ਸਮੱਗਰੀ 'ਤੇ ਜਾਓ

ਹਿਰਦੇ ਪਾਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿਰਦੇ ਪਾਲ ਸਿੰਘ ਬਾਲ ਸੰਦੇਸ਼ ਦਾ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਹੈ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਤਰ ਅਤੇ ਨਵਤੇਜ ਸਿੰਘ ਦਾ ਭਰਾ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਲ 2016 ਲਈ ਬਾਲ ਸਾਹਿਤ ਲੇਖਕ ਕੌਮੀ ਪੁਰਸਕਾਰ ਨਾਲ ਹਿਰਦੇਪਾਲ ਸਿੰਘ ਨੂੰ ਚੁਣਿਆ ਗਿਆ ਹੈ। ਇਹ ਪੁਰਸਕਾਰ 14 ਨਵੰਬਰ 2016 ਨੂੰ ਬਾਲ ਦਿਵਸ ਦੇ ਮੌਕੇ ਤੇ ਪ੍ਰਦਾਨ ਕੀਤਾ ਜਾਵੇਗਾ।

ਜ਼ਿੰਦਗੀ

[ਸੋਧੋ]

ਹਿਰਦੇ ਪਾਲ ਸਿੰਘ ਦਾ ਜਨਮ 6 ਫਰਵਰੀ, 1934 ਨੂੰ ਨੌਸ਼ਹਿਰਾ (ਹੁਣ ਪਾਕਿਸਤਾਨ) ਵਿਖੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਮਾਤਾ ਜਗਜੀਤ ਕੌਰ ਦੇ ਘਰ ਹੋਇਆ। ਉਸ ਨੇ 1955 ਵਿੱਚ ਦਿੱਲੀ ਸਕੂਲ ਆਫ ਆਰਟਸ ਤੋਂ ਚਿੱਤਕਾਰੀ ਦੀ ਪੜ੍ਹਾਈ ਕੀਤੀ। ਫਿਰ 1958 ਵਿੱਚ ਰੁਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿਖੇ ਨਿਕੋਲਾਈ ਗ੍ਰਿਗੋਰੈਸਕ ਇੰਸਟੀਚਿਊਟ ਆਫ ਪਲਾਸਟਿਕ ਤੋਂ ਗ੍ਰਾਫਿਕ ਆਰਟਸ ਦੀ ਵਿਧਾ ਵਿੱਚ ਕਲਾ ਦੀ ਵਿਦਿਆ ਅਤੇ 1960 ਵਿੱਚ ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਤੇ ਸਭਿਆਚਾਰਕ ਇੰਸਟੀਚਿਊਟ ਦੀ ਸਰਪ੍ਰਸਤੀ ਤਹਿਤ 'ਸੰਸਾਰ ਦੀਆਂ ਸਿਰਜਾਣਤਮਕ ਲੋਕ ਕਲਾਵਾਂ ਦਾ ਤੁਲਨਾਤਮਕ ਅਧਿਐਨ’ ਵਿਸ਼ੇ ਤੇ ਫੈਲੋਸ਼ਿਪ ਹਾਸਲ ਕੀਤੀ।[1]

ਹਵਾਲੇ

[ਸੋਧੋ]