ਹਿੰਦੂ ਕੋਡ ਬਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੰਦੂ ਕੋਡ ਬਿਲ 1950 ਵਿੱਚ ਪਾਸ ਕੀਤੇ ਗਏ ਕੁਝ ਐਕਟ ਸਨ ਜਿਹਨਾਂ ਦਾ ਉਦੇਸ਼ ਭਾਰਤ ਵਿੱਚ ਹਿੰਦੂਆਂ ਦੇ ਨਿੱਜੀ ਕਾਨੂੰਨਾਂ ਨੂੰ ਸੋਧਣਾ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਨੇ ਜਵਾਹਰਲਾਲ ਨਹਿਰੂ ਦੀ ਅਗਵਾਈ ਅਧੀਨ ਅੰਗਰੇਜਾਂ ਦੁਆਰਾ ਸ਼ੁਰੂ ਕੀਤੇ ਇਸ ਕੰਮ ਨੂੰ ਸੂਤਰਬੱਧ ਕਰਕੇ ਅਤੇ ਸੋਧ ਕੇ ਅੱਗੇ ਵਧਾਇਆ[1]। ਨਹਿਰੂ ਸਰਕਾਰ ਇਸ ਬਿਲ ਨੂੰ ਹਿੰਦੂ ਭਾਈਚਾਰੇ ਵਿੱਚੋਂ ਮਤਭੇਦ ਮਿਟਾਉਣ ਲਈ ਅਤੇ ਉਹਨਾਂ ਨੂੰ ਇੱਕ ਕਰਨ ਲਈ ਇਸ ਬਿਲ ਦਾ ਪਾਸ ਕਰਾਉਣਾ ਜਰੂਰੀ ਸਮਝਦੀ ਸੀ। ਅਤੇ ਇਸੇ ਦੇ ਆਧਾਰ ਤੇ ਉਹਨਾਂ ਦਾ ਨਿਸ਼ਾਨਾ ਪੂਰੇ ਰਾਸ਼ਟਰ ਨੂੰ ਇੱਕ ਕਰਨਾ ਸੀ।

1955-56 ਵਿੱਚ ਹਿੰਦੂ ਕੋਡ ਬਿਲ ਅਧੀਨ ਚਾਰ ਐਕਟ ਪਾਸ ਕੀਤੇ ਗਏ ਹਿੰਦੂ ਵਿਆਹ ਐਕਟ, ਹਿੰਦੂ ਉਤਰਾਧਿਕਾਰ ਐਕਟ, 1956, ਹਿੰਦੂ ਘੱਟ ਗਿਣਤੀ ਅਤੇ ਸਰਪਰਸਤੀ ਐਕਟ ਅਤੇ ਹਿੰਦੂ ਗੋਦ ਅਤੇ ਨਿਗਰਾਨੀ ਐਕਟ। ਇਹਨਾਂ ਐਕਟਾਂ ਨੂੰ ਲੈ ਕੇ ਅੱਜ ਵੀ ਮਤਭੇਦ ਪਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. Williams, p. 18.