਮਸ਼ਹੂਰ ਹੈ। ਉਰਦੂ ਦਾ ਮਸ਼ਹੂਰ ਸ਼ਾਇਰ ਅਖ਼ਤਰ ਸ਼ਿਰਾਨੀ ਇਸਦਾ ਪੁੱਤਰ ਸੀ।

ਉਰਦੂ ਦੀ ਹੋਂਦ ਬਾਰੇ ਸਿਧਾਂਤ[ਸੋਧੋ]

ਹਾਫ਼ਿਜ਼ ਮਹਿਮੂਦ ਸ਼ਿਰਾਨੀ ਨੇ ਸਿਧਾਂਤ ਦਿੱਤਾ ਕਿ ਉਰਦੂ ਦਾ ਜਨਮ ਪੰਜਾਬ ਵਿੱਚ ਹੋਇਆ ਸੀ। ਉਸਦਾ ਕਹਿਣਾ ਹੈ ਕਿ ਮਹਿਮੂਦ ਗਜ਼ਨਵੀ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਅਤੇ ਇਸ ਤੋਂ ਲਗਭਗ 200 ਸਾਲ ਬਾਅਦ ਹੀ ਮੁਸਲਮਾਨ ਦਿੱਲੀ ਉੱਤੇ ਕਬਜ਼ਾ ਕਰਦੇ ਹਨ। ਉਹ ਕਹਿੰਦਾ ਹੈ ਕਿ ਉਰਦੂ ਦਾ ਜਨਮ ਇਸ ਸਮੇਂ ਵਿੱਚ ਹੋਣਾ ਸ਼ੁਰੂ ਹੋਇਆ ਅਤੇ ਇੱਕ ਤਰੀਕੇ ਨਾਲ ਇਹ ਉਰਦੂ ਦਾ ਜਨਮ ਪੰਜਾਬੀ ਵਿੱਚੋਂ ਹੋਇਆ ਹੈ। ਇਸਦੇ ਨਾਲ ਹੀ ਉਹ ਪੰਜਾਬੀ ਅਤੇ ਉਰਦੂ ਵਿੱਚ ਸਮਾਨਤਾਵਾਂ ਦਾ ਜ਼ਿਕਰ ਕਰਦਾ ਹੈ। [3] ਮਿਸਟਰ ਸਬਜ਼ਵਾਰੀ ਅਤੇ ਮਸੂਦ ਹੁਸੈਨ ਖ਼ਾਨ ਨੇ ਇਸ ਸਿਧਾਂਤ ਨੂੰ ਗਲਤ ਸਿੱਧ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਦੋਨਾਂ ਭਾਸ਼ਾਵਾਂ ਵਿੱਚ ਕੁਝ ਸਮਾਨਤਾਵਾਂ ਮੌਜੂਦ ਹੋਣ ਦੇ ਬਾਵਜੂਦ ਇਹਨਾਂ ਵਿੱਚ ਕਈ ਵਾਕਵਿਗਿਆਨਕ ਅਤੇ ਰੂਪਵਿਗਿਆਨਕ ਵੱਖਰਤਾਵਾਂ ਮੌਜੂਦ ਹਨ। ਇਸ ਨਾਲ ਉਹ ਸਿੱਧ ਕਰਦੇ ਹਨ ਕਿ ਪੰਜਾਬੀ ਉਰਦੂ ਦੀ ਮਾਂ ਨਹੀਂ ਹੈ।

ਸ਼ਿਰਾਨੀ ਤੋਂ ਪਹਿਲਾਂ ਸੁਨੀਤੀ ਕੁਮਾਰ ਚੈਟਰਜੀ, ਗਰਾਹਮ ਬੇਲੀ, ਮੋਹੀਊਦੀਨ ਕਾਦਰੀ ਜ਼ੋਰ ਵਰਗੇ ਭਾਸ਼ਾ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਇਸ ਸਿਧਾਂਤ ਵੱਲ ਇਸ਼ਾਰਾ ਕਰ ਚੁੱਕੇ ਸੀ ਪਰ ਇਸਨੂੰ ਸਿੱਧ ਕਰਨ ਲਈ ਵਿਧੀ ਵੱਧ ਖੋਜ ਸਭ ਤੋਂ ਪਹਿਲਾਂ ਸ਼ਿਰਾਨੀ ਨੇ ਹੀ ਕੀਤੀ।

ਹਵਾਲੇ[ਸੋਧੋ]

  1. Internet archive books. "Punjab Mein Urdu Hafiz Mehmood Khan Shirani". 
  2. By Mohan Lal. Encyclopaedia of Indian Literature: Sasay to Zorgot. Sahitya Akademi. p. 4020. 
  3. Dildār ʻAlī Farmān Fatiḥpūrī, Dild−ar ʻAl−i Farm−an Fatiḥp−ur−i. Pakistan movement and Hindi-Urdu conflict. Sang-e-Meel Publications, 1987 - Foreign Language Study - 406 pages. p. Page 24.