ਸਮੱਗਰੀ 'ਤੇ ਜਾਓ

ਹੁਸਨ ਲਾਲ ਭਗਤ ਰਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੁਸਨ ਲਾਲ ਭਗਤ ਰਾਮ ਨੈਰੋਬੀ ਵਿੱਚ

ਹੁਸਨ ਲਾਲ ਭਗਤ ਰਾਮ ਨੂੰ ਭਾਰਤੀ ਫਿਲਮ ਉਦਯੋਗ ਵਿੱਚ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਜੋੜੀ ਮੰਨਿਆ ਜਾਂਦਾ ਹੈ। ਇਸ ਜੋੜੀ ਦੀ ਸੰਗੀਤ ਯਾਤਰਾ ਦੀ ਸ਼ੁਰੂਆਤ 1944 ਵਿੱਚ ਹੋਈ। ਹੁਸਨ ਲਾਲ (1920-1968) ਅਤੇ ਭਗਤ ਰਾਮ (1916–1973) ਭਰਾ 1940ਵਿਆਂ ਅਤੇ 1950ਵਿਆਂ ਦੇ ਹਿੰਦੀ ਸਿਨੇਮਾ ਵਿੱਚ ਪ੍ਰਸਿੱਧ ਸੰਗੀਤਕਾਰ ਸਨ।[1] ਕਿਹਾ ਜਾਂਦਾ ਹੈ ਕਿ ਸੰਗੀਤ ਨਿਰਦੇਸ਼ਕ-ਜੋੜੀ ਦਾ ਸੰਕਲਪ ਇਨ੍ਹਾਂ ਨਾਲ ਵਜੂਦ ਵਿੱਚ ਆਇਆ। ਨੌਸ਼ਾਦ ਸਾਹਿਬ, ਅਨਿਲ ਬਿਨਵਾਸ ਅਤੇ ਸ੍ਰੀ ਰਾਮਚੰਦਰ ਹੁਰਾਂ ਦੇ ਜ਼ਮਾਨੇ ਵਿੱਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਸ਼ੰਕਰ ਜੈ ਕਿਸ਼ਨ, ਖ਼ਯਾਮ ਅਤੇ ਗਾਇਕ ਮਹਿੰਦਰ ਕਪੂਰ ਨੂੰ ਸੰਗੀਤ ਸਿਖਲਾਈ ਦਿੱਤੀ.[1]

ਜੀਵਨ ਵੇਰਵੇ

[ਸੋਧੋ]

ਹੁਸਨ ਲਾਲ ਭਗਤ ਰਾਮ ਦਾ ਜਨਮ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਕਾਹਮਾ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸੰਗੀਤ ਦੀ ਲਗਨ ਉਨ੍ਹਾਂ ਦੇ ਪਿਤਾ ਦੇਵੀ ਚੰਦ ਨੇ ਲਾਈ ਸੀ। ਬਚਪਨ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਭਰਾ ਪੰਡਿਤ ਅਮਰਨਾਥ ਤੋਂ ਸੰਗੀਤ ਸਿੱਖਿਆ ਲਈ, ਅਤੇ ਬਾਅਦ ਨੂੰ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਜਲੰਧਰ ਦੇ ਦਲੀਪ ਚੰਦਰ ਬੇਦੀ ਤੋਂ। ਹੁਸਨ ਲਾਲ ਨੂੰ ਵਾਇਲਨ ਦਾ ਸ਼ੌਕ ਸੀ, ਅਤੇ ਉਸ ਨੇ ਉਸਤਾਦ ਬਸ਼ੀਰ ਖਾਨ ਤੋਂ ਵਾਇਲਨ ਦੀ ਸਿੱਖਆ ਲਈ।[2]

ਲੋਕਪ੍ਰਿਯੇ ਗੀਤ

[ਸੋਧੋ]

ਹੁਸਨਲਾਲ ਭਗਤਰਾਮ ਦੇ ਕੁਝ ਸਰਬੋਤਮ ਗੀਤਾਂ ਦੀ ਸੂਚੀ ਹੇਠ ਦਿੱਤੇ ਅਨੁਸਾਰ ਹੈ।

  • ਚਲੇ ਜਾਨਾ ਨਹੀ (ਬੜੀ ਬੇਹਨ)
  • ਚੁਪ ਚੁਪ ਖੜੇ ਹੋ (ਬਾਰੀਬਾਰੀ ਬੇਹਨ)
  • ਵੋ ਮੇਰੀ ਤਰਫ ਯੂੰ ਚਲੇ ਆ ਰਹੇ-ਕਾਫਿਲਾ
  • ਲਹਰੋਂ ਸੇ ਪੂਛ ਲੋ-ਕਾਫਿਲਾ
  • ਤੇਰੇ ਨੈਨੋਂ ਨੇ ਚੋਰੀ ਕੀਆ (ਪਿਆਰ ਕੀ ਜੀਤ)
  • ਕਿਆ ਯਹੀ ਤੇਰਾ ਪਿਆਰ ਥਾ (ਮਿਰਜ਼ਾ ਸਾਹਿਬਾਂ)
  • ਹਾਥ ਸੀਨੇ ਪੇ ਜੋ ਰੱਖ ਦੋ ਤੋ ਕਰਾਰ ਆ ਜਾਏ' (ਮਿਰਜ਼ਾ ਸਾਹਿਬਾਂ)
  • ਓ ਪਰਦੇਸੀ ਮੁਸਾਫਿਰ, ਕਿਸੇ ਕਰਤਾ ਹੈ ਇਸ਼ਾਰੇ (ਬਾਲਮ) -ਲਤਾ ਮੰਗੇਸ਼ਕਰ ਅਤੇ ਸੁਰਈਆ ਦਾ ਇੱਕ ਦੁਰਲੱਭ ਯੁਗਲ ਗੀਤ
  • ਹਮ ਦੁਨੀਆ ਕੋ ਦਿਲ ਕੇ ਜ਼ਖਮ (ਆਧੀ ਰਾਤ)
  • ਓ ਮਾਹੀ ਓ ਦੁਪੱਟਾ ਮੇਰਾ ਦੇ ਦੇ (ਮੀਨਾ ਬਾਜ਼ਾਰ)
  • ਅਪਨਾ ਬਨਾ ਕੇ ਛੋੜ ਨਹੀਂ ਜਾਨਾ (ਮੀਨਾ ਬਾਜ਼ਾਰ)
  • ਹੇ ਸਨਮ, ਮੈਂ ਤੁਝੇ ਪੁਕਾਰੂੰ ਸਨਮ ਸਨਮ (ਸਨਮ)
  • ਸ਼ਾਮ ਏ ਬਹਾਰ ਆਈ-ਸ਼ਮਾ ਪਰਵਾਨਾ
  • ਅਭੀ ਤੋ ਮੈਂ ਜਵਾਨ ਹੂਂ (ਅਫ਼ਸਾਨਾ-ਲਤਾ ਮੰਗੇਸ਼ਕਰ ਦੇ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ, ਇਹ ਸਾਲਾਂ ਤੋਂ ਰੇਡੀਓ ਸੀਲੋਨ ਉੱਤੇ ਸਿਰਲੇਖ ਵਾਲੇ ਇਸੇ ਦੇ ਇੱਕ ਪ੍ਰਸਿੱਧ ਪ੍ਰੋਗਰਾਮ ਦਾ ਟਾਈਟਲ ਗੀਤ ਸੀ।

ਹਵਾਲੇ

[ਸੋਧੋ]
  1. 1.0 1.1 Gulzar; Nihalani, Govind; Chatterjee, Saibal (2003). Encyclopaedia of Hindi Cinema. Popular Prakashan. pp. 584–. ISBN 978-81-7991-066-5.
  2. "The first duo Husnlal-Bhagatram (1): Their songs for Suraiya, Lata Mangeshkar and Rafi". Songs Of Yore (in ਅੰਗਰੇਜ਼ੀ (ਬਰਤਾਨਵੀ)). Retrieved 2019-08-20.